ਏਹੋ ਅੱਜ ਦਾ ਪੈਗ਼ਾਮ

ਮਨਦੀਪ ਖੁਰਮੀ ਹਿੰਮਤਪੁਰਾ
ਜਿਹੜੇ ਹੱਕਾਂ ਲਈ ਲੜੇ,
ਸਾਥੀਆਂ ਨੂੰ ਐ ਸਲਾਮ।
ਹੱਕ ਮਰਨ ਨਾ ਦੇਈਏ,
ਏਹੋ ਅੱਜ ਦਾ ਪੈਗ਼ਾਮ ।

ਏਹੋ ਅੱਜ ਦਾ ਪੈਗ਼ਾਮ .....।
ਸੰਨ 1886
1 ਮਈ ਯਾਦ ਆਵੇ,
ਖੂਨ ਪਾਣੀ ਜਿਉਂ ਵਹਾਇਆ,
ਸੀਨੇ ਧੂਹ ਜਿਹੀ ਪਾਵੇ।
ਘੰਟੇ ਕੰਮ ਦੇ ਘਟਾਓ ਕੀਤੀ ਮੰਗ ਸ਼ਰੇਆਮ।
ਏਹੋ ਅੱਜ ਦਾ..............।
ਸ਼ਰਧਾਂਜ਼ਲੀ ਤਾਂ ਫੇਰ ਹੋਊ,
ਜੇ ਹੱਕ ਕਿਸੇ ਦਾ ਨਾ ਖਾਈਏ।
ਕਿਰਤੀ ਦੇ ਕੰਮ ਦਾ ਜੇ,
ਮੁੱਲ ਖ਼ੁਦ ਵੀ ਤਾਂ ਪਾਈਏ।
ਹੱਕ ਮਾਰਨਾ ਕਿਸੇ ਦਾ ਮੰਨ ਲਈਏ ਜੇ ਹਰਾਮ।
ਏਹੋ ਅੱਜ ਦਾ ਪੈਗ਼ਾਮ ......।
ਰੰਗ ਚਿੱਟੇ ਝੰਡੇ ਦਾ,
ਲਾਲ ਹੋਇਆ ਕੌਣ ਭੁੱਲੂ।
ਜਿੰਨਾ ਚਿਰ ਕਿਰਤੀਆਂ ਦਾ,
ਖ਼ੂਨ ਹੱਕਾਂ ਲਈ ਡੁੱਲ੍ਹੂ।
ਪਾਰ "ਖੁਰਮੀ" ਨਾ ਓਹ ਲੰਘੇ ਹੋ ਜਾਣ ਜੋ ਬੇਲਗਾਮ।
ਏਹੋ ਅੱਜ ਦਾ ਪੈਗ਼ਾਮ ....।

No comments:

Post a Comment