ਨਿਹੱਥਿਆਂ ਮਜ਼ਦੂਰਾਂ 'ਤੇ.......!

ਸ੍ਰ: ਗੁਰਬਚਨ ਸਿੰਘ ਖੁਰਮੀ ਹਿੰਮਤਪੁਰਾ
18 ਸੌ 86 ਦੀ
ਪਹਿਲੀ ਮਈ ਜਦੋਂ ਸੀ ਆਈ।
ਨਿਹੱਥਿਆਂ ਮਜ਼ਦੂਰਾਂ 'ਤੇ
ਗੋਲੀ ਅੰਨ੍ਹੇਵਾਹ ਚਲਾਈ।
ਨਿਹੱਥਿਆਂ---
--------।
(1) ਵਿਚ ਸਹਿਰ ਸ਼ਿਕਾਗੋ ਦੇ,
ਕਿਰਤੀਆਂ ਉੱਤੇ ਜ਼ੁਲਮ ਕਮਾਇਆ।
ਹੱਕ ਮੰਗਣ ਆਇਆਂ ਦਾ
ਲਹੂ ਸੀ ਪਾਣੀ ਵਾਂਗ ਵਹਾਇਆ।
ਮਿਹਨਤ ਬਹੁਤੀ ਕਰਕੇ ਤਾਂ,
ਮਿਲਦੀ ਸਾਨੂੰ ਘੱਟ ਕਮਾਈ।
ਨਿਹੱਥਿਆਂ-----------।
(2) ਤੱਕ ਢੇਰ ਸੀ ਲਾਸ਼ਾਂ ਦੇ,
ਸਾਰਾ ਅੰਬਰ ਧਾਹੀ ਰੋਇਆ।
ਚਿੱਟਾ ਰੰਗ ਝੰਡੇ ਦਾ
ਲਾਲ ਸੀ ਨਾਲ ਖੂੰਨ ਦੇ ਹੋਇਆ।
ਸੀ ਸਰਮਾਏ ਦਾਰਾਂ ਨੇ
ਜਨਤਾ ਅੱਗ ਦੇ ਵਾਂਗ ਤਪਾਈ
ਨਿਹੱਥਿਆਂ------------।
(3) ਉਹ ਕਦੇ ਰਹਿੰਦੀਆਂ ਨਾਂ,
ਜੁਲਮ ਜੋ ਕਰਦੀਆਂ ਨੇ ਸਰਕਾਰਾਂ।
ਫੇਰ ਝੁਕਣਾਂ ਪੈ ਜਾਂਦਾ,
ਸੁਣ ਮਜ਼ਦੂਰਾਂ ਦੀਆਂ ਲਲਕਾਰਾਂ।
ਸਿਰ ਸਿਹਰਾ ਕੌਮਾਂ ਦੇ,
ਕਰਨ ਜੋ ਹੱਕਾਂ ਲਈ ਲੜਾਈ।
ਨਿਹੱਥਿਆਂ-----------
(4) ਹੱਕ ਆਪਣੇ ਮੰਗਦੇ ਹਾਂ,
ਭੀਖ ਨਾਂ ਮੰਗੀਏ ਕਿਸੇ ਤੋਂ ਯਾਰੋ।
ਕਰ ਉੱਚਾ ਝੰਡੇ ਨੂੰ,
"ਖੁਰਮੀਆਂ" ਉੱਚੀ ਨਾਹਰਾ ਮਾਰੋ।
ਹੈ ਪ੍ਰਣਾਮ ਸਹੀਦਾਂ ਨੂੰ
ਲੇਖੇ ਜਿੰਦ ਜਿੰਨ੍ਹਾਂ ਨੇ ਲਾਈ।
ਨਿਹੱਥਿਆਂ-------------।

1 comment: