ਤੂੰ ਰਹੇ ਖ਼ੁਸ਼ੀਆਂ ਵਿੱਚ ਵਸਦਾ......

ਅਮਨ ਧਾਲੀਵਾਲ ਯੂ.ਕੇ.
ਤੇਰੇ ਬਾਜੋਂ ਸੁੰਨਾ ਜਾਪੇ ਘਰ ਆਪਣੇ ਦਾ ਵਿਹੜਾ,
ਕਮੀ ਤੇਰੀ ਪੁੱਤਰਾ ਪੂਰੀ
ਕਰ ਦਿਉ ਕਿਹੜਾ,
ਤੇਰੇ ਬਿੰਨਾ ਤੇਰੇ ਮਾਪਿਆਂ ਦਾ ਦੱਸਦੇ ਕਿੰਝ ਸਰੇ,
ਤੁੰ ਰਹੇ ਖੁਸ਼ੀਆਂ ਵਿੱਚ ਵਸਦਾ ਤੇਰੀ ਮਾਂ ਫਰਿਆਦ ਕਰੇ....
ਲਾਂਡਾਂ ਦੇ ਨਾਲ ਪਾਲਿਆ ਤੈਨੂੰ, ਸਹਿਣ ਨੀ ਦਿੱਤਾ ਦੁੱਖੜਾ ਤੈਨੂੰ,
ਤੇਰੇ ਪੈਣ ਭੁਲੇਖੇ ਹੁਣ ਤਾਂ ਹਰ ਥਾਂ ਤੇ ਹੁਣ ਮੈਨੂੰ,
ਛੇਤੀ ਮੁੜਕੇ ਆਜਾਵੀਂ,ਲਾਈਂ ਨਾ ਬਹੁਤ ਵਰੇ,
ਤੂੰ ਰਹੇ ਖ਼ੁਸ਼ੀਆਂ ਵਿੱਚ ਵਸਦਾ......
ਬਚਪਨ ਦੇ ਜੋ ਦਿਨ ਸੀ ਤੇਰੇ,ਅੱਜਕੱਲ ਚੇਤੇ ਆਉਂਦੇ ਮੇਰੇ,
ਤੇਰੇ ਬਾਰੇ ਪੁਛਦੇ ਰਹਿੰਦੇ,ਓਹ ਬੇਲੀ ਮਿੱਤਰ ਤੇਰੇ,
ਹਰ ਕੋਈ ਇਥੇ ਦੇਖਲਾ ਸਬਰਾਂ ਦਾ ਘੁੱਟ ਭਰੇ,
ਤੂੰ ਰਹੇ ਖੁਸ਼ੀਆਂ ਵਿੱਚ ਵਸਦਾ.....
ਵਿੱਚ ਪਰਦੇਸਾਂ ਜਾਕੇ ਸਾਨੂੰ ਯਾਦ ਸਹਾਰੇ ਜੋੜ ਗਿਆਂ,
ਅਮਨ ਵੇ ਤੇਰੀ ਟੈਂਨਸ਼ਨ ਰਹਿੰਦੀ ਜਦ ਦਾ ਸਾਥੋਂ ਦੂਰ ਗਿਆਂ,
ਓਹਨਾ ਨੂੰ ਨਾ ਭੁੱਲ ਜਾਵੀਂ ਜੋ ਵੱਸਣ ਤੇਰੇ ਘਰੇ,
ਤੂੰ ਰਹੇ ਖੁਸ਼ੀਆਂ ਵਿੱਚ ਵਸਦਾ........

3 comments: