ਸਵ: ਕੰਡਕਟਰ ਗੁਰਬਚਨ ਸਿੰਘ ਖੁਰਮੀ ਜੀ ਅਤੇ ਪਿੰਡ ਹਿੰਮਤਪੁਰਾ ਦੇ ਕਣ ਕਣ ਦੀ ਮਿੱਠੀ ਯਾਦ ਨੂੰ ਸਮਰਪਿਤ
ਮਾਂ ਬੋਲੀ ਪੰਜਾਬੀ ਦੀ ਸੇਵਾ 'ਚ ਯਤਨਸ਼ੀਲ www.HIMMATPURA.com 'ਚ ਤੁਹਾਡਾ ਸਵਾਗਤ ਹੈ...
ਸਮਿਆਂ ਦੇ ਵਾਰਸਾਂ ਦੇ ਨਾਂ
ਸਮਿਆਂ ਦੇ ਵਾਰਸਾਂ ਦੇ ਨਾਂ
ਕਹਿ ਦਿਉ ਸਮੇਂ ਦਿਆਂ ਵਾਰਸਾਂ ਨੂੰ ਚੰਦਰੀ ਜਿਹੀ ਰੁੱਤੇ,
ਆਉ ਬੈਠ ਕੇ ਮੁਹੱਬਤਾਂ ਦੇ ਗੀਤ ਗਾ ਲਈਏ।
ਬੜੇ ਟੁੱਟ ਗਏ ਨੇ ਗਾਨੇ, ਲਹਿ ਗਏ ਸ਼ਗਨਾਂ ਦੇ ਪੱਲੂ,
ਹਾੜਾ ਅਜੇ ਵੀ ਉਇ ਅਮਨਾਂ ਨਾ' ਸਾਂਝ ਪਾ ਲਈਏ।
ਕਹਿ ਦਿਉ ਸਮਿਆਂ …...............
ਜਿਹਨਾਂ ਵਿਹੜਿਆਂ ਦੇ ਬੁਝ ਗਏ ਚਿਰਾਗ ਦੋਸਤੋ,
ਉੱਥੇ ਸੂਰਜਾਂ ਦੀ ਰੌਸ਼ਨੀ ਵੀ ਨੇਰਿ•ਆਂ ਦੇ ਤੁੱਲ।
ਜਿੱਥੇ ਕਲੀਆਂ ਦੇ ਜੋਬਨੇ ਦੀ ਰੁੱਤ ਲੁੱਟੀ ਗਈ,
ਕਰੂੰ ਹੌਂਸਲਾ ਕੀ ਉੱਥੇ ਕੋਈ ਖਿੜਨੇ ਲਈ ਫੁੱਲ।
ਗੀਤ ਭੌਰਿਆਂ ਦੇ ਸੁਣਨੇ ਲਈ ਚਮਨਾਂ ਦੇ ਵਿਹੜੇ,
ਆਉ ਦੋਸਤੀ ਦੇ ਰਲ ਕੇ ਚਿਰਾਗ ਬਾਲੀਏ।
ਕਹਿ ਦਿਉ ਸਮਿਆਂ…..…...............
ਜਿੱਥੇ ਸੰਦਲੀ ਸਵੇਰ ਫੜ ਅਮਨਾਂ ਦਾ ਪੱਲੂ,
ਦਿੰਦੀ ਸੁੱਚੀਆਂ ਪ੍ਰੀਤਾਂ ਦਾ ਸੁਨੇਹਾ ਸੀ ਵੇ ਆ।
ਉੱਥੇ ਅੱਖੀਆਂ 'ਚ ਅੱਥਰੂ ਤੇ ਕੰਬਦੇ ਹੋਏ ਹੋਠਾਂ ਨਾਲ,
ਰੋਂਦੀ ਏ ਖੜੀ ਵੇ ਵੈਣ ਮਾਤਮੀ ਉਹ ਪਾ।
ਆਉ ਸੱਥਾਂ ਦੇ ਮੋਹਤਬਰੋ ਸੱਦੋ 'ਖੰਡ ਪਾਠੀ,
ਉਹਦੀ ਮਾਂਗ ਵਿਚ ਸੱਜਰਾ ਸੰਧੂਰ ਪਾ ਲਈਏ।
ਕਹਿ ਦਿਉ ਸਮਿਆਂ…..…...............
ਜਿੱਥੇ ਭੌਰਿਆਂ ਦੇ ਗੀਤ ਤੇ ਬਨੇਰਿਆਂ 'ਤੇ ਕਾਂ,
ਸੀ ਵੇ ਸ਼ਾਮ ਸੁਰਮਈ ਵਿਚ ਰਸ ਘੋਲਦੇ।
ਕਿਸੇ ਭੈਣ ਦੇ ਵੀਰ, ਕਿਸੇ ਨਾਰ ਦੇ ਸੁਹਾਗ,
ਖੌਰੇ ਆਉਣਾ ਏ ਕਿ ਨਹੀਂ ਡਰਦੇ ਨੀ ਬੋਲਦੇ।
ਸਾਡੇ ਪਿੰਡੋਂ ਗਈਆਂ ਰੁੱਸ ਕੇ ਬਹਾਰਾਂ ਤਾਈਂ ਆਉ।
ਹੱਥ ਲਾਲਟੈਣਾਂ ਫੜ ਖੂਹੀਂ ਟੋਭੀਂ ਭਾਲੀਏ,
ਕਹਿ ਦਿਉ ਸਮਿਆਂ…..…...............
ਅੱਜ ਸੱਦੋ ਕੋਈ ਸਪੇਰਾ ਫੜੇ 'ਬੁੱਕਲਾਂ ਦੇ ਨਾਗ',
ਫੜੇ ਇੱਕ ਇੱਕ ਕਰਕੇ ਸਪੋਲੀਏ ਵੇ ਆ।
ਅੱਜ ਸੱਦੋ ਕੋਈ ਹਕੀਮ ਜਿਹੜਾ ਸੱਪਾਂ ਦੇ ਡੰਗਿਆਂ 'ਚੋ ,
ਜ਼ਹਿਰ ਚੂਸ ਲਵੇ ਦੇਵੇ ਮਰ•ਮਾਂ ਵੇ ਲਾ।
'ਘੁਮਾਣਾਂ' ਲੈ ਕੇ ਸਿਰਾ•ਣੇ ਬਾਂਹ ਸੌਣ ਵਾਲਿਉ,
ਆਉ ਬੁਝੀ ਜਾਂਦੀ ਬੱਤੀ ਵਿਚ ਤੇਲ ਪਾ ਲਈਏ।
ਕਹਿ ਦਿਉ ਸਮਿਆਂ…..…...............
ਕੁਲਦੀਪ ਸਿੰਘ ਘੁਮਾਣ
098556 31765
kuldeepsinghmks0gmail.com
Subscribe to:
Post Comments (Atom)
No comments:
Post a Comment