ਜੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇਕੋ ਹੀ ਗੱਲ ਕਹਿਣ ਉਹ ਸੱਚੀ ਲੱਗਣ ਲੱਗਦੀ ਹੈ

ਦੇਵਿੰਦਰ ਕੌਰ
ਜਦੌਂ ਮੈਂ ਸੱਤਵੀ ਜਮਾਤ ਵਿਚ ਪੜ੍ਹਦੀ ਸਾਂ ਤਾਂ ਗਰਮੀਆਂ ਦੇ ਦਿਨਾਂ ਵਿਚ ਕੱਚਾ ਕੋਰਾ ਘੜਾ ਪਾਣੀ ਦਾ ਭਰ ਕੇ ਕਲਾਸ ਦੇ ਕਮਰੇ ਵਿਚ ਰੱਖਿਆਂ ਜਾਦਾਂ ਸੀ, ਤਾਂ ਕਿ ਸਾਰੀ ਕਲਾਸ
ਠੰਡਾ ਪਾਣੀ ਪੀ ਸਕੇ । ਪਾਣੀ ਘੜੇ ਵਿਚੋ ਭਰ ਕੇ ਪੀਣ ਲਈ ਕੱਚ ਦਾ ਗਲਾਸ ਹੁੰਦਾ ਸੀ ।ਇਕ ਵਾਰ ਮੈਂ ਵੀ ਪਾਣੀ ਪੀਤਾ, ਗਲਾਸ ਘੜੇ ਦੇ ਕੋਲ ਰੱਖ ਮੈਂ ਬਾਹਰ ਵੱਡੇ ਵਿਹੜੇ ਵਿਚ ਕਲਾਸ ਵਿਚ ਬੈਠ ਪ੍ਹੜਨ ਲਗੀ । ਥੋੜੀ ਦੇਰ ਬਾਦ ਰੌਲਾ ਪੈ ਗਿਆ ਕੱਚ ਦਾ ਗਲਾਸ ਟੁੱਟ ਗਿਆ ਹੈ, ਜਿਸ ਲਈ ਮੈਨੂੰ ਜੁੰਮੇਵਾਰ ਠਹਿਰਾਇਆ ਗਿਆ ।ਮੇਰੇ ਤੋਂ ਬਾਦ ਕੋਣ ਕਲਾਸ ਦੇ ਕਮਰੇ ਵਿਚ ਗਿਆ ?ਕਿਹਨੇ ਪਾਣੀ ਪੀਤਾ?ਕਿਹਨੇ ਗਲਾਸ ਤੋੜਿਆ ਮੈਂ ਖੁਦ ਹੈਰਾਨ ਸਾਂ, ਪਰ ਮੈਂ ਗਲਾਸ ਨਹੀ ਤੋੜਿਆ ਸੀ। ਉਹਨਾਂ ਦਿਨਾਂ ਵਿਚ ਗਲਾਸ ਦੀ ਕੀਮਤ ਇਕ ਰੁਪਏ ਤੌਂ ਘੱਟ ਸੀ ।ਮੈਂ ਚੰਗੇ ਖਾਂਦੇ ਪੀਦੇ ਘਰੌਂ ਸਾਂ,ਇਹ ਨਹੀ ਕਿ ਮੈਂ ਗਲਾਸ ਦੀ ਕੀਮਤ ਨਹੀ ਅਦਾ ਕਰ ਸਕਦੀ ਸੀ । ਦੁੱਖ ਇਸ ਗੱਲ ਦਾ ਸੀ ਕਿ ਜੋ ਕਸੂਰ ਮੈਂ ਕੀਤਾ ਨਹੀ, ਉਸ ਲਈ ਮੈਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ ਕਿ ਮੈਂ ਹੀ ਅਖੀਰ ਤੇ ਗਲਾਸ ਨਾਲ ਪਾਣੀ ਪੀਦੀਂ ਵੇਖੀ ਗਈ ਸਾਂ। ਇਸ ਗੱਲ ਦੀ ਸਮਝ ਮੈਨੂੰ ਛੋਟੀ ਉਮਰ ਵਿਚ ਹੀ ਪੈ ਗਈ ਸੀ ਕਿ ਜੇ ਬਹੁਤ ਸਾਰੇ ਲੋਕ ਇਕੱਠੇ ਹੋ ਕੇਇਕੋ ਹੀ ਗੱਲ ਕਹਿਣ ਉਹ ਸੱਚੀ ਲੱਗਣ ਲੱਗਦੀ ਹੈ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਜਿਸ ਤੇ ਵਾਪਰਦੀ ਹੈ ਸਿਰਫ ਤੇ ਸਿਰਫ ਸੱਚ ਉਸਨੂੰ ਹੀ ਪਤਾ ਹੁੰਦਾ ਹੈ। ਅੱਖੀ ਦੇਖੇ ਤੋ ਬਗੈਰ ਸੁਣੀ ਸੁਣਾਈ ਗੱਲ ਤੇ ਯਕੀਨ ਕਰਨਾ ਮੈਨੂੰ ਔਖਾ ਲਗਦਾ ਹੋ।
ਇਕ ਦਿਨ ਇਕ ਪਤੀ ਨੇ ਫੇਸ ਬੁੱਕ ਤੇ ਮੈਨੂੰ ਲਿਖਿਆ ਦੇਵਿੰਦਰ ਜੀ ਤੁਸੀ ਦੁੱਖੀ ਪਤੀਆਂ ਬਾਰੇ ਵੀ ਲਿਖੋ ,ਮੇਰੀ ਪਤਨੀ ਦਾਜ ਦੇ ਝੂਠੇ ਦੋਸ਼ ਲਾ ਕੇ ਮੇਰੇ ਤੋ ਧਨ ਹਾਸਿਲ ਕਰਨ ਲਈ ਮੇਰੀ ਥਾਣੇ ਤੇ ਕਚਿਹਰੀਆਂ ਵਿਚ ਖਿਚ ਘੜੀਸ ਕਰ ਰਹੀ ਹੈ ਅਤੇ ਮੈਂ ਬਹੁਤ ਪਰੇਸ਼ਾਨ ਹਾਂ। ਮੇਰਾ ਆਪਣਾਂ ਵਿਚਾਰ ਹੈ ਕਿ ਝੂਠੇ ਕੇਸ ਬਣਾ ਕੇ ਔਰਤ ਦਾ ਮਰਦ ਨੂੰ ਲੁੱਟਣਾਂ ਜਾਂ ਮਰਦ ਦਾ ਔਰਤ ਨੂੰ ਲੁੱਟਣਾਂ ਸਰਾਸਰ ਗਲਤ ਹੈ। ਸੱਚਾ ਕੇਸ ਕਰਨ ਤੇ ਜਿੱਤਣ ਲਈ , ਸੱਚੀ ਆਤਮਾ ਦਾ ਹੋਣਾਂ ਬਹੁਤ ਜਰੂਰੀ ਹੈ। ਕਈ ਵਾਰ ਬੰਦਾ ਖੁਸ਼ ਹੁੰਦਾ ਹੈ ਉਹਨੇ ਕਿਸੇ ਨੂੰ ਲੁੱਟ ਲਿਆ, ਦਰਅਸਲ ਉਹ ਬੰਦਾ ਲੋਭ ਵਿਚ ਐਨਾਂ ਅੰਨਾ ਹੁੰਦਾ, ਉਸਨੂੰ ਇਹ ਨਹੀ ਪਤਾ ਹੁੰਦਾ ਉਹ ਖੁਦ ਤੌਂ ਹੀ ਲੁੱਟ ਹੋ ਰਿਹਾ ਹੁੰਦਾ। ਇਨਸਾਨ ਦੇ ਆਪਣੇ ਅੰਦਰ ਪੰਜ ਚੋਰ ਉਹੀ ਉਸ ਨੂੰ ਲੁੱਟ ਰਹੇ ਹਨ।
ਗੁਰਬਾਣੀ ਵਿਚ ਲਿਖਿਆ ਹੈ =====
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
ਜੇ ਝੂਠ ਬੋਲ ਕੇ ਦੁਨੀਆ ਦੀ ਕਚਿਹਰੀ ਵਿਚ ਕੋਈ ਜਿੱਤ ਵੀ ਜਾਦਾਂ ਤਾਂ ਵੀ ਇਹ ਉਸਦੀ ਆਪਣੀ ਹੀ ਹਾਰ ਹੈ। ਉਪਰ ਮਾਲਕ ਦੀ ਕਚਿਹਰੀ ਵਿਚ ਪੇਸ਼ੀ ਹੋਣੀ ਹੈ, ਫਿਰ ਦੁਨੀਆ ਦਾ ਕੋਈ ਵਕੀਲ ਉਥੇ ਨਹੀ ਹੋਣਾਂ ਜੋ ਉਸਨੂੰ ਛਡਾ ਸਕੇ।
ਜਬ ਲਗੁ ਮੋਹ ਮਗਨ ਸੰਗਿ ਮਾਇ॥
ਤਬ ਲਗੁ ਧਰਮਰਾਇ ਦੇਇ ਸਜਾਇ॥
ਬਾਣੀ ਸਾਨੂੰ ਸਭ ਕੁੱਝ ਸੱਚ ਦਸ ਰਹੀ ਹੈ ।
ਅਨਿਕ ਭੋਗ ਬਿਖਿਆ ਕੇ ਕਰੈ॥
ਨਹ ਤ੍ਰਿਪਤਾਵੈ ਖਪਿ ਖਪਿ ਮਰੈ॥
ਇਨਸਾਨ ਦੀ ਆਪਣੇ ਲੋਭ ਦੀ ਪਿਆਸ ਨਹੀ ਬੁੱਝਦੀ ਤੇ ਰੋਜ ਖੱਪ ਖੱਪ ਮਰ ਰਿਹਾ।
ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ,==
ਸੱਚ ਉੱਚਾ ਹੈ ,ਪਰ ਉਸ ਤੌਂ ਵੀ ਉੱਚਾ ਹੈ ਸੱਚਾ ਜੀਉਣਾ ॥
ਅੱਜ ਬਹੁਤ ਸਾਰੇ ਲੋਕ ਜੇਲ੍ਹਾਂ ਵਿਚ ਬੇਕਸੂਰ ਝੂਠ ਦੇ ਅਧਾਰ ਤੇ ਹੋ ਸਕਦਾ ਬੰਦ ਹੋਣ ।
ਉਮੀਦ ਕਰਦੀ ਹਾਂ ! ਉਹ ਆਪਣਾਂ ਸੱਚ ਕਹਿਣ, ਆਪਣਾਂ ਹੱਕ ਤੇ ਸਹੀ ਇਨਸਾਫ ਲੈਣ ਵਿਚ ਸਫਲ ਹੋਣ। ਪਿਛੇ ਜਿਹੇ ਖਬਰ ਪ੍ਹੜੀ ਸੀ ਕਿ ਇਕ ਐਸੇ ਵਿਅਕਤੀ ਨੂੰ 20 ਸਾਲ ਮਗਰੌਂ ਰਿਹਾਅ ਕੀਤਾ ਜੋ ਦੋਸ਼ੀ ਨਹੀ ਸੀ । ਇੰਜ ਵੀ ਹੋਇਆ ਡਾਕਟਰ ਨੇ ਅਪਰੇਸ਼ਨ ਸੱਜੀ ਲੱਤ ਦਾ ਕਰਨਾ ਸੀ ਗਲਤੀ ਨਾਲ ਖੱਬੀ ਦਾ ਕਰ ਦਿੱਤਾ । ਕਿਸੇ ਹੋਰ ਦੀ ਗਲਤੀ ਲਈ ਸੱਚੇ, ਇਮਾਨਦਾਰ, ਨਿਰਦੋਸ਼ ਵਿਅਕਤੀ ਨੂੰ ਉਹ ਦੋਸ਼ ਭੁਗਤਣਾਂ ਪੈਂਦਾ ਜੋ ਉਸ ਨੇ ਕਦੇ ਕੀਤਾ ਨਹੀ ਹੁੰਦਾ । ਰੱਬ ਕਰੇ ! ਇਸ ਦੁਨੀਆਂ ਵਿਚ ਹਰ ਰੂਹ ਨੂੰ ਇਨਸਾਫ ਮਿਲੇ।
ਮੈਂ ਅੰਤ ਵਿਚ, ਫਿਰ ਇਹ ਗੱਲ ਦੁਹਰਾਂਉਣਾਂ ਚਾਹੁੰਨੀ ਆਂ ਕਿ ਜੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇਕੋ ਹੀ ਗੱਲ ਕਹਿਣ ਜਰੂਰੀ ਨਹੀ ਉਹ ਸੱਚੀ ਹੁੰਦੀ ਹੈ,ਅਸਲੀਅਤ ਵਿਚ ਕੁਝ ਹੋਰ ਹੁੰਦਾ ਹੈ। ਜੇ ਸਾਰੇ ਅਸੀਂ ਉਸ ਸੱਚ ਨੂੰ ਜਾਣ ਸਕੀਏ, ਫਿਰ ਦੁਨੀਆ ਤੇ ਕਿਸੇ ਨੂੰ ਕਿਸੇ ਕਚਿਹਰੀ ਦੀ ਲੋੜ ਨਾ ਪਵੇ। ਇਹ ਦਾਸਤਾਂ ਜੋ ਮੈਂ ਅੱਜ ਆਪ ਜੀ ਨਾਲ ਸਾਂਝੀ ਕੀਤੀ ਹੈ ਮੇਰੇ ਖੁਦ ਨਾਲ ਬੀਤੀ ਸੱਚੀ ਘਟਨਾ ਹੈ ਕੋਈ
ਪ੍ਹੜੀ ਸੁਣੀ ਗਾਥਾ ਨਹੀ ਹੈ।ਮੈਂ ਇਹ ਵੀ ਨਹੀ ਕਹਿੰਦੀ ਲੋਕਾਂ ਦੀ ਕਹੀ ਹੋਈ ਹਰ ਗੱਲ ਝੂਠ ਹੁੰਦੀ ਹੈ। ਸੱਚ ਦੀ ਤਹਿ ਤੱਕ ਜਾਣ ਲਈ, ਸੱਚੀ ਅੱਖ ਦਾ ਪਾਰਖੂ ਹੋਣਾਂ ਤੇ ਸੱਚ ਨਾਲ ਦਿਲ ਤੌਂ ਪਿਆਰ ਹੋਣਾਂ ਜਰੂਰੀ ਹੈ।
ਗੁਰਬਾਣੀ ਵਿਚ ਵੀ ਲਿਖਿਆ ਹੈ ਕਿ======
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥
ਦੇਵਿੰਦਰ ਕੌਰ
ਮਿਤੀ 05 ਮਈ 2011
California
deekaur2011@hotmail.com

No comments:

Post a Comment