ਅਮਨਦੀਪ ਧਾਲੀਵਾਲ ਯੂ.ਕੇ.
ਉਹਦੇ ਜਜ਼ਬਾਤਾਂ ਨੂੰ ਸਮਝ ਨਾ ਸਕੇ,
ਯਾਦ ਉਸਦੀ ਨੇ ਚੂਰੌ
ਚੂਰ ਕੀਤਾ,
ਬਾਜੌਂ ਉਸਦੇ ਕਿਵੇ ਕੱਟਦੀ ਹੈ ਜਿੰਦਗੀ,
ਕ਼ਲਮ ਮੇਰੀ ਨੇ ਲਿਖਣ ਲਈ ਮਜਬੂਰ ਕੀਤਾ....
ਇਹਨਾ ਦਰਦਾਂ ਨੂੰ ਅਲਫਜ਼ਾਂ ਵਿਚ ਬਿਆਨ ਕਰਾਂ,
ਦੂਰ ਹੋਕੇ ਆਪਣਿਆਂ ਤੋਂ ਮੈ ਇਹ ਕੀ ਕੀਤਾ,
ਡਿਗਦੇ ਹੰਝੂਆਂ ਨੂੰ ਅਖਰਾਂ ਵਿਚ ਬਿਆਨ ਕਰਾਂ,
ਕ਼ਲਮ ਮੇਰੀ ਨੇ ਲਿਖਣ ਲਈ......
ਵਿੱਚ ਮਹਿਫਲਾਂ ਉਤੋ ਉਤੋ ਹਸਦੇ ਹਾਂ,
ਗਮ ਤੇਰੀ ਜੁਦਾਈ ਦਾ,ਜਾਮ ਸਹਾਰੇ ਪੀਤਾ,
ਕੀ ਖੌਇਆ ਇਸ ਨਿਮਾਣੇ ਨੇ ਜਿੰਦਗੀ ਚ,
ਕ਼ਲਮ ਮੇਰੀ ਨੇ ਲਿਖਣ ਲਈ......
ਕੀ ਸ਼ਿਕਵਾ ਕਰਾਂ ਮੈ ਉਸਦੀ ਮਜਬੂਰੀ ਤੇ,
ਧਾਲੀਵਾਲ ਲਈ ਉਸਨੇ ਜੋ ਸਾਮਣਾ ਦੁਨਿਯਾ ਦਾ ਕੀਤਾ,
ਪੜਕੇ ਕੋਈ ਸ਼ਾਇਦ ਹਮਦਰਦ ਹੋ ਜਾਵੇ ਮੇਰਾ,
ਕ਼ਲਮ ਮੇਰੀ ਨੇ ਲਿਖਣ ਲਈ........
veer aman dhaliwal ji bhout shona likya hain....
ReplyDeletenice bro
ReplyDelete