
ਪ੍ਰਭਜੋਤ ਕੌਰ ਗਿੱਲ(ਅਸਿੱਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ)
ਸਿੱਖਿਆ ਰੁਲਦੀ ਵਿਚ ਬਜਾਰ ਦੇ,
ਕਿਸਾਨ ਥੱਲੇ ਆਏ ਕਰਜੇ ਦੀ ਮਾਰ ਦੇ,
ਪੱਖ ਹੀ ਬਦਲੇ ਫਿਰਦੇ ਲੋਕਤੰਤਰ ਤੇ ਹਰ ਅਧਿਕਾਰ ਦੇ,
ਕੀ ਕਹਿਣੇ ਉਸ ਸਰਕਾਰ ਦੇ,
ਜਿਹੜੀ ਨਾਅਰੇ ਲਾਵੇ, ਉਦਾਰਵਾਦ ਤੇ ਸਵਤੰਤਰ ਵਿਸ਼ਵ ਵਪਾਰ ਦੇ,
ਰੋਟੀ ਕਪੜਾ ਮਕਾਨ ਮੁੱਖ ਜਰੂਰਤ ਹੈ,
ਸਾਡੇ ਲਈ ਕੀ ਮਾਇਨੇ ਜਿੱਤ ਅਤੇ ਹਾਰ ਦੇ……….
-੦-
ਸ਼ਾਇਰਾ ਦੀ ਸਰਕਾਰ
ਪ੍ਰਭਜੋਤ ਕੌਰ ਗਿੱਲ
(ਅਸਿੱਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ)
ਰੱਬਾ ਸ਼ਾਇਰਾ ਦੀ ਇਕ ਸਰਕਾਰ ਹੋਵੇ,
ਸੱਤਾ ਦੀ ਕੁਰਸੀ ਦਾ ਕੋਈ ਸ਼ਾਇਰ ਵੀ ਹੱਕਦਾਰ ਹੋਵੇ,
ਕਾਵਿ ਸੰਗ੍ਰਿਹ ਹੋਵੇ ਸਵਿਧਾਨ ਦਾ ਰੂਪ,ਤੇ ਹਰ ਕਾਵਿਕ
ਲਫਜ ਕਾਨੂੰਨਾ ਦਾ ਪਹਿਰੇਦਾਰ ਹੋਵੇ,
ਕਲਾਮਾ ਨੂੰ ਮਿਲੇ ਖਾਸ ਦਰਜਾ ਤੇ ਅੱਖਰਾ ਦਾ ਸਤਿਕਾਰ ਹੋਵੇ,
ਸਾਰੇ ਵਿਭਾਗਾ 'ਚ' ਲਿਖਤਾ ਕਰਨ ਕਾਰਜ,
ਤੇ ਸਾਇਰਾਨਾ ਕਾਰ-ਵਿਹਾਰ ਹੋਵੇ,
ਜਾਗਰੂਕਤਾ ਹੋਵੇ ਹਰ ਮਨ ਅੰਦਰ ਹਰ ਇਕ ਕੋਲ ਹਰ ਅਧਿਕਾਰ ਹੋਵੇ,
'ਪ੍ਰਭ' ਸਾਸ਼ਕ ਸ਼ਾਹਿਤ ਤੇ ਸਾਸਿਤ ਸਾਹਿਤਕਾਰ ਹੋਵੇ…….
No comments:
Post a Comment