ਵਰਿੰਦਰਜੀਤ ਮਾਂਗਟ {ਆਸਟਰੇਲੀਆ}
ਕਿਸਮਤ ਦਾ ਲਿਖਿਆ ਮਿੱਟ ਜਾਏ........ ਜ਼ਰੂਰੀ ਨਹੀ,
'ਮੈ' ਤੇ 'ਤੂੰ' ਇਕ ਹੋ
ਜਾਏ .........ਜ਼ਰੂਰੀ ਨਹੀ।
ਲਹਿਰਾਂ ਮਿਲਦੀਆ ਨੇ ਸਾਗਰ ਨੂੰ ਜਿਸ ਤਰਾਂ,
ਤੂੰ ਮੈਨੂੰ ਇਸ ਤਰਾਂ ਮਿਲ ਜਾਏ, ਜ਼ਰੂਰੀ ਨਹੀ।
ਚੱਲੇ ਮੇਰਾ ਪਰਛਾਵਾਂ ਮੇਰੇ ਨਾਲ ਜਿਸ ਤਰਾਂ,
ਤੂੰ ਮੇਰੇ ਨਾਲ ਇਸ ਤਰਾਂ ਤੁਰਦਾ ਜਾਏ, ਜ਼ਰੂਰੀ ਨਹੀ।
ਢੱਲਦਾ ਏ ਦਿਨ ਸੂਰਜ਼ ਦੇ ਨਾਲ ਜਿਸ ਤਰਾਂ,
ਤੂੰ ਮੇਰੀ ਜ਼ਿਦਗੀ ਦਾ ਸੂਰਜ਼ ਬਣ ਜਾਏ, ਜ਼ਰੂਰੀ ਨਹੀ।
ਮੌਤ ਜ਼ਿਦਗੀ ਨੂੰ ਗਲਵਕੜੀ ਪਾ ਮਿਲਦੀ ਹੈ ਜਿਸ ਤਰਾਂ,
ਤੂੰ ਮੈਨੂੰ ਇਸ ਤਰਾਂ ਮਿਲ ਜਾਏ, ਜ਼ਰੂਰੀ ਨਹੀ।
ਪਰਵਾਨਾ ਮਰ ਮਿੱਟਦਾ ਹੈ ਸ਼ਮਾ ਤੇ ਜਿਸ ਤਰਾਂ,
ਤੂੰ ਇਸ ਤਰਾਂ ਮਿੱਟ ਜਾਏ, ਜ਼ਰੂਰੀ ਨਹੀ।
ਸ਼ਮਾ ਪਰਵਾਨੇ ਲਈ ਜਲ ਜਾਂਦੀ ਹੈ ਜਿਸ ਤਰਾਂ,
ਮੇਰਾ ਪਿਆਰ ਇਸ ਤਰਾਂ ਜਲ ਜਾਏ,ਜ਼ਰੂਰੀ ਨਹੀ।
ਜ਼ਰੂਰੀ ਤਾਂ ਬਸ ਇੰਨਾ ਹੈ ਕਿ ਮੈ ਤੈਨੂੰ ਚਾਹੇ ਦੋ ਪਲ ਪਾ ਲਵਾਂ,
ਉਹਨਾਂ ਪਲਾਂ ਵਿੱਚ ਆਪਣਾ ਸਾਰਾ ਰੂਪ ਹੰਢਾ ਦੇਵਾਂ,
ਜ਼ਰੂਰੀ ਤਾਂ ਬਸ ਇੰਨਾ ਹੈ ਕਿ ਉਹਨਾਂ ਪਲਾਂ ਵਿੱਚ ਮੈ ਆਪਣਾ ਸਾਰਾ ਪਿਆਰ ਲੁਟਾ ਦੇਵਾਂ,
ਤੈਨੂੰ ਕੋਈ ਹੋਰ ਪਾ ਨਾ ਸਕੇ, ਇਸ ਤਰਾਂ ਮੈ ਪਾ ਲਵਾਂ,,,,, ਇਸ ਤਰਾਂ ਮੈ ਪਾ ਲਵਾਂ।
No comments:
Post a Comment