ਹੋਸ਼ ਕਰੋ...... ਨਾ ਰੋਲੋ ਜਵਾਨੀ

ਜਸਬੀਰ ਦੋਲੀਕੇ ( ਨਿਊਜੀਲੈਂਡ )
ਹੋਸ਼ ਕਰੋ ਨਾ ਰੋਲੋ ਜਵਾਨੀ
ਰੁੱਲ ਨਾ ਮੁੱਲ ਪੈਣਾ ਚੁਵਾਨੀ
ਜਾਉ ਵਿੱਚ
ਗਰਾਊਡਾਂ ਦੇ ਕੁਝ ਨਾਂ ਚਮਕਾਉ
ਕੀ ਰੱਖਿਆ ਏ ਵਿੱਚ ਨਸ਼ਿਆਂ ਦੇ ਕੁਝ ਸਿਹਤ ਬਣਾਉ
ਕੁੜੀਓ ਫੈਸ਼ਨ ਕਰੋ ਨਾ ਵਾਹਲੇ
ਸੈਂਡਲ ਨਾ ਪਾਉ ਉੱਚੀ ਹੀਲਸ ਵਾਲੇ
ਪੱਛਮੀ ਸਭਿਆਚਾਰ ਹੈ ਸਾਰੀ ਜੜ ਸਿਆਪਿਆਂ ਦੀ
ਰੱਖੋ ਸਿਰ 'ਤੇ ਚੁੰਨੀ ਤਾਂ ਫਿਰ ਵਧਦੀ ਇੱਜ਼ਤ ਮਾਪਿਆਂ ਦੀ
ਆ ਜਾਉ ਪੜਿਓ ਹੰਭਲਾ ਮਾਰੀਏ
ਆਪਣੇ ਦੇਸ਼ ਦਾ ਕੁਝ ਸਵਾਰੀਏ
ਕੋਹੜ ਮੁਕਾ ਕੇ ਨਿੱਗਰ ਆਪਾਂ ਸਿਰਜੀਏ ਇੱਕ ਸਮਾਜ
ਬੰਦ ਲੈਣਾ ਤੇ ਦੇਣਾ ਆਪਾਂ ਕਰ ਦਈਏ ਹੁਣ ਦਾਜ
ਆਪਣਾ ਅਸਲੀ ਜੋ ਸਰਮਾਇਆ
ਜਿਹਨਾਂ ਨੇ ਸਾਨੂੰ ਜੱਗ ਦਿਖਾਇਆ
ਆਦਰ ਤੇ ਸਤਿਕਾਰ ਜਿਹਨਾ ਦਾ ਕਰੀਏ ਹਰ ਹੀਲੇ ਹਾਲ
ਮਾਂ- ਪਿਉ ਦੀ ਸੇਵਾ ਕਰੀਏ ਚਾਵਾਂ ਨਾਲ
ਆਪਣਾ ਸਭਿਆਚਾਰ ਬਚਾਈਏ
ਲੋਕ ਗੀਤ ਮਾਹੀਏ ਟੱਪੇ ਗਾਈਏ
ਜਸਬੀਰਾ ਪਾਈਏ ਭੰਗੜਾ ਢੋਲ ਜਦ ਵੱਜੇ ਢੋਲੀ ਦਾ
ਸਾਰੀ ਦੁਨੀਆਂ ਵਿੱਚ ਨਾਂ ਕਰ ਦਈਏ ਪੰਜਾਬੀ ਬੋਲੀ ਦਾ


ਜਸਬੀਰ ਦੋਲੀਕੇ ( ਨਿਊਜੀਲੈਂਡ )
dolikejasbir@yahoo.com

No comments:

Post a Comment