ਪਰਮਜੀਤ " ਰਤਨਪਾਲ"
ਸਿੰਘਾਸਨ ਸਿਆਸਤ ਦਾ ਡੋਲਿਆ ਕਿ ਖਤਰਾ ਪੰਥ ਨੂੰ ਹੋ ਗਿਆ। ਤਦ ਧਰਮ ਤੇ ਸਿਆਸਤ ਦੇ ਏਸ ਖੇਲ ਵਿੱਚ ਜਾਇਜ਼ ਨਜਾਇਜ਼ ਸਭ ਪ੍ਰਵਾਨ ਹੋ ਗਿਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਨਜਦੀਕ
ਹਨ ਤੇ ਇਸ ਵਾਰ ਵੀ ਪੰਥ ਨੂੰ ਖਤਰਾ ਬਰਕਰਾਰ ਹੈ। "ਪੰਥ ਨੂੰ ਖਤਰਾ" ਐਲਾਨ ਕੇ ਪੰਥ ਨੂੰ ਵਰਤਣ ਵਾਲੀ ਸਿਆਸਤ ਨੂੰ ਪੰਥ ਪਹਿਲਾਂ ਹੀ ਜਾਣ – ਹੰਢਾ ਚੁੱਕਾ ਹੈ। ਅਜਿਹੀਆ ਸਾਜਿਸ਼ਾਂ ਤਹਿਤ ਹਮੇਸ਼ਾ ਹੀ ਪੰਜਾਬ ਦੀਆਂ ਸਮਾਜਿਕ – ਸਭਿਆਚਾਰਕ ਕਦਰਾਂ ਕੀਮਤਾਂ ਦਾ ਘਾਣ ਹੁੰਦਾ ਆ ਰਿਹਾ ਹੈ। ਅੱਜ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਿੱਛੇ ਉਹੀ "ਪੰਥ ਨੂੰ ਖਤਰਾ" ਦਰਸਾਉਣ ਵਾਲਾ ਪੁਰਾਣਾ ਸਿਆਸੀ ਦਾਅਪੇਚ ਹੀ ਕਾਰਜਸ਼ੀਲ ਹੈ। ਫਰਕ ਸਿਰਫ ਏਨਾ ਹੀ ਹੈ ਕਿ ਇਸ ਵਾਰ ਸਭ ਤੋਂ ਵੱਡਾ " ਪੰਥ ਨੂੰ ਖਤਰਾ" ਸਹਿਜਧਾਰੀ ਸਿੱਖਾਂ ਤੋਂ ਦਰਸਾਇਆ ਜਾ ਰਿਹਾ ਹੈ।
ਦਰਅਸਲ ਅਕਾਲੀ-ਦਲ-ਸਿਆਸਤ ਅਤੇ ਹੋਰਨਾਂ ਕੱਟੜਪੰਥੀ ਸਿਆਸੀ-ਦਲਾਂ ਨੇ ਪੰਥ ਦੇ ਨਾਂਅ ਉਤੇ ਅਜੇ ਤੱਕ ਜੋ ਵੀ ਕੀਤਾ ਹੈ ਉਸਦਾ ਸਿੱਖ ਧਰਮ ਨਾਲ ਕੋਈ ਵੀ ਵਾਸਤਾ ਨਹੀ ਹੈ। ਵਾਸਤਾ ਧਰਮ ਨੂੰ ਜਨੂੰਨੀ ਰੰਗ ਦੇ ਕੇ ਸਿਆਸੀ ਲਾਹਾ ਲੈਣ ਦਾ ਹੈ ਜਿਵੇਂ ਕਿ ਅੱਜਕੱਲ ਸਹਿਜਧਾਰੀ-ਸਿੱਖ-ਮੁੱਧੇ ਦਾ ਪੂਰਨ ਸਿਆਸੀਕਰਨ ਕਰ ਕੇ ਕੀਤਾ ਗਿਆ ਹੈ। ਸਿੱਖ ਸਿਰ/ ਸਿੱਖ ਹਨ। ਸਿੱਖਾਂ ਨਾਲ ਸਹਿਜਧਾਰੀ ਸ਼ਬਦ ਆਦਿ ਜੋੜਕੇ ਸਹਿਜਧਾਰੀ-ਸਿੱਖ ਨੂੰ ਮੁੱਦਾ ਬਣਾ ਕੇ ਇਸਦਾ ਸਿਆਸੀਕਰਨ ਕਰਨ ਕਰ ਦਿੱਤਾ ਗਿਆ ਹੈ।
ਹਰ ਧਰਮ ਦੀ ਆਪਣੀ ਰਹਿਤ-ਮਰਿਆਦਾ ਹੁੰਦੀ ਹੈ। ਮਰਿਆਦਾ-ਪਾਲਣ ਸਹਿਜ-ਸੁਭਾਵਿਕ ਹੋਣਾਂ ਲਾਜਮੀ ਹੈ; ਕਿਸੇ ਕਿਸਮ ਸਿਆਸੀ ਦਬਾਓ ਅਧੀਨ ਨਹੀ। ਦਬਾਓ-ਅਧੀਨ-ਧਾਰਮਿਕ-ਮਰਿਆਦਾ-ਪਾਲਣ ਦਾ ਗੌਰਵ ਹੀ ਗੁਵਾਚ ਜਾਂਦਾ ਹੈ। ਬਾਹਰਲੀ ਰਹਿਤ ਦੇ ਨਾਲ-ਨਾਲ ਅੰਦਰਲੀ ਰਹਿਤ ਵਧੇਰੇ ਮਹੱਤਵਪੂਰਨ ਹੁੰਦੀ ਹੈ। ਰਹਿਤ ਦਾ ਅਸਲ ਭਾਵ ਤਾਂ ਅੰਤਰ – ਆਤਮਾ ਨਾਲ ਸਬੰਧਿਤ ਹੁੰਦਾ ਹੈ। ਧਰਮ ਦਾ ਮੂਲ ਮੰਤਵ ਮਨੁੱਖ ਅੰਦਰਲੀ ਜ਼ਮੀਰ ਨੂੰ ਜਗਾਉਣ ਦਾ ਹੁੰਦਾ ਹੈ। ਧਰਮ ਦੀ ਪਛਾਣ ਬਾਹਰੀ ਵਿਖਾਵੇ ਨਾਲੋਂ ਅੰਦਰੂਨੀ ਕਰੈਕਟਰ ਘੜਨ ਨਾਲ ਵਧੇਰੇ ਵਚਨਬੱਧ ਹੁੰਦੀ ਹੈ। ਅੰਤਰੀਵੀਂ ਕਰੈਕਟਰ ਨਾਲੋਂ ਟੁੱਟਿਆ ਬਾਹਰੀ ਵਿਖਾਵਾ ਭੇਖ ਦਾ ਰੂਪ ਧਾਰ ਲੈਂਦਾ ਹੈ। ਜਬਰ ਜਾਂ ਦਬਾਓ ਵਾਲੀ ਔਰੰਗਜੇਬੀ ਨੀਤੀ ਬਾਹਰੀ ਭੇਖ ਤੋਂ ਅੱਗੇ ਕੁਝ ਨਹੀ ਵੇਖ ਸਕਦੀ।
ਅੱਜ ਸਹਿਜਧਾਰੀ-ਸਿੱਖ-ਮੁੱਦੇ ਦੇ ਸਿਆਸੀਕਰਨ ਨੂੰ ਲੈ ਕੇ ਜੋ ਕੁਝ ਵੀ ਕੀਤਾ ਜਾ ਰਿਹਾ ਹੈ; ਉਹ ਸਭ ਸਿਰ/ ਤੇ ਸਿਰ/ ਸੱਠ ਲੱਖ ਦੇ ਕਰੀਬ ਸਿੱਖ ਵੋਟਰਾਂ ਨਾਲ ਕੀਤੀ ਜਾ ਰਹੀ ਸਿਆਸੀ-ਰਾਜਸੀ ਧੱਕੇਸ਼ਾਹੀ ਤੋਂ ਵੱਧ ਹੋਰ ਕੁਝ ਵੀ ਨਹੀ ਹੈ। ਸਭ ਕੁਝ ਧਰਮ ਦੀ ਬਜਾਏ ਧਰਮ ਨੂੰ ਹਥਿਆਰ ਬਣਾ ਕੇ ਵਰਤਣ ਵਾਲੀ ਸਿਆਸੀ ਪੈਂਤੜੇਬਾਜੀ ਹੈ। ਨਹੀ ਤਾਂ, ਅਕਾਲੀ ਦਲ ਜਾਂ ਹੋਰਨਾਂ ਕੱਟੜ ਪੰਥੀ ਦਲਾਂ ਨੂੰ ਅਚਾਨਕ ਹੀ ਸਿੱਖ ਰਹਿਤ ਮਰਿਆਦਾ ਦੀ ਵਿਆਖਿਆ ਬਦਲਣ ਨਾਲ ਏਨਾ ਮੋਹ ਕਿਵੇਂ ਉੱਮੜ ਆਇਆ? ਸਿੱਖ ਦੀ ਮਨਮਰਜੀ ਦੀ ਪ੍ਰੀਭਾਸ਼ਾ ਨਿਸ਼ਚਿਤ ਕਰਵਾਉਣ ਲਈ ਹਾਈ ਕੋਰਟ ਤੱਕ ਪਹੁੰਚ ਕਰਨ ਦਾ ਇੱਕਦਮ ਏਨਾ ਜੋਸ਼ ਕਿਉਂ ਪੈਦਾ ਹੋ ਗਿਆ? ਇਹ ਸਭ ਕੁਝ ਗਿਣੀ ਮਿਥੀ ਸਾਜਿਸ਼ ਤਹਿਤ ਪਿਛਲੇ ਕੁਝ ਸਾਲਾਂ ਤੋਂ ਖੇਲੀ ਜਾ ਰਹੀ ਸਿਆਸੀ ਪੈਂਤੜੇਬਾਜੀ ਦਾ ਨਤੀਜਾ ਹੈ।
ਸਿੱਖ ਕੌਣ ਹਨ? ਸਿੱਖ ਕੌਣ ਨਹੀ ? ਸਿੱਖ ਦੀ ਪ੍ਰੀਭਾਸ਼ਾ ਕੀ ਹੈ? - ਆਦਿ ਸਵਾਲਾਂ ਦਾ ਉਤਰ ਲੱਭਣ ਲਈ ਧਰਮ ਅੰਦਰ ਕਿਸੇ ਸਿਆਸੀ ਦਖਲਅੰਦਾਜ਼ੀ ਦੀ ਜਰੂਰਤ ਨਹੀ ਹੈ। ਸਿੱਖ ਨੂੰ ਖੁਦ ਨੂੰ ਪ੍ਰਭਾਵਿਤ ਕਰਨ ਵਾਸਤੇ ਕਿਸੇ ਹਾਈਕੋਰਟ-ਸੁਪਰੀਮਕੋਰਟ ਦੀ ਪ੍ਰਵਾਨਗੀ ਦੀ ਜਰੂਰਤ ਵੀ ਨਹੀ ਹੈ। ਇਹ ਮਸਲਾ ਸਮੁੱਚੇ ਸਿੱਖ-ਪੰਥ ਦਾ ਮਸਲਾ ਹੈ। ਕਿਸੇ ਕੱਟੜਪੰਥੀ ਸਿਆਸੀ ਧਿਰ ਦੀ ਡਿਕਟੇਟਰਸ਼ਿਪ ਦਾ ਮਸਲਾ ਨਹੀ ਹੈ; ਨਾ ਹੀ ਕਿਸੇ ਜਥੇਦਾਰੀ-ਡਿਕਟੇਟਰੀ ਇੱਕ-ਪਾਸੜ /ੈਸਲੇ ਦਾ ਮਸਲਾ ਹੈ। ਕਿਸੇ ਵੀ ਤਰਾਂ ਦੇ ਸਿਆਸੀ-ਡਿਕਟੇਟਰੀ ਐਲਾਨਨਾਮੇ ਨਾਲ ਸੱਠ ਲੱਖ ਸਿੱਖਾਂ ਨੂੰ ਵੋਟ ਦਾ ਹੱਕ ਤੋ ਵਾਂਝਾ ਕਰਨਾ ਸਮੁੱਚੇ ਪੰਥ ਲਈ ਨੁਕਸਾਨਦਾਇਕ ਹੈ। ਸਿੱਖ ਦੀ ਪ੍ਰੀਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਓਟ ਵਿੱਚੋਂ ਨਿਰਧਾਰਤ ਹੋਣੀ ਹੈ; ਕਿਸੇ ਵੀ ਕਿਸਮ ਦੀ ਸਿਆਸੀ ਦਖਲਅੰਦਾਜ਼ੀ ਚੋਂ ਹਰਗਿਜ਼ ਨਹੀ। ਜੇ ਸਿੱਖਾਂ ਦੇ ਘਰ ਜਨਮ ਲੈਣ ਵਾਲੇ; ਗੁਰੂ ਗ੍ਰੰਥ ਦੀ ਓਟ ਤੋਂ ਅਗਵਾਈ ਲੈਣ ਵਾਲੇ ਹੀ ਸਿੱਖ ਨਹੀ ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਕੌਣ ਹਨ? ਜਾਂ ਫਿਰ ਉਹਨਾ ਨੂੰ ਸਿੱਖ ਸਮਝਿਆ ਜਾਵੇ ਜਿਹੜੇ ਸਭ ਪੰਥਕ ਸੰਸਥਾਵਾਂ ਉਤੇ ਆਪਣਾ ਸਿਆਸੀ ਅਧਿਕਾਰ ਪੱਕਾ ਕਰਨ ਦੇ ਦੁਰਜਤਨਾਂ ਵਿੱਚ ਲੱਗੇ ਰਹਿੰਦਾ ਹਨ? ਜਾਂ ਫਿਰ ਸਿੱਖ ਉਹਨਾਂ ਨੂੰ ਸਮਝਿਆ ਜਾਵੇ ਜਿਹੜੇ ਇੱਕ ਪਾਸੇ ਤੋਂ ਧਰਮ ਅਧਾਰਤ ਸਿਆਸੀ ਖੇਲ ਖੇਲਕੇ ਸਮੁੱਚੇ ਪੰਥ ਨੂੰ ਅੰਦਰੋਂ ਖੋਰਾ ਲਾਉਦੇ ਆ ਰਹੇ ਹਨ ਅਤੇ ਨਾਲ ਹੀ ਦੂਜੇ ਪਾਸੇ ਤੋਂ ਸਮੁੱਚੇ ਪੰਜ਼ਾਬ ਦੀ ਆਰਥਿਕ-ਸਮਾਜਿਕ ਹਾਲਤ ਨੂੰ ਉਲਟਾ ਗੇਅਰ ਪਾਈ ਰੱਖਦੇ ਆ ਰਹੇ ਹਨ?
ਜਿਹੜੇ ਸਿੱਖ ਪੁਸ਼ਤ – ਦਰ - ਪੁਸ਼ਤ ਸਿੱਖੀ ਨਾਲ ਤਹਿ ਦਿਲੋਂ ਜੁੜੇ ਆ ਰਹੇ ਹਨ, ਉਨਾਂ ਨੂੰ ਅਖੌਤੀ ਜਿੰਮੇਵਾਰ ਸਿੱਖ ਆਗੂਆਂ ਦੁਆਰਾ ਸਿੱਖਾਂ ਦੇ ਸਹਿਜਧਾਰੀ ਪਤਿਤ ਆਖ ਭੰਡਣਾਂ ਛਟਿਆਉਣਾਂ ਤੇ ਉਹਨਾਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਕਰਨਾ ਸਰਾਸਰ ਬੇਇਨਸਾ/ੀ ਹੈ। ਸਿੱਖ ਸਿਰ/ ਸਿੱਖ ਹਨ। ਸਿੱਖਾਂ ਨੂੰ ਪਤਿਤ ਆਖਣ ਵਾਲੇ ਖੁਦ ਪਤਿਤ ਜਾਂ ਭੇਖੀ ਹਨ। ਪਤਿਤ ਤੇ ਭੇਖੀ ਸਿੱਖੀ ਪਛਾਣ ਨੂੰ ਨਿਰੋਲ ਬਾਹਰੀ ਪਹਿਰਾਵੇ ਤੱਕ ਸੀਮਤ ਕਰਕੇ ਸਿਆਸੀ ਲਾਹਾ ਖੱਟਣਾ ਚਾਹੁੰਦੇ ਹਨ। ਜਿਨਾਂ ਚਿਰ ਸਿੱਖੀ ਦੀ ਪਛਾਣ , ਪ੍ਰੀਭਾਸ਼ਾ ਦੇ ਮਾਮਲੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਿਚੋਂ ਉਜਾਗਰ ਨਹੀ ਕੀਤਾ ਜਾਂਦਾ; ਉਨਾ ਚਿਰ ਸਮੱਸਿਆ ਦਾ ਹੱਲ ਨਹੀ ਹੋਣਾਂ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਸਹਿਜਧਾਰੀ ਸਿਖਾਂ ਨੂੰ ( ਭਾਵ ਕਿ ਸਿੱਖਾਂ ਦੇ ਇੱਕ ਵੱਡੇ ਵਰਗ ਨੂੰ) ਵੋਟਾ ਤੋਂ ਵਾਂਝੇ ਕਰਨ ਨਾਲ ਅਕਾਲੀ-ਦਲ ਜਾਂ ਹੋਰਨਾਂ ਕੱਟੜ ਪੰਥੀਆਂ ਨੂੰ ਕੁਝ ਵੀ ਪ੍ਰਾਪਤ ਨਹੀ ਹੋਣਾਂ। ਅਕਾਲੀ ਦਲ ਨੂੰ ਵੀ ਕੁਝ ਪ੍ਰਾਪਤ ਨਹੀ ਹੋਣਾਂ। ਵਕਤੀ ਡੰਗ ਟਪਾਉ ਸਿਆਸਤ ਖੇਲ ਕੇ ਲਿਆ ਕੁਝ ਸਿਆਸੀ ਲਾਹਾ ਵੱਡੇ ਘਾਟੇ ਦਾ ਸੰਕੇਤ ਹੁੰਦਾ ਹੈ। ਅਕਾਲੀ ਦਲ ਨੂੰ ਸੰਤ- ਸਮਾਜ ਦੀ ਹਿਮਾਇਤ ਪ੍ਰਾਪਤ ਕਰਕੇ ਐਸ ਪੀ ਜੀ ਸੀ ਦੀਆਂ ਚੋਣਾਂ ਜਿੱਤ ਜਾਣਾਂ ਵੀ ਅਕਾਲੀ-ਦਲ ਲਈ ਘਾਟੇਵੰਦਾਂ ਸੌਦਾ ਹੋਵੇਗਾ, ਜਦੋਂ ਸੱਠ ਲੱਖ ਦੇ ਕਰੀਬ ਸਹਿਜਧਾਰੀ ਸਿੱਖ ਵੋਟਰ ਵਿਧਾਨ - ਸਭਾ ਚੋਣਾਂ ਵਿਚ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਗੇ।
ਇਸ ਵੱਖਵਾਦੀ ਸਿਆਸਤ ਨੇ ਹਮੇਸ਼ਾਂ ਪੰਜ਼ਾਬ ਦਾ ਨੁਕਸਾਨ ਕੀਤਾ ਹੈ। ਵੱਖਰੇ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ , ਪੰਜਾਬ ਨੂੰ ਵੰਡ ਕੇ ਵੀ ਜਦੋਂ ਕੱਟੜ ਪੰਥੀ ਸਿਆਸਤ ਦਾ ਰਾਜਸੀ ਸਿੰਘਾਸਨ ਡੋਲਦਾ ਹੀ ਦਿਸਿਆ ਤਾਂ ਕੱਟੜ ਵਿਰੋਧੀ ਜਨੂੰਨੀ ਪਾਰਟੀ ਨਾਲ ਭਾਈਵਾਲੀ ਕਰਨੋਂ ਵੀ ਉੱਕਾ ਗੁਰੇਜ ਨਾ ਕੀਤਾ ਗਿਆ। ਜਿਹੜੀ ਭਾਜਪਾ – ਜਨ ਸੰਘ ਲੰਮੇ ਸਮੇ ਤੋਂ ਪੰਥ ਲਈ ਖਤਰਾ ਸਿੱਧ ਕਰਨ ਦਾ ਜਤਨ ਕੀਤਾ ਜਾਂਦਾ ਰਿਹਾ ; ਅਚਾਨਕ ਉਹੀ ਅਕਾਲੀ ਦਲ ਦਾ ਆਸਰਾ ਕਿਵੇਂ ਬਣ ਗਈ? ਸਿਆਸੀ ਮੰਤਵ ਸਿੱਧੀ ਲਈ ਭਾਜਪਾ ਨਾਲ ਕੀਤੀ ਗੰਢਤੁੱਪ ਨਾਲ " ਪੰਥ ਨੂੰ ਖਤਰਾ" ਅਚਾਨਕ ਕਿਵੇਂ ਦੂਰ ਹੋ ਗਿਆ? ਪੰਥ ਵਿਰੋਧੀ ਗਰਦਾਨੀ ਗਈ ਰਾਜਨੀਤਕ ਪਾਰਟੀ ਅਚਾਨਕ ਪੰਥ ਹਿਤੈਸ਼ੀ ਕੇਂ ਬਣ ਬੈਠੀ? ਸ਼੍ਰੋਮਣੀ ਅਕਾਲੀ ਦਲ - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਏਸ ਖੇਲ ਦੌਰਾਨ ਸਹਿਜਧਾਰੀ ਸਿੱਖਾਂ ਨਾਲੋਂ ਕੱਟੜ ਜਨੂੰਨੀ ਭਾਜਪਾ - ਆਰ ਐਸ ਐਸ ਵਧੇਰੇ ਵਿਸ਼ਵਾਸ਼ਨੀਏ ਬਣੀ ਹੋਈ ਹੈ ਅਕਾਲੀ ਦਲ ਲਈ।
ਜੇ ਅਕਾਲੀ-ਦਲ ਦੀ ਪੰਜਾਬ ਨੂੰ ਵੰਡਣ ਦੇ ਵਾਵਜੂਦ ਵੀ ਅਜੇ ਤੱਕ ਸਿਆਸੀ - ਰਾਜਸੀ ਕੁਰਸੀ ਪੱਕੀ ਹੁੰਦੀ ਨਹੀ ਦਿਸਦੀ। ਜੇ ਭਾਜਪਾ ਨਾਲ ਭਾਈਵਾਲੀ ਦੇ ਬਾਵਜੂਦ ਵੀ ਸਿਆਸੀ ਹਾਲਤ ਹੋਰ ਬੱਦਤਰ ਹੋ ਰਹੀ ਹੈ; ਤਾਂ ਸਿੱਖ ਪੰਥ ਅੰਦਰ ਹੋਰ ਵੰਡੀਆਂ ਪਾਉਣ ਨਾਲ ਵੀ ਕੁਝ ਨਹੀ ਸੰਵਰਨਾ, ਸਗੋਂ ਵਿਗੜਨਾ ਹੈ। ਸਹਿਜਧਾਰੀ ਸਿੱਖ ਮੁੱਦੇ ਦਾ ਸਿਆਸੀਕਰਨ, ਭਾਵ ਕਿ ਸਿੱਖ ਪੰਥ ਨੂੰ ਅੰਦਰੋਂ ਘਾਤ ਲਾਕੇ ਵੰਡਣ ਵਾਲੀ ਸਿਆਸਤ ਅਕਾਲੀ ਦਲ ਵਾਸਤੇ " ਆਪਣੇ ਪੈਰੀਂ ਆਪ ਕਹਾੜਾ" ਮਾਰਨ ਵਾਲੀ ਨੀਤੀ ਸਾਬਤ ਹੋਵੇਗੀ।
ਪੰਜਾਬ ਨੂੰ ਵੰਡਣ ਦੇ ਜ਼ਖਮ ਅਜੇ ਤੱਕ ਅੱਲੇ ਹਨ; ਸ਼ਾਇਦ ਕਦੇ ਵੀ ਨਹੀ ਭਰਨੇ। ਤਾਂ ਫਿਰ ਸਿੱਖ ਪੰਥ ਅੰਦਰ ਵੰਡੀਆਂ ਪਾਉਣ ਵਾਲੇ ਜਖਮ ਕਦੋਂ ਜਾ ਕੇ ਭਰਨਗੇ? ਸਿੱਖੀ ਮੂਲ ਸਿਧਾਂਤਾਂ ਵਿੱਚ ਸਿਧਾ ਸਿਆਸੀ ਹਸਤਕਛੇਪ ਪਤਿਤ ਭ੍ਰਿਸ਼ਟ ਸੋਚ ਵਾਲੀ ਸਿਆਸਤ ਲਈ ਪਤਨ ਦਾ ਦਵਾਰ ਹੈ। ਵੰਡੀਆਂ ਪਾਉਣ ਨੂੰ ਅਧਾਰ ਬਣਾਕੇ ਰਚੀ ਜਾ ਰਹੀ ਸਿਆਸਤ ਦਾ ਇਹੀ ਹਸ਼ਰ ਹੋਣਾ ਹੁੰਦਾ ਹੈ। ਸਿੱਖੀ ਦੇ ਪ੍ਰਵੇਸ਼-ਦਵਾਰ ਸਮੂਹ ਸੰਗਤ ਲਈ ਸਦਾਂ ਇਕੋ ਜੇਹੇ ਹੀ ਖੁੱਲੇ ਰਹਿਣਗੇ। ਵਕਤੀ ਡੰਗ ਟਪਾਊ ਸਿਆਸਤ ਵਕਤ ਦੇ ਵਹਾ ਦੇ ਨਾਲ ਹੀ ਵਹਿ ਜਇਆ ਕਰਦੀ ਹੈ।।
No comments:
Post a Comment