ਸ. ਤਰਲੋਚਨ ਸਿੰਘ 'ਦੁਪਾਲਪੁਰੀ'
ਦੁਸ਼ਮਣ ਕੌਮ ਦੇ ਕਦੇ ਨੀ ਸੂਤ ਆਉਂਦੇ,
ਬਾਝੋਂ ਸੂਰਮੇ ਹੱਥਾਂ ਕਰਾਰਿਆਂ ਦੇ।
ਹੱਥ ਪਕੜ ਹਥਿਆਰ ਜਦ ਗੱਜਦੇ ਨੇ,
ਚਿਹਰੇ ਖਿੜਦੇ ਨੇ ਸਦਮਿਆਂ ਮਾਰਿਆਂ ਦੇ।
ਜੱਗੋਂ ਤੇਰ੍ਹਵੇਂ ਕਰਨ ਜਦ ਕਾਰਨਾਮੇ,
ਮੂੰਹ ਵਿੱਚ ਉੰਗਲਾਂ ਆਉਂਦੀਆਂ ਸਾਰਿਆਂ ਦੇ।
ਭਾਜੀ ਕੌਮ ਦੇ ਸਿਰ 'ਤੇ ਨਾ ਰਹਿਣ ਦਿੰਦੇ,
ਮੂੰਹ ਮੋੜਦੇ ਦੁਸ਼ਟਾਂ ਦਿਆਂ ਕਾਰਿਆਂ ਦੇ।
ਗੀਦੀ ਭੱਜ ਕੇ ਖੁੱਡਿਆਂ ਵਿੱਚ ਵੜਦੇ,
ਕੰਨੀ ਪੈਂਦਿਆਂ ਨਾਹਰੇ-ਲਲਕਾਰਿਆਂ ਦੇ।
ਕੌਣ ਪੁੱਛਦਾ ਭੇਡਾਂ ਜਿਹੇ ਬੰਦਿਆਂ ਨੂੰ,
ਪੈਂਦੇ ਮੁੱਲ "ਹਵਾਰਿਆਂ ਤਾਰਿਆਂ" ਦੇ।
ਸ. ਤਰਲੋਚਨ ਸਿੰਘ 'ਦੁਪਾਲਪੁਰੀ'.....001-408-903-9952
No comments:
Post a Comment