ਡੀ.ਪੀ.ਸਿੰਘ ਭੁੱਲਰ
ਆਰੰਭ:
ਨਿੰਦਰ ਘੁਗਿਆਣਵੀ ਨੇ ਆਪਣੇ ਇਸ ਸਿਰਜਣਾਤਮਿਕ ਸਫ਼ਰ ਦੀ ਸ਼ੁਰੂਆਤ ਲਾਲ ਚੰਦ ਯਮਲਾ ਜੱਟ ਨੂੰ 28 ਜੂਨ, 1988 ਵਿੱਚ ਗੁਰੂ ਧਾਰਨ ਕਰਕੇ ਸੰਗੀਤ-ਕਲਾ ਤੋਂ ਆਰੰਭ ਕੀਤੀ ਅਤੇ ਆਕਾਸ਼ਵਾਣੀ
ਬਠਿੰਡਾ, ਜਲੰਧਰ, ਪਟਿਆਲਾ ਅਤੇ ਦੂਰਦਰਸ਼ਨ ਜਲੰਧਰ ਰਾਹੀਂ ਆਪਣੀ ਗਾਇਨ-ਕਲਾ ਦੀ ਪੇਸ਼ਕਾਰੀ ਕੀਤੀ। 1991-92 ਤੋਂ ਉਹ ਲੇਖਣੀ ਅਤੇ ਪੱਤਰਕਾਰੀ ਦੇ ਖੇਤਰ ਵੱਲ ਆ ਗਿਆ।
ਪਿਛੋਕੜ:
ਨਿੰਦਰ ਘੁਗਿਆਣਵੀ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਗਿਆਣਾ ਵਿਖੇ ਇਕ ਸਾਧਾਰਨ ਦੁਕਾਨਦਾਰ ਸ੍ਰੀ ਰੌਸ਼ਨ ਲਾਲ ਦੇ ਘਰ ਸ੍ਰੀ ਮਤੀ ਰੂਪ ਰਾਣੀ ਦੀ ਕੁੱਖੋਂ 15 ਮਾਰਚ, 1975 ਵਿੱਚ ਜਨਮ ਲਿਆ ਅਤੇ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਤੇ ਹਾਈ ਸਕੂਲ ਵਿੱਚੋਂ (ਮੈਟ੍ਰਿਕ ਤੱਕ) ਹਾਸਲ ਕੀਤੀ ਅਤੇ ਉਪਜੀਵਕਾ ਲਈ ਲਗਭਗ ਢਾਈ ਸਾਲ ਸੈਸ਼ਨ ਕੋਰਟ ਵਿੱਚ ਅਰਦਲੀ ਵਜੋਂ ਕੰਮ ਕੀਤਾ ਅਤੇ ਲਗਭਗ ਪੌਣੇ ਤਿੰਨ ਸਾਲ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿਖੇ ਅਸਥਾਈ ਤੌਰ 'ਤੇ ਨੌਕਰੀ ਕੀਤੀ।
ਵਿਸ਼ੇਸ਼:
• ਸਾਬਕਾ ਮੈਂਬਰ, ਰਾਜ ਸਲਾਹਕਾਰ ਬੋਰਡ, ਭਾਸ਼ਾ ਵਿਭਾਗ ਪੰਜਾਬ ਸਰਕਾਰ।
• ਨਿੰਦਰ ਘੁਗਿਆਣਵੀ ਦੁਆਰਾ ਰਚਿੱਤ 'ਮੈਂ ਸਾਂ ਜੱਜ ਦਾ ਅਰਦਲੀ' ਪੁਸਤਕ ਉੱਤੇ ਅਧਾਰਿਤ ਰੇਡੀਓ-ਰੂਪਾਂਤਰ ਦਾ ਨਿਰਮਾਣ (ਵੱਲੋਂ- ਏਸ਼ੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਟੋਰਾਂਟੋ), ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਲ 2004-2005 ਦੇ ਐੱਮ ਫਿਲ ਲਈ ਦੂਜੇ ੰeਮeਸਟeਰ ਦੌਰਾਨ ਵਿਦਿਆਰਥੀ ਵੱਲੋਂ ਖੋਜ-ਪੱਤਰ ਲਿਖਿਆ ਗਿਆ ਅਤੇ ਟੈਲੀ-ਫਿਲਮ 'ਜੱਜ ਦਾ ਅਰਦਲੀ' ਦਾ ਨਿਰਮਾਣ।
• ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ 'ਵੀਹਵੀਂ ਸਦੀ ਦੀ ਚੋਣਵੀਂ ਵਾਰਤਕ' ਪੁਸਤਕ ਵਿੱਚ ਪ੍ਰਤੀਨਿਧ ਵਾਰਤਕ ਰਚਨਾ ਸ਼ਾਮਿਲ ਕੀਤੀ ਗਈ।
• ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 'ਵਿਸ਼ਵ ਬਾਲ-ਕੋਸ਼' ਵਿੱਚ ਨੁਸਰਤ ਫਤਹਿ ਅਲੀ ਖਾਂ, ਮਾਸਟਰ ਮਦਨ, ਲਤਾ ਮੰਗੇਸ਼ਕਰ, ਉਸਤਾਦ ਬਿਸਮਿੱਲਾ ਖਾਂ ਅਤੇ ਇਸੇ ਪ੍ਰਕਾਰ ਭਾਸ਼ਾ ਵਿਭਾਗ ਪੰਜਾਬ ਦੁਆਰਾ ਪ੍ਰਕਾਸ਼ਿਤ 'ਪੰਜਾਬ-ਕੋਸ਼' ਵਿੱਚ ਲਾਲ ਚੰਦ ਯਮਲਾ ਜੱਟ ਅਤੇ ਕਰਨੈਲ ਸਿੰਘ ਪਾਰਸ ਬਾਰੇ ਲਿਖੇ ਵਿਸ਼ੇਸ਼ ਇੰਦਰਾਜ਼ ਸ਼ਾਮਿਲ ਕੀਤੇ ਗਏ।
• ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪੁਸਤਕ 'ਲੋਕ-ਗਾਇਕ' ਦੀ ਪ੍ਰਕਾਸ਼ਨਾ ਸਾਲ-2005।
• 'ਇੱਕ ਸੀ ਬਲਵੰਤ ਗਾਰਗੀ' ਪੁਸਤਕ ਐੱਮæ ਏæ ਪੰਜਾਬੀ ਦੇ ਸਿਲੇਬਸ ਲਈ ਸਹਾਇਕ ਪੁਸਤਕ ਵਜੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ਾਮਿਲ।
• ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ 'ਸੁਰਿੰਦਰ ਕੌਰ- ਜੀਵਨ ਤੇ ਕਲਾ' ਪੁਸਤਕ ਦੀ ਪ੍ਰਕਾਸ਼ਨਾ।
• ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੁਸਤਕ 'ਸਾਡੀਆਂ ਲੋਕ-ਗਾਇਕਾਵਾਂ' ਦੀ ਪ੍ਰਕਾਸ਼ਨਾ-2008
• 'ਜਗਦੇਵ ਸਿੰਘ ਜੱਸੋਵਾਲ-ਜੀਵਨ ਤੇ ਸ਼ਖਸੀਅਤ' ਪੁਸਤਕ ਦਾ 'æਵਿਨਿਗ æeਗeਨਦ ਾ ਟਹe ਫੁਨਜਅਬ ਿਛੁਲਟੁਰe' ਨਾਂ ਹੇਠ ਅੰਗਰੇਜ਼ੀ ਅਨੁਵਾਦ।
• ਸਾਲ 1999 ਤੋਂ 2006 ਤੱਕ ਦੇ ਚੋਣਵੇਂ 'ਹਾਸ-ਵਿਅੰਗ' ਦੀਆਂ ਸੱਤ ਪੁਸਤਕਾਂ ਵਿੱਚ (ਨੈਸ਼ਨਲ ਬੁੱਕ ਸ਼ਾਪ ਦਿੱਲੀ ਵੱਲੋਂ) ਰਚਨਾਵਾਂ ਸ਼ਾਮਿਲ।
• ਵੱਖ-ਵੱਖ 50 ਪੁਸਤਕਾਂ ਵਿੱਚ ਲੇਖ, ਭੂਮਿਕਾਵਾਂ ਅਤੇ ਰਚਨਾਵਾਂ ਸ਼ਾਮਿਲ।
• ਟੈਲੀ-ਫਿਲਮ 'ਟੱਬਰ ਸ਼ੇਖਚਿਲੀਆਂ ਦਾ' ਵਿੱਚ ਮੁੱਖ ਕਲਾਕਾਰ ਵਜੋਂ ਭੂਮਿਕਾ।
• ਸਾਲ 2005 ਵਿੱਚ ਲੰਡਨ ਦੇ ਪਾਰਲੀਮੈਂਟ ਹਾਊਸ ਵਿਖੇ 'ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਸੈਮੀਨਾਰ' ਵਿੱਚ ਹਾਸ਼ਮ ਦੀ ਸੱਸੀ ਦਾ ਗਾਇਨ।
ਰੇਡੀਓ ਕਾਰਜ ਅਤੇ ਲੇਖਨ
• ਦੇਸੀ ਰੇਡੀਓ ਸਾਊਥਾਲ ਲਈ 50 ਦਸਤਾਵੇਜੀ ਸੰਗੀਤਕ ਫੀਚਰਾਂ ਦਾ ਨਿਰਮਾਣ।
• ਰੇਡੀਓ ਟੋਰਾਟੋਂ 'ਪੰਜਾਬ ਦੀ ਗੂੰਜ' ਲਈ ਤਬਸਰਾ ਪੇਸ਼ਕਾਰ ਅਤੇ ਨਿਊਜ਼-ਬ੍ਰਾਡਕਾਸਟਰ ਵਜੋਂ ਕਾਰਜ 2001 ਤੋਂ 2002।
• ਆਕਾਸ਼ਵਾਣੀ ਦੇ ਪ੍ਰੋਗਰਾਮ 'ਅੱਜ ਦੀ ਗੱਲ' ਤੋਂ ਇਲਾਵਾ ਲੋਕ-ਗਾਇਕਾਂ, ਗਦਰੀ ਬਾਬਿਆਂ, ਲੇਖਕਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਸੰਬੰਧੀ ਦਸਤਾਵੇਜ਼ੀ ਫੀਚਰ ਤਿਆਰ ਕੀਤੇ। 'ਪ੍ਰਦੇਸੀ ਰੇਡੀਓ ਟੋਰਾਂਟੋ' ਅਤੇ 'ਗੀਤ-ਸੰਗੀਤ ਰੇਡੀਓ ਵਾਟਸਿਨ-ਵਿੱਲ (ਕੈਲੀਫੋਰਨੀਆਂ)' ਲਈ ਤਬਸਰਾ ਵਾਚਕ ਵਜੋਂ ਕਾਰਜ ਅਤੇ ਦੋ ਦਰਜਨ ਤੋਂ ਵਧੇਰੇ ਲੋਕ-ਗਾਇਕਾਂ ਸੰਬੰਧੀ ਸੰਗੀਤ-ਰੂਪਕਾਂ ਅਤੇ ਪ੍ਰੋਗਰਾਮਾਂ ਦੀ ਪੇਸ਼ਕਾਰੀ।
ਪਰਤੋ ਜੀ
• ਦੂਰਦਰਸ਼ਨ ਕੇਂਦਰ ਜਲੰਧਰ ਤੋਂ 'ਲੋਕ-ਸੁਰ', 'ਯੁਵਾ ਕਵੀ ਸਭਾ' ਅਤੇ 'ਨਵਰੰਗ' ਪ੍ਰੋਗਰਾਮ ਦਾ ਲੇਖਨ ਅਤੇ ਪੇਸ਼ਕਾਰੀ।
• ਏæਬੀæਸੀæ ਰੇਡੀਓ ਟੋਰਾਂਟੋ (ਕੈਨੇਡਾ) ਲਈ, ਫੀਚਰ, ਤਬਸਰਾ/ਲੇਖਨ-ਕਾਰਜ ਅਤੇ ਪ੍ਰੋਗਰਾਮ 'ਕੁੱਝ ਗੱਲਾਂ ਕੁੱਝ ਗੀਤ' ਦੀ ਪੇਸ਼ਕਾਰੀ ਅਤੇ 'ਅਜੀਤ ਵੀਕਲੀ' ਸਮੇਤ 'ਏਸ਼ੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਟੋਰਾਂਟੋ' ਲਈ ਸੀਨੀ: ਸਟਾਫਰ ਵਜੋਂ ਪ੍ਰਸਾਰਨ ਕਾਰਜ ਕੀਤਾ।
• ਵੱਖ-ਵੱਖ ਜਿੰਨ੍ਹਾਂ ਅਖਬਾਰਾਂ, ਰਸਾਲਿਆਂ ਅਤੇ ਪਰਚਿਆਂ ਲਈ ਸਹਾਇਕ ਸੰਪਾਦਕ ਦੇ ਤੌਰ 'ਤੇ ਕੰਮ ਕੀਤਾ ਅਤੇ ਕਾਲਮ ਲਿਖੇ,
• ਰਾਮਗੜ੍ਹੀਆ ਮੰਚ - ਸਪਤਾਹਿਕ - "ਉਰਲੀਆਂ-ਪਰਲੀਆਂ"-1998 ਤੋਂ 2000, ਮਿਊਜ਼ਿਕ ਟਾਈਮਜ਼-ਮਾਸਿਕ (ਜਲੰਧਰ) - "ਕੁਝ ਕਿਹਾ ਤਾਂ" -1997 ਤੋਂ 2003, 'ਅਜੀਤ ਵੀਕਲੀ' (ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਤੋਂ ਪ੍ਰਕਾਸ਼ਿਤ) - "ਬਾਵਾ ਬੋਲਦਾ ਹੈ"-2001 ਤੋਂ ਚਾਲੂ ਅਤੇ ਜਗ ਬਾਣੀ ਲਈ 'ਨੇੜੇ-ਤੇੜੇ'ਅਤੇ ਦੇਖਿਆ-ਸੁਣਿਆ (ਚਾਲੂ)।
• ਵਿਦੇਸ਼ ਯਾਤਰਾਵਾਂ- ਕਨੇਡਾ (ਤਿੰਨ ਵਾਰ)- 2001, 2003 ਅਤੇ 2005-2008 ਅਤੇ ਅਮਰੀਕਾ- 2003, ਇੰਗਲੈਂਡ 2005
• ਅਹੁਦੇਦਾਰੀਆਂ- ਯਮਲਾ ਜੱਟ ਟਰੱਸਟ ਫਰਿਜ਼ਨੋਂ, ਕੈਲੇਫੋਰਨੀਆਂ (ਸਰਪ੍ਰਸਤ), ਸਾਹਿਤ ਸਭਾ, ਘੁਗਿਆਣਾ (ਰਹਿ ਚੁੱਕਾ ਪ੍ਰਧਾਨ/ਜਨਰਲ ਸਕੱਤਰ), ਵੈਲਕਮ ਕਲੱਬ, ਸਾਦਿਕ (ਪ੍ਰਧਾਨ), ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜ਼ਿ: (ਮੈਂਬਰ)
• ਇਨਾਮ/ਸਨਮਾਨ- ਕੈਨੇਡੀਅਨ ਪ੍ਰਧਾਨ-ਮੰਤਰੀ ਜੀਨ ਕਰੇਚੀਅਨ ਦੁਆਰਾ ਰਾਜਧਾਨੀ ਔਟਵਾ ਵਿਖੇ ਸਨਮਾਨ - (2001), ਸ਼ਿਰੋਮਣੀ ਊਰਦੂ ਲੇਖਕ ਊਦੈ ਸਿੰਘ ਸ਼ਾਇਕ ਯਾਦਗਾਰੀ ਐਵਾਰਡ - 2004, 'ਇੰਡੋ-ਕੈਨੇਡੀਅਨ ਟਾਈਮਜ਼ ਟਰੱਸਟ ਸਰੀ (ਬ੍ਰਿਟਿਸ਼ ਕੋਲੰਬੀਆ)' ਅਤੇ 'ਕੇਂਦਰੀ ਪੰਜਾਬੀ ਲੇਖਕ ਸਭਾ' ਉੱਤਰੀ ਅਮਰੀਕਾ- (2001), ਕੇਨੇਡਾ ਦੀ ਸਟੇਟ ਮੇਨੀਟੋਬਾ (ਵਿੰਨੀਪੈੱਗ) ਵਿਖੇ 'ਮੇਰਾ ਦੇਸ਼ ਅੰਤਰਰਾਸ਼ਟਰੀ ਸਾਹਿਤਿਕ ਪੁਰਸਕਾਰ-2005'। 'ਬਾਬਾ ਸ਼ੇਖ ਫਰੀਦ ਸਾਹਿਤਿਕ ਐਵਾਰਡ-2006' ਉਪ ਮੁੱਖ ਮੰਤਰੀ ਹੱਥੋਂ ਭੇਟ। ਡਾ: ਗੁਰਨਾਮ ਸਿੰਘ ਤੀਰ ਸਾਹਿਤਕ ਪੁਰਸਕਾਰ-2006 ਪ੍ਰੋ: ਮੋਹਨ ਸਿੰਘ ਮੇਲਾ। 15 ਅਗਸਤ 2008 ਜਿਲ੍ਹਾ ਪ੍ਰਸਾਸ਼ਾਨ ਫਰੀਦਕੋਟ ਵੱਲੋਂ ਅਜ਼ਾਦੀ ਦਿਵਸ 'ਤੇ ਸਨਮਾਨ।
ਨਿੰਦਰ ਘੁਗਿਆਣਵੀ ਦੁਆਰਾ ਰਚਿਤ ਪੁਸਤਕਾਂ
ਗੋਧਾ ਅਰਦਲੀ (ਨਾਵਲੈਟ) 1997, ਮੈਂ ਸਾਂ ਜੱਜ ਦਾ ਅਰਦਲੀ (ਆਪ-ਬੀਤੀ) 2001,ਪੰਜਵਾਂ ਪੰਜਾਬੀ ਐਡੀਸ਼ਨ - 2008, ਮਾਨ ਪੰਜਾਬ ਦੇ (ਰੇਖਾ-ਚਿੱਤਰ) 2001, ਸੱਚੇ ਦਿਲੋਂ (ਵਾਰਤਕ) 2003, ਵੇਲੇ-ਕੁਵੇਲੇ (ਸਾਹਿਤਕ ਲੇਖ) 2004, ਮੇਰਾ ਰੇਡੀਓ-ਨਾਮਾ (ਯਾਦਾਂ) 2004, ਸਿਵਿਆਂ ਵਿੱਚ ਖਲੋਤੀ ਬੇਰੀ (ਲਲਿਤ-ਨਿਬੰਧ) 2005, ਮੇਰੀ ਅਮਰੀਕਾ ਫੇਰੀ (ਸਫਰਨਾਮਾ) 2005,ਸਾਜਨ ਮੇਰੇ ਰਾਂਗਲੇ (ਵਾਰਤਕ) 2005, ਤੂੰਬੀ ਦੇ ਵਾਰਿਸ: (ਜੀਵਨੀਆਂ) 1994, ਅਮਰ ਆਵਾਜ਼: ਜੀਵਨੀ ਲਾਲ ਚੰਦ ਯਮਲਾ ਜੱਟ 1997, ਕੁੱਲੀ ਵਾਲਾ ਫਕੀਰ ਜੀਵਨੀ ਪੂਰਨ ਸ਼ਾਹਕੋਟੀ 1998, ਗੁਰਚਰਨ ਸਿੰਘ ਵਿਰਕ : ਜੀਵਨ ਅਤੇ ਕਲਾ 1999, ਕਰਨੈਲ ਸਿੰਘ ਪਾਰਸ ਰਾਮੂਵਾਲੀਆ : ਜੀਵਨ ਅਤੇ ਰਚਨਾ 2000 - ਤੀਜੀ ਵਾਰ 2008, ਜਗਦੇਵ ਸਿੰਘ ਜੱਸੋਵਾਲ : ਜੀਵਨ ਅਤੇ ਸ਼ਖਸੀਅਤ 2002, ਤੀਜੀ ਵਾਰ-2008, æਵਿਨਿਗ æeਗeਨਦ ਾ ਫੁਨਜਅਬ ਿਛੁਲਟੁਰe- ਝਅਸਸੋੱਅਲ 2002 -(ਅੰਗਰੇਜ਼ੀ ਵਿੱਚ ਅਨੁਵਾਦ), ਸੁਰਿੰਦਰ ਕੌਰ- ਜੀਵਨ ਅਤੇ ਕਲਾ 2005 -(ਭਾਸ਼ਾ ਵਿਭਾਗ ਪੰਜਾਬ ਦੁਆਰਾ), ਲੋਕ-ਗਾਇਕ (ਜੀਵਨੀਆਂ) 2005 -(ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ), ਸਾਡੀਆਂ ਲੋਕ-ਗਾਇਕਾਵਾਂ: (ਜੀਵਨੀਆਂ) ਪੰਜਾਬੀ ਯੂਨੀਵਰਸਿਟੀ ਪਟਿਆਲਾ-2008,
ਸੰਪਾਦਿਤ ਅਤੇ ਅਨੁਵਾਦਿਤ ਪੁਸਤਕਾਂ
ਸਰਧਾਂਜਲੀ : ਡਾ: ਸੰਜੇ ਬਲਰਾਜ 1999, ਲੋਕ ਗੀਤ ਵਰਗਾ ਹੰਸ (ਹੰਸ ਰਾਜ ਹੰਸ ਬਾਰੇ) 1999, ਵਡਮੁੱਲਾ ਪਾਰਸ 2001, ਇੱਕ ਸੀ ਬਲਵੰਤ ਗਾਰਗੀ (ਲੇਖ ਅਤੇ ਰੇਖਾ-ਚਿਤਰ) 2005,ਸ਼ਿਵ ਕੁਮਾਰ ਬਟਾਲਵੀ-ਜੀਵਨ ਅਤੇ ਯਾਦਾਂ-2006, ਹਰਨਾਮ ਦਾਸ ਸਹਿਰਾਈ - ਜੀਵਨ ਤੇ ਸ਼ਖਸੀਅਤ (ਲੇਖ) 2005, ਮੋਹਨ ਸਪਰਾ ਦੀਆਂ ਕਵਿਤਾਵਾਂ 2002, ਸੁਰਾਂ ਦੇ ਪੁਜਾਰੀ (ਸੂਚਨਾ ਤੇ ਪ੍ਰਸਾਰਨ ਵਿਭਾਗ ਭਾਰਤ ਸਰਕਾਰ ਵੱਲੋਂ), ਸ਼ਹੀਦੇ-ਆਜ਼ਮ ਭਗਤ ਸਿੰਘ 2002, ਇਤਿਹਾਸ ਦੇ ਖ਼ਾਲੀ ਪੰਨੇ 2001
ਸੰਪਰਕ: ਪਿੰਡ ਤੇ ਡਾਕ: ਘੁਗਿਆਣਾ (ਫਰੀਦਕੋਟ)-
ਨਿੰਦਰ ਘੁਗਿਆਨਵੀਂ, ਦੀਵੇ ਦੀ ਇੱਕ ਐਸੀ ਲੋਅ ਜਿਸਨੂੰ ਤੇਜ਼ ਹਵਾਵਾਂ ਵੀ ਸਜਦਾ ਕਰਦੀਆਂ ਨੇ......
ReplyDeleteverry good d.p...padke bhut vdia lageya ninder bai bare..
ReplyDeletenice aa veer..
ReplyDelete