ਉਸ ਖਾਤਿਰ ਮਰ ਕੇ ਕੀ ਲੈਣਾ?

ਅਲੀ {ਪੀ.ਏ.ਯੂ.}
ਜੋ ਦਿਲ ਵਿੱਚ ਵਸਣਾ ਚਾਹੁੰਦਾ ਨਹੀਂ,
ਉਸ ਖਾਤਿਰ ਮਰ ਕੇ ਕੀ ਲੈਣਾ?
ਜੋ ਖ਼ਾਬਾਂ ਦੇ ਵਿੱਚ ਆਉਂਦਾ ਨਹੀਂ,
ਉਸ ਖਾਤਿਰ ਮਰ ਕੇ ਕੀ ਲੈਣਾ?
- ਜੀਹਦੀ ਰਾਹ ਵਿੱਚ ਫੁੱਲ ਵਿਛਾ ਦਿੱਤੇ,
ਕੰਡੇ ਚੁੱਕ ਕੇ ਹੱਥ ਵਿਛਾ ਦਿੱਤੇ,
ਜੇ ਰਾਹੀਂ ਚੱਲਣਾ ਚਾਹੁੰਦਾ ਨਹੀਂ,
ਉਸ ਖਾਤਿਰ ਹਰ ਕੇ ਕੀ ਲੈਣਾ?
ਉਸ ਖਾਤਿਰ ਮਰ ਕੇ ਕੀ ਲੈਣਾ?
- ਜੀਹਦੀ ਖਾਤਿਰ ਹਾਂ ਬਣ ਕੰਢੇ ਗਏ,
ਬਿਨਾਂ ਵਜ੍ਹਾ ਹੀ ਜੱਗ ਵਿੱਚ ਭੰਡੇ ਗਏ।
ਜੇ ਖੁਸ਼ੀਆਂ ਦਾ ਫੁੱਲ ਬਣਕੇ,
ਉਹ ਬਾਗੀਂ ਖਿਲਣਾ ਚਾਹੁੰਦਾ ਨਹੀਂ,
ਲੱਖਾਂ ਦੁੱਖ ਜਰ ਕੇ ਕੀ ਲੈਣਾ?
ਉਸ ਖਾਤਿਰ ਮਰ ਕੇ ਕੀ ਲੈਣਾ?
- ਵਾਂਗ ਰੁੱਖਾਂ ਧੁੱਪੇ ਸੜਦੇ ਰਹੇ,
ਅਸੀਂ ਦੁਨੀਆਂ ਦੇ ਨਾਲ ਲੜਦੇ ਰਹੇ।
ਲੋਕਾਂ ਦੇ ਦਿੱਤੇ ਜਖ਼ਮਾਂ 'ਤੇ,
ਜੇ ਪਿਆਰ ਦਾ ਮੱਲ੍ਹਮ ਲਾਉਂਦਾ ਨਹੀਂ,
ਦੁਨੀਆਂ ਨਾਲ ਲੜ ਕੇ ਕੀ ਲੈਣਾ?
ਉਸ ਖਾਤਿਰ ਮਰ ਕੇ ਕੀ ਲੈਣਾ?
- 'ਅਲੀ' ਪਿਆਰ ਤਾਂ ਇੱਕ ਇਬਾਦਤ ਹੈ,
ਇਸ਼ਕ ਤਾਂ ਇੱਕ ਸ਼ਹਾਦਤ ਹੈ।
ਉਹ ਕੱਚੇ ਘੜੇ 'ਤੇ ਹੜ੍ਹ ਕੇ ,
ਸੋਹਣੀ ਵਾਂਗੂਂ ਡੁੱਬਣਾ ਚਾਹੁੰਦਾ ਨਹੀਂ,
ਸਾਗਰ ਵਿੱਚ ਤਰ ਕੇ ਕੀ ਲੈਣਾ?
ਉਸ ਖਾਤਿਰ ਮਰ ਕੇ ਕੀ ਲੈਣਾ?

No comments:

Post a Comment