ਅਮਰੀਕ ਸਿੰਘ ਢਿੱਲੌਂ
ਕਨਵੀਨਰ, ਫਰੈਂਡਜ਼ ਆਫ ਪੀਪਲਜ਼ ਪਾਰਟੀ ਆਫ ਪੰਜਾਬ, ਈਸਟ ਲੰਡਨ
ਪੰਜਾਬ ਵਿਧਾਨ ਸਭਾ ਚੋਣਾ ਅਗਤੇ ਸਾਲ ਫਰਵਰੀ ਮਹੀਨੇ ਵਿਚ ਹੋਣ ਦੀ ਸੰਭਾਵਨਾ ਹੈ। ਇਸ ਵਕਤ ਪੰਜਾਬ ਸਿਆਸਤ ਦੇ ਅਜ਼ੀਬ ਦੌਰ ਵਿਚੋਂ ਦੀ ਲੰਘ ਰਿਹਾ ਹੇ। ਇਕ ਪਾਸੇ ਅੰਨਾ ਹਜ਼ਾਰੇ ਦਾ
ਭ੍ਰਿਸ਼ਟਾਚਾਰ ਵਿਰੋਧੀ ਅੰਦੋਲਣ ਨੂੰ ਪੰਜਾਬ ਭਰ ਵਿਚ ਭਰਵਾਂ ਸਮੱਰਥਨ ਮਿਲ ਰਿਹਾ ਹੈ; ਇਹ ਦਿਲੋਂ ਸਮੱਰਥਨ ਹੈ ਭ੍ਰਿਸ਼ਾਚਾਰ ਤੋਂ ਸਤਾਏ ਲੋਕਾਂ ਦਾ। ਦੂਜੇ ਪਾਸੇ ਸਾਜਿਸੀ ਸਿਆਸੀ ਸਮੱਰਥਨ ਵੀ ਦਿਲਚੱਸਪ ਹੈ। ਭ੍ਰਿਸ਼ਟਾਚਾਰ ਦੇ ਮੋਢੀ; ਸਿਰ ਤੋਂ ਪੈਰਾਂ ਤੱਕ ਕੁਰੱਪਟ; ਆਮਦਨ ਨਾਲੋਂ ਵੱਧ ਸੰਮਤੀ ਇਕੱਠੀ ਕਰਨ ਦੇ ਦੋਸ਼ੀ ਵੀ ਆਪਣੇ ਬਚਾa ਅਤੇ ਸਿਆਸੀ ਲਾਹੇ ਲਈ ਅੰਨਾ ਹਜ਼ਾਰੇ ਸਮੱਰਥਕ ਹੋਣ ਦਾ ਵਿਖਾਲਾ ਕਰ ਰਹੇ ਹਨ। ਭ੍ਰਿਸ਼ਟਾਚਾਰ ਫੈਲਾਉਣ ਵਾਲੇ ਮੋਢੀਆਂ ਦਾ ਸਿਆਸੀ ਲਾਹਾ ਲੈਣ ਅਤੇ ਖੁਦ ਨੂੰ ਬਚਾਉਣ ਲਈ ਖੇਲਿਆ ਜਾ ਰਿਹਾ ਇਹ ਸਾਜ਼ਸੀ ਸਿਆਸੀ ਪੱਤਾ ਇਕ ਹੋਰ ਵੱਖਰੀ ਕਿਸਮ ਦੇ ਸਿਆਸੀ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ ਹੈ। ਇਹ ਬਹੁਤ ਵਡੇ ਪੱਧਰ ਉਤੇ ਲੋਕਾਂ ਨਾਲ ਦਗਾਬਾਜੀ ਹੈ। ਉਹ ਇਹ ਸਿਧ ਕਰਨ ਦਾ ਜ਼ਤਨ ਕਰ ਰਹੇ ਹਨ ਕਿ ਸਿਆਸਤ ਸਿਰਫ ਤਿਕੜਮਬਾਜੀ ਹੀ ਹੁੰਦੀ ਹੈ। ਲੇਕਨ ਅੰਨਾ ਹਜ਼ਾਰੇ ਸਿਆਸੀ ਲੀਡਰ ਨਹੀ; ਉਹ ਸਮਾਜ ਸੇਵਕ ਹੈ। ਕਿਸੇ ਵੀ ਪਾਖੰਡੀ ਸਿਆਸਤਦਾਨ ਨਾਲ ਉਸ ਦੀ ਤੁਲਨਾ ਨਹੀ ਕੀਤੀ ਜਾ ਸਕਦੀ। ਲੋਕ ਅੰਨਾ ਦਾ ਸਮਾਜ ਸੇਵੀ ਰੋਲ ਸੰਸਾਰ ਪੱਧਰ ਤੇ ਬਾਖੂਬੀ ਜਾਣਦੇ ਹਨ ਤੇ ਆਕਾਲੀ ਦਲ ਵਿਚਲੇ ਕੁਝ ਭ੍ਰਿਸ਼ਟੀਆਂ ਦੀ ਫੋਕੀ ਬਿਆਨਬਾਜੀ ਨੂੰ ਵੀ ਪਛਾਣਦੇ ਹਨ।
ਅਠਾਰਾਂ ਸਤੰਬਰ ਨੂੰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਵੀ ਪੂਰੀ ਤਰਾਂ ਅਕਾਲੀ ਸਿਆਸਤ ਦੀ ਗਰਿਫਤ ਵਿਚ ਹਨ । ਅਕਾਲੀ ਦਲ ਸਿਖਾਂ ਦੀ ਸਰਵ ਉਚ ਧਾਰਮਿਕ ਸੰਸਥਾ ਉਤੇ ਆਪਣਾ ਪੂਰਾ ਸਿਆਸ ਿਹੱਕ ਜਿਤਾਉਦਾਂ ਆ ਰਿਹਾ ਹੈ। ਇਸ ਵਾਰ ਸਹਿਜ਼ਧਾਰੀ ਸਿਖਾਂ ਨੂੰ ਵੋਟ ਦੇ ਹੱਕ ਤੋਂ ਖਾਰਜ ਕਰਨ ਦੀ ਅਕਾਲੀ-ਦਲ-ਸਿਆਸੀ ਸਾਜਿਸ਼ ਵੀ ਐਸ ਪੀ ਜੀ ਸੀ ਚੋਣਾ ਵਿਚ ਮਾਰੂ ਸਾਬਤ ਹੋਵੇਗੀ; ਅਤੇ ਏਸੇ ਦਾ ਹਰਜਾਨਾ ਵੀ ਆਕਾਲੀ ਦਲ ਨੂੰ ਵਿਧਾਨ ਸਭਾ ਦੀਆਂ ਚੋਣਾ ਵਿਚ ਭਾਰੀ ਹਾਰ ਵਜੋਂ ਭੁਗਤਨਾ ਪਵੇਗਾ।
ਵਿਧਾਨ ਸਭਾ ਚੋਣਾ ਲਈ ਨਵੀਂ ਅਤੇ ਉਸਾਰੂ ਸੋਚ ਨੂੰ ਲੈ ਕੇ ਪੀਪਲਜ ਪਾਰਟੀ ਆਫ ਪੰਜਾਬ ਵੀ ਤਿਆਰ ਬਰ ਤਿਆਰ ਹੈ। ਸਿਆਸਤ ਨੂੰ ਸਾਫ ਸੁਥਰਾ ਬਨਾਉਣ ; ਤੇ ਆਰਥਿਕ ਵਿਕਾਸ ਦੇ ਮੁੱਦਿਆਂ ਨੂੰ ਅਧਾਰ ਬਣਾਉਣ , ਤੇ ਭ੍ਰਿਸ਼ਟਾਚਾਰ –ਮੁਕਤ-ਪੰਜਾਬ ਪ੍ਰਤੀ ਪੀਪਲਜ ਪਾਰਟੀ ਦੀ ਪ੍ਰਮੁੱਖ ਵਚਨਵੱਧਤਾ ਹੈ। ਏਸੇ ਕਰਕੇ ਪੰਜਾਬੀ ਭਾਰੀ ਗਿਣਤੀ ਵਿਚ ਪੀਪਲਜ਼ ਪਾਰਟੀ ਨਾਲ ਜੂੜਨ ਲੱਗੇ ਹਨ। ਬਹੁਤ ਸਾਰੇ ਸੂਝਵਾਨ ਸਿਆਸੀ ਆਗੂ ਵੀ ਪੀਪਲਜ਼ ਪਾਰਟੀ ਦੀ ਉਸਾਰੂ ਸੋਚ ਨਾਲ ਸਹਿਮਤੀ ਪ੍ਰਗਟਾਉਂਦਿਆਂ ਆਪਣੀਆਂ ਪਾਰਟੀਆਂ ਛੱਡ ਕੇ ਪੀਪਲਜ਼ ਪਾਰਟੀ ਦੇ ਕਾਫਲੇ ਵਿਚ ਸ਼ਾਮਲ ਹੋ ਰਹੇ ਹਨ। ਲੇਕਨ ਉਹਨਾਂ ਵਿਚੋਂ ਕੁਝ ਨੂੰ ਸਰਕਾਰੀ ਪਰੈਸ਼ਰ ਅਧੀਨ ਮੁੜ ਵਾਪਸ ਫੇਰ ਸੱਤਾਧਾਰੀ ਪਾਰਟੀ ਅਕਾਲੀ ਦਲ ਨਾਲ ਮਜਬੂਰੀ ਵੱਸ ਰਲਣਾ ਪਿਆ। ਮਨਪ੍ਰੀਤ ਬਾਦਲ ਨੇ ੨੫ ਦੇ ਕਰੀਬ ਆਗੂਆਂ ਤੇ ਸਰਕਾਰੀ ਦਬਾਉ ਦੀ ਆਪਣੇ ਬਿਆਨ ਵਿਚ ਪੁਸ਼ਟੀ ਵੀ ਕੀਤੀ ਹੈ। ਲੇਕਨ ਉਨ੍ਹਾਂ ਸਭ ਆਗੂਆਂ ਦੀ ਇਹ ਮਜਬੂਰੀ ਜਿਥੇ ਪੰਜਾਬ ਵਿਚ ਹੋ ਰਹੇ ਲੋਕਤਾਂਤਰਿਕ ਕਦਰਾਂ ਕੀਮਤਾਂ ਦੇ ਘਾਣ ਦੀ ਪੁਸ਼ਟੀ ਕਰਦੀ ਹੈ; ਉਥੇ ਨਾਲ ਹੀ ਦੂਜੇ ਪਾਸੇ ਪੋਪਲਜ਼ ਪਾਰਟੀ ਆਫ ਪੰਜਾਬ ਦੀ ਚੱੜਤ ਤੇ ਹਰਮਨ ਪਿਆਰਤਾ ਨੂੰ ਸਿੱਧ ਕਰਦੀ ਹੈ। ਏਸ ਸਰਕਾਰੀ ਧੱਕੇਸ਼ਾਹੀ ਤੋਂ ਦੁੱਖੀ ਹੋਏ ਲੋਕ ਸਗੋਂ ਹੋਰ ਭਾਰੀ ਗਿਣਤੀ ਵਿਚ ਪੀਪਲਜ਼ ਪਾਰਟੀ ਵਿੱਚ ਸ਼ਾਮਲ ਹੋਣਗੇ। ਏਸ ਧੱਕੇਸ਼ਾਹੀ ਭ੍ਰਿਸ਼ਟਾਚਾਰ ਤੋਂ ਮੁਕਤ- ਪੰਜਾਬ ਦੀ ਕਾਮਨਾ ਕਰਨ ਵਾਲੇ, ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਸਮੱਰਥਕ ਵੀ ਪੀਪਲਜ਼ ਪਾਰਟੀ ਨੂੰ ਪੰਜਾਬ ਦੇ ਉਜਵਲ ਭਵਿੱਖ ਵਜੋਂ ਵੇਖ ਰਹੇ ਹਨ।
No comments:
Post a Comment