.....'ਤੇ ਰੱਬਾ ਕਦੋਂ ਜਾਗੂ ਪੰਜਾਬੀਆਂ ਦੀ ਗੈਰਤ ਤੇ ਗਾਇਕਾਂ ਦੀ ਜ਼ਮੀਰ!

ਜਗਦੇਵ ਬਰਾੜ ਮੋਗਾ
ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ, ਪਗੰਬਰਾਂ ਅਤੇ ਯੋਧਿਆਂ ਸੂਰਬੀਰਾਂ ਦੀ ਧਰਤੀ ਕਿਹਾ ਜਾਂਦਾ ਹੈ, ਸਾਡੀ ਧਰਤੀ ਤੇ ਜੰਮੇ ਉਹ ਗਾਇਕ ਗਾਇਕਾਵਾਂ ਜਿੰਨ•ਾਂ ਦੇ ਗੀਤਾਂ 'ਚੋਂ ਅਸੀਂ ਆਪਣਾ ਪਿਛੋਕੜ, ਵਿਰਾਸਤ, ਕਲਚਰਲ, ਬਾਖੂਬੀ ਦੇਖ ਸਕਦੇ ਆ। ਲਾਲ ਚੰਦ ਯਮਲਾ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਗੁਰਮੀਤ ਬਾਵਾ ਵਰਗੇ ਹੋਰ ਵੀ ਕਈ ਸਤਿਕਾਰਯੋਗ ਨਾਮ ਹਨ, ਜਿੰਨ•ਾਂ ਦੇ ਗੀਤਾਂ 'ਚੋਂ ਸਾਡੇ ਵਿਰਸੇ ਦੀ ਮਿੱਠੀ ਜਿਹੀ ਝਲਕ ਦੇਖਣ ਨੂੰ ਮਿਲਦੀ ਹੈ। 'ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ' 'ਆਜਾ ਬਾਬਾ ਨਾਨਕਾ' 'ਲੈ ਜਾ ਛੱਲੀਆਂ ਭੁੰਨਾਲੀ ਦਾਣੇ' 'ਇੰਨ•ਾਂ ਅੱਖੀਆਂ 'ਚ ਪਾਵਾਂ ਕਿਵੇਂ ਸੁਰਮਾ' ਵਰਗੇ ਅਨੇਕਾਂ ਗੀਤ ਹਨ, ਜੋ ਕੁਝ-ਨਾ-ਕੁਝ ਸੰਦੇਸ਼ ਦਿੰਦੇ ਹਨ। ਅੱਜ ਗੁਰਦਾਸ ਮਾਨ, ਹਰਭਜਨ ਮਾਨ, ਗਿੱਲ ਹਰਦੀਪ, ਪਾਲੀ ਦੇਤਵਾਲੀਆ, ਸਰਬਜੀਤ ਚੀਮਾ ਵਰਗੇ ਉਂਗਲਾਂ ਦੇ ਪੋਟਿਆਂ 'ਤੇ ਗਿਣੇ ਜਾਣ ਵਾਲੇ ਗਾਇਕ ਹੀ ਹਨ, ਜਿਨ•ਾਂ ਨੇ ਸਮੇਂ ਸਮੇਂ ਤੇ ਸੰਦੇਸ਼ ਭਰਪੂਰ ਗੀਤ ਪੰਜਾਬੀ ਮਾਂ ਬੋਲੀ ਦੀ ਅਮੀਰੀ ਲਈ ਆਪਣੀ ਆਵਾਜ਼ ਦੇ ਸ਼ਿੰਗਾਰ ਬਣਾਏ ਅਤੇ ਵਿਰਸੇ ਨੂੰ ਸਾਂਭੀ ਰੱਖਿਆ, ਲੱਚਰਤਾ ਦੀ ਵੱਗ ਰਹੀ ਗਰਮ ਹਨ•ੇਰੀ ਨਾਲ ਜ਼ਖਮੀ ਹੋਏ ਸੱਭਿਆਚਾਰ ਦੇ ਪਿੰਡੇ ਨੂੰ ਆਪਣੇ ਸੱਭਿਆਚਾਰ ਨੂੰ ਦਰਸਾਉਂਦੇ ਗੀਤਾਂ ਰਾਹੀਂ ਆਰਾਮ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸਦਾ ਸਿਰ ਝੁੱਕਦਾ ਹੈ, ਉਨ•ਾਂ ਗਾਇਕਾ ਅੱਗੇ ਜਿਹੜੇ ਵਿਰਸੇ ਦੀਆਂ ਬਾਤਾਂ ਪਾਉਂਦੇ ਹਨ, ਸਾਡੇ ਪੰਜਾਬ 'ਤੇ ਬੜੀਆਂ ਤੱਤੀਆਂ ਠੰਡੀਆਂ ਹਵਾਵਾਂ ਵਗੀਆਂ, ਕਦੇ 47, ਕਦੇ 84 ਕਦੇ ਪਾਣੀਆਂ ਦੀ ਵੰਡ, ਕਦੇ ਨਸ਼ਿਆਂ ਦੇ ਦੈਤ ਵੱਲੋਂ ਨਿਗਲੀ ਜਾਂਦੀ ਜਵਾਨੀ ਦਾ ਬੋਝ, ਪਰ ਆਹ ਕੀ ਇਕ ਨਵਾਂ ਕੋਹੜ ਚੁੰਬੜ ਗਿਆ ਪੰਜਾਬ ਨੂੰ। ਅੱਜ ਕੀੜੀਆਂ ਵਾਂਗ ਪਤਾ ਨਹੀਂ, ਕਿੱਥੋਂ ਨਿਕਲ ਆਏ ਇਨ•ੇ ਗਾਇਕ। ਸ਼ਰੇਆਮ ਇਹ ਸਾਡੀਆਂ ਧੀਆਂ-ਭੈਣਾਂ ਨੂੰ ਮਾਸ਼ੂਕਾ ਕਹਿ ਰਹੇ ਹਨ। ਕਿਧਰ ਗਈ ਪੰਜਾਬੀਆਂ ਦੀ ਗੈਰਤ, ਕੀ ਮਰ ਗਈ…..ਨਹੀਂ..ਨਹੀਂ ਸੁੱਤੀ ਪਈ ਹੋਣੀ ਆ। ਅਜੇ ਮਰੀ ਨਹੀਂ.. ਇੰਨ•ਾਂ ਅਖੌਤੀ ਗਾਇਕਾਂ ਦੀ ਸੋਚ ਅਬਦਾਲੀ ਨਾਲ ਮਿਲਦੀ ਜੁਲਦੀ ਆ। ਇਕ ਵਿਚਾਰਾ ਜੱਟ ਕਿਸਾਨ ਕਰਜ਼ੇ ਦਾ ਮਾਰਿਆ ਵਿਆਜ਼ੁ ਪੈਸੇ ਫੜ ਕੇ ਧੀ ਦੇ ਹੱਥ ਪੀਲੇ ਕਰਦਾ। ਕਰਜ਼ੇ ਦੀ ਪੰਡ ਜਦੋਂ ਭਾਰੀ ਹੁੰਦੀ ਆ, ਵਿਚਾਰਾ ਗੱਲ• 'ਚ ਰੱਸਾ ਪਾ ਕੇ ਮੋਟਰ ਤੇ ਹੀ ਆਤਮਹੱਤਿਆ ਕਰ ਲੈਂਦਾ। ਘਰ ਵਿਚ ਨਿੱਕੇ-ਨਿੱਕੇ ਬਾਲ ਖੇਡਦੇ ਛੱਡ ਕੇ ਰੰਗਲੀ ਦੁਨੀਆਂ ਤੋਂ ਜਾਣ ਨੂੰ ਭਲਾ ਕੀਹਦਾ ਜੀ ਕਰਦਾ। ਜਦੋਂ ਕਚਹਿਰੀਆਂ 'ਚ ਤਰੀਕਾਂ ਪੈਂਦੀਆਂ, ਉਦੋਂ ਜੱਟ ਨੂੰ ਪਤਾ ਹੁੰਦਾ ਕੀ ਬੀਤਦੀ ਆ ਸਿਰ 'ਤੇ। ਪਰ ਅਖੌਤੀ ਗਾਇਕਾਂ ਨੇ ਕਦੇ ਜੱਟ ਦੀ ਸਹੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਜੱਟ ਨੂੰ ਅਵਾਰਾ, ਦਾਰੂ ਪੀਣਾ, ਸਿਰੇ ਦਾ ਬਦਮਾਸ਼ ਬਣਾ ਦਿੱਤਾ, ਕਾਲਜ ਜਾਂਦੀ ਹਰ ਧੀ-ਭੈਣ ਨੂੰ ਇੰਨ•ਾਂ ਨੇ ਮਾੜੀ ਬਣਾ ਦਿੱਤਾ। 'ਤੇਰੇ ਪਿੱਛੇ ਕਾਲਜ ਦੇ ਮੁੰਡਿਆਂ ਦੇ ਨਾਲ ਮੇਰਾ ਵੈਰ ਪੈ ਗਿਆ', ਪਿੰਡ ਛੱਡ ਚੰਡੀਗੜ• ਲੈ ਲਏ ਦਾਖਲੇ ਨੀ ਬਿੱਲੋ ਤੇਰੇ ਕਰਕੇ' ਅੱਧੀ-ਅੱਧੀ ਰਾਤ ਤੱਕ ਮੈਂ ਪੜ•ਦੀ ਵੇ ਮੈਂ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ' ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਹੋਰ ਪਤਾ ਨਹੀਂ ਸੈਂਕੜੇ ਗੀਤ ਹਨ, ਜੋ ਇਹ ਸਿੱਧ ਕਰਦੇ ਹਨ ਕਿ ਕਾਲਜ ਜਾਂਦੀ ਕੁੜੀ ਸਹੀ ਨਹੀਂ, ਬਿਮਾਰ ਸੋਚ ਦੇ ਮਾਲਕ ਅਖੌਤੀ ਗਾਇਕ ਕਦੇ ਇਹ ਨਹੀਂ ਸੋਚਦੇ ਕਿ ਜੇ ਦੂਜਿਆਂ ਦੀਆਂ ਧੀਆਂ ਭੈਣਾਂ ਕਾਲਜ ਵਿਚ ਆਸ਼ਕੀ ਕਰਨ ਜਾਂਦੀਆਂ ਕੀ, ਇੰਨ•ਾਂ ਦੀਆਂ ਧੀਆਂ ਭੈਣਾਂ ਪੜਨ ਜਾਂਦੀਆਂ ਹੋਣਗੀਆਂ। ਬਿਮਾਰ ਮਾਨਸਿਕ ਦੇ ਮਾਲਕ ਇੰਨ•ਾਂ ਗਾਇਕਾਂ ਨੇ ਵਿਦਿਅਕ ਅਦਾਰਿਆਂ ਨੂੰ ਆਸ਼ਕੀ ਦੇ ਅੱਡੇ ਬਣਾ ਦਿੱਤਾ। ਅਖੌਤੀ ਗਾਇਕੋ ਕੀ ਤੁਸੀਂ ਦੱਸ ਸਕਦੇ ਹੋ ਧੀ ਨੂੰ ਉੱਚੀ ਵਿਦਿਆ ਹਾਂਸਲ ਕਰਾਉਣ ਲਈ ਇਕ ਪਿਉ ਖੂਨ ਪਸੀਨੇ ਦੀ ਕਮਾਈ ਨਾਲ ਫੀਸਾਂ ਤਾਰਨ ਵਾਲਾ ਤੁਹਾਡੇ ਗੀਤ ਜੋ ਕਾਲਜਾਂ ਨੂੰ ਆਸ਼ਕੀ ਦੇ ਅੱਡੇ ਦੱਸਦੇ ਹਨ, ਸੁਣ ਕੇ ਕੀ ਸੋਚਦਾ ਹੋਵੇਗਾ, ਜਰਾ ਜਿੰਨ•ਾਂ ਤੁਹਾਡੇ ਗੀਤ ਨੂੰ ਸੱਚ ਮੰਨ ਕੇ ਕੀ ਪਿਉ ਆਪਣੀ ਧੀ ਨੂੰ ਕਾਲਜ ਤੋਰੁਗਾ, ਕਿਉਂ ਕੁੜੀ ਮਗਰ ਹੱਥ ਧੋ ਕੇ ਪਏ ਹੋ ਹੋਰ ਬਥੇਰੇ ਵਿਸ਼ੇ ਹਨ, ਕਿਉਂ ਅਕਲ ਦਿਓ ਅੰਨੇ• ਓ ਤੈਨੂੰ ਨਹੀਂ ਦਿਸਦੇ..ਕੋਈ ਵੀ ਮਿਊਜ਼ਿਕ ਚੈਨਲ 5 ਮਿੰਟ ਲਾ ਕੇ ਦੇਖ ਲਵੋ, ਆਪਣੇ ਗੀਤਾਂ ਦੇ ਵੀਡੀਓ ਵਿਚ ਕਿਵੇਂ ਕ੍ਰਿਪਾਨਾਂ, ਪਿਸਟਲਾਂ, ਡਾਂਗਾਂ ਚੱਕੀ ਫਿਰਦੇ ਆ.. ਬਿਨਾਂ ਗੱਲ ਤੋਂ ਘੂਰੀ ਜੇ ਜਾਨੇ ਓ ਪੰਜਾਂ-ਸੱਤਾਂ ਵਿਹਲੜਾਂ ਨੂੰ ਕ੍ਰਿਪਾਨਾਂ ਫੜਾ ਕੇ… ਆਪ ਗਾਉਣ ਵਾਲਾ ਹਾਕੀ ਜਾਂ ਬੰਦੂਕ ਫੜ ਕੇ ਡੱਡੂ ਟਪੂਸੀਆਂ ਮਾਰਨ ਲੱਗ ਜਾਂਦਾ ਹੈ ਅਤੇ ਗੀਤ ਦੇ ਬੋਲ ਹੁੰਦੇ ਆ ਚੱਕ ਦਿਆਂਗੇ, ਵੈਰੀ ਨੂੰ ਥਾਂ ਤੇ ਮਾਰ ਦਿਆਂਗੇ, ਸਾਡੇ ਮੂਹਰੇ ਕੌਣ ਖੰਗੂਗਾ, ਵਗੈਰਾ-ਵਗੈਰਾ....ਲੜਾਈ ਝਗੜਾ ਖੂਨ ਖਰਾਬਾ, ਸ਼ਰੇਆਮ ਗੋਲੀਆਂ ਚੱਲਦੀਆਂ ਦਿਖਾਈ ਜਾਂਦੇ ਹੋ, ਇਹ ਸਿਰਫ ਡਰਾਮਾ ਹੀ ਹੈ……..ਸਿਰਫ ਨੌਜਵਾਨਾਂ ਨੂੰ ਕੁਰਾਹੇ ਪਾਉਣ ਲਈ। ਅਸਲ ਵਿਚ ਅਜਿਹੇ ਮਾਰਧਾੜ ਵਾਲੇ ਗੀਤ ਗਾਉਣ ਵਾਲੇ ਗਾਇਕਾਂ ਨੇ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਹੁੰਦੀ। ਕਿੰਨਾ ਚਿਰ ਕੁੜੀਆਂ ਦੇ ਲੱਕ ਮਿਣਦੇ ਰਹੋਗੇ। ਕੋਈ ਕਾਰਗਾਰ ਗੱਲ ਕਰੋ ਯਾਰੋ। ਸ਼ਰਮ ਨਾਲ ਸਿਰ ਝੁੱਕਦਾ, ਅਜਿਹੇ ਗੀਤ ਸੁਣ ਕੇ। ਕੀਰਨੇ ਪਾਉਣ ਵਾਲੀ ਗਾਇਕੀ ਵਜੋਂ ਜਾਣੇ ਜਾਂਦੇ ਬਠਿੰਡੇ ਵੱਲ ਦੇ ਇਕ ਗਾਇਕ ਨੇ ਸੋਚਿਆ ਅਜਿਹਾ ਨੇਕ ਕੰਮ ਕਰਨ ਵਿਚ ਭਲਾ ਮੈਂ ਕਿਉਂ ਪਿੱਛੇ ਰਹਾ। ਉਸ ਨੇ ਗਾ ਛੱਡਿਆ…..'ਮਿੱਤਰਾਂ ਦੇ ਪਿੰਡ 'ਚੋਂ ਪਟੌਲੇ ਮੁੱਕ ਗਏ'। ਗੀਤਕਾਰ ਅਤੇ ਗਾਇਕ ਦੀ ਬਿਮਾਰ ਸੋਚ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੰਨ•ਾਂ ਨੇ ਪਿੰਡ ਦੀਆਂ ਕੁੜੀਆਂ ਦੇ ਨਾਮ ਵੀ ਗਿਣ ਦਿੱਤੇ ਕਿ ਕਿਹੜੀ ਕਿੱਥੇ ਤੇ ਕਿਹੜੀ ਕਿੱਥੇ ਤੁਰ ਗਈ। ਪੰਜਾਬ ਦੀ ਇਕ ਗਾਇਕਾ ਜਿਸ ਦੀ ਅੱਜ ਚਾਰੇ ਪਾਸੇ ਪੂਜਾ ਹੁੰਦੀ ਹੈ, ਉਸ ਦੇ ਅਨੇਕਾਂ ਗੀਤ ਮਾਰਕੀਟ ਵਿਚ ਆਏ ਅਤੇ ਇਕੜ-ਦੁੱਕੜ ਨੂੰ ਛੱਡ ਕੇ ਬਾਕੀ ਦੇ ਸਾਰੇ ਗੀਤ ਹੀ ਨੌਜਵਾਨ ਮੁੰਡੇ-ਕੁੜੀਆਂ ਨੂੰ ਕੁਰਾਹੇ ਪਾਉਣ ਵਾਲੇ ਸਾਬਤ ਹੁੰਦੇ ਹਨ। ਇਕ ਗਾਇਕ ਨਾਲ ਦੋਗਾਣਾ ਗਾਉਂਦੀ, ਉਹ ਆਪਣੇ ਮਾਹੀ ਨੂੰ ਦੱਸਦੀ ਹੈ, ਜਦੋਂ ਮੈਂ ਬੈੱਡ ਰੂਮ ਦੀ ਸਫਾਈ ਕਰਦੀ ਸੀ ਤਾਂ ਤੇਰੀ ਲਾਲ ਪਰੀ ਬੋਤਲ ਮੇਰੀ ਨਿਗ•ਾ ਪੈ ਗਈ, ਮੈਂ ਉਸ ਵਿਚੋਂ ਇਕ ਪੈੱਗ ਭਰ ਕੇ ਲਾ ਲਿਆ, ਮੈਂ ਤਾਂ ਐਵੇਂ ਹੀ ਸ਼ਰਾਬੀਆਂ ਨੂੰ ਨਿੰਦਦੀ ਰਹੀ। ਗੀਤ ਦੇ ਬੋਲ ਸਨ..ਮਾਹੀਆ ਮੈਂ ਤੇਰੀ ਬੋਤਲ 'ਚੋਂ ਭਰ ਕੇ ਇਕ ਪੈਗ ਲਾ ਲਿਆ, ਕੀ ਇਹ ਗਾਇਕਾ ਹੁਣ ਪੰਜਾਬਣਾਂ ਨੂੰ ਦਾਰੂ ਪੀਣ ਦੇ ਨੁਕਤੇ ਦੱਸ ਰਹੀ ਹੈ। ਜੈਲਦਾਰਾਂ ਦੇ ਕਾਕੇ ਗਾਇਕ ਨੇ ਵੀ ਭਲਾ ਪਿੱਛੇ ਕਿਉਂ ਹੱਟਣਾ ਸੀ, ਬਿਮਾਰ ਸੋਚ ਦਾ ਸਬੂਤ ਦੇਣ ਤੋਂ। ਉਸ ਨੇ ਵੀ ਗਾ ਛੱਡਿਆ.. ਦੁੱਧ ਵਿਚ ਨੀਂਦ ਦੀਆਂ ਪਾ ਕੇ ਗੋਲੀਆਂ' ਤੇਰੇ ਵਾਸਤੇ ਮੈਂ ਸਾਰਿਆਂ ਨੂੰ ਪਿਆਉਣੀ ਆ... ਨਿੰਮ ਥੱਲੇ ਬੈਠ ਜਾ ਕੇ ਵਿਛਾ ਕੇ ਚਾਦਰਾ ਮੈਂ ਚੰਨਾ ਆਉਣੀ ਆ….. ਮਾਂ ਦੇ ਪੁੱਤ ਨੇ ਵੀਡੀਓ ਬਣਾ ਕੇ ਸਾਫ ਸਾਫ ਦਿਖਾਇਆ ਕਿ ਇੰਝ ਤੁਸੀਂ ਮਾਂ ਬਾਪ ਦੀ ਇੱਜ਼ਤ ਰੋਲ ਸਕਦੇ ਹੋ। ਅੱਜ ਟੀ. ਵੀ. ਚੈਨਲ ਤੇ ਚੱਲ ਰਹੇ 98 ਪ੍ਰਤੀਸ਼ਤ ਗੀਤ ਸਿਰਫ ਕੁੜੀ ਦੁਆਲੇ ਹੀ ਘੁੰਮਦੇ ਹਨ। ਜੱਟ ਨੂੰ ਸਿਰੇ ਦਾ ਬਦਮਾਸ਼, ਕਾਲਜਾਂ ਨੂੰ ਆਸ਼ਕੀ ਦੇ ਅੱਡੇ, ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣਾ, ਹਰ ਧੀ-ਭੈਣ ਨੂੰ ਮਾਸ਼ੂਕ ਬਣਾ ਦਿੱਤਾ ਹੈ ਇੰਨ•ਾਂ ਗਾਇਕਾਂ ਨੇ। ਪੰਜਾਬੀ ਗੀਤਾਂ ਵਿਚ ਅੰਗਰੇਜ਼ੀ ਦਾ ਤੜਕਾ ਲਾ ਕੇ ਪਤਾ ਨਹੀਂ ਕੀ ਯਬਲੀਆਂ ਮਾਰੀ ਜਾਂਦੇ ਆ……..ਪੰਜਾਬੀਆਂ ਦੀ ਸੁੱਤੀ ਪਈ ਜ਼ਮੀਰ ਦਾ ਫਾਇਦਾ ਉਠਾ ਕੇ ਸਾਡੀਆਂ ਧੀਆਂ ਭੈਣਾਂ ਨੂੰ ਗੀਤਾਂ 'ਚ ਬਦਨਾਮ ਕਰਕੇ ਰੋਟੀਆਂ ਸੇਕ ਰਹੇ ਅਖੌਤੀ ਗਾਇਕ ਕਰਾਰੇ ਹੱਥੀਂ ਹੀ ਲੋਟ ਆਉਣਗੇ। ਵਾਲਾਂ ਨੂੰ ਜੈੱਲ ਅਤੇ ਡੇਢ ਦੋ ਸੌ ਵਾਲੀਆਂ ਐਨਕਾਂ ਲਾ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੇ ਗਾਇਕ ਵੰਗਾਰ ਰਹੇ ਆ.. ਨੌਜਵਾਨਾਂ ਦੀ ਅਣਖ ਨੂੰ…..ਜਾਗੋ ਪੰਜਾਬੀ ਵੀਰੋ, ਬਚਾਉ ਆਪਣੇ ਵਿਰਸੇ ਨੂੰ ਰੱਬਾ ਕਦੋਂ ਜਾਗੂ ਪੰਜਾਬੀਆਂ ਦੀ ਗੈਰਤ ਤੇ ਗਾਇਕਾਂ ਦੀ ਜ਼ਮੀਰ..

ਗੀਤ ਲਿਖਣ ਅਤੇ ਗਾਉਣ ਵਾਲਿਓ
ਕਲਾਕਾਰ ਅਖਵਾਉਣ ਵਾਲਿਓ
ਮਾਂ ਬੋਲੀ ਹੈ ਰੁਲਦੀ ਫਿਰਦੀ
ਮੁਖੜਾ ਇਹਦੇ ਵੱਲ ਕਰੋ
ਬਹੁਤ ਹੋ ਗਿਆ ਰੰਡੀ ਰੋਣਾ
ਕੋਈ ਸੱਭਿਆਚਾਰ ਦੀ ਗੱਲ ਕਰੋ

ਜਗਦੇਵ ਬਰਾੜ ਮੋਗਾ
98551-30326

No comments:

Post a Comment