ਮਨਜੀਤ ਬਰਾੜ (ਦੁਬਈ)
ਜਿੱਦਾਂ ਸੂਰਜ ਚੜਦਾ ਦੇਖ ਦੇਖ
ਹੈ ਚੰਨ ਦੀ ਲੌ
ਘੱਟ ਹੋ ਜਾਂਦੀ।
ਓਦਾਂ ਈ ਤਰੱਕੀਆਂ ਦੇਖ ਦੇਖ
ਕਿਉਂ ਆਪਣੇ ਹੱਸਣੋਂ ਹਟ ਜਾਂਦੇ।
ਜਿੱਦਾਂ ਪੋਹ ਮਾਘ ਦੇ ਕੋਹਰੇ ਨਾਲ
ਨਵੇਂ ਪੱਤੇ ਆਉਣੋਂ ਹਟ ਜਾਂਦੇ।
ਓਦਾਂ ਈ ਇਹ ਆਪਣੇ
ਆਪਣਿਆਂ ਕੋਲੇ ਆਉਣੋਂ ਹਟ ਜਾਂਦੇ।
ਸੀ ਦੁਨੀਆਂ ਪਹਿਲੋਂ ਰੱਬ ਵਰਗੀ
ਖੌਰੇ ਉਦੋਂ ਮੈਂ ਨਿੱਕਾ ਕਾਕਾ ਸੀ।
ਰੰਗ ਬਰੰਗਿਆਂ ਹਾਸਿਾਆਂ ਵਿੱਚ
ਮੈਂ ਅੱਲੜ ਹੁੰਦਾ ਗਵਾਚਾ ਸੀ।
ਜਦ ਘਰ ਉਹਨਾਂ ਦੇ ਵੜਦੇ ਸੀ
ਸਭ ਚਿਹਰਿਆਂ ਤੇ ਚੰਨ ਚੜ ਜਾਂਦਾ।
ਹੁਣ ਵੇਖ ਸ਼ਾਇਦ ਦਹਿਲੀਜਾਂ ਤੇ
ਹੈ ਹਾਸਾ ਸਭ ਦਾ ਖੜ੍ਰ ਜਾਂਦਾ।
ਇੱਕ ਚਿਹਰਾ ਸੀ ਜੋ ਭੁੱਲਣਾ ਨਹੀ
ਸੀ ਚੁੱਪ ਕਦੇ ਨਹੀਂ ਬਹਿਣ ਦਿੰਦਾ।
ਉਹਦੇ ਹਾਸੇ ਵਿੱਚ ਘਰ ਵਸਦਾ ਸੀ
ਵਸਦਾ ਹੋਰ ਕਾਸ਼ ... ਰੱਬ ਰਹਿਣ ਦਿੰਦਾ।
ਉਹਦੀ ਸੋਚ ਵੀ ਸ਼ਾਇਦ ਸਮਝਦਾ ਸੀ
ਪਰ ਏਦਾਂ ਕਰੂ ਨਹੀਂ ਸੋਚਿਆ ਸੀ ।
ਮੈਨੂੰ ਕਹਿੰਦਾ ਰਿਹਾ ਮੁੜ ਨਹੀਂ ਮਿਲਣਾ
ਉਹ ਏਦਾਂ ਮਰੂ ਨਹੀਂ ਸੋਚਿਆ ਸੀ ।
ਸੀ ਨਜ਼ਰ ਉਹਨੂੰ ਵੀ ਆ ਰਿਹਾ
ਜੋ ਸਮਾਂ ਅਖੀਰੀ ਢੁੱਕਿਆ ਸੀ।
ਮੈਂ ਮਜ਼ਾਕ ਬਨਾ ਛੱਡਿਆ ਉਸਦਾ
ਉਹਨੂੰ ਦਿੱਗਦੇ ਨੂੰ ਨਹੀਂ ਚੁੱਕਿਆ ਸੀ।
ਜੇ ਖਬਰ ਹੁੰਦੀ ਦਿਨ ਚੜ੍ਰਨਾ ਨਹੀਂ
ਉਹਨੇ ਫੇਰ ਕਦੇ ਘਰ ਵੜਨਾ ਨਹੀਂ।
ਮੈਂ ਰੱਬ ਚੰਦਰੇ ਨੂੰ ਮਨਾ ਲੈਂਦਾ
ਕਿ ਅਜੇ ਉਸ ਨੂੰ ਖੜਨਾਂ ਨਹੀ।
ਹੁਣ ਹੈ ਤੇ ਇੱਕ ਪਛਤਾਵਾ
ਜਿਹੜਾ ਕਦੇ ਕਦੇ ਮਨ ਭਰਦਾ ਹੈ।
ਮੀਤ ਮਤਲਬੀ ਹੇ ਗਿਆ ਏ
ਕਿਸਮਤ ਮਾਰੇ ਕਹਿ ਕੇ ਈ ਸਰਦਾ ਏ।
No comments:
Post a Comment