ਅਸੀਂ ਡੁੱਬ ਕੇ ਵੀ ਝਨਾਂ ਦੇ ਉੱਤੇ ਲੀਕ ਬਣਦੇ ਹਾਂ

-ਡਾ ਅਮਰਜੀਤ ਟਾਂਡਾ
ਅਸੀਂ ਡੁੱਬ ਕੇ ਵੀ ਝਨਾਂ੍ਹ ਦੇ ਉੱਤੇ ਲੀਕ ਬਣਦੇ ਹਾਂ
ਵਾਂਗ ਸੂਰਜਾਂ ਦੇ ਜਗ ਕੇ ਕੋਈ ਤਾਰੀਖ ਬਣਦੇ ਹਾਂ

ਸੁਣੋ ਦਰਆਿਵਾਂ ਦੇ ਵਹਣੋ ਸੱਚ ਹਟਣਾ ਨਹੀਂ ਕਹਣੋ
ਆਵੌ ਸ਼ੂਕਦੇ ਰਾਹਾਂ ਚ ਤੁਹਾਡੇ ਸ਼ਰੀਕ ਬਣਦੇ ਹਾਂ

ਡੁੱਬ ਗਏ ਕੱਚਆਿਂ ਕਰਕੇ ਨਾ ਮੁਡ਼ੇ ਕਸੇ ਗੱਲੋਂ ਹਰ ਕੇ
ਤੇਰੀਆਂ ਲਹਰਾਂ ਦਾ ਫਰਿ ਵੀ ਅਸੀਂ ਗੀਤ ਬਣਦੇ ਹਾਂ

ਅਸੀਂ ਤਾਂ ਤੇਗ ਦੇ ਆਸ਼ਕ ਐਂਵੇ ਨੇ ਕੰਬਦੇ ਸ਼ਾਸਕ
ਖੇਡਦੇ ਗਡ਼੍ਹੀ ਵਚਿ ਸ਼ਮਸੀਰ ਦਾ ਸੰਗੀਤ ਬਣਦੇ ਹਾਂ

ਸਾਡੀ ਦਰਦ-ਏ-ਕਹਾਣੀ ਲੋਕਾਂ ਰਾਤ ਦਨਿ ਗਾਣੀ
ਫਰਿ ਵੀ ਬੇਵਫਾæ ਪੁੰਨੂ ਦੀ ਪਰੀਤ ਬਣਦੇ ਹਾਂ

ਸਾਡੇ ਸੀਨਆਿਂ ਚ ਰੋਹ, ਸਾਨੂੰ ਸਰਿ ਦੇਣ ਦਾ ਮੋਹ
ਧਾਰ ਉੱਤੇ ਮਟਕ 2 ਗੋਬੰਿਦ ਰੀਤ ਬਣਦੇ ਹਾਂ

ਸਾਨੂੰ ਕੱਲਆਿਂ ਨਾ ਜਾਣ ਦਾਦੀ ਦੀਆਂ ਲੋਰੀਆਂ ਦਾ ਮਾਣ
ਤਾਂਹੀ ਨੀਹਾਂ ਵਚਿ ਸਜੇ ਕੋਈ ਗੀਤ ਬਣਦੇ ਹਾਂ

No comments:

Post a Comment