ਕਾਲਾ ਧਨ

ਹਰਪ੍ਰੀਤ ਸਿੰਘ ਲਲਤੋਂ
ਭਾਰਤ ਦਾ ਵੱਧ ਪੈਸਾ ਹਿਸਾਬ ਦੱਸਦਾ ਏ ਸਵਿਸ ਦਾ,
ਪਰ ਮੂੰਹੋਂ ਨਾ ਕੋਈ ਬੋਲੇ ਕਿੰਨਾ
ਪੈਸਾ ਏ ਕਿਸਦਾ।
ਕੁੱਲ ਪੈਸਾ ਹੈ ਮੋੜ ਲਿਆਉਣਾ ,ਚਰਚਾ ਹਰ ਪਾਸੇ ਇਹੀ ਛਿੜੀ,
ਜੇ ਗੱਲ ਹੋਜੇ ਸੱਚੀ ਭਾਰਤ ਮੁੜ੍ਹ ਬਣਜੂ ਸੋਨੇ ਦੀ ਚਿੜੀ।
ਰੱਜਵੀਂ ਰੋਟੀ ਮਿਲੂ ਟੱਬਰ ਦੇ ਕੁੱਲ ਜੀਆਂ ਨੂੰ,
ਦਾਜ ਲਈ ਤੰਗ ਨਾ ਫੇਰ ਕਰੂ ਕੋਈ ਧੀਆਂ ਨੂੰ।
ਭਰੂਣ ਹੱਤਿਆ ਬੰਦ ਹੋ ਜਾਣੀ ਜੋ ਬਿਮਾਰੀ ਏ ਨਿਰੀ,
ਜੇ ਗੱਲ ਹੋ ਜੇ ਸੱਚੀ ਭਾਰਤ ਮੁੜ ਬਣਜੂ ਸੋਨੇ ਦੀ ਚਿੜ੍ਹੀ।
ਭਾਰਤ ਦੇ ਸਿਰ ਚੜ੍ਹਿਆ ਕੁੱਲ ਕਰਜਾ ਲੱਥ ਜਾਊ,
ਭੁੱਲ ਕੇ ਕੋਈ ਨੋਜਵਾਨ ਨਾ ਨਸ਼ਿਆਂ ਨੂੰ ਹੱਥ ਲਾਊ।
ਹਰ ਗੱਭਰੂ ਦੀ ਸੂਰਤ ਰਹੂ ਫੁੱਲਾਂ ਵਾਂਗ ਖਿੜ੍ਹੀ,
ਜੇ ਗੱਲ ਹੋਜੇ ਸੱਚੀ ਭਾਰਤ ਮੁੜ ਬਣ ਜੂ ਸੋਨੇ ਦੀ ਚਿੜ੍ਹੀ।
ਜੋ ਸ਼ਹੀਦਾ ਨੇ ਵੇਖੇ ਸੁਪਨੇ ਹੋ ਜਾਣੇ ਸੱਚੇ,
ਸਿੱਖਿਆ ਤੋਂ ਨਾ ਵਾਂਝੇ ਰਹਿਣਗੇ ਫੇਰ ਗਰੀਬਾਂ ਦੇ ਬੱਚੇ।
ਦੇਸ਼ ਆਪਣੇ ਆਪ ਚੱਲੂ ,ਜਾਂਦਾ ਜੋ ਰੱਬ ਆਸਰੇ ਰਿੜੀ,
ਜੇ ਗੱਲ ਹੋ ਜੇ ਸੱਚੀ ਭਾਰਤ ਮੁੜ ਬਣ ਜੂ ਸੋਨੇ ਦੀ ਚਿੜ੍ਹੀ।
ਪੁਲਿਸ ਤੋਂ ਡੰਡੇ ਨਾ ਪੈਣਗੇ ਕਦੇ ਬੇਰੁਜ਼ਗਾਰਾਂ ਨੂੰ,
ਨੌਕਰੀਆਂ ਖੁਦ ਲੱਭਣਗੀਆਂ ਜਾ ਕੇ ਉਮੀਦਵਾਰਾਂ ਨੂੰ।
ਰਿਸ਼ਵਤ ਮੰਗਣ ਦੀ ਕਰਨੀ ਨਾ ਕਿਸੇ ਵੀ ਗੱਲ ਗਿਰੀ,
ਜੇ ਗੱਲ੍ਹ ਹੋ ਜੇ ਸੱਚੀ ਭਾਰਤ ਮੁੜ ਬਣਜੂ ਸੋਨੇ ਦੀ ਚਿੜ੍ਹੀ।
ਮੁੜ ਪਰਤ ਆਉਣਗੀਆਂ ਹਰ ਵਿਹੜੇ ਵਿਚ ਖੁਸ਼ੀਆਂ
ਹਾਲਾਤਾਂ ਦਾ ਮਾਰਿਆ ਕਿਸਾਨ ਨਾ ਕਰੂ ਫਿਰ ਖੁਦਕੁਸ਼ੀਆਂ।
ਪ੍ਰੀਤ ਬੰਦ ਹੋ ਜਾਣੇ ਅੱਖਾਂ ਚੋਂ' ਅੱਥਰੂ ਜੋ ਜਾਣ ਕਿਰੀ,
ਜੇ ਗੱਲ ਹੋ ਜੇ ਸੱਚੀ ਭਾਰਤ ਮੁੜ ਬਣ ਜੂ ਸੋਨੇ ਦੀ ਚਿੜ੍ਹੀ।

No comments:

Post a Comment