ਜਸਕਰਨ ਪਵਾਰ
ਜ: ਸਕੱਤਰ-ਪ.ਸ.ਸ.ਫ.-ਮੋਗਾ
ਮਈ ਦਿਵਸ ਦਾ ਜਨਮ 'ਕੰਮ ਦਿਹਾੜੀ ਸਮਾਂ' ਘੱਟ ਕਰਨ ਦੇ ਅੰਦੋਲਨ ਨਾਲ ਅਨਿਖੜਵੇਂ ਰੂਪ ਨਾਲ ਜੁੜਿਆ ਹੋਇਆ ਹੈ।ਕੰਮ ਦਿਹਾੜੀ ਸਮਾਂ ਘੱਟ ਕਰਨ ਦੇ ਅਦੋਲਨ ਦਾ ਮਜਦੂਰਾਂ
ਲਈ ਬਹੁਤ ਜਿਆਦਾ ਰਾਜਨੀਤਕ ਮਹਤੱਵ ਹੈ ।ਜਦੌਂ ਅਮਰੀਕਾ ਵਿਚ ਫੈਕਟਰੀ ਸਿਸਟਮ ਸ਼ੁਰੂ ਹੋਇਆ,ਲਗਭਗ ਉਸੇ ਵੇਲੇ ਇਹ ਸੰਘਰਸ਼ ਉਭਰਿਆ ।
ਉਨੀਵੀਂ ਸਦੀ ਦੇ ਸ਼ੁਰੂ ਤੌਂ ਹੀ ਅਮਰੀਕਾ ਵਿਚ ਮਜਦੂਰਾਂ ਨੇ 'ਦਿਨ ਚੜਨ ਤੌਂ ਛਿਪਣ ਤੱਕ' ਦੇ ਕੰਮ ਦੇ ਸਮੇਂ ਦੇ ਵਿਰੋਧ ਵਿਚ ਸ਼ਿਕਾਇਤਾਂ ਦਰਜ ਕਰਾਂਈਆਂ ਸਨ।"ਦਿਨ ਚੜਨ ਤੋ ਛਿਪਣ ਤੱਕ"ਇਹ ਹੀ ਉਸ ਸਮੇ ਦੀ ਕੰਮ ਦਿਹਾੜੀ ਸੀ।ਚੌਦਾਂ ,ਸੋਂਲਾ ਅਤੇ ਇਥੋਂ ਤੱਕ ਅਠਾਂਰਾਂ ਘੰਟੇ ਦਾ ਕਾਰਜਕਾਲ ਵੀ ਆਂਮ ਗੱਲ ਸੀ।
ਉਨੀਵੀਂ ਸਦੀ ਦੇ ਦੀਜੇ ਤੇ ਤੀਜੇ ਦਹਾਕੇ ਵਿਚ ਕੰਮ ਦਿਹਾੜੀ ਸਮਾਂ ਘੱਟ ਕਰਨ ਲਈ ਹੜਤਾਂਲਾਂ ਨਾਲ ਭਰੇ ਹੋਏ ਸਨ ।ਕਈ ਉਗਯੋਗਿਕ ਕੇਂਦਰਾਂ ਵਿਚ ਤਾਂ ਕੰਮ ਦਿਹਾੜੀ ਸਮਾਂ ਦਸ ਘੰਟੇ ਦਾ ਨਿਸ਼ਚਿਤ ਕਰਨ ਦੀ ਮੰਗ ਰੱਖੀ ਗਈ ਸੀ।"ਮਕੈਨਿਕਸ ਯੂਨੀਅਨ ਆਫ ਫਿਲਾਡੇਲਫੀਆ"ਨੂੰ ਜਿਹੜੀ ਦੁਨੀਆਂ ਦੀ ਪਹਿਲੀ ਟਰੇਡ ਯੂਨੂਅਨ ਮੰਨੀ ਜਓਦੀ ਹੈ,੧੮੨੭ ਵਿਚ ਫਿਲਾਡੇਲਫੀਆ ਵਿਚ ਕਖਮ ਦਿਹਾੜੀ ਸਮਾਂ ਦਸ ਘੰਟੇ ਕਰਨ ਲਈ ਨਿਰਮਾਂਣ ਉਦਯੋਗ ਗੇ ਮਜਦੂਰਾਂ ਦੀ ਹੜਤਾਲ ਕਰਾਉਣ ਦਾ ਸਿਹਰਾ ਜਾਂਦਾ ਹੈ।੧੮੩੪ ਤੌਂ ਲੈਕੇ ੧੮੩੭ ਤੱਕ ਇਹ ਆਂਦੋਲਨ ਤੇਜ ਹਂਦਾ ਗਿਆ।ਇੇਸ ਸਦਕਾ ਵਾਂਨ ਬਊਰੇਨ ਦੀ ਸੰਘੀ ਸਰਕਾਰ ਨੂੰ ਸਾਰੇ ਸਰਕਾਰੀ ਕਰਮਚਾਰੀਂਆਂ ਦੇ ਲਈ ਕੰਮ ਦਿਹਾੜੀ ਸਮਾਂ ਦਸ ਘੰਟੇ ਕਰਨ ਦਾ ਐਲਾਨ ਕਰਨਾਂ ਪਿਆ ।ਕੰਮ ਦਿਹਾੜੀ ਸਮਾਂ ਦਸ ਘੰਟੇ ਕਰਨ ਦਾ ਸੰਘਰਸ਼ ਕੁਝ ਦਹਾਕਿਆਂ ਵਿਚ ਪੂਰੀ ਦੁਨੂਆਂ ਵਿਚ ਸ਼ੁਰੂ ਹੋ ਗਿਆ ।ਜਿਵੇਂ ਹੀ ਇਹ ਮੰਗ ਪੁਰੀ ਹੋਈ,ਮਜਗੂਰਾਂ ਨੇਂ ਕੰਮ ਦਿਹਾੜੀ ਸਮਾਂ ਅੱਠ ਘੰਟੇ ਕਰਨ ਦੀ ਮੰਗ ਉਠਾਊਣੀ ਸ਼ੁਰੂ ਕਰ ਦਿਤੀ।ਹੋਲੀ-ਹੋਲੀ ਇਹ ਸਂਘਰਸ਼ ਅਮਰੀਕਾ ਤੱਕ ਸੀਮਤ ਨਾਂ ਰਹਿ ਕੇ ਹਰ ਉਸ ਸਥਾਂਨ ਤੇ ਸ਼ੁਰੂ ਹੋ ਗਿਆ ,ਜਿਥੇ ਉਭਰਦੀ ਹੋਈ ਪੂੰਜੀਵਾਦੀ ਵਿਵਸਥਾ ਦੇ ਤਹਿਤ ਮਜਦੁਰਾਂ ਦਾ ਸ਼ੋਸ਼ਣ ਹੋ ਰਿਹਾ ਸੀ।ਇਹ ਗੱਲ ਇਸ ਤੱਥ ਤੋਂ ਸਾਹਮਣੇਂ ਆਉਦੀ ਹੈ ਕਿ ਅਮਰੀਕਾ ਤੋਂ ਧਰਤੀ ਦੇ ਦੂਜੇ ਸਿਰੇ ਤੇ ਸਥਿਤ ਅਸਟਰੇਲੀਆ ਵਿਚ ਨਿਰਮਾਂਣ ਉਦਯੋਗ ਦੇ ਮਜਦੂਰਾਂ ਨੇਂਇਹ ਨਾਰਾ –"ਅੱਠ ਘੰਟੇ ਕੰਮ,ਅੱਠ ਘੰਟੇ ਮਨੋਰੰਜਨ,ਅੱਠ ਘੰਟੇ ਅਰਾਮ"ਅਤੇ ੧੮੫੬ ਵਿਚ ਉਹਨਾਂ ਦੀ ਇਹ ਮੰਗ ਮੰਨ ਲਈ
ਗਈ ।
ਸ਼ਿਕਾਗੋ ਦੀ ਹੜਤਾਲ ਤੇ ਹੇ ਮਾਰਕੀਟ ਦੀ ਘਟਨਾਂ-
ਇਕ ਮਈ ਨੂੰ ਸ਼ਿਕਾਗੋ ਵਿਚ ਹੜਤਾਲ ਦਾ ਰੂਪ ਸਬ ਤੋਂ ਹਮਲਾਵਰ ਸੀ।ਸਿਕਾਗੋ ਉਸ ਸਮੇਂ ਸਬ ਤੋ ਜੁਝਾਰੂ ਖੱਬੇ-ਪੱਖੀ ਮਜਦੂਰ ਅੰਦੋਲਨ ਦਾ ਕੇਂਦਰ ਸੀ ।ਭਾਂਵੇ ਕਿ ਇਹ ਅੰਦੋਲਨ ਮਜਦੁਰਾਂ ਦੀਆਂ ਸਮੱਿਸੱਆਂਵਾਂ ਤੇ ਪੂਰੀ ਤਰਾਂ ਸਾਫ ਰੁਖ ਨਹੀਂ ਰਖਦਾ ਸੀ,ਫਿਰ ਵੀ ਇਹ ਇਕ ਲੜਾਕੂ ਤੇ ਜੁਝਾਰੂ ਅੰਦੋਲਨ ਸੀ।ਉਹ ਮਜਦੂਰਾਂ ਦਾ ਅੰਦੋਲਨ ਜੁਝਾਰੂ ਭਾਵ ਭਾਵਨਾਂ ਵਧਾਊਣ ਦੇ ਲਈ ,ਹੱਲਾਸ਼ੇਰੀ ਦੇਣ ਲਈ ਹਮੇਸ਼ਾਂ ਤਿਆਰ ਰਹਿਦਾ ਸੀ,ਤਾਂ ਕਿ ਮਜਦੂਰਾਂ ਦੀਆਂ ਜੀਵਨ ਹਾਲਤਾਂ ਅਤੇ ਕੰਮ ਦੀਆਂ ਹਾਲਤਾਂ ਵਿਚ ਸੁਧਾਰ ਲਿਆਂਦਾ ਜਾ ਸਕੇ ।
'ਸੋਸ਼ਲਿਸਟ ਲੇਬਰ ਪਾਰਟੀ'ਅਮਰੀਕੀ ਮਜਦੂਰ-ਵਰਗ ਦੀ ਪਹਿਲੀ ਸੰਗਠਿਤ ਸਮਾਜਵਾਦੀ ਰਾਜਨੀਤਕ ਪਾਰਟੀ ਸੀ।ਪਹਿਲੀ ਮਈ ਦੇ ਪਿਛਲੇ ਦਿਨ ਐਂਤਵਾਰ 'ਸੈਂਟਰਲ ਲੇਬਰ ਯੂਨੀਅਨ'ਨੇਂ ਇਕ ਲਾਂਮਬੰਦੀ ਮੁਜਾਹਰਾ ਕੀਤਾ,ਜਿਸ ਵਿਚ ੨੫੦੦੦ ਮਜਦੂਰਾਂ ਨੇਂ ਹਿੱਸਾ ਲਿਆ।
ਪਹਿਲੀ ਮਈ ਨੂੰ ਸ਼ਿਕਾਗੋ ਵਿਚ ਮਜਦੂਰਾਂ ਦਾ ਲਾਮਿਸਾਲ ਇਕਠ ਹੋਇਆ ਅਤੇ ਸੰਗਠਿਤ ਮਜਦੂਰ ਆਂਦੋਲਨ ਦੇ ਸੱਦੇ ਤੇ ਸਾਰੇ ਸ਼ਹਿਰ ਵਿਚ ਮਸ਼ੀਨਾਂ ਰੁਕ ਗਈਆਂ ।ਉਸ ਸਮੇਂ ੮ ਘੰਟੇ ਦੀ ਕੰਮ ਦਿਹਾੜੀ ਦੇ ਮਹਤੱਵ ਨੇ ਅਤੇ ਹੜਤਾਲ ਦੇ ਚਰਿਤਰ ਤੇ ਵਿਸਥਾਰਨੇ ਪੂਰੇ ਆਂਦੋਲਨ ਨੂੰ ਇਕ ਵਿਸ਼ੇਸ਼ ਰਾਜਨੀਤਕ ਅਰਥ ਦੇ ਦਿੱਤਾਂ ।'ਕੰਮ ਦੇ ਘੰਟੇ ਅੱਠ ਕਰੋ'ਅੰਦੋਲਨ ਪਹਿਲੀ ਮਈ ੧੮੮੬ਦੀ ਹਛਤਾਲ ਵਿਚ ਅਪਣੇ ਸਿਖਰ ਤੇ ਸੀ।ਇਸ ਨਾਲ ਅਮਰੀਕੀ ਮਜਦੂਰ ਵਰਗ ਦੀ ਲੜਾਈ ਦੇਇਤਿਹਾਸ ਵਿਚ ਇਕ ਨਵਾਂ ਅਧਿਆਏ ਜੋੜ ਦਿੱਤਾ।
ਇਸ ਸਮੇਂ ਦੌਰਾਨ ਮਜਦੂਰਾਂ ਦੇ ਦੁਸ਼ਮਣ ਵੀ ਚੁੱਪ ਨਹੀਂ ਬੈਠੇ ਰਹੇ ।ਸ਼ਿਕਾਗੋ ਦੇ ਮਾਲਿਕ ਤੇ ਸ਼ਹਿਰ ਦੇ ਪ੍ਰਸ਼ਾਸਨ ਦੀਆਂ ਮਿਲੀਆਂ-ਜੁਲੀਆਂ ਸ਼ਕਤੀਆਂ ਨੇ,ਜਿਹੜੀਆਂ ਕਿ ਮਜਦੂਰ ਆਗੂਆਂ ਦੇ ਪੂਰੇ ਅੰਦੋਲਨ ਨੂੰ ਕੁਚਲਨ ਲਈ ਤਰਲੋ-ਮੱਛੀ ਹੋ ਰਹੀਆਂ ਸਨ,ਨੇ ਮਜਦੂਰ ਅੰਦੋਲਨ ਨੂੰ ਗਿਰਫਤਾਰ ਕਰ ਲਿਆ।੩ਤੇ ੪ ਮਈ ਦੀਆਂ ਘਟਨਾਂਵਾਂ ਜਿਹੜੀਆਂ 'ਹੇ ਮਾਰਕੀਟ ਕਾਂਡ' ਦੇ ਨਾਂ ਨਾਲ ਜਾਂਣੀਆਂ ਜਾਂਦੀਆਂ ਹਨ,ਸਾਫ ਤੌਰ ਤੇ ਪਹਿਲੀ ਮਈ ਦੀ ਹੜਤਾਲ ਦਾ ਸਿੱਟਾ ਸਨ।੪ ਮਈ ਨੂੰ ਹੇ ਮਾਰਕੀਟ ਸਕਵੇਅਰ ਤੇ ਹੋਏ ਮੁਜਾਹਰੇ ਵਿਚ,੩ ਮe ਿਨੂੰ "ਮੈਕਕਾਰਮਿਕ ਰੀਪਰ ਵਰਕਰਸ"ਉਪਰ ਮਜਦੂਰਾਂਦੀ ਸਭਾ ਤੇ ਪੁਲਸ ਦੇ ਜਾਲਮਾਨਾਂ ਹਮਲੇ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ।ਇਸ ਬਰਬਰ ਹਮਲੇ ਵਿਚ ਛੇ ਮਜਦੂਰ ਮਾਰੇ ਗਏ ਅਤੇ ਅਨੇਕ ਫਟੱੜ ਹੋ ਿਗਏ ਸਨ ।ਇਹ ਸਭਾ ਹੇ ਮਾਰਕੀਟ ਸਕਵੇਅਰ ਤੇ ਹੋ ਰਹੀ ਸੀ,ਖਤਮ ਹੀ ਹੋਣ ਵeਲੀ ਸੀ ਕਿ ਪੁਲਸ ਨੇਂ ਮਜਦੂਰਾਂ ਦੇ ਭੀੜ ਤੇ ਹਮਲਾ ਕਰ ਦਿੱਤਾ।ਇਸੇ ਸਮੇ ਅਚਾਨਕ ਭੈੜ ਤੇ ਇਕ ਬੰਬ ਸੁਟਿਆ ਗਿਆ।ਇਸ ਹਮਲੇ ਵਿਚ ਸੱਤ ਮਜਦੀਰ ਤੇ ਇਕ ਪੁਲਸ ਵਾਲਾ ਮਾਰਿਆ ਗਿਆ।ਹੇ ਮਾਰਕੀਟ ਦੇ ਖੁਨ-ਖਰeਬੇ ਮਜਦੂਰ ਨੇਤਾਂਵਾਂ ਪਾਰਸੰਸ,ਸਪਾਈਸ,ਫਿਸ਼ਰ ਅਤੇ ਏਂਜੇਲ ਨੂੰ ਫਾਂਸੀ ਅਤੇ ਸ਼ਿਕਾਗੋ ਦੇ ਤਮਾਂਮ ਜੁਝਾਰੂ ਨੇਤਾਂਵਾਂ ਨੂਂ ਕੈਦ ਦੀ ਸਜਾ ਸੁਣਾਈ ਗਈ।
ਸ਼ਿਕਾਗੋ ਦੇ ਮਜਦੂਰਟ ਨੇਤਾਂਵਾਂ ਨੂੰ ਫਾਂਸੀ ਦੇ ਇਕ ਸਾਲ ਬਾਅਦ ਫੇਡਰੇਸ਼ਨ(ਜਿਹੜੀ 'ਅਮਰੀਲਨ ਫੈਡਰੇਸ਼ਨ ਆਫ ਲੇਬਰ' ਦੇ ਨਾਂ ਨਾਲ ਪ੍ਰਸਿੱਧ ਸੀ)ਦੇ ਸੇਂਟ ਲੂਈ ਸਮੇਲਨ ਵਿਚ,੧੮੮੬ ਵਿਚ 'ਕੰਮ ਦੇ ਘੰਟੇ ਅੱਠ ਕਰੋ'ਅੰਦੋਲਨ ਨਵੇਂ ਸਿਰੇ ਤੋਂ ਜਿਉਂਦਾ ਕਰਨ ਦਾ ਪਰਣ ਲਿਆ ਗਿਆ।ਪਹਿਲੀ ਮਈ ਨੂੰ ਜਿਹੜਾ ਕਿ ਹੁਣ ਇਕ ਰੀਤ ਬਣ ਚੁੱਕਾ ਸੀ, 'ਕੰਮ ਦੇ ਘੰਟੇ ਅੱਠ ਕਰੋ'ਅੰਦੋਲਨ ਦੇ ਸ਼ੁਰੁਆਤ ਦਾ ਦਿਨ ਬਣਨ ਦਾ ਮਾਨ ਹਾਸਲ ਹੋਇਆ।
ਮਈ ਦਿਵਸ ਦਾ ਅੰਤਰਰਤਸ਼ਟਰੀ ਬਣਨਾਂ-
੧੪ ਜੁਲਾਈ,੧੮੮੯ ਨੂੰ ਬਾਸਤੀ ਦੇ ਪਤਨ ਦੀ ਸੌਵੀਂ ਸਾਲਗਿਰਾਹ ਤੇ,ਪੈਰਿਸ ਵਿਚ ਕਈ ਦੇਸ਼ਾਂ ਦੇ ਸੰਗਠਿਤ ਸਮਾਜਵਾਦੀ ਅੰਦੋਲਨਾਂ ਦੇ ਨੇਤਾ ਇਕੱਠੇ ਹੋਏ।ਉਹ ਪੈਰਿਸ ਵਿਚ ਅੁਸ ਅੰਤਰਰਾਸ਼ਟਰੀ (ਪਹਿਲੀ ਇੰਟਰਨੈਸ਼ਨਲ)ਦੇ ਢੰਗ ਦਾ ਮਜਦੂਰਾਂ ਦਾ ਇਕ ਅੰਤਰਰeਸ਼ਟਰੀ
ਸੰਗਠਨ ਫਿਰ ਤੋਂ ਬਣਾਂਉਣ ਲਈ ਜੁਟੇ ਸਨ।
ਜਿਸ ਨੂੰ ੨੫ ਸਾਲ ਪਹਿਲਾਂ ਉਹਨਾਂ ਦੇ ਮਹਾਨ ਸ਼ਿਕਸ਼ਕਾਂ-ਕਾਰਲ ਮਾਰਕਸ ਤੇ ਫਰੈਡਰਿਕ ਏਂਗੇਲਜ ਨੇ ਬਣਾਇਆ ਸੀ।'ਦੂਜੀ ਇੰਟਰਨੈਸ਼ਨਲ'ਦੀ ਇਸ ਸਥਾਪਨਾਂ ਬੈਠਕ ਵਿਚ ਇਕੱਠੇ ਹੋਏ ਪ੍ਰਤੀਨਿਧੀਆਂ ਨੇ ਅਮਰੀਕੀ ਪ੍ਰਤੀਨਿਧੀਆਂ ਤੋਂ ੧੮੮੪-੮੬ ਦੇ ਦੌਰਾਂਨ ਅਮਰੀਕਾ ਵਿਚ ਚੱਲੇ ੮ ਘੰਟੇ ਕੰਮ ਦਿਹਾੜੀ ਦੇ ਅੰਦੋਲਨਾਂ ਬਾਰੇ ਹਾਲ ਹੀ ਵਿਚ ਨਵੇਂ ਸਿਰੇ ਤੋਂ ਉੱਠ ਖੜੇ ਹੋਣ ਬਾਰੇ ਸੁਣਿਆਂ ।ਅਮਰੀਕੀ ਮਜਦੂਰਾਂ ਦੇ aੋਦਾਹਰਨ ਤੋਂ aੋਤਸ਼ਾਹਿਤ ਹੋ ਕੇ ਪੈਰਿਸ ਕਾਂਗਰਸ ਨੇ ਹੇਠ ਲਿਖੇ ਪ੍ਰਸਤਾਵ ਨੂੰ ਮੰਨਜੂਰ ਕੀਤਾ:
"ਕਾਂਗਰਸ ਇਕ ਵਿਸ਼ਾਲ ਅੰਤਰ ਰਾਸ਼ਟਰੀ ਮੁਜਾਹਰਾ ਆਯੋਜਿਤ ਕਰਿਨ ਦਾ ਨਿਰਣਾਂ ਲੈਂਦੀ ਹੈਤਾਂ ਕਿ ਇਕ ਵਿਸ਼ੇਸ਼ ਦਿਨ,ਸਾਰੇ ਦੇਸ਼ਾਂ ਦੇ,ਸਾਰੇ ਸ਼ਹਿਰਾਂ ਦੇ ਮਿਹਨਤਕਸ਼ ਲੋਕਾਂ ਤੇ ਸਰਕਾਰੀ ਅਧਿਕਾਰੀਆਂ ਦੀ ਕੰਮ ਦਿਹਾੜੀ ਕਾਨੂੰਨੀ ਤੌਰ ਤੇ ਘਟਾ ਕੇ ਅੱਠ ਘੰਟੇ ਕਰਨ ਦੀ ਅਤੇ ਪੈਰਿਸ ਕਾਂਗਰਸ ਦੇ ਹੋਰ ਨਿਰਣਿਆਂ ਨੂੰ ਲਾਗੂ ਕਰਨ ਦੀ ਮੰਗ ਕਰੇ।ਕਿਉਂਕੇ 'ਅਮਰੀਕਨ ਫੈਡਰੇਸ਼ਨ ਆਫ ਲੇਬਰ' ਦਸੰਬਰ ੧੮੮੮ਵਿਚ ਆਪਣੇਂ ਸੇਂਟ ਲੂਈ ਸੰਮੇਲਨ ਵਿਚ ਪਹਿਲਾਂ ਹੀ ਅਜਿਹੇ ਮੁਜਾਹਰੇ ਲਈ ਮਈ ੧੮੯੦ ਦਾ ਦਿਨ ਤੈਅ ਕਰ ਚੁੱਕੇ ਹਨ,ਇਸ ਲਈ ਇਸ ਨੂੰ ਅੰਤਰਰਾਸ਼ਟਰੀ ਮੁਜਾਹਰੇ ਲਈ ਪ੍ਰਵਾਣ ਕੀਤਾਂ ਜਾਂਦਾ ਹੈ।ਵੱਖ-ਵੱਖ ਦੇਸ਼ਾਂ ਦੇ ਮਜਦੂਰਾਂ ਨੂੰ ਆਪਣੇ ਦੇਸ਼ ਵਿੱਚ ਮੌਜੁਦ ਹਾਲਤਾਂ ਅਨੁਸਾਰ ਮੁਜਾਹਰੇ ਜਰੂਰ ਕਰਨੇ ਚਾਹੀਦੇ ਹਨ"।ਇਸ ਤਰਾਂ੍ਹ ਇਸ ਦਿਨ ਨੂੰ ਅੰਤਰਰਾਸ਼ਟਰੀ ਮਜਦੂਰ ਦਿਵਸ ਦੀ ਮਾਨਤਾ ਪ੍ਰਾਪਤ ਹੋਈ।
ੀeਸ ਲਈ ਅੱਜ ਇਸ ਦਿਨ ਦੀ ਪ੍ਰਸੰਗਕਤਾ ਮਜਦੂਰਾਂ ਤੇ ਮੁਲਾਜਮਾਂ ਲਈ ਹੋਰ ਵੀ ਵਧ ਗਈ ਹੈ।ਜਦੋਂ ਦੇਸ਼ ਦੀਆਂ ਪੂੰਜੀਵਾਦੀ ਤਾਕਤਾਂ ਮਜਦੂਰਾਂ ਤੇ ਮੁਲਾਜਮਾਂ ਦੀਆਂ ਉਜਰਤਾਂ ਘੱਟ ਕਰਨ ਅਤੇ ਕੰਮ ਦਿਹਾੜੀ ਸਮਾਂਅੱਠ ਤੋਂ ਦਸ ਘੰਟੇ ਕਰਨ ਦਾ ਕਾਨੂਂੰਨ ਸੰਸਦ ਵਿੱਚ ਪਾਸ ਕਰਨ ਲਈ ਤਰਲੋ-ਮੱਛੀ ਹੋ ਰਹੀਆਂ ਹਨ।ਸਾਨੂੰ ਮਈ ਦਿਨ ਤੋਂ ਪ੍ਰੇਰਣਾਂ ਲੈਕੇ ਸੰਘਰਸ਼ਾਂ ਦੇ ਪਿੜ ਵਿੱਚ ਆਉਣਾਂ ਚਾਹੀਦਾ ਹੈ ਤਾਂ ਕਿ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਵਾਲੀਆਂ ਪਿਛਾਖੜੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ।
ਜਸਕਰਨ ਪਵਾਰ
ਜ: ਸਕੱਤਰ-ਪ.ਸ.ਸ.ਫ.-ਮੋਗਾ
੯੪੧੭੧-੯੩੭੯੬
No comments:
Post a Comment