ਗੀਤਾਂ ਲਈ ਹਰਫ਼ ਲੱਭਣ ਗਿਆ

-ਡਾ ਅਮਰਜੀਤ ਟਾਂਡਾ
ਗੀਤਾਂ ਲਈ ਹਰਫ਼ ਲੱਭਣ ਗਿਆ
ਚੁਰਾਹਿਆਂ ਚ ਅੱਖਰ ਸੜ ਰਹੇ ਸਨ

ਸ਼ਹਿਰ ਵੱਲ ਸੁਪਨੇ ਲੈ ਕੇ ਟੁਰਿਆ
ਰਾਹਾਂ ਵਿਚ ਘਰ ਜਲ ਰਹੇ ਸਨ

ਮਨ ਨੂੰ ਪਿਆਸ ਲੱਗੀ ਤਰਨ ਦੀ
ਝਨਾਂ੍ਹ ਚ ਘੜ੍ਹੇ ਖ਼ਰ ਰਹੇ ਸਨ

ਅਦਾਲਤ ਚ ਨਿਆਂ ਭਾਲਣ ਰੁਕਿਆ
ਫੈਸਲਿਆ ਤੋਂ ਲੋਕ ਡਰ ਰਹੇ ਸਨ

ਮਨ ਵਿਚ ਰੀਝ ਆਈ ਬੰਸਰੀ ਦੀ
ਜੰਗਲ ਵਿਚ ਰੁੱਖ ਬਲ ਰਹੇ ਸਨ

ਮੰਦਿਰ ਚ ਰਾਮ ਨੂੰ ਚਾਹਿਆ ਮਿਲਾਂ
ਪੌੜੀਆਂ ਤੇ ਫੁੱਲ ਸੜ੍ਹ ਰਹੇ ਸਨ

ਇਨਸਾਨਾਂ ਨੂੰ ਟੋਲਿਆ ਦਿਲਾਂ ਚੋਂ
ਇਨਸਾਨੀਅਤ ਬਿਨ ਲੋਕ ਮਰ ਰਹੇ ਸਨ

No comments:

Post a Comment