ਪਰਮਜੀਤ ਰਤਨਪਾਲ (ਲੰਦਨ)
ਚਿੱਤ ਦੀ ਗੁਲਾਮੀ ਹੀ ਅਸਲ ਗੁਲਾਮੀ ਹੁੰਦੀ ਹੈ; ਚਿੱਤ ਦੀ ਅਜ਼ਾਦੀ ਹੀ ਅਸਲ ਅਜ਼ਾਦੀ ਹੁੰਦੀ ਹੈ। ਭਾਰਤ ਮੁਗਲ ਹਕੂਮਤਾਂ ; ਅੰਗਰੇਜ਼ਾਂ ਤੋਂ ਤਾਂ ਅਜ਼ਾਦ ਹੋ ਗਿਆ. ਲੇਕਿਨ ਸਦੀਆਂ-ਸਦੀਆਂ ਤੋਂ ਮਨ-ਚਿੱਤ
ਤੇ ਉਕਰੀ ਗੁਲਾਮੀ ਦੀ ਛਾਪ ਅਜੇ ਤੱਕ ਨਹੀ ਜਾ ਸੱਕੀ। ਗੁਲਾਮ-ਚਿੱਤ ਦਾ ਚਰਿਤਰ ਵੀ ਗੁਲਾਮ ਹੀ ਹੁੰਦਾ ਹੈ; ਗੁਲਾਮ-ਚਿੱਤ ਦਾ ਹੋਰ ਕੋਈ ਚਰਿਤਰ ਹੁੰਦਾ ਹੀ ਨਹੀ। ਗੁਲਾਮ ਦਾ ਕੋਈ ਹੱਕ ਵੀ ਨਹੀ ਹੁੰਦਾ। ਇਸੇ ਕਰਕੇ ਹੀ ਗੁਲਾਮ-ਚਿੱਤ ਆਪਣੇ ਹੱਕਾਂ ਪ੍ਰਤੀ ਵੀ ਸੁਹਿਰਦ ਨਹੀ ਹੁੰਦਾ। ਬਾਹਰਲੀ ਗੁਲਾਮੀ ਨਾਲੋਂ ਵੀ ਖਤਰਨਾਕ ਹੁੰਦੀ ਹੈ ਚਿੱਤ ਦੀ ਗੁਲਾਮੀ। ਜਦੋਂ ਭਾਰਤ ਅੰਗਰੇਜਾਂ ਦਾ ਗੁਲਾਮ ਸੀ; ਭਗਤ ਸਿੰਘ ਜਾਂ ਗਾਂਧੀ ਵਰਗਿਆਂ ਨੇ ਵੀ ਉਸੇ ਗੁਲਾਮੀ 'ਚ ਜੱਕੜਿਆਂ ਜਨਮ ਲਿਆ ਸੀ। ਲੇਕਿਨ ਉਹਨਾਂ ਦਾ ਹੋਰਨਾਂ ਗੁਲਾਮਾਂ ਨਾਲੋਂ ਫਰਕ ਸੀ ਕਿ ਉਹਨਾਂ ਨੇ ਚਿੱਤ ਦੀ ਗੁਲਾਮੀ ਨੂੰ ਸਵੀਕਾਰ ਨਹੀ ਕੀਤਾ। ਅਜੇਹੇ ਵਿਅਕਤੀ ਗੁਲਾਮ ਭਾਰਤ ਵਿਚ ਵੀ ਸੁਤੰਤਰ-ਮਨ ਨਾਲ ਵਿਚਰਦੇ ਰਹੇ ਤੇ ਭਾਰਤ ਦੀ ਅਜਾਦੀ ਲਈ ਜ਼ਦੋ ਜ਼ਹਿਦ ਕਰਦੇ ਰਹੇ। ਸਿੱਟੇ ਵਜੋਂ ਭਾਰਤ ਤਾਂ ਆਜ਼ਾਦ ਹੋ ਗਿਆ; ਲੇਕਿਨ ਅਜਾਦੀ ਦਾ ਜਸ਼ਨ ਮਨਾਉਣ ਵਿਚ ਖੁੱਭੇ ਲੋਕ ਆਪਣੇ ਅੰਦਰਲੀ ਗੁਲਾਮ ਮਾਨਸਿਕਤਾ ਤੋਂ ਚੇਤਾ ਹੀ ਵਿਸਾਰ ਬੈਠੇ। ਸਿੱਟੇ ਵਜੋਂ ਅਜੇਹੀ ਅਜ਼ਾਦੀ ਤੋਂ ਬਾਅਦ ਮੁਲਕ ਅੰਦਰ ਹੱਫੜਾ ਦੱਫੜੀ, ਬੇਚੈਨੀ, ਭ੍ਰਿਸ਼ਟਾਚਾਰ, ਗਰੀਬੀ, ਬੇਮੁਹਾਰੀ ਆਬਾਦੀ ਲਗਾਤਾਰ ਵੱਧਦੀ ਗਈ। ਗੁਲਾਮ-ਮਾਨਸਿਕਤਾ ਅਧੀਨ ਬੰਦੇ ਦੇ ਅੰਦਰਲਾ ਵਿਅਕਤੀਤਵ , ਆਤਮ-ਸਨਮਾਨ ਚਕਨਾਚੂਰ ਹੂੰਦਾ ਗਿਆ। ਦੁਰਾਚਾਰ ਸਦਾਚਾਰ ਉਤੇ ਹਾਵੀ ਹੁੰਦਾ ਰਿਹਾ। ਗੁਲਾਮ-ਚਿੱਤ ਦਾ ਕੋਈ ਚਰਿਤਰ ਸਦਾਚਾਰ ਹੁੰਦਾ ਹੀ ਨਹੀ।
ਚਿੱਤ ਦੀ ਗੁਲਾਮੀਂ ਤੋਂ ਮੁਕਤ ਹੋਏ ਬਿਨਾਂ ਕੋਈ ਰਾਜਨੀਤਕ ਸਮਾਜਿਕ ਵਿਵੱਸਥਾ aੁੱਤਮ ਨਹੀ ਬਣਾਈ ਜਾ ਸਕਦੀ। ਚਿਤ ਦੇ ਗੁਲਾਮਾਂ ਦਾ ਕੋਈ ਚਰਿਤਰ ਨਹੀ ਹੁੰਦਾ; ਉਹ ਬੇਇਨਸਾਫੀ ਸਹਿਣ'ਤੇ ਉਤਰ ਆਵੇ ਤਾਂ ਹੱਦ ਕਰ ਜਾਵੇ; ਬੇਇਨਸਾਫੀ ਕਰਨ ਉੱਤੇ aੁੱਤਰ ਆਵੇ ਤਾਂ ਵੀ ਹੱਦ ਕਰ ਜਾਵੇ। ਚਿੱਤ ਦੀ ਗੁਲਾਮੀ ; ਚਿੱਤ ਦੀਆਂ ਕੁਰੀਤੀਆਂ ਸੰਗ ਹੀ ਵਹਿ ਤੁਰਦੀ ਹੈ। ਗੁਲਾਮ ਚਿੱਤ ਪਰਵਿਰਤੀ ਜਿੱਧਰ ਨੂੰ ਵੀ ਵਹਿ ਤੁਰੇ; ਬੰਦਾ ਵੀ ਉੱਧਰ ਹੀ ਵਹਿ ਤੁਰਿਆ। ਭਾਰਤ ਦੇ ਸੱਭ ਸਿਆਸਤਦਾਨ ਆਪਣੇ ਹੀ ਚਿੱਤ ਦੀ ਹੱਵਸ਼, ਲਾਲਚ, ਅੱਯਾਸ਼ੀ ਵਿਚ ਏਨੇ ਵਹਿ ਤੁਰੇ ਜਿਵੇਂ ਰੁਕਣ ਦੀ ਸੱਮਰਥਾ ਹੀ ਗੁਆ ਬੈਠੇ ਹੋਣ। ਇਨਸਾਫ-ਰਾਖੇ ਇਨਸਾਫ-ਕਾਤਲ ਹੋ ਬੈਠੇ ਹੋਣ। ਚਿੱਤ ਦੀ ਗੁਲਾਮੀ 'ਚੋਂ ਸਦਾਚਾਰ ਕਿਰਦਾਰ ਪਨਮਦਾ ਹੀ ਨਹੀ। ਚਿੱਤ ਦੀ ਗੁਲਾਮੀ 'ਚੋਂ ਕੋਈ ਗਿਆਨ ਵਿਗਸਦਾ ਹੀ ਨਹੀ। ਜਿਹੜਾ ਗਿਆਨ ਕੁਰੱਪਟ ਕਰ ਦੇਵੇ; ਬੁੱਧੀ ਭ੍ਰਿਸ਼ਟ ਕਰ ਦੇਵੇ ਉਹ ਗਿਆਨ ਹੁੰਦਾ ਹੀ ਨਹੀ। ਨੈਤਿਕਤਾ ਤੋਂ ਟੁੱਟਿਆ ਗਿਆਨ ਥੌਥਾ - ਖੋਖਲਾ ਹੁੰਦਾ ਹੈ; ਅਗਿਆਨ ਹੁੰਦਾ ਹੈ।
ਗਿਆਨ ਤਾਂ ਪ੍ਰਕਾਸ਼ ਰੂਪ ਹੈ। ਜਦ ਮਨ-ਮਸਤਕ ਪ੍ਰਕਾਸ਼ਤ ਹੋ ਗਿਆ ਤਾਂ ਅੰਧਕਾਰ ਗਿਆ ਸਮਝੋ; ਮੁਕਤੀ ਹੋਈ ਕਿ ਬੰਧਨ ਗਿਆ ਸਮਝੋ। ਜਿਵੇਂ ਸੂਰਜ ਨੂੰ ਉਸ ਦੀਆ ਕਿਰਨਾ ਤੋਂ ਨਿਖੇੜਿਆ ਨਹੀ ਜਾ ਸਕਦਾ; ਬਿਲਕੁਲ ਇਸੇ ਤਰਾਂ ਗਿਆਨ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਨਖੇੜਿਆ ਨਹੀ ਜਾ ਸਕਦਾ।
ਗਿਆਨ ਤੇ ਨੈਤਿਕਤਾ ਜੀਵਨ ਦੇ ਵਿਕਾਸ ਦਾ ਧੁਰਾ ਹੈ। ਜਿਸ ਨੂੰ ਧੁਰਾ ਮਿਲ ਗਿਆ; ਉਹ ਆਪਣੇ ਮੂਲ ਨਾਲ ਜੁੜ ਗਿਆ। ਮੂਲ ਨਾਲ ਜੁੜੇ ਵਿਅਕਤੀ ਦਾ ਕਿਰਦਾਰ ਹੁੰਦਾ ਹੈ। ਮੂਲ ਨਾਲ ਜੁੜਿਆ ਬੰਦਾ ਚਿੱਤ ਦਾ ਮਾਲਕ ਹੁੰਦਾ ਹੈ। ਚਿੱਤ ਦੇ ਗੁਲਾਮ ਦਾ ਕੋਈ ਕਿਰਦਾਰ ਹੁੰਦਾ ਹੀ ਨਹੀ। ਚਿੱਤ ਦੀ ਗੁਲਾਮੀਂ ਵਿਚੋਂ ਕੋਈ ਵੀ ਵਿਅਕਤੀਗਤ ਸਮਾਜਿਕ ਆਰਥਿਕ ਖੁਸ਼ਹਾਲੀ ਨਹੀ ਵਿਗਸਦੀ। ਭ੍ਰਿਸ਼ਟਾਚਾਰ ਖੁਸ਼ਹਾਲੀ ਦਾ ਦੁਸ਼ਮਣ ਹੈ। ਹਰਿਆਲੀ-ਖੁਸ਼ਹਾਲੀ ਤੋਂ ਸੱਖਣੇ ਸਭ ਰੱਬੀ ਸੰਕਲਪ ਪੱਤਝੜ ਸਮਾਨ ਹੁੰਦੇ ਹਨ। ਅਜੇਹੇ ਰੱਬੀ ਸੰਕਲਪਾਂ ਵਿਚ ਭ੍ਰਿਸ਼ਟ ਕਿਸਮ ਦੇ ਸਾਧ ਸੰਤ ਹੀ ਸ਼ਰਨ ਲੈਂਦੇ ਹਨ। ਉਨ੍ਹਾਂ ਸਭ ਸਾਧਾਂ - ਸੰਤਾਂ ਦਾ ਧੰਦਾ ਹੀ ਭ੍ਰਿਸ਼ਟ ਹੈ; ਸੰਸਾਰ ਨੂੰ; ਜੀਵਨ ਨੂੰ ਮਾਇਆ ਆਖਣ ਦੇ ਧੰਦੇ ਚੋਂ ਉਹ ਅੱਯਾਸ਼ੀ ਦੇ ਬੁੱਲ੍ਹੇ ਲੁੱਟਦੇ ਹਨ। ਅਧਿਆਤਮਿਕ ਗੁਰੂਆਂ; ਸਾਧਾਂ-ਸੰਤਾਂ ਦਾ ਧੰਦਾ ਉਨ੍ਹਾਂ ਨੂੰ ਹੀ ਮੁਬਾਰਕ। ਮੁੜ ਸਵਾਲ ਉਹੀ ਚਿੱਤ ਦੀ ਗੁਲਾਮੀਂ ਦਾ ਹੈ। ਮਾਨਸਿਕ ਪ੍ਰਵਿਰਤੀਆਂ ਦੀ ਗੁਲਾਮੀਂ ਦਾ ਹੈ। ਚਿੱਤ ਦੀ ਗੁਲਾਮੀਂ ਤੋਂ ਮੁਕਤੀ ਲਈ ਬਹੁ-ਪੱਖੀ ਜਾਗਰਿਤੀ ਦੀ ਜਰੂਰਤ ਹੈ। ਜਾਗਰਿਤੀ ਲਈ ਜਰੂਰਤ ਹੈ ਆਪਣੇ ਅੰਦਰਲੇ ਵਿਅਕਤੀਤਵ ਆਤਮ-ਸਨਮਾਨ ਨੂੰ ਪਛਾਨਣ ਦੀ। ਆਤਮ-ਗੌਰਵਤਾ ਦੀ ਪਛਾਣ ਹੀ ਵਿਅਕਤੀ ਦਾ ਕਿਰਦਾਰ ਹੈ। ਇਸ ਕਿਰਦਾਰ ਦੀ ਸ਼ਕਤੀ ਅਥਾਹ ਹੈ।
ਅੰਨਾ ਹਜਾਰੇ ਦਾ ਇਹ ਕਿਰਦਾਰ ਹੀ ਉਹ ਸ਼ਕਤੀ ਹੈ ਜਿਸ ਨੂੰ ਅੱਜ ਕੋਈ ਡੁਲਾ ਨਹੀ ਸਕਿਆ। ਉਸ ਨੂੰ ਡੁਲਾਉਣ ਦਾ ਜਤਨ ਕਰਨ ਵਾਲੇ ਮੱਕਾਰ ਸਿਆਸਤਦਾਨ, ਧਨਾਢ, ਕੁਰੱਪਟੀ ਖੁਦ ਹੀ ਡੋਲ ਗਏ। ਸਿੱਧੇ ਸਾਧੇ ਹਜਾਰੇ ਦਾ ਕਿਰਦਾਰ ਅੱਜ ਸੱਭ ਦੇ ਸਾਹਮਣੇ ਅਤਿ ਜੋਰਾਵਰਾਂ; ਸਭ ਦੌਲਤਾਂ ਸ਼ੋਹਰਤਾਂ ਵਾਲਿਆਂ ਉਤੇ ਭਾਰੂ ਹੋ ਗਿਆ। ਸੁਵਾਲ ਕਿਸੇ ਸ਼ਖਸੀ ਪੂਜਾ ਪ੍ਰਵਿਰਤੀ ਨੂੰ ਪ੍ਰਬਲ ਕਰਨ ਦੀ ਨਹੀ। ਸਵਾਲ ਕਿਸੇ ਵੀ ਹਜਾਰੇ ਦਾ ਨਹੀ ; ਸਗੋਂ ਅਸੂਲਾਂ ਨਿਯਮਾਂ ਨੂੰ ਸਮਝਣ ਦਾ ਹੈ। ਸ਼ਖਸੀ ਪੂਜਾ ਬੰਦੇ ਨੂੰ ਦੱਲਦਲ ਵਿੱਚ ਧਕੇਲ ਸਕਦੀ ਹੈ। ਸਵਾਲ ਆਪਣੇ ਅੰਦਰਲੇ ਕਰੈਕਟਰ ਨੂੰ ਜਗਾਉਣ ਦਾ ਹੈ। ਇਸ ਜਾਗਰਤੀ ਲਈ ਚਿੱਤ ਦੀ ਗੁਲਾਮੀ ਤੋਂ ਮੁਕਤ ਹੋਣਾਂ ਲਾਜ਼ਮੀ ਹੈ। ਜਿਹੜੇ ਸਿਆਣੇ ਆਖਦੇ ਹਨ ਆਪਣਾ ਅਸਲ ਮੂਲ ਪਛਾਣ ਨੂੰ "ਜਦੋਂ ਜਾਗੇ ਤਦੇਂ ਸਵੇਰਾ" ਕਥਨ ਵਿਚ ਉਹਨਾਂ ਸਭਨਾਂ ਦਾ ਸਤਿਕਾਰ ਹੈ।
No comments:
Post a Comment