ਡਾ ਅਮਰਜੀਤ ਟਾਂਡਾ
ਜ਼ਰਾ ਜ਼ਿਗ਼ਰਾ ਕਰਕੇ ਅਗਾਂਹ ਕਦਮ ਰੱਖ-
ਤੇਰੀ ਪੈੜ ਚ ਵੀ ਕੋਈ ਗੀਤ
ਜਾਂ ਰੁੱਤ ਧਰ ਦਿਆਂਗੇ-
ਪਲ ਭਰ ਹੌਸਲਾ ਰੱਖ-
ਤੇਰੀ ਹਿੱਕ ਤੇ ਵੀ ਕੋਈ ਸੱਜਰਾ ਨਗਮਾਂ ਜੜ੍ਹ ਦਿਆਂਗੇ-
ਜ਼ਰਾ ਤਲੀ ਤੇ ਸੀਸ ਰੱਖਣਾਂ ਤਾਂ ਸਿੱਖ
ਤੇਰੇ ਹਾਣ ਦੀ ਵੀ ਹੋਣੀ ਵਰ ਦਿਆਂਗੇ-
ਕੋਈ ਹਿੱਕ ਮੈਡਲ ਦੀ ਲਿਸ਼ਕ ਚ ਮਰਦੀ ਹੈ
ਕਿਸੇ ਸੀਨੇ ਦਾ ਸਨਮਾਨ ਗੋਲੀ ਕਰਦੀ ਹੈ
ਜਦੋਂ ਕਿਤੇ ਵੀ ਕੋਈ ਜ਼ੁਲਮ ਜਨਮਿਆ
ਨੀਹਾਂ ਨੂੰ ਗ਼ਸ਼ ਪਏ,ਸੀਨਿਆਂ ਚ ਜਵਾਨੀ ਫੁੱਟੀ-
ਜਦੋਂ ਵੀ ਗੜੀ੍ ਨੇ ਪੁੱਤ ਮੰਗੇ-
ਬਾਪੂ ਨੂੰ ਚਾਅ ਚੜ੍ਹਿਆ-
No comments:
Post a Comment