ਸਿੱਖ ਕੌਮ ਦੇ ਡੁੱਬਦੇ ਬੇੜੇ ਦੇ ਬਚਾਅ ਦਾ ਸਿਰਫ ਇਕੋ-ਇੱਕ ਹੱਲ:ਗੁਰਬਾਣੀ ਅਤੇ ਇਤਿਹਾਸ

ਸੰਤੋਖ ਸਿੰਘ (ਮਾਸਟਰ)
ਸਿੱਖ ਤਾਲਮੇਲ ਮਿਸਨ
ਮਨੁੱਖੀ ਜੀਵਨ ਦੇ ਮਕਸਦ ਅਤੇ ਜੀਵਨ ਜਾਚ ਤੋਂ ਸੱਖਣੀ ਲੋਕਾਈ ਨੇ ਸਦਾ ਦੁੱਖ ਅਤੇ ਸੰਤਾਪ ਹੀ ਝੱਲੇ ਹਨ। ਸਾਰੇ ਦੁੱਖਾਂ ਦਾ ਮੂਲ ਮਨੁੱਖੀ ਵਿਕਾਰਾਂ ਨੂੰ ਜੀਵਨ ਦਾ ਸੱਚ ਮੰਨ ਕੇ ਅਸੀਂ ਇੱਕ ਤਰਾਂ
ਨਾਲ ਅੱਗ ਨੂੰ ਤੇਲ ਨਾਲ ਬੁਝਾਉਣ ਦਾ ਯਤਨ ਹੀ ਕਰ ਰਹੇ ਹਾਂ। ਭਾਰਤਵਾਸੀਆਂ ਵੱਲੋਂ ਤਕਰੀਬਨ ਇੱਕ ਹਜaਾਰ ਸਾਲ ਦੀ ਲੰਬੀ ਗੁਲਾਮੀ ਝੱਲਣ ਦਾ ਕਾਰਨ ਕੇਵਲ ਇਨਸaਾਨੀਅਤ ਦੇ ਮਾਰਗ ਤੋਂ ਖੁੰਝੀ ਧਰਮਹੀਣੀ ਜੀਵਨ ਜਾਚ ਹੀ ਸੀ ਪਰ ਸਾਡਾ ਅਜੋਕਾ ਜਿਊਣ ਦਾ ਢੰਗ ਤਾਂ ਪੁਰਾਤਨ ਵਿਗੜੇ ਹੋਏ ਜੀਵਨ ਨਾਲੋਂ ਵੀ ਕਈ ਗੁਣਾ ਵੱਧ ਬਦਤਰ ਹੋ ਚੁੱਕਾ ਹੈ। ਅਜੋਕਾ ਮਨੁੱਖ ਜੇ ਜੀਵਨ ਵਿਚਲੀ ਪਰਦਾਪੋਸaੀ ਨੂੰ ਇਮਾਨਦਾਰੀ ਨਾਲ ਪਾਸੇ ਕਰ ਦੇਵੇ ਤਾਂ ਖੁਦ ਆਪ ਹੀ ਜੀਵਨ ਦੀ ਹਕੀਕਤ ਦੇ ਸਾਹਮਣੇ ਸaਰਮਸਾਰ ਹੋਣੋ ਨਹੀਂ ਰਹਿ ਸਕਦਾ। ਕੇਵਲ ਸਿੱਖ ਫaਲਸਫੇ ਦੀ ਹੀ ਗੱਲ ਕਰੀਏ ਜਿਸ ਨੇ ਸੰਸਾਰ ਵਿੱਚ ਸਤਯੁੱਗ ਦੀ ਸਥਾਪਤੀ ਅਤੇ ਸਰਬੱਤ ਦੇ ਭਲੇ ਹਿੱਤ ਅਥਾਹ ਕੁਰਬਾਨੀਆਂ ਕਰਦਿਆਂ ਜਗਤ ਨੂੰ ਸੰਤ ਅਤੇ ਸਿਪਾਹੀ ਦੇ ਸੁਮੇਲ ਦੀ ਇੱਕ ਨਿਵੇਕਲੀ ਜੀਵਨ ਜਾਚ ਪ੍ਰਦਾਨ ਕੀਤੀ। ਇਸੇ ਬੇੜੇ ਦੇ ਇੱਕ ਨੂਰੀ ਮਲ੍ਹਾਹ ਨੇ ਪੂਰੇ ਸਰਬੰਸ ਦੇ ਖੂਨ ਨਾਲ ਮਸaਾਲ ਬਾਲ ਕੇ ਪਰਉਪਕਾਰੀ, ਅਜaਾਦ ਅਤੇ ਬੇ-ਖੌaਫ ਜੀਵਨ ਦਾ ਵਿਲੱਖਣ ਮਾਰਗ ਰੌਸaਨ ਕਰ ਦਿੱਤਾ। ਅੱਜ ਉਸੇ ਫaਲਸਫੇ ਦੇ ਵਾਰਿਸ ਬਹੁਤਾਤ ਸਿੱਖਾਂ ਕੋਲ ਸਿਵਾਏ ਨਮੋਸaੀ ਦੇ ਕੁਝ ਵੀ ਪੱਲੇ ਨਹੀ ਹੈ। ਬੜੀ ਤਲਖa ਸਚਾਈ ਹੈ ਕਿ ਮਰੀ ਹੋਈ ਜaਮੀਰ ਤੋਂ ਬਿਨਾਂ ਇਹੋ ਜਿਹੇ ਲਾਸaਾਨੀ ਇਤਿਹਾਸ ਤੋਂ ਪਿੱਠ ਨਹੀਂ ਕੀਤੀ ਜਾ ਸਕਦੀ ਅਤੇ ਸਿਖਰ ਦੀ ਮੂਰਖਤਾ ਤੋਂ ਬਿਨਾਂ ਪ੍ਰਮਾਤਮਾ ਦੇ ਪਰਗਟ ਸਰੂਪ (ਗੁਰਬਾਣੀ) ਤੋਂ ਅੱਖਾਂ ਨਹੀਂ ਫੇਰੀਆਂ ਜਾ ਸਕਦੀਆਂ। ਇਤਿਹਾਸ ਗਵਾਹ ਹੈ ਕਿ ਗੁਰਬਾਣੀ ਦੀ ਓਟ ਵਿੱਚ ਹਜaਾਰਾਂ ॥ੁਲਮ ਝੱਲ ਕੇ ਵੀ ਸਿੱਖ ਚੜ੍ਹਦੀ ਕਲਾ ਵਿੱਚ ਰਹੇ ਅਤੇ ਹਜaਾਰਾਂ ਸੁੱਖਾਂ ਤੇ ਅਥਾਹ ਮਾਇਆ ਦੇ ਹੁੰਦਿਆਂ ਵੀ ਕੌਮ ਚੋਰਾਹੇ ਵਿੱਚ ਦਮ ਤੋੜ ਰਹੀ ਹੈ। ਅੱਜ ਅਕ੍ਰਿਤਘਣਤਾ ਦੇ ਅਰਥ ਵੀ ਸਾਡੇ ਲਈ ਕੋਈ ਅਰਥ ਨਹੀਂ ਰੱਖਦੇ । ਸੰਸਾਰ ਦੇ ਇਤਿਹਾਸ ਵਿੱਚ ਗੁਰੂ ਸਾਹਿਬਾਨ ਦੀ ਕੁਰਬਾਨੀ ਅਤੇ ਸਾਡੀ ਅਕ੍ਰਿਤਘਣਤਾ ਦੋਵੇਂ ਹੀ ਬੇ-ਮਿਸਾਲ ਹਨ। ਗੁਰਬਾਣੀ ਅਤੇ ਇਤਿਹਾਸ ਨੂੰ ਭੁੱਲ ਕੇ ਜਿਸ ਤੇਜaੀ ਨਾਲ ਦਿਸaਾਹੀਣ ਚੱਲ ਰਹੇ ਹਾਂ ਲੱਗਦਾ ਹੈ ਕਿ ਏਥੋਂ ਦੀਆਂ ਬਹੂ-ਬੇਟੀਆਂ ਨੂੰ ਬਸਰੇ ਲੈ ਜਾ ਕੇ ਵੇਚਣ ਵਾਸਤੇ ਕਿਸੇ ਅਹਿਮਦ ਸaਾਹ ਅਬਦਾਲੀ ਨੂੰ ਬਦਨਾਮੀ ਖੱਟਣ ਦੀ ਲੋੜ ਨਹੀਂ ਪੈਣੀ। ਧਰਮਹੀਣੀ ਅਧੁਨਿਕਤਾ ਦੇ ਮਿੱਠੇ ਜaਹਿਰ ਅਤੇ ਅਜaਾਦੀ ਦੀ ਗਲਤ ਬਿਆਨੀ ਦੀ ਆੜ ਵਿੱਚ ਅਣਖ ਇੱਜਤ ਦਾ ਤਿਆਗ ਕਰਦਿਆਂ ਇਹ ਗੁਰੂਆਂ ਪੀਰਾਂ ਦੀ ਧਰਤੀ ਬਸਰੇ ਦਾ ਬਜaਾਰ ਹੀ ਬਣਨ ਜਾ ਰਹੀ ਹੈ । ਪਿਛਲੇ ਤੀਹ ਸਾਲਾਂ ਵਿੱਚ ਜਿੰਨ੍ਹੀ ਮਾਰ ਸਿੱਖ ਕੌਮ ਨੂੰ ਪਈ, ਅਸੀਂ ਉਸ ਤੋਂ ਕੋਈ ਸਬਕ ਨਹੀਂ ਲੈ ਸਕੇ। ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਵੀ ਰਤਾ ਭਰ ਤਰਸ ਨਹੀਂ ਰਿਹਾ। ਕੋਰੇ ਪਦਾਰਥਵਾਦ ਦੀ ਸਿੱਖਿਆ ਦੇ ਕੇ ਅਸੀਂ ਆਪਣੇ ਹੱਥੀਂ ਉਹਨਾਂ ਵਾਸਤੇ ਬੇਚੈਨੀ, ਵਿਆਕੁਲਤਾ ਤੇ ਬੇਵਸੀ ਦੇ ਭਵਿੱਖ ਦਾ ਅੱਨ੍ਹਾ ਖੂਹ ਪੁੱਟ ਰਹੇ ਹਾਂ। ਪਤਿਤਪੁਣੇ ਅਤੇ ਨਸਿaਆਂ ਦੇ ਹੜ੍ਹ ਵਿੱਚ ਰੁੜ੍ਹਦੀ ਨੌਜਵਾਨ ਪੀੜ੍ਹੀ ਦੀ ਦਾਸਤਾਨ ਘਰ ਘਰ ਦਾ ਦੁਖਾਂਤ ਬਣ ਚੁੱਕੀ ਹੈ। 'ਜੈ ਤਨਿ ਬਾਣੀ ਵਿਸਰਿ ਜਾਇ ਜਿਉ ਪਕਾ ਰੋਗੀ ਵਿਲਲਾਇ' ਅਤੇ 'ਹਰਿ ਬਿਸਰਤੁ ਸਦਾ ਖੁਆਰੀ' ਦੇ ਬੋਲਾਂ ਦੀ ਚੇਤਾਵਨੀ ਨੂੰ ਨਾ ਮੰਨ ਕੇ ਹੀ ਨਤੀਜੇ ਭੁਗਤ ਰਹੇ ਹਾਂ। ਪੁਰਾਤਨ ਸਿੱਖ ਗੁਰਬਾਣੀ ਪੜ੍ਹ, ਸੁਣ, ਸਮਝ ਕੇ ਪ੍ਰਮਾਤਮਾ ਦੀਆਂ ਅਥਾਹ ਸaਕਤੀਆਂ ਦੇ ਪਾਤਰ ਬਣੇ ਅਤੇ ਉਨ੍ਹਾਂ ਸਦੀਆਂ ਤੋਂ ਚਲੀਆਂ ਆ ਰਹੀਆਂ ਜaਾਲਮ ਹਕੂਮਤਾਂ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਪਰ ਅੱਜ ਉਸੇ ਕੌਮ ਦੀ ਹਾਲਤ ਪੰਜਾਬ ਦੀ ਧਰਤੀ ਤੇ ਹੀ ਨਸਲਕੁਸaੀ ਦੀ ਹੱਦ ਤੱਕ ਪਹੁੰਚ ਚੁੱਕੀ ਹੈ।
ਲੋਕਾਈ ਦੀ ਪੀੜਾ ਨੂੰ ਮਹਿਸੂਸ ਕਰਨ ਵਾਲੇ ਗੁਰੂ ਪੁੱਤਰੋ ਤਬਾਹੀ ਦੀ ਇਸ ਹਨ੍ਹੇਰੀ ਵਿੱਚ ਤੁਹਾਡੇ ਵੱਲੋਂ ਕੌਮ ਦੀ ਅਧੋਗਤੀ ਦਾ ਤਮਾਸaਾ ਵੇਖੀ ਜਾਣਾ ਕਿਥੋਂ ਤੱਕ ਜaਾਇਜ ਹੈ ? ਇੱਕ ਗੱਲ ਹਰ ਸਿੱਖ ਨੂੰ ਪੱਕੇ ਤੌਰ ਤੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਗੁਰਬਾਣੀ ਅਤੇ ਇਤਿਹਾਸ ਪ੍ਰਤੀ ਜਾਣਕਾਰੀ ਅਤੇ ਪੂਰਨ ਸaਰਧਾ ਤੋਂ ਬਗੈਰ ਸਿੱਖ ਪੰਥ ਵਿੱਚ ਸ਼ੁੱਭ ਸਵੇਰ ਦੀ ਆਸ ਰੱਖਣੀ ਬਿਲਕੁਲ ਫaਜੂਲ ਹੋਵੇਗੀ। ਗੁਰੂ ਸਿੱਖਿਆ ਰਹਿਤ ਅਸੀਂ ਸੈਂਕੜੇ ਪਾਪੜ ਵੇਲ ਕੇ ਥੱਕ ਚੁੱਕੇ ਹਾਂ।
ਇੱਕ ਮਨੁੱਖ ਕੇਵਲ ਗੁਰਬਾਣੀ ਕਰਕੇ ਹੀ ਸਿੱਖ ਹੈ ਅਤੇ ਗੁਰਬਾਣੀ ਨੂੰ ਮੰਨਣ ਵਾਲਿਆਂ ਕਰਕੇ ਹੀ ਸਿੱਖੀ ਜਾਂ ਸਿੱਖ ਪੰਥ ਹੈ। ਪ੍ਰਮਾਤਮਾ ਦੀ ਸਾਰੀ ਰਹਿਮਤ ਗੁਰਬਾਣੀ ਪਰਗਟ ਕਰ ਰਹੀ ਹੈ।ਗੁਰਬਾਣੀ ਨਿਰੰਕਾਰ ਦੇ ਸਾਥ ਦਾ ਅਹਿਸਾਸ ਕਰਵਾ ਕੇ ਇੱਕ ਅਦੁੱਤੀ ਮਾਨਸਿਕ ਸਥਿਰਤਾ ਬਖਸaਦੀ ਹੈ ਜੋ ਮਨੁੱਖ ਨੂੰ ਸੰਸਾਰ ਦੇ ਕੂੜ ਦਾ ਟਾਕਰਾ ਕਰਨ ਦੇ ਸਮਰੱਥ ਬਣਾ ਦੇਂਦੀ ਹੈ। ਇਹੋ ਸਮੱਰਥਾ ਸੰਸਾਰ ਦੀ ਬਦਹਾਲੀ ਤੋਂ ਬਹਾਲੀ ਦਾ ਅਧਾਰ ਬਣ ਸਕਦੀ ਹੈ। 500 ਸੌ ਸਾਲ ਪਹਿਲਾਂ ਆਈ ਆਤਮ ਕ੍ਰਾਂਤੀ ਨੂੰ ਅਸੀਂ ਬਿਲਕੁਲ ਵਿਸਾਰ ਚੁੱਕੇ ਹਾਂ। ਆਮ ਸੰਸਾਰ ਦੀ ਰੀਸੇ ਸੈਂਕੜੇ ਪਦਾਰਥਵਾਦੀ ਪੈਂਤੜੇ ਖੇਡ ਕੇ ਅਸੀਂ ਨਿਰਬਲ, ਫੇਲ ਅਤੇ ਤਕਰੀਬਨ ਨਾਸaਤਕ ਹੋ ਚੁੱਕੇ ਹਾਂ। ਅੱਜ ਅਸੀਂ ਸਿੱਖ ਨਹੀਂ ਸਗੋਂ ਸਿੱਖ ਹੋਣ ਦਾ ਇੱਕ ਭਰਮ ਜਿਹਾ ਪਾਲ ਰਹੇ ਹਾਂ। ਸਸਤੇ ਹੀ ਵਿਕਾਊ ਹੋਣਾ ਅਤੇ ਸੱਚ ਦਾ ਵਿਰੋਧ ਸਾਡਾ ਨਿੱਤ ਦਾ ਕਰਮ ਅਤੇ ਆਮ ਸੁਭਾਅ ਬਣ ਚੁੱਕਾ ਹੈ।ਅੱਜ ਸਭ ਤੋਂ ਵੱਡੀ ਲੋੜ ਅਤੇ ਸਭ ਤੋਂ ਵੱਡਾ ਕਾਰਜa ਇਹੋ ਹਵੋਗਾ ਕਿ ਮਨੁੱਖ ਨੂੰ ਗੁਰਬਾਣੀ ਦੇ ਨੇੜੇ ਲਿਆਂਦਾ ਜਾਵੇ।
ਸਰਬੱਤ ਦੇ ਭਲੇ ਦੇ ਹਾਮੀ ਗੁਰਸਿੱਖੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੌਜੂਦਾ ਮਾਰਧਾੜ ਦੇ ਤੌਰ-ਤਰੀਕੇ, ਚੌਧਰਾਂ ਦੀ ਭੁੱਖ ਅਤੇ ਪੰਥ ਖਾਣੀ ਰਾਜਨੀਤੀ ਦੇ ਫਾਰਮੂਲਿਆਂ ਤੋਂ ਪਾਸੇ ਹੋ ਕੇ 'ਨਾ ਕੋ ਬੈਰੀ ਨਾਹਿ ਬੇਗਾਨਾ' ਦੇ ਸਿਧਾਂਤ ਤੇ ਚੱਲ ਕੇ 'ਆਪੁ ਜਪਹੁ ਅਵਰਹਿ ਨਾਮੁ ਜਪਾਵਹੁ' ਦੀ ਲਹਿਰ ਰਾਹੀਂ, 'ਹੋਇ ਇਕਤ੍ਰ ਮਿਲਹੁ ਮੇਰੇ ਭਾਈ।। ਦੁਬਿਧਾ ਦੂਰਿ ਕਰਹੁ ਲਿਵਿਲਾਏ।।' ਦੀ ਗੁਰ-ਸਿੱਖਿਆ ਅਨੁਸਾਰ ਨਿਰੰਤਰ ਸੰਗਤ ਅਤੇ ਡੂੰਘੀ ਗੁਰਬਾਣੀ ਵਿਚਾਰ ਦੁਆਰਾ 'ਗੁਰਬਾਣੀ ਬਿਖੈ ਸਗਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਪਾਵੈ' ਦੇ ਵੱਡਮੁਲੇ ਭੇਦ ਨੂੰ ਸਝਮਦੇ ਹੋਏ ਪਿਓ ਦਾਦੇ ਦੇ ਇਸ ਖaਜਾਨੇ ਨੂੰ ਖੋਲ੍ਹ ਕੇ ਸਹੀ ਢੰਗ ਨਾਲ ਸੰਸਾਰ ਦੇ ਸਾਮ੍ਹਣੇ ਜaਰੂਰ ਰੱਖੀਏ। ਗੁਰੂ ਸਾਹਿਬਾਨ ਦੇ ਵਚਨ:
ਬੇਗਮਪੁਰਾ ਸਹਰ ਕੋ ਨਾਉ। ਦੂਖ ਅੰਦੇਹੁ ਨਹੀ ਤਿਹਿ ਠਾਉ।।
ਨਾ ਤਸਵੀਸ ਖਿਰਾਜ ਨ ਮਾਲੁ। ਖਉਫ ਨ ਖਤਾ ਨ ਤਰਸ ਜਵਾਲੁ।।
ਮੁਤਾਬਕ ਇਸ ਧਰਤੀ ਤੇ ਉੱਪਰ ਬਿਆਨੇ ਖਿਤੇ ਦੀ ਸਿਰਜਣਾ ਦਾ ਮੁੱਢ ਬੰਨ੍ਹਣ ਦਾ ਇੱਕ ਠੋਸ ਯਤਨ ਕਰੀਏ ਜਿੱਥੇ ਸੰਸਾਰ ਗੁਰੂ ਪਾਤਸaਾਹ ਦੇ ਸਤਿਯੁਗ ਦੀ ਸਥਾਪਤੀ ਦੇ ਮਿਸaਨ ਦੀ ਦੁਨਿਆਵੀ ਸਾਂਝ ਦੀ ਖੁਸaਬੂ ਮਹਿਸੂਸ ਕਰ ਸਕੇ।
ਇਹ ਮਹਾਨ ਪਵਿੱਤਰ ਕਾਰਜa ਵਾਸਤੇ ਨਿਰ-ਸੁਆਰਥ, ਖਾਲਸ ਕਿਰਦਾਰ ਵਾਲੀਆਂ ਰੂਹਾਂ ਨੂੰ ਅੱਗੇ ਆਉਣਾ ਪਵੇਗਾ। ਉਹ ਵਿਅਕਤੀ ਜੋ ਗੁਰਮਤ ਨਾਲ ਪ੍ਰੇਮ ਅਤੇ ਸੋਝੀ ਰੱਖਦੇ ਹਨ ਅਤੇ ਠੋਸ ਮਾਇਕ ਸਾਧਨਾ ਦੇ ਮਾਲਕ ਵੀ ਹਨ ਅਤੇ ਮੁੱਢਲੇ ਪਰਿਵਾਰਕ ਫਰਜaਾਂ ਤੋਂ ਵੀ ਫਾਰਗ ਹਨ, ਉਨ੍ਹਾਂ ਨੂੰ ਗੁਰਬਾਣੀ ਦੇ ਪ੍ਰਚਾਰ ਦੁਆਰਾ ਆਪਣਾ ਰਹਿੰਦਾ ਜੀਵਨ ਗੁਰੂ ਲੇਖੇ ਲਾਉਣ ਦੀ ਸਿਆਣਪ ਜaਰੂਰ ਕਰਨੀ ਬਣਦੀ ਹੈ। ਆਪਣੇ ਯਤਨਾਂ ਤੋਂ ਇਲਾਵਾ ਸਾਂਝੇ ਤੌਰ ਤੇ ਉਦਮ ਕਰਨ ਵਾਸਤੇ ਦਾਸਰਿਆਂ ਨਾਲ ਸੰਪਰਕ ਕਰਨ ਦੀ ਖੇਚਲ ਜਰੂਰ ਕੀਤੀ ਜਾਵੇ ਤਾਂ ਕਿ ਹਰ ਇਕ ਨਾਨਕ ਨਾਮ ਲੇਵਾ ਤੱਕ ਪਹੁੰਚ ਕਰਕੇ ਇਸਨੂੰ ਲਹਿਰ ਦਾ ਰੂਪ ਦੇ ਕੇ ਕੌਮ ਨੂੰ ''ਦਰਿ ਮੰਗਣ ਭਿਖ ਨ ਪਾਇੰਦਾ'' ਵਾਲੀ ਹਾਲਤ ਤੋਂ ਬਚਾਇਆ ਜਾ ਸਕੇ।
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।

ਮੋਬ: 98880-20521

No comments:

Post a Comment