
ਚਰਨਜੀਤ ਮਹਿਤਾਬਗੜ੍ਹ
ਮੇਰਾ ਜੋ ਕੰਮ ਹੈ,
ਮੈ ਖੂਬ ਕਰ ਰਹੀ ਹਾਂ
ਸ਼ੂਹੇ ਜਖਮ ਨੂੰ ਛਨਣੀ ਕਰ ਰਹੀ ਹਾਂ॥
ਵਕਤ ਦੇ ਨਾਲ ਖੁਦ ਬਦਲ ਰਹੀ ਹਾਂ
ਚੜ੍ਹਦੇ ਦੀ ਤਾਕਤ ਲਹਿੰਦੇ ਨੂੰ ਸਜਦਾ ਕਰ ਰਹੀ ਹਾਂ॥
ਨਾਂ ਦੋਸਤ ਨਾਂ ਦੁਸਮਨ ਹੈ ਕੋਈ ਮੇਰਾ
ਜਾਲਮ ਹੱਥੋ ਜੁਲਮ ਦਾ ਰੁਤਬਾ ਹਾਸਲ ਕਰ ਰਹੀ ਹਾਂ॥
ਖੁਦਾ ਹੀ ਜਾਣਦਾ ਕਿਸ ਤਰਾਂ ਜੀ ਰਹੀ ਹਾਂ
ਇਹ ਲ਼ਸਕਦੀ ਤਪਸ ਅੰਦਰੋ ਅੰਦਰ ਸੀ ਰਹੀ ਹਾਂ॥
ਸੂਹੇ ਜਿਸਮ "ਚ ਖੁੱਭਣ ਦਾ ਸਵਾਦ ਨਹੀ ਹੈ ਕੋਈ
ਜਖਮ ਦੇ ਦੂਜਿਆ ਨੂੰ ਘਰ ਅਪਣੇ ਅੰਦਰ ਕਰ ਰਹੀ ਹਾਂ॥
ਕਤਲ ਦਾ ਕਿਉ ਨਹੀ ਕਤਲ ਹੋ ਰਿਹਾ
ਇਸੇ ਊਡੀਕ "ਚ ਹਰ ਨਵਾ ਕਤਲ ਕਰ ਰਹੀ ਹਾਂ॥
No comments:
Post a Comment