ਕੋਈ ਤਾਂ ਗੱਲ ਕਰ ..............

ਬਿੰਦਰ ਪਾਲ
ਤੇਰੀਆਂ ਗੱਲਾਂ
ਤੇਰੇ ਮੂੰਹੋਂ
ਕਣੀਆਂ ਵਾਂਗੂੰ
ਕਿਰਦੀਆਂ ਜਾਪਣ
ਕਦੇ ਸਿਗਰਟ ਦੇ ਧੂਏਂ ਵਾਂਗ
ਅਸਮਾਨੀਂ ਚੜ੍ਹ ਜਾਵਣ
ਕੋਈ ਗੱਲ ਸੋਹਣੇ ਮੁੱਖ 'ਤੇ
ਗੁਲਮੋਹਰ ਦੇ ਰੁੱਖ 'ਤੇ
ਗੁਲਾਬ ਦੀਆਂ ਪੱਤੀਆਂ 'ਤੇ
ਮਖਮਲੀ ਲਿਬਾਸਾਂ 'ਤੇ ਆ ਕੇ
ਮੁੱਕ ਜਾਂਦੀ
ਮੇਰੇ ਯਾਰ
ਕੋਈ ਗੱਲ ਤਾਂ ਕਰ
ਜਿੰਦਗੀ ਦੇ ਦਰਦ ਦੀ
ਦਿਲ ਦੀ ਪੀੜ ਦੀ
ਜਜਬਾਤਾਂ ਦੀ
ਜ਼ਰਖੇਜ਼ ਜਮੀਨ 'ਤੇ
ਫੁੱਲਾਂ ਵਾਂਗ ਉੱਗ ਆਵਣ ਦੀ
ਕੋਈ ਤਾਂ ਗੱਲ ਕਰ ..............

ਬਿੰਦਰ ਪਾਲ

No comments:

Post a Comment