ਨਹੀ ਜਾਣਾ ਕੁੱਝ ਵੀ ਨਾਲ......

ਇਹ ਲਾਈਨਾਂ ਮੈਂ ਉਹਨਾਂ ਬਾਹਰ ਵਸੇ ਪ੍ਰਦੇਸ਼ੀਆਂ ਲਈ ਲਿਖੀਆਂ ਹਨ ਜੋ ਨਾਂ ਦਿਲੋਂ ਇਥੇ ਰਹਿਣਾਂ ਚਾਹੁੰਦੇ ਨੇ ਤੇ ਨਾਂ ਹੀ ਦੇਸ਼ ਦੇ ਮਾੜੇ ਹਾਲਾਤ ਦੇਖਦੇ ਵਾਪਸ ਮੁੜਨਾ ਲੋਚਦੇ ਹਨ ।
ਰੂਬਲ ਮੱਕੜ ਲੀਅਜ਼, ਬੈਲਜ਼ੀਅਮ
ਬਚਪਨ 'ਤੋ ਮੇਰੀ ਇੱਕ ਤਮੰਨਾਂ ਸੀ ਕਿ ਜਾਵਾਂ ਮੈਂ ਬਾਹਰ
ਫਿਰ ਇੱਕ ਦਿਨ...
ਮਾਂ ਬਾਪ ਨੇ ਵਿਆਹ ਕੇ ਭੇਜ
ਦਿੱਤਾ ਮੈਂਨੂੰ ਤੇਰੇ ਨਾਲ ।
ਹੁਣ ਤਾਂ ਬਾਹਰ ਆਏ ਮੈਂਨੂੰ ਹੋ ਗਏ ਪੂਰੇ ਸੱਤ ਸਾਲ ।।
ਇਥੇ ਤਾਂ ਹੈ ਬੱਸ ਖਰਗੋਸ਼ਾਂ ਵਰਗੀ ਚਾਲ,
ਰੱਬ ਨੇ ਮਸ਼ੀਨਾਂ ਉਤੇ ਛੱਡ ਦਿੱਤੀ ਹੈ ਖਾਲ .....
ਨਾਂ ਦਿਨ ਦਾ ਪਤਾ ਨਾ ਰਾਤ ਦੀ ਖ਼ਬਰ...
ਹੋ ਗਏ ਉਮਰ 'ਤੋ ਪਹਿਲਾਂ ਚਿੱਟੇ ਵਾਲ,
ਇੱਕ ਬੰਦੇਂ ਦਾ ਨਹੀ ਇਥੇ ਤਾਂ ਸਭ ਦਾ ਹੀ ਹੈ ਇਹ ਹਾਲ .....
ਪੈਸਾ ਤਾਂ ਬੜਾ ਕਮਾਇਆ...
ਪਰ ਹਾਂ ਸ਼ਾਇਦ ਫਿਰ ਵੀ ਕੰਗਾਲ......
ਬੱਚਿਆਂ ਨੂੰ ਤਾਂ ਪਾਲ ਨਹੀ ਸਕੇ ਟੈਂਸ਼ਨਾਂ ਲਈਆਂ ਪਾਲ .......
ਵੈਸੇ ਰਹਿਣ ਸਹਿਣ ਤੇ ਮੌਜ ਮਸਤੀ ਦਾ ਇਥੇ ਬੜਾ ਵਧੀਆ ਮੇਲ ਹੈ ......
ਕਿ ਕਦੇ ਕਦੇ ਲਗਦਾ ਹੈ ਕਿ ਇਹ ਮਿੱਠੀ ਜੇਲ ਹੈ ......
ਹੁਣ ਤੇ ਹਰ ਕੋਈ ਡਾਲਰ,
ਯੂਰੋ ਕਮਾਉਣ ਲਈ ਪਰਦੇਸ਼ ਆਉਣਾਂ ਚਾਹੁੰਦਾਂ ਹੈ.......
ਫਿਰ ਇੱਕ ਵਾਰ ਆ ਕੇ ਇੱਥੇ...
ਇੱਥੋਂ ਦਾ ਹੀ ਹੋ ਕਿ ਰਹਿ ਜਾਂਦਾ ਹੈ.....
ਕਦੇ-ਕਦੇ ਇਨ੍ਹਾਂ ਮੁਲਕਾਂ ਨੂੰ ਛੱਡ ਕੇ ਜਾਣ ਦਾ ਵੀ ਜੀਅ ਹੈ ਕਰਦਾ ......
ਪਰ ਅਪਣੇ ਮੁੱਲਕ ਦੇ ਹਾਲਾਤ ਦੇਖ ਕੇ ਵੀ ਜੀਅ ਹੈ ਡਰਦਾ ......
ਜਿਥੇ ਡਰ ਹੈ ਚੋਰੀ ਚਕਾਰੀ ਦਾ...
ਤੇ ਜਿਥੇ ਹੈ ਲੁੱਟ ਮਾਰੀ.....
ਜਿਥੇ ਹੈ ਗਰਮੀ ਤੋਂ ਤੋਬਾ...
ਤੇ ਜਿਥੇ ਹੈ ਡੇਂਗੂ ਜਿਹੀ ਬਿਮਾਰੀ......
ਕਈ ਵਾਰ ਮਨ ਵਿੱਚ ਮੇਰੇ ਆਉਂਦਾ ਹੈ ਇੱਕ ਖਿਆਲ.....
ਕਿਸ ਦੇ ਪਿਛੇ ਦੌੜ ਰਿਹਾ ਹੈ ਬੰਦਿਆ...
ਚੁੱਪ ਕਰ ਕੇ ਖਾਲਾ ਰੋਟੀ ਦਾਲ
ਸਭ ਕੁੱਝ ਰਹਿ ਜਾਣਾਂ ਇਥੇ...
ਨਹੀ ਜਾਣਾ ਕੁੱਝ ਵੀ ਨਾਲ......
ਨਹੀ ਜਾਣਾ ਕੁੱਝ ਵੀ ਨਾਲ.....
ਨਹੀ ਜਾਣਾ ਕੁੱਝ ਵੀ ਨਾਲ......

No comments:

Post a Comment