ਜਸਪਾਲ ਸਿੰਘ ਲੋਹਾਮ
ਦੁਨੀਆ ਬਹੁਤ ਹੀ ਰੰਗ ਰੰਗੀਨ ਹੈ।ਆਸੇ ਪਾਸੇ ਦੇਖਣ ਤੋਂ ਸਾਨੂੰ ਜੀਵ ਜੰਤੂ ਵੱਖ ਵੱਖ ਰੰਗਾਂ 'ਚ ਨਜ਼ਰ ਆਉਂਦੇ ਬਹੁਤ ਸੋਹਣੇ ਲੱਗਦੇ ਹਨ।ਇਸਦਾ ਕੋਈ ਨਾਂ ਕੋਈ ਠੋਸ ਕਾਰਨ ਤਾਂ ਹੋਵੇਗਾ।ਇਸ ਬਾਰੇ ਜਾਨਣਾ
ਬਹੁਤ ਹੀ ਜਰੂਰੀ ਹੈ।ਸੂਰਜ ਦਾ ਪ੍ਰਕਾਸ਼ ਸੱਤ ਰੰਗਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ ਅਤੇ ਜਿਸ ਨੂੰ V927YOR ਨਾਲ ਯਾਦ ਕੀਤਾ ਜਾਂਦਾ ਹੈ ਅਤੇ ਕਰਮਵਾਰ ਬੈਂਗਣੀ, ਨੀਲਾ ਅਸਮਾਨੀ, ਹਰਾ, ਪੀਲਾ, ਸੰਤਰੀ, ਲਾਲ ਰੰਗ ਹਨ।ਕੱਚ ਦੇ ਟੁਕੜੇ ਜਾਂ ਪਾਣੀ ਦੀ ਬੂੰਦ ਵਿਚ ਦੀ ਪ੍ਰਕਾਸ਼ ਦੀ ਕਿਰਨ ਲੰਘਣ 'ਤੇ ਸੱਤ ਰੰਗ ਨਜ਼ਰ ਆਉਂਣਗੇ।ਜਦੋਂ ਪ੍ਰਕਾਸ਼ ਕਿਸੇ ਵਸਤੂ 'ਤੇ ਪੈਂਦਾ ਹੈ ਤਾਂ ਜਿਸ ਰੰਗ ਦੀ ਹੁੰਦੀ ਹੈ, ਉਹ ਰੰਗ ਪਰਾਵਰਤਿਤ ਹੋ ਜਾਂਦਾ ਹੈ ਬਾਕੀ ਦੇ ਰੰਗ ਜਜ਼ਬ ਹੋ ਜਾਂਦੇ ਹਨ ।ਵਸਤੂ ਉਸੇ ਰੰਗ ਦੀ ਨਜ਼ਰ ਆਉਂਦੀ ਹੈ।ਕਾਲੇ ਰੰਗ ਦੀ ਵਸਤੂ, ਕਾਲੀ ਕਿਵੇਂ ਦਿਸਦੀ ਹੈ? ਜਦੋਂ ਕਾਲੀ ਵਸਤੂ ਤੇ ਪ੍ਰਕਾਸ਼ ਦੀ ਕਿਰਨ ਪੈਂਦੀ ਹੈ ਤਾਂ ਸਾਰੇ ਰੰਗਾਂ ਨੂੰ ਜਜ਼ਬ ਕਰ ਲਿਆ ਜਾਂਦਾ ਹੈ।ਕੋਈ ਵੀ ਪ੍ਰਕਾਸ਼ ਪਰਾਵਰਤਿਤ ਨਹੀਂ ਹੁੰਦਾ।ਇਸੇ ਕਰਕੇ ਵਸਤੂ ਕਾਲੀ ਨਜ਼ਰ ਆਉਂਦੀ ਹੈ।ਵਸਤੂ ਚਿੱਟੀ ਕਿਉਂ ਦਿੱਸਦੀ ਹੈ? ਅਜਿਹੀ ਚਿੱਟੀ ਵਸਤੂ 'ਤੇ ਜਦੋਂ ਪ੍ਰਕਾਸ਼ ਦੀ ਕਿਰਨ ਪੈਂਦੀ ਹੈ ਤਾਂ ਉਹ ਸਾਰੇ ਰੰਗਾਂ ਨੂੰ ਪਰਾਵਰਤਿਤ ਕਰ ਦਿੰਦੀ ਹੈ।ਇਸ ਲਈ ਵਸਤੂ ਚਿੱਟੀ ਨਜ਼ਰ ਆਉਂਦੀ ਹੈ।ਇਸੇ ਤਰਾਂ ਜੀਵ ਜੰਤੂ ਵੀ ਰੰਗ ਬਰੰਗੇ ਨਜ਼ਰ ਆਉਂਦੇ ਹਨ।ਪਿਗਮੈਂਟ ਕਰਕੇ ਜੀਵਾਂ ਦੇ ਰੰਗ ਵੱਖ ਵੱਖ ਹੁੰਦੇ ਹਨ।ਪਿਗਮੈਂਟ ਇਕ ਤਰਾਂ ਦੇ ਰੰਗੀਨ ਪਦਾਰਥ ਹੁੰਦੇ ਹਨ ਜਿਹੜੇ ਰੰਗ ਪ੍ਰਦਾਨ ਕਰਦੇ ਹਨ।ਰੀਢਧਾਰੀ ਜੀਵਾਂ ਵਿਚ ਪਿਗਮੈਂਟ ਕੋਸ਼ਿਕਾਵਾਂ ਵਿਚ ਪਏ ਹੁੰਦੇ ਹਨ।ਇਹ ਕੋਸ਼ਿਕਾਵਾਂ ਵੱਡੀਆਂ ਹੁੰਦੀਆਂ ਹਨ।ਇਨ•ਾਂ ਨੂੰ ਸੂਖਮਦਰਸ਼ੀ ਹੇਠਾਂ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ।ਕੋਸ਼ਿਕਾਵਾਂ ਜੀਵਾਂ ਦੀ ਖੱਲ ਦੀ ਹੇਠਲੀ ਪਰਤ ਡਰਮਿਸ ਵਿਚ ਜਾਂ ਹੇਠਲੀ ਅਤੇ ਉਸ ਤੋਂ ਉਪਰਲੀ 'ਤੇ ਸਥਿਤ ਹੁੰਦੀ ਹੈ।ਇਨ•ਾਂ ਕੋਸ਼ਿਕਾਵਾਂ ਵਿਚ ਪਿਗਮੈਂਟ ਸਮਾਨ ਤੌਰ 'ਤੇ ਨਹੀਂ ਫੈਲੇ ਹੁੰਦੇ।ਸਗੋਂ ਵਾਲਾਂ ਦੇ ਗੁੱਛੇ ਜਾਂ ਛੋਟੇ ਛੋਟੇ ਸਿਤਾਰਿਆਂ ਵਰਗੀਆਂ ਸ਼ਕਲਾਂ ਵਿਚ ਮੌਜੂਦ ਹੁੰਦੇ ਹਨ।ਜੇ ਉਹ ਪੂਰੀ ਤਰਾਂ ਸਮਾਨ ਰੂਪ ਵਿਚ ਕੋਸ਼ਿਕਾਵਾਂ ਵਿਚ ਫੈਲੇ ਹੋਣ ਤਾਂ ਕੋਸ਼ਿਕਾਵਾਂ ਵਿਚ ਆਉਣ ਵਾਲੇ ਜਿਆਦਾ ਪ੍ਰਕਾਸ਼ ਨੂੰ ਜਜ਼ਬ ਕਰ ਲੈਂਦੇ ਹਨ।ਇਸ ਤੋਂਂ ਘੱਟ ਪ੍ਰਕਾਸ਼ ਪਰਾਵਰਤਿਤ ਹੋਵੇਗਾ। ਕੋਸ਼ਿਕਾਵਾਂ ਹਮੇਸ਼ਾ ਗਾੜੇ ਰੰਗ ਦੀ ਵਿਖਾਈ ਦਿੰਦੀ ਹੈ।ਜੇ ਇਸ ਤੋ ਉਲਟ ਹੁੰਦਾ ਤਾਂ ਪਿਗਮੈਂਟ ਕੋਸ਼ਿਕਾਵਾਂ ਦੇ ਸਿਰਫ ਵਿਚਕਾਰ ਹੁੰਦਾ ਤਾਂ ਉਹ ਹਲਕੇ ਰੰਗ ਦੀ ਦਿਖਾਈ ਦਿੰਦੀ।ਜਦੋਂ ਕੋਸ਼ਿਕਾਵਾਂ ਵਿਚ ਪਿਗਮੈਂਟ ਇਕ ਥਾਂ ਤੇ ਸਥਿਰ ਨਾ ਰਹਿ ਕੇ ਆਪਣੀ ਥਾਂ ਬਦਲਦੇ ਰਹਿੰਦੇ ਹਨ।ਉਸ ਸਮੇਂ ਜੀਵ ਦਾ ਰੰਗ ਬਦਲਦਾ ਰਹਿੰਦਾ ਹੈ।ਗਿਰਗਿਟ ਦੀਆਂ ਕੋਸ਼ਿਕਾਵਾਂ ਵਿਚ ਵੀ ਅਜਿਹਾ ਹੀ ਹੁੰਦਾ ਹੈ।ਰੰਗ ਪ੍ਰਦਾਨ ਕਰਨ ਵਾਲੇ ਪਿੰਗਮੈਂਟ ਕਈ ਤਰਾਂ ਦੇ ਹੁੰਦੇ ਹਨ। ਸਭ ਤੋਂ ਵੱਧ ਮਿਲਣ ਵਾਲਾ ਪਿਗਮੈਂਟ ਦਾ ਨਾਂਅ ਮੇਲਾਨਿਨ ਹੈ। ਮਨੁੱਖਾਂ ਦੇ ਸਰੀਰ ਵਿਚ ਰੰਗ ਮੇਲਾਨਿਨ ਕਰਕੇ ਹੀ ਹੁੰਦਾ ਹੈ।ਇਸਦੀ ਥੋੜੀ ਜਿਹੀ ਮਾਤਰਾ ਰੰਗ ਨੂੰ ਤਬਦੀਲ ਕਰ ਦਿੰਦੀ ਹੈ।ਕਾਲੇ ਆਦਮੀ ਦੇ ਵਿਚ ਮੇਲਾਨਿਨ ਵੱਧ ਤੇ ਗੋਰੇ ਆਦਮੀ ਵਿਚ ਮੇਲਾਨਿਨ ਘੱਟ ਹੁੰਦਾ ਹੈ।ਇਸੇ ਕਰਕੇ ਦੋਹਾਂ ਦੇ ਰੰਗਾਂ ਵਿਚ ਬਹੁਤ ਫਰਕ ਹੁੰਦਾ ਹੈ। ਮੇਲਾਨਿਨ ਪਦਾਰਥ ਵੀ ਕਈ ਤਰਾਂ ਦੇ ਹੁੰਦੇ ਹਨ।ਗਾੜੇ ਪਦਾਰਥ ਜੀਵਾਂ ਨੂੰ ਕਾਲਾ ਰੰਗ ਪ੍ਰਦਾਨ ਕਰਦੇ ਹਨ।ਰੀਢਧਾਰੀ ਜੀਵਾਂ ਵਿਚ ਕਈ ਵਾਰ ਚਮਕੀਲੇ ਪਿਗਮੈਂਟ ਵੀ ਹੁੰਦੇ ਹਨ।ਉਹ ਉਨ•ਾਂ ਨੂੰ ਪੀਲਾ ਜਾਂ ਲਾਲ ਰੰਗ ਪ੍ਰਦਾਨ ਕਰਦੇ ਹਨ।ਪਿਗਮੈਂਟ ਹਮੇਸ਼ਾ ਕੋਸ਼ਿਕਾਵਾਂ ਵਿਚ ਹੀ ਨਹੀਂ ਹੁੰਦੇ ਸਗੋਂ ਵਾਲ, ਖੰਭ ਆਦਿ ਵਿਚ ਵੀ ਹੁੰਦੇ ਹਨ ।ਕਈ ਵਾਰ ਗਿੱਲੀ ਸੜਕ ਤੇ ਤੇਲ ਦੀ ਬੂੰਦ ਡਿੱਗੀ ਹੁੰਦੀ ਹੈ ਤਾਂ ਪ੍ਰਕਾਸ਼ ਪੈਣ ਤੇ ਉਸ ਵਿਚ ਦੀ ਸੱਤ ਰੰਗ ਨਜ਼ਰ ਆਉਂਦੇ ਹਨ।ਹਮਿੰਗ ਬਰਡ ਪੰਛੀਆਂ ਦੇ ਖੰਬਾਂ ਦੇ ਪਿੱਛੇ ਖਾਸ ਪਰਤਾਂ ਹੁੰਦੀਆਂ ਹਨ।ਇਨ•ਾਂ ਪਰਤਾਂ ਤੋਂ ਪ੍ਰਕਾਸ਼ ਦੀਆਂ ਕਿਰਨਾਂ ਦੇ ਪਰਾਵਰਤਿਤ ਹੋਣ ਕਾਰਨ, ਵੱਧ ਚਮਕ ਪੈਦਾ ਹੁੰਦੀ ਹੈ।ਕਈ ਜੀਵਾਂ ਵਿਚ ਇਹ ਚਮਕ ਬਦਲਦੀ ਰਹਿੰਦੀ ਹੈ।ਇਕ ਪੰਛੀ ਜਿਸਦਾ ਨਾਂਅ '' ਸਵਰਗ ਦੀ ਚਿੜ•ੀ '' ਹੈ, ਇਸਦੀ ਚਮਕ ਵੀ ਇਸੇ ਕਾਰਨ ਕਰਕੇ ਹੀ ਹੁੰਦੀ ਹੈ।ਕਈ ਜੰਤੂਆਂ ਵਿਚ ਲਾਲ ਰੰਗ ਲਿਪੋਕ੍ਰੋਮ ਦੇ ਕਾਰਨ ਦਿਸਦਾ ਹੈ।ਇਹ ਉਸ ਵੇਲੇ ਹੁੰਦਾ ਹੈ, ਜਦੋਂ ਲਹੂ ਵਿਚ ਹੀਮੋਗਲੋਬਨ ਝਲਕਦਾ ਹੋਵੇ।ਮੁਰਗੇ ਦੀ ਕਲਗੀ ਤੇ ਬਾਂਦਰਾਂ ਦੇ ਮੂੰਹ ਦਾ ਲਾਲ ਰੰਗ ਵੀ ਇਸੇ ਕਰਕੇ ਹੀ ਹੁੰਦਾ ਹੈ।ਕੁੱਝ ਜਾਨਵਰਾਂ ਦੇ ਸਰੀਰ ਵਿਚੋਂ ਤਰਲ ਪਦਾਰਥ ਗੰ੍ਰਥੀਆਂ ਵਿਚੋਂ ਨਿੱਕਲਦਾ ਹੈ।ਇਹ ਖੱਲ 'ਤੇ ਆ ਕੇ ਜੰਮ ਜਾਂਦਾ ਹੈ।ਨਰ ਕੰਗਾਰੂਆਂ ਦੇ ਵਿਚ ਲਾਲ ਰੰਗ ਦਾ ਵੀ ਇਹੀ ਕਾਰਨ ਹੈ ।
#29/166, ਗਲੀ ਹਜਾਰਾ ਸਿੰਘ, ਮੋਗਾ-142001
ਮੋਬਾਇਲ 97810 40140
ਈਮੇਲ: jaspal.loham0gmail.com
No comments:
Post a Comment