Lec. ਹਰਪਿੰਦਰ ਕੌਰ ਬਰਾੜ {ਡੀ. ਐੱਮ. ਕਾਲਜ਼ ਮੋਗਾ}
ਇੱਕ ਧਾਰਮਿਕ ਸਥਾਨ 'ਤੇ ਜਾਣ ਦਾ ਮੌਕਾ ਨਸੀਬ ਹੋਇਆ। ਉੱਥੋਂ ਜੋ ਪ੍ਰਭਾਵ ਲੈ ਕੇ ਵਾਪਸ ਆਈ, ਉਹਨਾਂ ਨੂੰ ਹੀ ਸ਼ਬਦਾਂ ਵਿੱਚ ਪ੍ਰੋਣ ਦੀ ਕੋਸ਼ਿਸ਼ ਹੈ ਇਹ ਰਚਨਾ..... ਕਬੂਲ ਕਰੋ..।
ਹੁਣ ਜਿੰਦਗੀ ਤੋਂ ਸੁਰਖ਼ੁਰੂ ਹੋਣ ਨੂੰ ਜੀ ਕਰਦਾ ,
ਗੱਲ ਕੀ ਜ਼ਿੰਦਗੀ ਨੂੰ ਜ਼ਿੰਦਗੀ
ਕਹਿਣ ਤੋਂ ਹੈ ਇਹ ਦਿਲ ਡਰਦਾ।
ਜਿੱਥੇ ਇੱਕ ਪਾਸੇ ਕੁੜੀਆਂ ਦੀ ਗਿਣਤੀ ਘੱਟ ਹੈ ,
ਤੇ ਕਿਸੇ ਹੋਰ ਕੋਨੇ ਵਿਚ ਕੁੜੀਆਂ ਨੂੰ ਰੋਜ ਕੰਜਕ ਰੂਪ 'ਚ
ਮਾਤਾ ਬਣਾ ਕੇ ਕੋਈ ਆਪਣੀ ਝੋਲੀ ਭਰਦਾ।
ਮੇਰੇ ਸ਼ਬਦ ਗਹਿਰੀ ਚੋਟ ਪਹੁੰਚਾਉਣਗੇ ,
ਪਰ ਕੀ ਕਰਾਂ?
ਲੋਕਾਂ ਦੀ ਸੁੱਤੀ ਹੋਈ ਆਤਮਾ ਜਗਾਉਣ ਦਾ ਵੀ ਜੀ ਕਰਦਾ।
ਪੈਸਾ, ਪੈਸਾ ਪੈਸਾ, ਬਸ ਪੈਸਾ ਹੀ ਹੈ ਹੁਣ ਸਭ ਕੁਝ ,
ਹੁਣ ਤਾਂ ਰਿਸ਼ਤਿਆਂ ਦੇ ਮਤਲਬੀ ਪਿਆਰ ਤੋਂ ਹੈ ਇਹ ਜੀ ਡਰਦਾ।
ਸੁੱਖ ਵਿੱਚ ਤਾਂ ਲਿਖਣ ਦੀ ਵੇਹਲ ਕਿੱਥੇ ,
ਦੁੱਖ ਵਿੱਚ ਹੀ ਵਰਕੇ ਕਾਲੇ ਕਰਨ ਦਾ ਜੀ ਕਰਦਾ।
(sandhupinky035@yahoo.com)
No comments:
Post a Comment