ਤਾਰਿਆਂ ਤੋਂ ਪੁੱਛ ਚੰਨ ਵੇ.....

ਨਿੰਦਰ ਘੁਗਿਆਣਵੀ
ਅਨੇਕਾਂ ਅਮਰ ਗੀਤਾਂ ਦੀ ਗਾਇਕਾ ਤੇ ਆਪਣੇ ਸਮੇਂ ਦੀ ਫਿਲਮ ਅਦਾਕਾਰਾ ਬੀਬੀ ਪੁਸ਼ਪਾ ਹੰਸ ਅੱਠ ਦਸੰਬਰ ਨੂੰ ਦਿੱਲੀ ਵਿੱਚ ਚੱਲ ਵੱਸੀ ਹੈ। ਪੰਜਾਬੀ ਮੀਡੀਆ ਨੇ ਉਸਨੂੰ ਅਸਲੋਂ ਹੀ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਕਿਸੇ ਇੱਕਾ-ਦੁੱਕਾ ਅਖ਼ਬਾਰ ਵਿੱਚ ਬਹੁਤ ਜਿਹੀ ਖ਼ਬਰ ਛਪੀ ਹੈ ਜਾਂ ਕਿਸੇ ਇੱਕ ਅੱਧ ਚੈਨਲ ਨੇ ਉਸ ਦੇ ਤੁਰ ਜਾਣ ਬਾਰੇ ਖ਼ਬਰ ਦਿੱਤੀ ਹੈ। ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ 'ਸਾਡੀਆਂ-ਲੋਕ ਗਾਇਕਾਵਾਂ' ਪੁਸਤਕ ਲਈ ਸਮੱਗਰੀ ਇਕੱਤਰ ਕਰ ਰਿਹਾ ਸਾਂ ਤਾਂ ਅਨੇਕਾਂ ਕੋਸ਼ਿਸਾਂ ਦੇ ਬਾਵਜੂਦ ਵੀ ਪੁਸ਼ਪਾ ਹੰਸ ਦਾ ਕੋਈ ਅਤਾ-ਪਤਾ ਨਾ ਚੱਲਿਆ। ਇਸੇ ਕੰਮ ਲਈ ਦਿੱਲੀ ਉਚੇਚਾ ਗੇੜਾ ਵੀ ਮਾਰ ਆਇਆ ਸਾਂ ਤੇ ਜਸਪਿੰਦਰ ਨਰੂਲਾ ਦੇ ਪਿਤਾ ਕੇਸਰ ਸਿੰਘ ਨਰੂਲਾ ਤੇ ਉਸਦੀ ਮਾਤਾ ਮੋਹਨੀ ਨਰੂਲਾ ਦੇ ਇੰਟਰਵਿਊ ਵੀ ਰਿਕਾਰਡ ਕਰ ਲਿਆਇਆ ਸਾਂ ਤੇ ਨਰੂਲਾ ਸਾਹਿਬ ਨੇ ਕਈ ਪਾਸੇ ਫ਼ੋਨ ਕੀਤੇ ਪਰ ਪੁਸ਼ਪਾ ਹੰਸ ਦਾ ਫੋਨ ਜਾਂ ਪਤਾ ਲੱਭਣ ਵਿੱਚ ਅਸਮਰੱਥ ਹੀ ਰਹੇ ਸਾਂ। ਇੱਕ ਫੋਨ ਨੰਬਰ, ਜੋ ਨਰੂਲਾ ਜੀ ਦੀ ਨੋਟ ਬੁੱਕ ਵਿੱਚ ਲਿਖਿਆ ਹੋਇਆ ਸੀ, ਉਹ ਬਹੁਤ ਪੁਰਾਣਾ ਹੋ ਚੁੱਕਾ ਸੀ, ਉਥੇ ਕੰਪਿਉਟਰ ਬੋਲਦਾ ਸੀ। ਦਿੱਲੀਓਂ ਵਾਪਸ ਆਣ ਕੇ ਇੱਧਰੋਂ-ਉਧਰੋ ਕੁਝ ਹੱਥ ਪੱਲਾ ਮਾਰ ਕੇ ਪੁਸ਼ਪਾ ਹੰਸ ਬਾਰੇ ਜਿੰਨੀ ਕੁ ਜਾਣਕਾਰੀ ਲੱਭੀ ਸੀ, ਉਸੇ ਨਾਲ ਹੀ ਲਿਖ ਕੇ ਬੁੱਤਾ ਸਾਰਿਆ ਸੀ ਤੇ ਯੂਨੀਵਰਸਿਟੀ ਵਾਲੀ ਪੁਸਤਕ ਵਿੱਚ ਉਸਨੂੰ ਸ਼ਾਮਿਲ ਕੀਤਾ ਸੀ।
ਪੰਜਾਬੀ ਸੰਗੀਤ ਵਿੱਚ ਉਸਦੇ ਯੋਗਦਾਨ ਬਦਲੇ ਸੰਨ ਦੋ ਹਜ਼ਾਰ ਸੱਤ ਵਿੱਚ ਉਸਨੂੰ 'ਪਦਮ ਸ੍ਰੀ' ਦਿੱਤਾ ਗਿਆ। ਕੁਝ ਅਖ਼ਬਾਰਾਂ ਵਿੱਚ ਉਸਦੇ ਫੋਟੂ ਛਪੇ ਤੇ ਫਿਰ ਚੁੱਪ। ਮੈਂ ਉਸਨੂੰ ਯੂਨੀਵਰਸਿਟੀ ਵਾਲੀ ਕਿਤਾਬ ਦੀ ਕਾਪੀ ਘੱਲਣੀ ਚਾਹੁੰਦਾ ਸਾਂ। ਦਿੱਲੀ ਆਲ ਇੰਡੀਆ ਰੇਡੀਓ ਤੋਂ ਉਸਦਾ ਪਤਾ ਲੱਭਣ ਵਿੱਚ ਸਫ਼ਲ ਹੋ ਗਿਆ ਤੇ ਕਿਤਾਬ ਦੀ ਇੱਕ ਕਾਪੀ ਉਸਨੂੰ ਕੋਰੀਅਰ ਕਰ ਦਿੱਤੀ। ਕੁਝ ਦਿਨਾਂ ਬਾਅਦ ਹੀ ਦਿੱਲੀ ਤੋਂ ਇੱਕ ਫ਼ੋਨ ਆਇਆ ਤੇ ਗੱਲ ਕਰਨ ਵਾਲੇ ਨੇ ਸਭ ਤੋਂ ਪਹਿਲਾਂ ਇਹ ਪੁੱਛਿਆ ਕਿ ਕੀ ਤੁਸੀਂ ਰੁੱਝੇ ਹੋਏ ਤਾਂ ਨਹੀਂ? ਮੇਰੀ ਉਸਨੇ ਸ਼ਨਾਖ਼ਤ ਪੁੱਛੀ ਤੇ ਫਿਰ ਦੱਸਿਆ ਕਿ ਮੈਡਮ ਪੁਸ਼ਪਾ ਹੰਸ ਆਪ ਨਾਲ ਗੱਲ ਕਰਨਾ ਚਾਹੁੰਦੇ ਨੇæææ। ਇਹ ਆਖ ਉਸਨੇ ਫ਼ੋਨ ਦਾ ਚੋਗਾ ਮੈਡਮ ਪੁਸ਼ਪਾ ਨੂੰ ਫੜਾ ਦਿੱਤਾ। ਸਭ ਤੋਂ ਪਹਿਲਾਂ ਮੈਂ ਉਮਰ ਤੇ ਉਸਦੇ ਰੁੱਤਬੇ ਦਾ ਖ਼ਿਆਲ ਕਰਦਿਆਂ ਉਸਨੂੰ 'ਪੈਰੀ ਪੈਨਾ' ਆਖਿਆ। ਫਿਰ ਮੈਂ ਉਸਨੂੰ ਦੱਸਿਆ ਕਿ ਮੇਰੀ ਵੱਡੀ ਭੂਆ ਦਾ ਨਾਂ ਵੀ ਪੁਸ਼ਪਾ ਰਾਣੀ ਹੈ ਤੇ ਜਦ ਮੈਂ ਉਸਨੂੰ 'ਪੈਰੀ ਪੈਨਾ'ਆਖਦਾ ਹਾਂ ਤਾਂ ਉਹ ਢੇਰ ਅਸੀਸਾਂ ਦਿੰਦੀ ਹੈ। ਮੇਰੀ ਇਹ ਗੱਲ ਸੁਣ ਕੇ ਮੈਡਮ ਪੁਸ਼ਪਾ ਹੰਸ ਹੱਸਣ ਲੱਗੀ ਤੇ ਬੜੀ ਹੀ ਅਪਣੱਤ ਨਾਲ ਆਖਿਆ, "ਫਿਰ ਮੈਂ ਵੀ ਤੁਹਾਡੀ ਭੂਆ ਹੀ ਲੱਗੀ ਸਮਝੋ।" ਪੁਸ਼ਪਾ ਹੰਸ ਇਸ ਗੱਲੋਂ ਬਹੁਤ ਪ੍ਰਸੰਨ ਸੀ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕਿਤਾਬ ਵਿੱਚ ਉਸ ਬਾਰੇ ਲਿਖਿਆ ਗਿਆ ਸੀ। ਪਰ ਮਲਾਲ ਉਸਨੂੰ ਇਸ ਗੱਲ ਦਾ ਸੀ ਕਿ ਉਸਦੀ ਫੋਟੋ ਬਹੁਤ ਪੁਰਾਣੀ ਜਿਹੀ (ਬਲੈਕ ਐਂਡ ਵਾਈਟ) ਛਪੀ ਸੀ, ਉਸ ਆਖਿਆ ਕਿ ਕਿੰਨਾ ਚੰਗਾ ਹੁੰਦਾ ਜੇਕਰ ਉਸਦੀ ਨਵੀਂ ਫੋਟੋ ਛਪਦੀ ਪਰ ਉਹ ਇਸ ਗੱਲੋਂ ਖੁਸ਼ ਹੋਈ ਕਿ ਪੰਜਾਬ ਦੀਆਂ ਭੁੱਲੀਆਂ-ਵਿੱਸਰੀਆਂ ਨੂੰ ਕਿਤਾਬ ਵਿੱਚ ਸ਼ਾਮਿਲ ਕਰਕੇ ਸਾਂਭ ਲਿਆ ਗਿਆ ਸੀ। ਕਿਤਾਬ ਵਿਚਲੀਆਂ ਆਪਣੀ ਸਮਕਾਲਣ-ਸਾਥਣਾਂ ਨੂੰ ਉਹ ਯਾਦ ਕਰ ਰਹੀ ਸੀ ਤੇ ਮੇਰੇ ਤੋਂ ਪੁੱਛ ਰਹੀ ਸੀ,"ਫਲਾਣੀ ਹੁਣ ਕਿੱਥੇ ਰਹਿੰਦੀ ਏæææ? ਮੇਰੀ ਬਹੁਤ ਪਿਆਰੀ ਸਹੇਲੀ ਸੀæææਉਸਦਾ ਨੰਬਰ ਹੈ ਤਾਂ ਦੇਵੋæææ।" ਸਵਰਨ ਲਤਾ ਦਾ ਫ਼ੋਨ ਨੰਬਰ ਵੀ ਮੈਂ ਉਸਨੂੰ ਲਿਖਵਾ ਦਿੱਤਾ ਸੀ। ਖ਼ੈਰ! ਲੰਬੀ ਗੱਲਬਾਤ ਬਾਅਦ ਉਸਨੇ ਕਿਹਾ ਕਿ ਵਾਅਦਾ ਕਰੋ ਕਿ ਜਦ ਵੀ ਦਿੱਲੀ ਆਓਗੇæææਮਿਲੇ ਬਿਨਾਂ ਨਹੀਂ ਜਾਓਗੇ। ਮੈਂ ਇਹ ਵਾਅਦਾ ਉਦੋਂ ਕਰ ਤਾਂ ਲਿਆ ਪਰ ਮੈਥੋਂ ਇਹ ਪੂਰਾ ਨਹੀਂ ਹੋਇਆ। ਇਸ ਗੱਲਬਾਤ ਦੇ ਥੋੜੇ ਦਿਨਾਂ ਤੋਂ ਜਲਦੀ ਬਾਅਦ ਹੀ ਮੈਂ ਬਦੇਸ਼ ਯਾਤਰਾ 'ਤੇ ਨਿਕਲ ਗਿਆ।
ਪੁਸ਼ਪਾ ਹੰਸ ਦਾ ਯੂਨੀਵਰਸਿਟੀ ਵਾਲੀ ਕਿਤਾਬ ਅਨੁਸਾਰ ਜਨਮ ਦਿਨ 13 ਨਵੰਬਰ 1926 ਦਾ ਹੈ ਪਰ ਇੱਕ ਅਖ਼ਬਾਰ ਵਿੱਚ ਹੁਣ ਖ਼ਬਰ ਵਿੱਚ 30 ਨਵੰਬਰ 1917 ਛਾਪਿਆ ਗਿਆ ਹੈ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਸ਼ਪਾ ਹੰਸ ਦਾ ਬਚਪਨ ਫਿਰੋਜ਼ਪੁਰ ਜ਼ਿਲ੍ਹੇ ਦੇ ਫਾਜ਼ਿਲਕਾ ਵਿੱਚ ਬੀਤਿਆ ਤੇ ਮੁੱਢਲੀ ਪੜ੍ਹਾਈ ਵੀ ਉਹਨੇ ਇੱਥੋਂ ਹੀ ਹਾਸਿਲ ਕੀਤੀ ਸੀ ਤੇ ਅਗਲੀ ਵਿੱਦਿਆ ਲਈ ਲਾਹੌਰ ਚਲੀ ਗਈ ਸੀ। ਸੰਗੀਤ ਵਿੱਚ ਉਸਨੇ ਬੀæਏ ਕੀਤੀ। ਉਸਨੇ ਉਸਤਾਦ ਚੰਦਰ ਕਾਂਤ ਤੇ ਸਰਸਵਤੀ ਬਾਈ ਪਾਸੋਂ ਸੰਗੀਤ ਦੀਆਂ ਬਾਰੀਕੀਆਂ ਜਾਣੀਆਂ। ਦਸਦੇ ਹਨ ਕਿ ਸਿਰਫ਼ 13 ਸਾਲ ਦੀ ਆਯੂ ਵਿੱਚ ਹੀ ਪੁਸ਼ਪਾ ਚੰਗਾ ਗਾਉਣ ਲੱਗ ਪਈ ਸੀ। ਪੁਸ਼ਪਾ ਦੀ ਸੰਗੀਤ ਪ੍ਰਤੀ ਚੰਗੀ ਲਗ਼ਨ ਤੇ ਉਤਸ਼ਾਹ ਦੇਖ ਕੇ ਉਸਦੇ ਉਸਤਾਦ ਵੀ ਉਸ 'ਤੇ ਬਹੁਤ ਪ੍ਰਸੰਨ ਹੋਏ ਤੇ ਹੋਰ ਸਿੱæਦਤ ਨਾਲ ਉਸਨੂੰ ਸੰਗੀਤ ਸਿਖਾਉਣ ਲੱਗੇ। ਪੁਸ਼ਪਾ ਹੰਸ ਦੀ ਸੰਗੀਤ ਪ੍ਰਤੀ ਸਮਰਪਿਤ ਭਾਵਨਾ ਤੋਂ ਜ਼ਾਹਰ ਹੁੰਦਾ ਹੈ ਕਿ ਜਿਵੇਂ ਉਸਨੇ ਆਪਣਾ ਸਮੁੱਚਾ ਆਪਾ ਸੰਗੀਤ ਵਿੱਚ ਘੋਲ ਦਿੱਤਾ ਹੋਇਆ ਸੀ। ਹਾਲੇ ਉਸਦੀ ਗਾਇਕੀ ਦੇ ਸ਼ੁਰੂਆਤੀ ਦਿਨਾਂ ਦੀ ਹੀ ਗੱਲ ਹੈ ਕਿ ਇੱਕ ਦਿਨ ਰਾਜ ਕਮਲ ਕਲਾ ਸਟੂਡੀਓ ਦੇ ਮਾਲਕ ਸ੍ਰੀ ਵੀ ਸ਼ਾਂਤਾ ਰਾਮ ਜਗਤ ਇਹਨਾਂ ਦੇ ਘਰ ਆਏ। ਉਹ ਕਿਤੇ ਨਾ ਕਿਤੇ ਪੁਸ਼ਪਾ ਹੰਸ ਨੂੰ ਗਾਉਂਦੀ ਸੁਣ ਚੁੱਕੇ ਸਨ। ਜਦ ਘਰ ਆਏ ਤਾਂ ਪੁਸ਼ਪਾ ਤੋਂ ਕਈ ਗੀਤ ਹੋਰ ਵੀ ਸੁਣੇ ਤੇ ਨਾਲ ਦੀ ਨਾਲ ਪੁਸ਼ਪਾ ਦੀਆਂ ਕੁਝ ਤਸਵੀਰਾਂ ਵੀ ਖਿੱਚ੍ਹੀ ਗਏ। ਜਦ ਉਹ ਚਲੇ ਗਏ ਤਾਂ ਪੁਸ਼ਪਾ ਦੇ ਘਰ ਦਿਆਂ ਨੂੰ ਇਸ ਗੱਲ ਦਾ ਫਿਕਰ ਪੈ ਗਿਆ ਕਿ ਸਾਡੀ ਕੁੜੀ ਦੀਆਂ ਤਸਵੀਰਾਂ ਉਹ ਕਿਉਂ ਖਿੱਚ੍ਹ ਕੇ ਲੈ ਗਏ ਨੇ? ਦੂਸਰੇ ਦਿਨ ਜਗਤ ਜੀ ਉਹਨਾਂ ਦੇ ਘਰ ਫਿਰ ਆਏ ਤੇ ਪੁਸ਼ਪਾ ਦੇ ਪਿਤਾ ਸ੍ਰੀ ਰਤਨ ਲਾਲ ਕਪੂਰ ਨੂੰ ਲਾਗੇ ਬਹਿ ਕੇ ਬੜੀ ਚੰਗੀ ਤਰਾਂ੍ਹ ਸਮਝਾਇਆ, "ਬਾਬੂ ਜੀ, ਤੁਹਾਡੀ ਬੇਟੀ ਕੋਲ ਬੜੀ ਅੱਛੀ ਕਲਾ ਹੈæææਏਸ ਨੂੰ ਲੋਕਾਂ ਵਿੱਚ ਆਣ ਦੋਵੋæææਇੱਕ ਦਿਨ ਇਹ ਆਪਦੇ ਖ਼ਾਨਦਾਨ ਦਾ ਨਾਂ ਰੌਸ਼ਨ ਕਰੇਗੀæææ।" ਜਦ ਕਪੂਰ ਜੀ ਨੇ ਉਹਨਾਂ ਦੀ ਗੱਲ ਦਾ ਹੁੰਗਾਰਾ ਭਰਿਆ ਤਾਂ ਜਗਤ ਜੀ ਨੇ ਆਖਿਆ, "ਅਸੀਂ ਆਪ ਦੀ ਬੇਟੀ ਨੂੰ 'ਆਪਣਾ ਦੇਸ' ਫਿਲਮ ਲeੌ ਹੀਰੋਇਨ ਚੁਣ ਲਿਆ ਏੇæææਏਸ ਗੱਲ ਦੀ ਆਪ ਦੇ ਸਭ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕ ਹੋਵੇ!" ਇਹ ਆਖ ਉਹਨਾਂ ਪੁਸ਼ਪਾ ਹੰਸ ਦੇ ਐਗਰੀਮੈਂਟ 'ਤੇ ਦਸਖ਼ਤ ਵੀ ਕਰਵਾਏ ਤੇ ਚਲੇ ਗਏ। ਇਹ ਗੱਲ 1949 ਦੀ ਹੈ।
ਪੁਸ਼ਪਾ ਹੰਸ ਸਮਰੱਥ ਗਾਇਕਾ ਤਾਂ ਸੀ ਹੀ, ਉਸ ਦਿਨ ਤੋਂ ਉਹ ਅਦਾਕਾਰਾ ਵੀ ਬਣ ਗਈ ਸੀ। ਇਸ ਬਾਅਦ ਉਸਨੇ ਸੁਹਰਾਬ ਮੋਦੀ ਦੀ ਫ਼ਿਲਮ 'ਸ਼ੀਸ਼ ਮਹਿਲ' (1950) ਅਤੇ ਰੌਸ਼ਨ ਲਾਲ ਮਲਹੋਤਰਾ ਦੀ ਫ਼ਿਲਮ 'ਕਾਲੇ ਬਾਦਲ' ਵਿੱਚ ਬਤੌਰ ਹੀਰੋਇਨ ਕੰਮ ਕੀਤਾ। ਉਹ ਅਦਾਕਾਰਾ ਤਾਂ ਬਣ ਗਈ ਸੀ ਪਰ ਉਸ ਨੇ ਸੰਗੀਤ ਵਾਲਾ ਪੱਲੜਾ ਕਦੀ ਊਣਾ ਨਾ ਹੋਣ ਦਿੱਤਾ। ਉਹ ਲਗਾਤਾਰ ਗਾਉਂਦੀ ਰਹੀ। ਲਾਹੌਰ ਰੇਡੀਓ ਉਤੋਂ ਉਸਦੇ ਗਾਏ ਗੀਤ ਅਕਸਰ ਹੀ ਵਜਦੇ ਸੁਣਾਈ ਦਿੰਦੇ। ਫਿਰ ਉਸਦੇ ਬੀæਆਰ ਚੋਪੜਾ ਦੀ ਫਿਲਮ 'ਸ਼ੁਅਲਾ' ਤੇ ਜੀæਪੀæਸਿੱਪੀ ਦੀ ਫਿਲਮ 'ਸ਼ਹਿਨਸ਼ਾਹ' ਵਿੱਚ ਹੀਰੋਇਨ ਲਈ ਐਗਰੀਮੈਂਟ ਹੋ ਗਏ। ਪੁਸ਼ਪਾ ਦੇ ਪਿਤਾ ਰਤਨ ਲਾਲ ਕਪੂਰ ਦੀ ਬਦਲੀ ਰਾਂਚੀ ਦੀ ਹੋ ਗਈ। ਪਰਿਵਾਰ ਨੇ ਨਾਲ ਜਾਣਾ ਸੀ, ਤਾਂ ਇਹ ਕੀਤੇ ਹੋਏ ਐਗਰੀਮੈਂਟ ਵੀ ਤੋੜਨੇ ਪੈ ਗਏ। ਮਾਪੇ ਆਪਣੀ ਧੀ ਨੂੰ ਇਕੱਲਿਆਂ ਨਹੀਂ ਸੀ ਛੱਡਣਾ ਚਾਹੁੰਦੇ। ਪੁਸ਼ਪਾ ਦਾ ਵਿਆਹ ਕਰਨਲ ਹੰਸ ਰਾਜ ਚੋਪੜਾ ਨਾਲ ਕਰ ਦਿੱਤਾ ਗਿਆ। ਪੁਸ਼ਪਾ ਗ੍ਰਹਿਸਥੀ ਜੀਵਨ ਵਿੱਚ ਰੁੱਝ ਗਈ। ਫਿਲਮਾਂ ਵੱਲੋਂ ਉਸਦਾ ਧਿਆਨ ਟੁੱਟ ਗਿਆ ਪਰ ਸੰਗੀਤਕ ਸਫ਼ਰ ਜਾਰੀ ਰਿਹਾ। ਉਸਨੇ ਆਪਣੀ ਲੰਬੀ ਗਾਇਨ ਯਾਤਰਾ ਦੋਰਾਨ ਦੋ ਹਜ਼ਾਰ ਤੋਂ ਵੀ ਵਧੇਰੇ ਗੀਤ ਗਾਏ ਤੇ ਰਿਕਾਰਡ ਕਰਵਾਏ। ਸ਼ਿਵ ਬਟਾਲਵੀ ਦਾ ਅਮਰ ਗੀਤ 'ਮਾਏ ਨੀਂ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ' ਜਿਸ ਦਰਦ ਦੀ ਡੂੰਘਾਈ ਤੇ ਨਿਵੇਕਲੇ ਸੋਜ਼ ਭਰੇ ਅੰਦਾਜ਼ ਨਾਲ ਪੁਸ਼ਪਾ ਹੰਸ ਨੇ ਗਾਇਆ, ਉਸਤੋਂ ਪ੍ਰਭਾਵਿਤ ਸ਼ਿਵ ਕੁਮਾਰ ਵੀ ਹੋਇਆ ਸੀ ਤੇ ਉਸ ਨੇ ਕਿਹਾ ਸੀ, "ਮੈਡਮ ਇੱਕ ਤੁਸੀਂ ਹੀ ਹੋ, ਜਿੰਨ੍ਹਾਂ ਮੇਰੀ ਇਸ ਰਚਨਾ ਨਾਲ ਗਾਇਨ ਦੇ ਮੁਆਮਲੇ ਵਿੱਚ ਇਨਸਾਫ਼ ਕੀਤਾ ਏæææ।"
ਪੁਸ਼ਪਾ ਹੰਸ ਨੇ ਭਾਰਤ ਤੋਂ ਬਾਹਰ ਜਾ ਕੇ ਵੀ ਗਾਇਆ,ਉਸਨੇ ਕਾਬਲ, ਬੈਂਕਾਕ,ਲੰਦਨ, ਈਸਟ ਯੋਰਪ,ਯੋਗੋ ਸਲਵਾਕੀਆ ਤੇ ਕੈਨੇਡਾ ਵਿੱਚ ਜਾ ਕੇ ਵੀ ਗਾਇਆ। ਕੈਨੇਡਾ ਟੂਰ 'ਤੇ ਉਹ ਆਸਾ ਸਿੰਘ ਮਸਤਾਨਾ ਨਾਲ ਸੰਨ …ਵਿੱਚ ਗਈ। ਉਥੇ ਉਸਨੇ ਕੁਲਦੀਪ ਦੀਪਕ ਨਾਲ ਵੀ ਇੱਕ ਦੋਗਾਣਾ ਰਿਕਾਰਡ ਕਰਵਾਇਆ ਸੀ।

No comments:

Post a Comment