Showing posts with label ਵਿਅੰਗ. Show all posts
Showing posts with label ਵਿਅੰਗ. Show all posts

ਗੂਗਲ ਬਾਪੂ ਕੀ ਜੈ !

ਤਰਲੋਚਨ ਸਿੰਘ 'ਦੁਪਾਲਪੁਰ'
ਮਾਂ-ਬਾਪ ਤੋਂ ਲੈਣੀ ਹਰ ਜਾਣਕਾਰੀ
ਹੁੰਦਾ ਹੱਕ ਸੀ ਬੀਬਿਆਂ - ਰਾਣਿਆਂ ਦਾ ।
ਫੇਰ ਵਿੱਦਿਆ ਲੈਂਦੇ ਸੀ ਟੀਚਰਾਂ ਤੋਂ
ਰੋਸ਼ਨ ਕਰਦੇ ਸੀ ਨਾਮ ਘਰਾਣਿਆਂ ਦਾ ।
ਗੱਡੀ ਰੱਖਦੇ ਅੱਖਾਂ ਹੁਣ 'ਨੈੱਟ' ਉਤੇ
ਅੱਕੇ ਚਿੱਤ ਨਾ ਖਸਮਾਂ ਨੂੰ ਖਾਣਿਆਂ ਦਾ ।
ਪਰਦਾ-ਭੇਦ ਨਾ ਕੋਈ ਵੀ ਰਹਿਣ ਦਿੱਤਾ
ਗ੍ਰਹਿਸਤੀ ਜੀਵਨ ਦੇ ਤਾਣਿਆਂ ਬਾਣਿਆਂ ਦਾ ।
ਬੇਵੱਸ ਹੋ ਮਾਪੇ ਇਹ ਸੋਚਦੇ ਨੇ
ਕੀ ਬਣੂੰਗਾ ਵਿਗੜਿਆਂ ਲਾਣਿਆਂ ਦਾ ।
ਰਹੀ ਲੋੜ ਨਾ ਪੁੱਛਣੇ ਦੱਸਣੇ ਦੀ

ḔਗੂਗਲḔ ਬਣ ਗਿਆ ਬਾਪ ਨਿਆਣਿਆਂ ਦਾ ।



ਤਰਲੋਚਨ ਸਿੰਘ 'ਦੁਪਾਲਪੁਰ'
001-408-915-1268

ਬੇ-ਵੱਸ ਮਾਪੇ

-ਤਰਲੋਚਨ ਸਿੰਘ 'ਦੁਪਾਲ ਪੁਰ'

ਗਹਿਣਾ ਗੁਣਾ ਦਾ ਪਰਖਣਾ ਛੱਡਿਆ ਏ
ਚਮੜੀ ਦੇਖ ਕੇ ਚਿੱਤ ਡੁਲਾਈ ਜਾਂਦੇ ।
ਕੱਖੋਂ ਹੌਲੇ ਕਰ ਆਪਣੇ ਮਾਪਿਆਂ ਨੂੰ
ਕੋਰਟ-ਮੈਰਿਜਾਂ ਕਿਤੇ ਕਰਵਾਈ ਜਾਂਦੇ ।
ਘੱਟੇ ਰੋਲ ਪਾਕੀਜ਼ਗੀ ਰਿਸ਼ਤਿਆਂ ਦੀ
ਅੰਨ੍ਹੇ ਕਾਮ ਦੀ ਹਿੰਡ੍ਹ ਪੁਗਾਈ ਜਾਂਦੇ ।
ਵਿਰਸਾ ਭੁੱਲਿਆ ਵਿੱਸਰੀ ਖਾਨਦਾਨੀ
ਭਾਈਚਾਰੇ ਵਿੱਚ ਖੇਹ ਉਡਾਈ ਜਾਂਦੇ ।
ਮਾਪੇ ਝੂਰਦੇ ਹੋਏ ਲਾਚਾਰ ਬੈਠੇ
ਨਵੇਂ ਪੋਚ ਨੂੰ ਲਾਹਣਤਾਂ ਪਾਈ ਜਾਂਦੇ ।
ਢਿੱਡੋਂ ਜਾਇਆਂ ਦੇ ਦੇਖ ਕੇ ਕਾਰਨਾਮੇ
ਸਜ਼ਾ ਭੁਗਤਦੇ ਹੰਝੂ ਵਗਾਈ ਜਾਂਦੇ ।


001-408-915-1268

ਭਾਪਾ ਜੀ ਤਾਂ ਪੁਰਾਣੇ ਹੋ ਗਏ ਨੇ-

ਪਰਸ਼ੋਤਮ ਲਾਲ ਸਰੋਏ
ਇੱਕ ਵਿਅੰਗ ਦਾ ਯੁੱਗ ਆਉਣ ਨਾਲ ਸਾਡੇ ਸਾਰੇ ਸਮਾਜ ਦੀ ਕਾਇਆ ਹੀ ਪਲਟ ਗਈ ਜਾਪਦੀ ਹੈ। ਹਰ ਦਿਨ ਕੋਈ ਨਾ ਕੋਈ ਨਵੀਂ ਚੀਜ਼ ਦਾ ਇਜ਼ਾਫਾ ਹੋ ਰਿਹਾ ਹੈ। ਇਹ ਬਹੁਤ ਚੰਗੀ ਗੱਲ

ਸੀਟਾਂ ਦਾ 'ਸੰਤ ਕੋਟਾ'

ਤਰਲੋਚਨ ਸਿੰਘ ਦੁਪਾਲਪੁਰ
ਚਾਰੋਂ ਤਰਫ਼ ਹੀ ਜਾਲ਼ ਵਿਛਾਈ ਬੈਠੇ
ਬੰਦਾ ਬਚੇ ਵੀ ਕਿਵੇਂ ਸ਼ਿਕਾਰੀਆਂ ਤੋਂ ।
ਪਤਾ ਲੱਗੇ ਕੀ ਸਾਧ

ਕੰਡੇ ਦਾ ਕੰਡਾ- ਡੈਂਗੂ……….?

ਡਾ ਅਮਰੀਕ ਸਿੰਘ ਕੰਡਾ
ਆਪ ਜੀ ਦਾ ਜਨਮ ਗਾਣਿਆਂ ਵਾਲੇ ਪਿੰਡ ਵਿਖੇ ਮਾਤਾ ਤੂੰਬੀ ਕੌਰ ਦੀ ਕੁਖੋਂ ਪਿਤਾ ਛੈਣਾ ਛਣਕੀ ਜੀ ਦੇ ਘਰ ਪੰਜਾਬ ਦੀ ਧਰਤੀ ਤੇ ਹੋਇਆ ।

ਕੰਡੇ ਦਾ ਕੰਡਾ- ਜੰਗਲ-ਰਾਜ

ਅਮਰੀਕ ਸਿੰਘ ਕੰਡਾ ਡਾ.
ਜੰਗਲ ਦੇ ਧਾਰਮਿਕ ਇਲੈਕਸ਼ਨ ਹੋ ਰਹੇ ਨੇ । ਅੱਜ ਚੋਣਾਂ ਪੈਣੀਆਂ ਨੇ ਜੰਗਲ ਦੇ ਰਾਜੇ ਸ਼ੇਰ ਨੇ ਆਪਣੇ ਬਣਾਏ ਹੋਏ ਧਾਰਮਿਕ ਆਗੂਆਂ ਨੂੰ ਫਾਈਨਲ ਲਿਸਟ ਦੇਣ ਨੂੰ ਕਿਹਾ ਤਾਂ ਲਿਸਟ ਇਸ ਤਰਾਂ ਸੀ ।
ਘੁੱਗੀ ਰਾਣੀ/ਘੁੱਗੀ ਕੌਰ

ਕੰਡੇ ਦਾ ਕੰਡਾ - ਜੰਗਲ-ਰਾਜ

ਅਮਰੀਕ ਸਿੰਘ ਕੰਡਾ {ਡਾ.}
ਜੰਗਲ ਦੇ ਧਾਰਮਿਕ ਇਲੈਕਸ਼ਨ ਹੋ ਰਹੇ ਨੇ । ਅੱਜ ਚੋਣਾਂ ਪੈਣੀਆਂ ਨੇ ਜੰਗਲ ਦੇ ਰਾਜੇ ਸ਼ੇਰ ਨੇ ਆਪਣੇ ਬਣਾਏ ਹੋਏ ਧਾਰਮਿਕ ਆਗੂਆਂ ਨੂੰ ਫਾਈਨਲ ਲਿਸਟ ਦੇਣ ਨੂੰ ਕਿਹਾ

ਕੰਡੇ ਦਾ ਕੰਡਾ - ਜਾਲ

ਅਮਰੀਕ ਸਿੰਘ ਕੰਡਾ {ਡਾ.}
ਇਕ ਸੇਰ ਹੈ ਤੇ ਇਕ ਬੱਬਰ ਸੇਰ ਹੈ ਦੋਨੋ ਜੰਗਲ ਦੇ ਰਾਜੇ ਨੇ । ਜੰਗਲੀ ਜਾਨਵਰਾਂ ਨੂੰ ਖੁਸ਼ ਕਰਨ ਲਈ ਦੋਨਾਂ ਨੇ ਨਾਨਵਿਜ ਖਾਣਾ ਛੱਡ ਦਿੱਤਾ । ਹੁਣ ਜੰਗਲੀ ਜਾਨਵਰ ਬਹੁਤ ਖੁਸ਼ ਹੋ ਗਏ ।

(ਵਿਅੰਗ)-"ਥੋਨੂੰ ਜੈ ਹਿੰਦ ਕਹਿਣਾਂ ਆਉਂਦੈæææ?"

ਸ਼ਿਵਚਰਨ ਜੱਗੀ ਕੁੱਸਾ
ਕਿਸੇ ਮੰਤਰੀ ਨੇ ਇਸ ਸ਼ਹਿਰ ਵਿਚ 'ਚਰਨ' ਪਾਉਣੇਂ ਸਨ। ਇਸ ਸ਼ਹਿਰ ਨੂੰ ਭਾਗ ਲਾਉਣੇਂ ਸਨ ਅਤੇ ਇਸ ਸ਼ਹਿਰ ਨੂੰ 'ਜਿਲ੍ਹਾ' ਕਰਾਰ ਦੇਣਾ ਸੀ! ਸੜਕਾਂ ਧੋਤੀਆਂ ਜਾ ਰਹੀਆਂ ਸਨ, ਕੂੜਾ ਕਬਾੜਾ ਅਤੇ ਗੰਦ ਚੁੱਕ

ਸੱਸ ਨਾ ਬਣਦੀ ਮਾਂ, ਨੂੰਹ ਨਾ ਬਣਦੀ ਧੀ, ਬਾਬਾ ਸ਼ਿੰਦਾ ਪਾ ਤੜਥੱਲੀ ਮਿਲਾ ਦੇ ਦੌਵੇਂ ਜੀ..

ਯੁੱਧਵੀਰ ਸਿੰਘ ਸਪਰਿੰਗਵੇਲ
ਹਾਏ ਓ ਰੱਬਾ, ਆਹ ਕਿਹੜੀ ਮੁਸੀਬਤ ਵਿਚ ਪਾ ਦਿੱਤਾ | ਸੌਚਿਆ ਸੀ ਕਿ ਬਾਬਾ ਸ਼ਿੰਦਾ ਤੜਥੱਲੀ ਬਣ ਕੇ ਲੱਖਾਂ ਕਰੌੜਾਂ ਦੀ ਜਾਇਦਾਦ ਬਣਾਵਾਂਗੇ ਤੇ ਐਸ਼ ਕਰਾਂਗੇ | ਪਰ ਐਥੇ ਤਾਂ ਲੈਣੇ ਦੇ ਦੇਣੇ

ਸੱਚੀਆਂ ਸੁਣਾਵੇ ਭੀਰੀ......!

ਮਨਦੀਪ ਖੁਰਮੀ ਹਿੰਮਤਪੁਰਾ
ਨਵਾਂ ਸਾਲ ਚੜ੍ਹਨ ‘ਚ ਇੱਕ ਦਿਨ ਬਾਕੀ ਸੀ। ਹਰ ਕੋਈ ਗਿਣਤੀਆਂ ਮਿਣਤੀਆਂ ‘ਚ ਰੁੱਝਿਆ ਹੋਇਆ ਸੀ। ਕੋਈ ਆਵਦੀ ਉਮਰ ਦੇ ਵਧਦੇ ਜਾ ਰਹੇ ਵਰ੍ਹਿਆਂ ਤੋਂ ਚਿੰਤਤ ਸੀ, ਕੋਈ ਅਕਾਲ

ਵਿਅੰਗ- "ਆਪਣੀ ਨਿੱਕੋ ਦਾ ਪੈਰ ਭਾਰੈ"

ਸਿ਼ਵਚਰਨ ਜੱਗੀ ਕੁੱਸਾ
ਚਾਹੇ ਅਸੀਂ ਆਪ 'ਅੱਧੇ-ਛੜੇ' ਹੀ ਹਾਂ, ਪਰ ਰੱਬ ਦੀ ਕਿਰਪਾ ਸਦਕਾ ਅਸੀਂ ਹੁਣ ਤੱਕ ਕਈ ਘਰ 'ਵਸਾ' ਚੁੱਕੇ ਹਾਂ, ਆਪਣੇ ਨਹੀਂ, ਲੋਕਾਂ ਦੇ..! ਅਰਥਾਤ 'ਵਿਚੋਲੇ' ਬਣ ਚੁੱਕੇ ਹਾਂ।

ਸੁਖਦ ਨਹੀਂ ਰਿਹਾ ਪਿੰਡ ਵੱਲ ਪਹਿਲੀ ਫੇਰੀ ਦਾ ਸਫ਼ਰ।

ਮਨਦੀਪ ਖੁਰਮੀ ਹਿੰਮਤਪੁਰਾ
28 ਅਕਤੂਬਰ 2008 ਨੂੰ ਪਿੰਡ ਜਾਣ ਲਈ ਵਹੀਰਾਂ ਘੱਤਣੀਆਂ ਸਨ। ਇੰਗਲੈਂਡ ਦੇ ਸਮੇਂ ਅਨੁਸਾਰ ਰਾਤ (ਸਵੇਰ) ਦੇ ਇੱਕ ਵਜੇ ਘਰੋਂ ਏਅਰਪੋਰਟ ਲਈ ਚਾਲੇ ਪਾਉਣੇ ਸਨ। ਪਿੰਡ

ਵਿਅੰਗ- ਤੇ ਜਦੋਂ ਆਂਟੀ ਨੇ ਜੀਨ ਪਾ ਲਈ.....

ਰਵੀ ਸਚਦੇਵਾ
ਪਟੋਲਾ… ਸ਼ਬਦ ਜਿਸਦਾ ਜਿਕਰ ਹੁੰਦੇ ਹੀ ਮਨ ਅੰਦਰ ਇੱਕ ਗੋਰੀ ਚਿੱਟੀ, ਲੰਬ ਸਲਮੀ, ਸੁਡੋਲ ਸਰੀਰ ਤੇ ਚੌੜੇ ਸੀਨੇ ਤੇ ਉਭਰਵੀਂ ਛਾਤੀ ਵਾਲੀ ਇੱਕ ਹੁਰਪਰੀ ਦੀ ਤਸਵੀਰ

(ਵਿਅੰਗ)-"ਸੱਦਾਰ ਜੀ, ਨਮਾਂ ਸਾਲ ਮੰਬਾਰਕ...!"ਸ਼ਿਵਚਰਨ ਜੱਗੀ ਕੁੱਸਾ

ਪਹਿਲੀ ਜਨਵਰੀ ਦਾ ਦਿਨ ਸੀ।
ਅੱਜ ਤਿੱਖੀ ਧੁੱਪ ਨਿਕਲ਼ੀ ਹੋਈ ਸੀ। ਮੰਦਰ ਦੇ ਰਾਹ ਵਾਲ਼ਾ ਖੁੰਢ ਅਤੇ ਤਖ਼ਤਪੋਸ਼ ਅਜੇ ਖਾਲੀ ਹੀ ਪਏ ਸਨ। ਰੌਣਕ ਨਹੀਂ ਹੋਈ ਸੀ।
-"ਤਕੜੈਂ ਅਮਲੀਆ...?

ਵਿਅੰਗ- ਭੀਰੀ ਅਮਲੀ ਦੀਆਂ ਬਾਬੇ 'ਸੈਂਟੇ' ਨੂੰ ਅਰਜਾਂ...

ਮਨਦੀਪ ਖੁਰਮੀ ਹਿੰਮਤਪੁਰਾ
ਕ੍ਰਿਸਮਿਸ ਦੀਆਂ ਛੁੱਟੀਆਂ ‘ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਗਾਂ ਵਾਂਗ ਓਪਰਾ ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ

ਬੋਲ ਕਬੋਲ....ਫੇਰ ਕੀ ਕਹਿੰਦੀ ਥੋਡੀ ਸੇਵਾ ਸਰਕਾਰ

ਜਰਨੈਲ ਘੁਮਾਣ
- ਸੁਣਾ ਬਈ ਚਾਚਾ ਸਿਆਂ , ਫੇਰ ਕੀ ਕਹਿੰਦੀ ਥੋਡੀ ਸੇਵਾ ਸਰਕਾਰ …. ਨੈਬ ਸਿੰਘ ਫੌਜੀ ਨੇ, ਕੁੰਢੇ ਅਕਾਲੀ ਨੂੰ ਛੇੜਦਿਆਂ ਕਿਹਾ ।
- ਸਰਕਾਰ ! ਸਰਕਾਰ ਭਤੀਜ ਮਾਰਦੀ ਐ ਅੱਠੋ

ਕਬਾੜ ਦਾ ਜੁਗਾੜ

ਨਿਰਮਲ ਜੌੜਾ (ਡਾ.)
ਅਖ਼ਬਾਰ ਵਿੱਚ ਛਪੇ ਇਸ਼ਤਿਹਾਰ ਨੂੰ ਸਵੇਰੇ ਚਾਹ ਤੋਂ ਪਹਿਲਾਂ ਮੇਰੇ ਮੂਹਰੇ ਧਰਦਿਆਂ ਮੇਰੀ ਸਰਦਾਰਨੀ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਵਾਂਗ ਦਸ ਰਹੀ ਸੀ, ‘‘ ਵੇਖੋ ਜੀ ਸੁਪਰ ਡੁਪਰ ਬਜ਼ਾਰ

ਮੈਂ ਤਾਂ ਆਵਦੇ ‘ਪਸਤੌਲ’ ਦੇ ਤਲੇ ਲੁਆਉਣ ਲੱਗਿਆਂ

ਮਨਦੀਪ ਖੁਰਮੀ ਹਿੰਮਤਪੁਰਾ
ਬੱਸ ਅੱਡੇ ਵਾਲੇ ਪਿੱਪਲ ਹੇਠਾਂ ਪਿਆ ਤਖਤਪੋਸ਼ ਰੰਗ-ਬਰੰਗੀਆਂ ਰੂਹਾਂ ਦੇ ਦਰਸ਼ਨ ਕਰਦਾ ਰਹਿੰਦਾ। ਕਦੇ ਪਾਰਲੀਮੈਂਟ ਵਾਂਗ ਉਸਾਰੂ ਬਹਿਸ ਹੁੰਦੀ, ਕਦੇ ਹਾਸਿਆਂ ਦੀਆਂ ਫੁਹਾਰਾਂ ਫੁੱਟਦੀਆਂ

ਅਵਾਰਾ ਕੁੱਤਿਆਂ ਦਾ ਫ਼ੈਮਿਲੀ ਪਲੈਨਿੰਗ....ਸ਼ਿਵਚਰਨ ਜੱਗੀ ਕੁੱਸਾ

ਇਕ ਦਿਨ ਸੱਥ ਵਿਚ ਬੈਠੇ ਸਰਪੰਚ ਨੇ ਅਵਾਰਾ ਕੁੱਤਿਆਂ ਤੋਂ ਦੁਖੀ ਹੋ ਕੇ ਕੋਈ ਠੋਸ ਕਦਮ ਚੁੱਕਣ ਲਈ ਫ਼ੈਸਲਾ ਕੀਤਾ। ਸਰਪੰਚ ਦੇ ਸੱਦੇ ਉਪਰ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਕਿਤੇ ਰਾਤ ਨੂੰ ਇੱਕ ਅਵਾਰਾ ਕੁੱਤੇ ਨੇ ਪਿੰਡ ਦੇ ਕਿਸੇ ਬਜ਼ੁਰਗ ਨੂੰ ਵੱਢ ਖਾਧਾ ਸੀ ਅਤੇ ਕਦੇ ਅਗਲੇ ਦਿਨ ਇੱਕ ਸੁੱਤੇ ਪਏ ਬੱਚੇ ਨੂੰ ਬੁਰੀ ਤਰ੍ਹਾਂ ਚੂੰਡ ਧਰਿਆ ਸੀ। ਲੋਕ ਧੜਾ-ਧੜ ਪਹੁੰਚ