
ਗੁਰਿੰਦਰਜੀਤ ਸਿੰਘ(ਨੀਟਾ ਮਾਛੀਕੇ)
ਮੁਖ ਮੰਤਰੀ ਸ੍ਰ.ਪ੍ਰਕਾਸ ਸਿੰਘ ਬਾਦਲ ਸਾਹਿਬ ਜੀ ਦਾਸ ਵੱਲੋ ਬੁਲਾਈ ਫਤਿਹ ਪ੍ਰਵਾਨ ਹੋਵੇ।ਸਭ ਤੋ ਪਹਿਲਾ ਮੈ ਆਪ ਜੀ ਨੂੰ ਪੰਜਾਬ ਦਾ ਚੌਥੀ ਵਾਰ ਮੁਖ ਮੰਤਰੀ ਬਣਨ ਤੇ ਲੱਖ ਲੱਖ ਮੁਬਾਰਕ ਬਾਦ ਦਿੰਦਾ ਹਾਂ।ਕਿਉਕੇ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦੋ ਕਿਸੇ ਸਿਆਸੀ ਪਾਰਟੀ ਨੇ ਲਗਾਤਾਰ ਦੂਜੀ ਵਾਰ ਪੰਜਾਬ ਦੇ ਲੋਕਾ ਦਾ ਵਿਸਵਾਸ਼ ਜਿਤਕੇ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੋਵੇ। ਪਰ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾ ਨੇ ਤੁਹਾਡੇ ਤੇ ਵਿਸਵਾਸ਼ ਕਰਕੇ ਪੰਜਾਬ ਦੀ ਵਾਂਗਡੋਰ ਤੁਹਾਡੇ ਹੱਥ ਸੌਪੀ ਤੁਸੀ ਪੰਜਾਬ ਦੇ ਲੋਕਾ ਦੀਆਂ ਆਸਾ ਤੇ ਇਕ ਤਰਾ ਨਾਲ ਪਾਣੀ ਹੀ ਫੇਰ ਦਿੱਤਾ।ਮੁਖ ਮੰਤਰੀ ਦੇ ਪਦ ਤੇ ਬਹਿੰਦਿਆਂ ਸਾਰ ਬਿਨਾਂ ਮਤਲਬ ਤੋ ਆਪਣਿਆਂ ਚਹੇਤਿਆਂ ਨੂੰ ਮੁਖ ਸਕੱਤਰ ਦੇ ਅਹੁਦੇ ਵੰਡਕੇ ਅਤੇ ਪੰਜਾਬ ਸਰਕਾਰ ਦੇ ਮੰਤਰੀਆ ਨੂੰ ਨਵੀਆਂ ਵਿਦੇਸ਼ੀ ਕਾਰਾ ਦੇਕੇ ਜੋ ਤੁਸਾ ਬੋਝ ਕਰਜੇ ਹੇਠ ਦੱਬੇ ਪੰਜਾਬੀਆ ਉਪਰ ਪਾਇਆ ਹੈ, ਉਹ ਬਿਲਕੁਲ ਬੇਲੋੜਿਆ ਬੋਝ ਹੈ।ਤੁਹਾਨੂੰ ਸਿੱਖਾ ਦੇ ਸਿਰਮੌਰ ਤਖਤ ਸ੍ਰੀ ਅਕਾਲ ਤਖਤ ਸਹਿਬ ਤੋ ਸਰਬਉਚ ਸਨਮਾਨ ਫਖਰੇ ਕੌਮ ਨਾਂਲ ਨਿਵਾਜਿਆ ਗਿਆ ਅਤੇ ਤੁਸੀ ਮੁਖ ਮੰਤਰੀ ਦੀ ਕੁਰਸੀ ਉਪਰ ਬਿਰਾਜਮਾਨ ਹੁਦਿੰਆਂ ਸਾਰ ਜੋ ਪੰਜਾਬੀਆਂ ਨੂੰ ਵਡਮੁਲੀ ਸੁਗਾਤ ਦਿੱਤੀ ਉਹ ਪੰਜਾਬੀ ਸਦਾ ਯਾਦ ਰੱਖਣਗੇ ਉਹ ਸੁਗਾਤ ਸੀ ਸਿੱਖਾ ਦੇ ਕਾਤਲ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਡੀ ਜੀ ਪੀ ਨਿਯੁਕਤ ਕਰਨਾ, ਪਤਾ ਨਹੀ ਤੁਹਾਡੀ ਕੀ ਮਜਬੂਰੀ ਰਹੀ ਹੋਵੇਗੀ ਜੋ ਤੁਸਾਂ ਪੰਜਾਬੀਆਂ ਦੇ ਜਖਮਾਂ ਤੇ ਲੂਣ ਛਿੜਕਿਆ।ਇਜਹਾਰ ਆਲਮ ਵਰਗੇ ਜਕਰੀਆ ਬਿਰਤੀ ਦੇ ਅਫਸਰਾ ਨੂੰ ਤਰੱਕੀਆ ਦੇ ਕੇ ਦੁਖੀ ਹਿਰਦਿਆਂ ਨੂੰ ਵਲੂਧਰਿਆ।ਤੁਸਾਂ ਇਜਹਾਰ ਆਲਮ ਦੀ ਪਤਨੀ ਨੂੰ ਮਲੇਰਕੋਟਲੇ ਤੋ ਸਿੱਖਾ ਦੇ ਵਿਰੋਧ ਦੇ ਬਾਵਜੂਦ ਐਮ ਐਲ ਏ ਦੀ ਸੀਟ ਜਿਤਾ ਕੇ ਘਟੀਆ ਰਾਜਨੀਤੀ ਦਾ ਪ੍ਰਦਰਸਨ ਬਾਖੂਬੀ ਕੀਤਾ।ਤੁਸੀ ਪੰਜਾਬ ਦੇ ਲੋਕਾ ਤੋ ਵਿਕਾਸ ਦੇ ਨਾਮ ਤੇ ਵੋਟਾ ਮੰਗੀਆ ਪਰ ਬਾਦਲ ਸਹਿਬ ਅਫਸੋਸ਼ ਕਿ ਪੰਜਾਬ ਦੇ ਲੋਕਾ ਨੂੰ ਵਿਕਾਸ਼ ਦੀ ਪ੍ਰਭਾਸ਼ਾ ਹੀ ਨਹੀ ਪਤਾ ਕਿ ਵਿਕਾਸ਼ ਕਹਿੰਦੇ ਕਿਹੜੀ ਚੀਜ ਨੂੰ ਹੈ।ਸੈਟਰ ਸਰਕਾਰ ਦੀਆ ਬਣਾਈਆਂ ਸੜਕਾ ਦੇ ਉਦਘਾਟਨ ਕਰਕੇ ਤੁਸੀ ਪੰਜਾਬ ਦੇ ਭੋਲੇ ਭਾਲੇ ਲੋਕਾ ਨੂੰ ਝੂਠੇ ਵਿਕਾਸ਼ ਦੀ ਰਾਹ ਵਿਖਾਕੇ ਆਪਣੇ ਰਾਜਨੀਤਕ ਜਾਲ ਵਿੱਚ ਫਸ਼ਾ ਰਹੇ ਹੋ।ਮੋਗਾ ਬਰਨਾਲਾ ਮੁਖ ਮਾਰਗ ਐਨੀ ਬੁਰੀ ਤਰਾਂ ਟੁਟਿਆ ਹੋਇਆ ਹੈ ਕਿ ਗੱਡੀ ੫/੭ ਕਿਲੋਮੀਟਰ ਤੋ ਵੱਧ ਦੀ ਸਪੀਡ ਤੋ ਵੱਧ ਨਹੀ ਜਾ ਸਕਦੀ।ਤੁਸੀ ਆਪਣੇ ਚੋਣ ਮੈਨੀਫਿਸਟੋ ਵਿੱਚ ਲੋਕਾ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਅਸੀ ਐਨੀ ਬਿਜਲੀ ਪੈਦਾ ਕਰਾਗੇ ਕਿ ਪੰਜਾਬ ਕੋਲ ਤਾ ਬਿਜਲੀ ੨੪ ਘੰਟੇ ਹੋਵੇਗੀ ਹੀ, ਬਾਕੀ ਦੀ ਵਾਧੂ ਬਿਜਲੀ ਅਸੀ ਬਾਹਰਲੇ ਸੂਬਿਆਂ ਨੂੰ ਵੇਚ ਕੇ ਪੰਜਾਬ ਸਿਰ ਚੜੇ ਕਰਜੇ ਨੂੰ ਹੌਲਾ ਕਰਦੇ ਹੋਏ ਪੰਜਾਬ ਨੂੰ ਤਰੱਕੀ ਦੇ ਰਾਹ ਵੱਲ ਮੋੜਾਗੇ,ਪਰ ਕਿਥੇ ਗਏ ਤੁਹਾਡੇ ਉਹ ਵਾਅਦੇ ਜਿਹਦੇ ਵਿੱਚ ਤੁਸੀ ਪੰਜਾਬ ਦੀ ਜਵਾਨੀ ਨੂੰ ਬਿਜਲੀ ਦੇ ਥਰਮਲ ਪਲਾਟਾਂ ਵਿੱਚ ਨੌਕਰੀਆ ਦੇਣ ਦੇ ਲਾਰੇ ਲਾਏ ਸਨ।ਪੰਜਾਬ ਦੇ ਕਿਸਾਨ ਅੱਜ ਪਾਣੀ ਦੀ ਬੂਦ ਬੂਦ ਨੂੰ ਤਰਸ ਰਹੇ ਹਨ।੨੪ ਘੰਟੇ ਤਾ ਬਹੁਤ ਦੂਰ ਦੀ ਗੱਲ ਜਨਾਬ ਪੰਜਾਬ ਦੇ ਕਿਸਾਨ ਨੂੰ ਅੱਜ ਕੰਮ ਦੀ ਰੁਤੇ ੪ ਘੰਟੇ ਬਿਜਲੀ ਨਸੀਬ ਨਹੀ ਹੋ ਰਹੀ।ਲੱਖਾ ਰੁਪਏ ਡੀਜਲ ਤੇ ਖਰਚ ਕਰਕੇ ਕਿਸਾਨ ਆਪਣੇ ਜਨਰੇਟਰਾ ਨਾਲ ਬੜੀਆ ਤਕਲੀਫਾ ਨਾਲ ਆਪਣੀ ਫਸਲ ਪਾਲ ਰਿਹਾ ਹੈ।ਕਈਆ ਨੂੰ ਤਾ ਆਪਣਾ ਖੜਾ ਝੋਨਾ ਵਾਹੁਣਾਂ ਪਿਆ ਕਿਉਕੇ ਮਹਿੰਗਾਈ ਇਤਨੀ ਜਿਆਦਾ ਹੋਈ ਪਈ ਹੈ ਕਿ ਕਿਸਾਨਾ ਦਾ ਡੀਜਲ ਨੇ ਧੂਆਂ ਕੱਢਿਆ ਪਿਆ ਹੈ।ਦਿਹਾੜੀਦਾਰ ਵਾਸਤੇ ਦੋ ਵਕਤ ਦੀ ਰੋਟੀ ਖਾਣੀ ਦੁਬ੍ਹਰ ਹੋਈ ਪਈ ਹੈ ਜਨਾਬ।ਮੈਨੰੂੰ ਤਾ ਸਮਝ ਨਹੀ ਆਉਦੀ ਤੁਸੀ ਪੰਜਾਬ ਵਿੱਚ ਕਿਹੜੀ ਤਰੱਕੀ ਦੀ ਦੁਹਾਈ ਪਾਉਦੇ ਸਾਹ ਨਹੀ ਲੈਦੇ।ਜੇ ਪੰਜਾਬ ਨੇ ਤਰੱਕੀ ਕੀਤੀ ਹੈ ,ਉਹ ਹੈ ਮੈਡੀਕਲ ਨਸੇ ਜੋ ਪੰਜਾਬੀਆ ਦੀ ਨਸਲਕੁਸੀ ਦਾ ਸਭ ਤੋ ਵੱਡਾ ਸਰੋਤ ਇਸ ਸਮੇ ਸਮਝੇ ਜਾ ਰਹੇ ਹਨ।ਪੰਜਾਬ ਦੇ ਤਕਰੀਬਨ ੬੦% ਨੌਜੁਆਨ ਇਸ ਸਮੇ ਨਸੇ ਦੀ ਬਿਮਾਰੀ ਦੀ ਲਪੇਟ ਵਿੱਚ ਹਨ।ਕੋਈ ਡੈਜੀਪਾਮ ਦੇ ਟੀਕੇ ਲਾਕੇ ਆਪਣੀ ਜਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ ਕੋਈ ਫੋਰਟਵੰਨ ਨੂੰ ਆਪਣਾ ਸ਼ਾਹੀ ਨਸ਼ਾ ਦੱਸਕੇ ਜਿੰਦਗੀ ਦੇ ਸੁਨਿਹਰੀ ਪਲ ਮੌਤ ਦੀ ਝੋਲੀ ਪਾ ਰਿਹਾ ਹੈ ।ਸ.ਪ੍ਰਕਾਸ ਸਿੰਘ ਬਾਦਲ ਜੀ ਤੁਹਾਡੀ ਸਰਕਾਰ ਹੋਵੇ ਤੁਹਾਡੇ ਹੱਥ ਵਿੱਚ ਪੁਲਿਸ ਦੇ ਘੋੜੇ ਦੀ ਲਗਾਮ ਹੋਵੇ ਤੇ ਤੁਹਾਨੂੰ ਪਤਾ ਹੋਵੈ ਕਿ ਪੰਜਾਬ ਦੀ ਜੁਆਨੀ ਨੂੰ ਇਸ ਸਮੇ ਮੈਡੀਕਲ ਦੁਕਾਨਾ ਵਾਲੇ ਸਭ ਤੋ ਵੱਧ ਖੋਰਾ ਲਾ ਰਹੇ ਹਨ।ਪਰ ਤੁਹਾਡਾ ਕਨੂੰਨ ਤਾ ਇਹਨਾ ਸਮਗਲਰਾ ਦਾ ਦੱਲਾ ਬਣਕੇ ਰਹਿ ਗਿਆ ਹੈ।ਪੰਜਾਬ ਦੇ ਹਰ ਪਿੰਡ ਵਿੱਚ ਤਕਰੀਬਨ ਚਾਰ ਚਾਰ ਪੰਜ ਪੰਜ ਮੈਡੀਕਲ ਦੁਕਾਨਾ ਹਨ ਜਦੋ ਕਿ ਡਿਗਰੀ ਹੋਲਡਰ ਡਾਕਟਰ ਇਕ ਵੀ ਨਹੀ ਹੈ,ਫੇਰ ਇਹ ਮੈਡੀਕਲ ਦੁਕਾਨਾ ਕਿਸ ਕੰਮ ਇਹ ਤੁਹਾਨੂੰ ਵੀ ਪਤਾ ਤੇ ਸਾਨੂੰ ਸਾਰਿਆ ਨੂੰ ਹੀ ਪਤਾ ਹੈ ਕਿ ਇਹ ਦੁਕਾਨਾ ਮੈਡੀਕਲ ਦੇ ਨਾਮ ਤੇ ਸਰਕਾਰ ਦੀ ਸਹਿ ਨਾਲ ਖੁਲੀਆਂ ਹੋਈਆਂ ਨਸੇ ਦੀਆ ਹੱਟੀਆਂ ਨੇ।ਕਿਉਕੇ ਇਹ ਨਸਾ ਵੇਚੂ ਸੈਟਰਾ ਦੇ ਮਾਲਕ ਤੁਹਾਡੀ ਪੁਲਿਸ ਦੇ ਅਫਸਰਾ ਦੀਆਂ ਜੇਬਾ ਗਰਮ ਕਰਕੇ ਸਰੇਆਂਮ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੇ ਹਨ ਅਤੇ ਤੁਸੀ ਇਹ ਹੋਕੇ ਦਿੰਦੇ ਨਹੀ ਥੱਕਦੇ ਕਿ ਸਾਰਾ ਕੁਝ ਆਨ ਲਾਈਨ ਕਰ ਦਿੱਤਾ ਗਿਆਂ ਹੈ ਰਿਸਵਤ ਖੋਰੀ ਬੰਦ।ਆਨ ਲਾਈਨ ਤਾ ਸਭ ਕੁਝ ਫੇਰ ਵੀ ਹੋ ਜਾਊ ਪਹਿਲਾ ਆਓ ਆਪਾ ਨਿਜੀ ਮੁਫਾਦਾ ਤੋ ਉਪਰ ਉਠਕੇ ਨਸਿਆਂ ਵਿੱਚ ਘਿਰ ਚੁਕੀ ਪੰਜਾਬੀ ਨੌਜੁਆਨੀ ਨੂੰ ਬਚਾਇਏ ।ਲੋੜ ਹੈ ਸਖਤ ਕਨੂੰਨ ਬਣਾਕੇ ਇਹਨਾ ਕਨੂੰਨਾ ਨੂੰ ਲਾਗੂ ਕਰਨ ਦੀ ਤਾ ਜੋ ਮੈਡੀਕਲ ਦੇ ਨਾਮ ਹੇਠ ਚੱਲ ਰਹੇ ਗ੍ਰੈਕਨੰੂੰਨੀ ਨਸੇ ਦੇ ਅੱਡਿਆਂ ਨੂੰ ਬੰਦ ਕਰਵਾਇਆ ਜਾ ਸਕੇ ।ਇਹਨਾ ਨਸੇ ਦੇ ਕਾਰਨਾ ਕਰਕੇ ਅਤੇ ਤੁਹਾਡੇ ਮੰਤਰੀਆਂ ਸੰਤਰੀਆਂ ਦੀ ਸਹਿ ਤੇ ਗੁਡਾ ਗਰਦੀ ਪੰਜਾਬ ਵਿੱਚ ਐਨੀ ਵਧ ਚੁਕੀ ਹੈ ਕਿ ਆਮ ਸਰੀਫ ਇਜਤਦਾਰ ਆਦਮੀ ਦਾ ਘਰੋ ਬਾਹਰ ਨਿਕਲਣਾ ਮੁਸਕਿਲ ਹੋਇਆ ਪਿਆ ਹੈ।ਬਦਮਾਸ ਟੋਲੇ ਸਰੇਆਮ ਲੋਕਾ ਨੂੰ ਲੁਟ ਰਹੇ ਹਨ।ਇਹਨਾ ਗੈਗਸਟਰਾ ਨੇ ਪੰਜਾਬ ਵਿੱਚ ਇਤਨੀ ਕੁ ਤਰਥੱਲੀ ਮਚਾਈ ਹੋਈ ਹੈ ਕਿ ਜੇ ਇਹਨਾਂ ਅਪਰਾਧਕਾਂ ਨੂੰ ਕੋਈ ਅਪਰਾਧ ਕਰਦਾ ਵੇਖ ਵੀ ਲੈਦਾਂ ਹੈ ਤਾਂ ਇਹਨਾਂ ਤੋ ਡਰਦਾ ਇਹਨਾਂ ਖਿਲਾਫ ਕੋਈ ਗੁਵਾਹ ਬਣਨ ਲਈ ਵੀ ਤਿਆਰ ਨਹੀ ਹੈ।ਹੋਰ ਤਾਂ ਹੋਰ ਇਹ ਬਦਮਾਸ਼ ਜੇਲ ਅੰਦਰ ਬੈਠੇ ਹੀ ਪੰਜਾਬ ਅੰਦਰ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।ਇਥੋ ਤੱਕ ਕਿ ਪੁਲਿਸ਼ ਹਿਰਾਸਤ ਅੰਦਰ ਪੁਲਿਸ਼ ਦੇ ਮੁਲਾਜਮਾ ਦੀ ਮਜੂਦਗੀ ਅੰਦਰ ਪੇਸ਼ੀ ਭੁਗਤਣ ਲਈ ਲਿਜਾ ਰਹੇ ਇਕ ਕੈਦੀ ਉਪਰ ਗੁਡਿਆਂ ਨੇ ਸਰੇਆਮ ਦਿਨ ਦਿਹਾੜੇ ਹਮਲਾਂ ਕਰਕੇ ਆਮ ਪਬਲਿਕ ਬੱਸ ਵਿੱਚੋ ਉਤਾਰ ਕੇ ਉਹ ਕੁਟਾਪਾ ਚਾੜਿਆ ਕਿ ਗੰਭੀਰ ਰੂਪ ਵਿੱਚ ਜਖਮੀ ਹੋਣ ਤੋ ਬਾਅਦ ਹਸਪਤਾਲ ਅੰਦਰ ਡਾਕਟਰਾ ਨੂੰ ਉਸਦੀ ਬਾਹ ਕੱਟਣੀ ਪਈ।ਜਾਦੇ ਜਾਦੇ ਹਮਲਾਵਰ ਪੁਲਸਿ ਮੁਲਾਜਮਾ ਦੇ ਵੀ ਚਪੇੜਾਂ ਮਾਰ ਗਏ।ਇਵੇ ਹੀ ਮੁਹਾਲੀ ਕਚਿਹਰੀਆਂ ਅੰਦਰ ਪੁਲਿਸ ਦੀ ਮਜੂਦਗੀ ਵਿੱਚ ਗੁਡੇ ਸਰੇਆਮ ਪੇਸੀ ਭੁਗਤਣ ਆਏ ਕੈਦੀ ਦੀ ਧੌਣ ਹੀ ਵੱਢ ਗਏ ਅਤੇ ਤੁਹਾਡੀ ਪੁਲਿਸ ਮੂਕ ਦਰਸਕ ਬਣਕੇ ਵੇਖਦੀ ਰਹੀ।ਕੀ ਤੁਹਾਡੀ ਪੁਲਿਸ ਸਿਰਫ ਆਮ ਰਾਹਗੀਰਾ ਉਤੇ ਗੋਲੀਆਂ ਚਲਾਉਣ ਜੋਗੀ ਹੀ ਰਹਿ ਗਈ ਹੈ।ਬਾਦਲ ਸਹਿਬ ਪੰਜਾਬ ਵਿੱਚ ਹੋ ਕੀ ਰਿਹਾ ਹੈ ਤੁਹਾਡੇ ਰਾਜ ਅੰਦਰ ਲੋਕਾ ਦੀ ਜਾਨ ਮਾਲ ਦੀ ਜੁਮੇਵਾਰੀ ਤੁਹਾਡੀ ਨਹੀ ਤਾਂ ਫਿਰ ਅਸੀ ਕਿਸ ਨੂੰ ਉਲਾਭੇ ਦੇਇਏ।ਜਦੋ ਜਿਥੇ ਜੀ ਕਰਦਾ ਗੁਡੇ ਸਰੇਆਮ ਜਿਥੇ ਜਿਹਨੂੰ ਜੀ ਕਰਦਾ ਜਲੀਲ ਕਰ ਜਾਦੇ ਨੇ,ਕਈ ਵਾਰ ਤਾਂ ਪੰਜਾਬ ਦੀ ਧਰਤੀ ਦਾ ਮੁਹਾਦਰਾ ਅੱਜ ਤੋ ੨੦ਸਾਲ ਪਹਿਲਾ ਵਾਲੇ ਬਿਹਾਰ ਨਾਲ ਮਿਲਦਾ ਨਜਰ ਆਉਦਾ ਹੈ।ਹੋਰ ਤਾਂ ਹੋਰ ਅੱਜਕੱਲ ਤਾਂ ਤੁਹਾਡੇ ਮੰਤਰੀ ਮੰਡਲ ਦੇ ਮੰਤਰੀ ਵੀ ਗੁਡਿਆਂ ਵਾਲਾ ਵਿਵਹਾਰ ਕਰਨ ਤੋ ਬਾਂਜ ਨਹੀ ਆਉਦੇ ਸਿਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਸਹਿਬ ਨੇ ਕੁਝ ਸਮਾਂ ਪਹਿਲਾਂ ਪੰਜਾਬ ਦੀਆਂ ਧੀਆਂ ਕੁਟੀਆਂ ਫੇਰ ਮੁਡੇ ਕੁਟੇ ਤੁਸੀ ਇਹੋ ਜਿਹੇ ਆਦਮੀਆਂ ਨੂੰ ਸਜਾਵਾਂ ਤਾ ਕੀ ਦੇਣੀਆਂ ਸਨ ,ਸਗੋ ਇਹਨਾਂ ਲੋਕਾਂ ਨੂੰ ਤੁਸੀ ਵਜੀਰੀਆਂ ਦੇਕੇ ਨਿਵਾਜਿਆਂ ।ਤੁਹਾਡੀ ਨੂੰਹ ਦੇ ਸਮਾਗਮ ਤੇ ਤੋਤੀ ਸਰਪੰਚ ਨੇ ਇਕ ਪੜ੍ਹੀ ਲਿਖੀ ਨੌਜੁਆਨ ਕੁੜੀ ਦੇ ਸਰੇਆਂਮ ਭਰੇ ਇਕੱਠ ਵਿੱਚ ਥੱਪੜ ਜੜ ਦਿੱਤਾ ਜੋ ਦੁਨੀਆਂ ਦੇ ਮੀਡੀਏ ਨੇ ਖੁਲਮ ਖੂਲਾ ਸਾਰੇ ਸੰਸਾਰ ਅੰਦਰ ਟੀਵੀ ਚੈਨਲਾਂ ਉਪਰ ਵਿਖਾਇਆ ਪਰ ਬੇਸੱਰਮੀ ਦੀ ਵੀ ਕੋਈ ਹੱਦ ਹੁਦੀ ਹੈ।ਮੌਕੇ ਤੇ ਮਜੂਦ ਤੁਹਾਡੀ ਪੁਲਿਸ ਦੇ ਆਹਲਾ ਅਫਸਰਾ ਨੇ ਕੋਈ ਵੀ ਯੋਗ ਕਾਰਵਾਈ ਨਹੀ ਕੀਤੀ ਜੋ ਉਸ ਵਿਚਾਰੀ ਅਧਿਆਪਕਾ ਦੇ ਅੱਲ੍ਹੇ ਜਖਮਾ ਤੇ ਕੋਈ ਮੱਲਹਮ ਲਗਾ ਸਕਦੀ ਹੋਵੇ ,ਹੋਰ ਤਾਂ ਹੋਰ ਤੁਹਾਡੇ ਹਾਸੋਹੀਣੇ ਬਿਆਨ ਸੁਣ ਸੁਣ ਕਈ ਵਾਰ ਇਕੱਲਿਆ ਬੈਠਿਆ ਹੀ ਹਾਸਾ ਛੁਟ ਪੈਦਾ ਹੈ।ਜਦੋ ਕੋਈ ਪੱਤਰਕਾਰ ਤੁਹਾਨੂੰ ਕੋਈ ਸੁਆਲ ਪੁਛਦਾ ਹੈ ਤੁਹਾਡਾ ਬੱਸ ਇਕੋ ਹੀ ਜੁਆਬ ਹੁਦਾ ਹੈ ਬਈ ਮੈਨੂੰ ਕੀ ਪਤਾ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।ਜਨਾਬ ਬਾਦਲ ਸਹਿਬ ਪੰਜਾਬ ਪੁਲਿਸ ਦੀ ਕਾਰੁਜਗਾਰੀ ਤੋ ਸਾਰੇ ਪੰਜਾਬੀ ਭਲੀ ਭਾਤ ਜਾਣੂ ਹਨ ਤੁਸੀ ਆਪਣਾ ਬਿਆਨ ਦੇਣ ਦਾ ਤਰੀਕਾ ਬਦਲੋ ਹੁਣ ਪੰਜਾਬੀਆ ਨੂੰ ਤੁਸੀ ਬਹੁਤਾ ਚਿਰ ਬੁਧੂ ਨਹੀ ਬਣਾ ਸਕਦੇ ਕਿਉਕੇ ਪੰਜਾਬੀ ਹੁਣ ਪੜ੍ਹੇ ਲਿਖੇ ਬੇਰੁਜਗਾਰ ਬਣ ਚੁਕੇ ਨੇ ਅਤੇ ਤੁਹਾਡੀ ਇਕੱਲੀ ਇਕੱਲੀ ਚਾਲ ਤੋ ਬੜੀ ਬਾਰੀਕੀ ਨਾਲ ਜਾਣੂ ਹਨ।ਧਰਮ ਅਤੇ ਸਿਆਸਤ ਨੂੰ ਤੁਸੀ ਐਸਾ ਰਲਗੱਡ ਕੀਤਾ ਹੈ ਕਿ ਆਮ ਸਿਖ ਬੱਸ ਇਹਦੇ ਵਿੱਚ ਹੀ ਫਸਕੇ ਰਹਿ ਗਿਆ ਹੈ।ਕਿਰਪਾ ਕਰਕੇ ਕੁਰਸੀ ਦੇ ਲਾਲਚ ਵੱਸ ਧਰਮ ਨੂੰ ਬਾਦਲ ਪਰਿਵਾਰ ਦੀ ਜੰਗੀਰ ਨਾਂ ਬਣਾਓ।ਬਾਦਲ ਸਹਿਬ ਤੁਸੀ ਅਤੇ ਤੁਹਾਡੇ ਮੰਤਰੀ ਤੁਹਾਡੀ ਪੁਲਿਸ ਦੇ ਉਚ ਅਧਿਕਾਰੀ ਇੱਕ ਸਾਲ ਵਿੱਚ ਤਕਰੀਬਨ ਪੰਜ ਪੰਜ ਗੇੜੇ ਬਾਹਰਲੇ ਮੁਲਕਾ ਦੇ ਮਾਰਦੇ ਹਨ।ਪਰ ਇਹ ਐਨ ਆਰ ਆਈ ਵੀਰਾ ਤੋ ਡਾਲਰਾ ਦੀ ਥੈਲੀਆਾਂ ਲੈਣ ਹੀ ਆਉਦੇ ਹਨ ,ਪਰ ਇਹਨਾਂ ਮੁਲਕਾ ਤੋ ਕੁਝ ਸਿਖ ਕੇ ਨਹੀ ਜਾਦੇ ।ਹਰ ਰੋਜ ਪੰਜਾਬ ਦੀਆਂ ਸੜਕਾਂ ਤੇ ਅਣਗਿਣਤ ਮੌਤਾਂ ਡਰਾਇਵਰਾ ਦੀਆਂ ਗਲਤੀਆਂ ਨਾਲ ਹੋ ਰਹੀਆਂ ਹਨ।ਤੁਹਾਡੀ ਪੁਲਿਸ ਸਿਰਫ ਨਾਕੇ ਲਾਕੇ ਲੋਕਾ ਤੋ ਰਿਸਵਤ ਇਕੱਠੀ ਕਰਨ ਨੂੰ ਹੀ ਲੋਕ ਸੇਵਾ ਕਹੀ ਜਾ ਰਹੀ ਹੈ।ਉਹਨਾ ਨੂੰ ਸੜਕਾ ਦੇ ਨਿਯਮਾਂ ਬਾਰੇ ਦੱਸੋ ਤਾਂ ਜੋ ਉਹ ਆਮ ਜਨਤਾ ਨੂੰ ਸੜਕਾ ਤੇ ਹੁਦੀਆਂ ਦੁਰਘਟਨਾਵਾ ਬਾਰੇ ਜਾਣੂ ਕਰਵਾ ਸਕਣ।ਬਾਦਲ ਸਹਿਬ ਤੁਹਾਡੀ ਉਮਰ ਤਕਰੀਬਨ ੯੦ ਸਾਲ ਨੂੰ ਢੁਕੀ ਹੋਈ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀ ਬਹੁਤ ਚਿਰ ਪੰਜਾਬ ਦੀ ਸਿਆਸਤ ਤੇ ਛਾਏ ਰਹੇ ਹੋ ,ਪੈਸ਼ੇ ਧੇਲੇ ਵੱਲੋ ਵੀ ਕੋਈ ਤੋਟ ਨਹੀ ਹੈ।ਜੋ ਕੁਝ ਪ੍ਰਮਾਤਮਾ ਨੇ ਤੁਹਾਨੂੰ ਬਖਸ਼ਿਆਂ ਹੈ ਇਸ ਤੋ ਅੱਗੇ ਤਾਂ ਰੱਬ ਦਾ ਨਾਮ ਹੀ ਹੈ।ਕਿਉ ਨਾਂ ਤੁਸੀ ਆਪਣੇ ਰਾਜਕਾਲ ਦੇ ਅੰਤਲੇ ਸਮੇ ਅੰਦਰ ਕੁਝ ਐਸਾ ਕਰ ਜਾਵੋ ਜੋ ਪੰਜਾਬ ਦੇ ਲੋਕ ਤੁਹਾਨੂੰ ਸਦਾ ਯਾਦ ਕਰਨ ਕਿਉਕੇ ਪੰਜਾਬ ਦੇ ਲੋਕਾ ਦੀ ਯਾਦ ਸਕਤੀ ਬਹੁਤ ਕਮਯੋਰ ਹੈ ਇਹ ਅਤੀਤ ਦੀਆ ਗਲਤੀਆ ਨੂੰ ਕੁਝ ਚੰਗੇ ਕੀਤੇ ਥੱਲੇ ਬਹੁਤ ਜਲਦ ਦਫਨ ਕਰ ਦਿੰਦੇ ਨੇ।ਜਿਵੇ ਆਟਾ ਦਾਲ ਸਕਮਿ ਬੇਸੱਕ ਲੋੜਵੰਦਾ ਤੱਕ ਘੱਟ ਹੀ ਪਹੁੰਚਦੀ ਹੈ ਪਰ ਵੋਟਾ ਦੇ ਦਿਨਾਂ ਵਿੱਚ ਇਹਦੀ ਕਿਲਕਾਰ ਪੰਜਾਬ ਦੇ ਹਰ ਘਰ ਅੰਦਰ ਪਹੰਚੀ ਹੁਦੀ ਹੈ।ਬੇਸੱਕ ੮੪ ਦੇ ਸਹੀਦਾ ਦੀ ਯਾਦਗਾਰ ਸਬੰਧੀ ਤੁਸੀ ਅੱਜਤੱਕ ਪੰਜਾਬ ਸਰਕਾਰ ਦਾ ਪੱਖ ਸਪੱਸਟ ਨਹੀ ਕੀਤਾ ਪਰ ਚੱਪੜ ਝਿੜੀ ਵਿਖੇ ਬਣਾਈ ਸ੍ਰ.ਬੰਦਾ ਸਿੰਘ ਬਹਾਦਰ ਦੀ ਯਾਦਗਾਰ ਲੋਕਾ ਨੂੰ ਯਾਦ ਹੋਣ ਕਰਕੇ ਤੁਹਾਨੂੰ ਲਗਾਤਰ ਦੂਸਰੀ ਵਾਰੀ ਮੁਖ ਮੰਤਰੀ ਦੀ ਕੁਰਸੀ ਨਸੀਬ ਹੋਈ।ਬਾਦਲ ਸਹਿਬ ਲੋਕਾ ਨੂੰ ਮੁਫਤ ਦਾਲ ਆਟਾ ਨਹੀ ਚਾਹਿੰਦਾਂ ਸਗੋ ਸਸਤੀਆ ਦਾਲਾ ਸਬਜੀਆ ਬਿਨਾ ਸਪਰੇਆਂ, ਬਿਨਾ ਟੀਕਿਆਂ ਤੋ ਚਾਹੀਦੀਆਂ ਹਨ ।ਕੈਮੀਕਲ ਪੀ ਪੀ ਕੇ ਲੋਕਾ ਨੂੰ ਭਿਆਨਕ ਬਿਮਾਰੀਆਂ ਨੇ ਘੇਰਿਆ ਹੋਇਆ ਹੈ।ਕੋਈ ਸਖਤ ਕਨੂੰਨ ਬਣਾਓ ਤਾ ਜੋ ਸਬਜੀਆ ਨੂੰ ਟੀਕੇ ਲਾਉਣ ਵਾਲੇ ਮੌਤ ਦੇ ਸੁਦਾਗਰਾ ਤੋ ਪੰਜਾਬੀਆ ਨੂੰ ਬਚਾਇਆ ਜਾ ਸਕੇ।ਪੰਜਾਬ ਦੇ ਲੋਕਾ ਨੂੰ ਮੁਫਤ ਬਿਜਲੀ ਨਹੀ ਚਾਹਿੰਦੀ ਪਰ ਬਿਜਲੀ ੨੪ ਘੰਟੇ ਚਾਹਿੰਦੀ ਹੈ ਚਾਹੇ ਬਿਜਲੀ ਦੇ ਬਿਲ ਹੀ ਕਿਓ ਨਾ ਦੇਣੇ ਪੈਣ।ਹਰ ਰੋਜ ਪੰਜਾਬ ਦੇ ਅਣਗਿਣਤ ਨੌਜੁਆਨ ਮੁਡੇ ਆਪਸੀ ਗੁਟਬਾਜੀ ਦਾ ਸਿਕਾਰ ਹੋਕੇ ਜਾਨ ਤੋ ਹੱਥ ਧੋ ਰਹੇ ਹਨ।ਬੁਢੀਆਂ ਮਾਵਾਂ ਦੇ ਪੁਤਰਾ ਦੀਆਂ ਲਾਸ਼ਾ ਤੇ ਵੈਣ ਪਾ ਪਾ ਕੇ ਅੱਥਰੂ ਸੁਕ ਗਏ ਨੇ ਬਾਦਲ ਸਹਿਬ।ਸੱਜ ਵਿਆਹੀਆਂ ਨਾਰਾ ਦੇ ਅਜੇ ਚਾਅ ਵੀ ਲੱਥਦੇ ਤੇ ਤੁਹਾਡੇ ਰਾਜ ਅੰਦਰ ਹਰ ਰੋਜ ਦਰਜਨਾਂ ਮੁਟਿਆਰਾ ਸੁਹਾਗ ਦੇ ਚੂੜੇ ਭੱਨ ਭੱਨ ਕੇ ਅੱਕ ਚੁਕੀਆਂ ਨੇ।ਭੈਣਾ ਦੇ ਭਰਾ ਨਸੇ ਕਰ ਕਰ ਮਰੀ ਜਾ ਰਹੇ ਨੇ ।ਸਾਡੀਆਂ ਭੈਣਾ ਆਪਣੇ ਵੀਰਾ ਦੀ ਉਡੀਕ ਵਿੱਚ ਹੰਝੂ ਕੇਰ ਰਹੀਆਂ ਹਨ।ਬਾਦਲ ਸਹਿਬ ਬਾਪ ਆਪਣੇ ਜਿਉਦੇ ਜੀ ਜਦੋ ਪੁਤ ਦੀ ਅਰਥੀ ਨੂੰ ਮੋਢਾ ਦਿੰਦਾ ਹੈ ਤਾ ਉਹ ਸਾਰੀ ਉਮਰ ਲਈ ਲਾਚਾਰ ਹੋ ਜਾਦਾਂ ਹੈ ।ਰੱਬ ਦਾ ਵਾਸਤਾ ਪੰਜਾਬ ਦੇ ਚੰਗੇ ਭਵਿਖ ਲਈ ਆਪਣੀ ਉਮਰ ਦੇ ਆਖਰੀ ਸਾਲਾ ਵਿੱਚ ਇਸ ਨਸੇ ਦੀ ਬਿਮਾਰੀ ਇਹਨਾ ਗੁਡਾਗਰਦੀ ਅਨਸਰਾ ਨੂੰ ਜਰੂਰ ਨੱਥ ਪਾਓ।ਹਰ ਰੋਜ ਐਕਸੀਡੈਟਾਂ ਵਿੱਚ ਮਰ ਰਹੀ ਜਵਾਨੀ ਨੂੰ ਬਚਾਓ।ਲੁਧਿਆਣੇ ਮਾਲ ਬਣ ਗਿਆਂ ਜਲੰਧਰ ਵੰਡਰਲੈਡ ਬਣਾ ਦਿੱਤਾ ਜਾਂ ਵਧਦੇ ਹੋਏ ਮੋਬਾਇਲ ਫੋਨਾ ਜਾ ਸੜਕ ਤੇ ਆ ਰਹੀਆਂ ਹਰ ਰੋਜ ਨਵੀਆਂ ਗੱਡੀਆਂ ਨੂੰ ਆਪਾ ਪੰਜਾਬ ਦੀ ਤਰੱਕੀ ਨਹੀ ਆਖ ਸਕਦੇ।ਪੰਜਾਬ ਦੀ ਤਰੱਕੀ ਉਸ ਦਿਨ ਹੋਊ ਜਦੋ ਪੰਜਾਬ ਦੇ ਨੌਜੁਆਨਾਂ ਨੂੰ ਰੁਜਗਾਰ ਲਈ ਧਰਨੇ ਨਹੀ ਲਾਉਣੇ ਪੈਣਗੇ।ਅਧਿਆਪਕਾਵਾਂ ਨੂੰ ਸਿਖਿਆ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਨਹੀ ਕਰਨੇ ਪੈਣਗੇ।ਲੋਕਾ ਨੂੰ ਦੋ ਵਕਤ ਦੀ ਰੋਟੀ ਲਈ ਡਾਕੇ ਨਹੀ ਮਾਰਨੇ ਪੈਣਗੇ।ਥਾਣੇ ਕਚਿਹਰੀਆਂ ਵਿੱਚੋ ਮੇਰੇ ਪੰਜਾਬ ਦੀ ਜਨਤਾ ਨੂੰ ਇਨਸਾਫ ਖਰੀਦਣਾ ਨਹੀ ਪਵੇਗਾ।ਹਾਈਵੇe ਦੇ ਜਾਲ ਵਿਛੇ ਹੋਣ ਤਾ ਜੋ ਮੇਰੇ ਪੰਜਾਬ ਦੀ ਜਵਾਨੀ ਸੜਕਾ ਤੇ ਤੜਫ ਕੇ ਪ੍ਰਾਣ ਨਾ ਤਿਅਗੇ ।ਸੋ ਬਾਦਲ ਸਹਿਬ ਆਪਾ ਰਾਜਨੀਤੀ ਦੇ ਘੋੜੇ ਤੇ ਧਰਮ ਸਵਾਰ ਕਰਿਏ ਪਰ ਤੁਸਾ ਤਾ ਉਲਟੀ ਗੰਗਾਂ ਵਹਾਈ ਹੋਈ ਹੈ ਧਰਮ ਦਾ ਘੋੜਾ ਬਣਾ ਕੇ ਤੁਸੀ ਤਾ ਰਾਜਨੀਤੀ ਉਹਦੇ ਤੇ ਸਵਾਰ ਕੀਤੀ ਹੋਈ ਹੈ।ਅਗਰ ਪੰਜਾਬ ਪ੍ਰਤੀ ਜਰਾ ਕੁ ਜਿਨ੍ਹਾਂ ਵੀ ਦਰਦ ਤੁਹਾਡੇ ਸੀਨੇ ਵਿੱਚ ਜੇ ਕਿਧਰੇ ਹੈ ਤਾਂ ਸਵਾਰ ਤੇ ਸਵਾਰੀ ਨੂੰ ਆਪੋ ਆਪਣੀ ਸਹੀ ਜਗਾ ਤੇ ਰਹਿਣ ਦਿਓ ਤਾ ਜੋ ਗਰਕ ਰਹੇ ਪੰਜਾਬ ਨੂੰ ਆਪਾ ਸਾਰੇ ਰਲਕੇ ਬਚਾ ਸਕਿਏ।ਰੱਬ ਦਾ ਵਾਸਤਾ ਪੰਜਾਬ ਦੇ ਆਉਣ ਵਾਲੇ ਭਵਿਖ ਬਾਰੇ ਜਰੂਰ ਕੁਝ ਸੋਚੋ।ਇਥੇ ਨੇਕੀ ਨੂੰ ਲੋਕ ਯਾਦ ਕਰਦੇ ਨੇ ਬਦੀ ਦਾ ਨਾਮ ਇਤਿਹਾਸਕ ਪੰਨਿਆ ਤੇ ਸਦਾ ਕਾਲੇ ਅੱਖਰਾ ਵਿੱਚ ਹੀ ਲਿਖਿਆ ਜਾਦਾ ਹੈ।ਅਗਰ ਕੋਈ ਅੱਖਰ ਤੁਹਾਡੀ ਸਾਨ ਦੇ ਖਿਲਾਫ ਵੱਧ ਘੱਟ ਲਿਖਿਆਂ ਗਿਆ ਹੋਵੇ ਤਾ ਮੈ ਹੱਥ ਜੋੜਕੇ ਮੁਆਫੀ ਚਾਹਾਗਾਂ।
ਪੰਜਾਬ ਦਾ ਦਰਦੀ,ਨਿਮਾਣਾਂ ਲੇਖਕ
ਗੁਰਿੰਦਰਜੀਤ ਸਿੰਘ(ਨੀਟਾ ਮਾਛੀਕੇ)
ਫਰਿਜਨੋ, ਕੈਲੇਫੋਰਨੀਆਂ
No comments:
Post a Comment