ਹਰਪ੍ਰੀਤ ਸਿੰਘ ਲਲਤੋਂ
ਗਾਇਕ ਦੋਸ਼ੀ ਜਾਂ ਫਿਰ ਦੋਸ਼ੀ ਗੀਤਕਾਰ ਨੇ,
ਜਾਂ ਸੁਣਨੇ ਵਾਲੇ ਸਰੋਤੇ ਹੀ ਜਿੰਮੇਵਾਰ ਨੇ।
ਲੱਚਰਤਾ ਭਰਪੂਰ ਜੋ
ਹੋ ਗਏ ਗੀਤ ਪੰਜਾਬ ਦੇ,
ਤਾਂਹੀਓ ਤਾਂ ਹਾਲਾਤ ਨਾ ਠੀਕ ਪੰਜਾਬ ਦੇ।
ਮਾਂ ਬੋਲੀ ਨੂੰ ਆਪਣੇ ਦਿਲ ਚੋ' ਕੱਢੀ ਬੈਠੇ ਨੇ,
ਸੱਭਿਆਚਾਰ ਦਾ ਲੜ੍ਹ ਵੀ ਉਹ ਛੱਡੀ ਬੈਠੇ ਨੇ।
ਵਿਦੇਸ਼ਾਂ ਵਿੱਚ ਜਾ ਵੱਸ ਗਏ ਜੋ ਵਸਨੀਕ ਪੰਜਾਬ ਦੇ,
ਤਾਂਹੀਓ ਤਾਂ ਹਾਲਾਤ ਨਾ ਠੀਕ ਪੰਜਾਬ ਦੇ।
ਰੱਜੇ ਦੇ ਮੂੰਹ ਵਿੱਚ ਹਰ ਕੋਈ ਪਾaੁਂਦਾ ਨਿਵਾਲੇ ਆ,
ਗਰੀਬ ਨੂੰ ਦੋ ਡੰਗ ਦੀ ਰੋਟੀ ਦੇ ਵੀ ਪਏ ਲਾਲੇ ਆ।
ਬੱਚੇ ਮੰਗਣ ਦੇ ਲਈ ਮਜਬੂਰ ਹੋਏ ਨੇ ਭੀਖ ਪੰਜਾਬ ਦੇ,
ਤਾਂਹੀਓ ਤਾਂ ਹਾਲਾਤ ਨਾ ਠੀਕ ਪੰਜਾਬ ਦੇ।
ਕਾਮ ਕਰੋਧ ਲੋਭ ਮੋਹ ਦੇ ਨਾ ਹੁਣ ਬਾਬੇ ਤਿਆਗੀ ਨੇ
ਰਾਜਨੀਤੀ ਵਿੱਚ ਵੀ ਉਹ ਬਣਨਾ ਚਾਹੁੰਦੇ ਭਾਗੀ ਨੇ।
ਖੁਦ ਨੂੰ ਗੁਰੁ ਕਹਾਂਉਦੇ ਹੁਣ ਗੁਰਮੀਤ ਪੰਜਾਬ ਦੇ,
ਤਾਂਹੀਓ ਤਾਂ ਹਾਲਾਤ ਨਾ ਠੀਕ ਪੰਜਾਬ ਦੇ।
ਧਰਤੀ ਉਪੱਰ ਜਨਮ ਲੈਣ ਲਈ ਮਾਸੂਮ ਹੈ ਜੂਝ ਰਹੀ,
ਆਪਣੀ ਮਾਂ ਦੀ ਕੁੱਖ ਵੀ ਨਾ ਉਹਦੇ ਲਈ ਮਹਿਫੂਜ਼ ਰਹੀ।
ਭਰੂਣ ਹੱਤਿਆ ਕੌਣ ਲਿਆਇਆ ਵਿੱਚ ਕੁਰੀਤ ਪੰਜਾਬ ਦੇ,
ਤਾਂਹੀਓ ਤਾਂ ਹਾਲਾਤ ਨਾ ਠੀਕ ਪੰਜਾਬ ਦੇ।
ਲੋਕਾਂ ਸਾਹਮਣੇ ਇੱਕ ਦੂਜੇ ਦੀ ਕਰਦੇ ਭੰਡੀ ਨੇ,
ਪਰ ਅਸਲ ਚ' ਇਹ ਇਕ ਦੂਜੇ ਦੇ ਸਕੇ ਸੰਬੰਧੀ ਨੇ।
ਨੇਤਾ ਪੱਗ ਨੀਲੀ ਚਿੱਟੀ ਵਾਲੇ ਬਹੁਤੇ ਪ੍ਰੀਤ ਪੰਜਾਬ ਦੇ,
ਤਾਂਹੀਓ ਤਾਂ ਹਾਲਾਤ ਨਾ ਠੀਕ ਪੰਜਾਬ ਦੇ।
No comments:
Post a Comment