ਨਿੰਦਰ ਘੁਗਿਆਣਵੀ ਨਾਲ ਬਿਤਾਏ ਕੁਝ ਪਲ

ਰਘਬੀਰ ਧੰਜਲ (ਮੈਲਬੌਰਨ)
'ਮੈਂ ਸਾਂ ਜੱਜ ਦਾ ਅਰਦਲੀ', 'ਫ਼ੱਕਰਾਂ ਜਿਹੇ ਫ਼ਨਕਾਰ', 'ਉਸਤਾਦ ਲਾਲ ਚੰਦ ਯਮਲਾ ਜੱਟ' ਅਤੇ 'ਵੱਡਿਆਂ ਦੀ ਸੱਥ' ਵਰਗੀਆਂ ਕੋਈ ਪੈੱਤੀ ਕੁ ਸਾਹਿਤਕ ਤੇ ਸਭਿਆਚਾਰਕ ਪੁਸਤਕਾਂ ਪੰਜਾਬੀ ਮਾਂ ਬੋਲੀ
ਦੀ ਝੋਲੀ ਪਾਉਣ ਵਾਲੇ ਨਿੰਦਰ ਘੁਗਿਆਣਵੀ ਬਾਰੇ ਕੁਝ ਬੋਲਣਾਂ ਜਾਂ ਲਿਖਣਾ ਸੂਰਜ਼ ਨੂੰ ਰੌਸ਼ਨੀ ਦਿਖਾਉਣ ਵਾਲੀ ਗੱਲ ਹੈ। ਨਿੰਦਰ ਦੀ ਪੰਜਾਬੀ ਸਾਹਿਤ ਲਈ ਅਣਥੱਕ ਮੇਹਨਤ ਕਰਕੇ ਬਣਾਈ ਇੱਕ ਵਿਲੱਖਣ ਥਾਂ ਇਹ ਸਿੱਧ ਕਰਦੀ ਹੈ ਕਿ 'ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀ'।
ਓਹ ਪਾਠਕ, ਜੋ ਕਦੇ ਨਿੰਦਰ ਨੂੰ ਨਹੀ ਮਿਲੇ, ਉਸ ਬਾਰੇ ਇਹ ਵਧੇਰੇ ਸੋਚਦੇ ਹੋਣਗੇ ਕਿ ਓਹ ਇਕ ਪੱਕੜ ਜਿਹੀ ਉਮਰ ਦਾ ਬਜੁਰਗ ਸਾਹਿਤਕਾਰ ਹੋਵੇਗਾ, ਕਿਉਕਿ ਉਸਦੀ ਸੋਚਣੀ ਤੇ ਲੇਖਣੀ ਮੇਰੇ ਦੇਖਣ ਮੁਤਾਬਿਕ ਉਸਦੀ ਉਮਰ ਨਾਲ ਮੇਲ ਨਹੀ ਖਾਂਦੀ, ਇਸ ਤਰਾਂ ਦੀ ਲੇਖਣੀ ਦੇ ਲੇਖਕ ਤਾਂ ਮੈੱ ਚਿੱਟੀ ਦਾੜ੍ਹੀ ਵਾਲੇ ਬਾਬੇ ਹੀ ਦੇਖੇ ਸਨ।
ਨਿੰਦਰ ਜਿਸ ਨੂੰ ਮੈੱ ਕੋਈ ਤੇਰਾਂ ਕੁ ਵਰ੍ਹੇ ਪਹਿਲਾਂ ਦੇਖਿਆ ਸੀ। ਉਸਦੇ ਗਲ਼ ਵਿੱਚ ਝੋਲਾ ਸੀ, ਫ਼ਿੱਕੀ ਨੀਲੀ ਜ਼ੀਨ ਤੇ ਚਿੱਟੇ ਬੂਟ ਸਨ। ਉਸ ਵਕਤ ਨਿੰਦਰ ਨਾਲ ਗੱਲ ਕਰਕੇ ਲੱਗਿਆ ਕਿ ਪੰਜਾਬੀ ਮਾਂ ਬੋਲੀ ਦਾ ਕੋਈ ਜੁੰਮੇਵਾਰ ਪੁੱਤਰ ਆਪਣੇ ਜੀਵਨ ਦੇ ਸ਼ੰਘਰਸ਼ਮਈ ਦਿਨਾਂ ਵਿਚੋ ਗ਼ੁਜ਼ਰ ਰਿਹਾ ਹੈ। ਓਨ੍ਹਾਂ ਦਿਨਾਂ ਵਿੱਚ ਨਿੰਦਰ ਜਲੰਧਰ ਤੋਂ ਛਪਦੇ ਇੱਕ ਛੋਟੇ ਜਿਹੇ ਅਖ਼ਬਾਰ ਦਾ ਚੰਦਾ ਇਕੱਠਾ ਕਰਦਾ ਸੀ, ਪਰ ਉਸ ਦੀਆਂ ਲਿਖਤਾਂ ਤਕਰੀਬਨ ਪੰਜਾਬੀ ਦੇ ਹਰ ਵੱਡੇ ਅਖ਼ਬਾਰ ਵਿੱਚ ਛæਪਦੀਆਂ ਸਨ।
ਸੂਚਨਾਂ ਅਤੇ ਤਕਨੋਲਜੀ ਦੇ ਇਸ ਬਦਲਦੇ ਸਮੇ ਨੇ ਜਿਥੇ ਪੰਜਾਬੀ ਮਾਂ ਬੋਲੀ ਨੂੰ ਢਾਹ ਲਾਈ ਹੈ ਓਥੇ ਮਾਨਵਤਾ ਨੂੰ ਇੱਕ-ਦੂਜੇ ਨਾਲ ਜੋੜਨ ਲਈ ਇਕ ਨਿੱਗਰ ਕੜੀ ਦਾ ਕੰਮ ਵੀ ਕੀਤਾ ਹੈ। ਮੈ ਇਸ ਗੱਲ ਨੂੰ ਲੈ ਕੇ ਬਹੁਤ ਖੁਸ਼ ਹਾਂ ਕਿ ਮੈਨੂੰ ਨਿੰਦਰ ਨਾਲ ਦੁਬਾਰਾ ਸੰਪਰਕ ਕਰਨ ਲਈ ਫੇਸ-ਬੁੱਕ ਦਾ ਮਾਧਿਅਮ ਮਿਲਿਆਂ। ਜਦ ਅਚਾਨਕ ਨਿੰਦਰ ਨਾਲ ਗੱਲ ਹੋਈ ਤਾਂ ਪਤਾ ਲੱਗਾ ਕਿ ਓਹ ਕੁਝ ਹੀ ਦਿਨਾਂ ਵਿਚ ਸਾਡੀ ਕਰਮ ਭੂਮੀ ਆਸਟ੍ਰੇਲੀਆ ਦੀ ਫੇਰੀ 'ਤੇ ਆ ਰਿਹਾ ਹੈ। ਇਹ ਗਲ ਸੁਣਦੇ ਹੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਮੈੱ ਨਿੰਦਰ ਨੂੰ ਬੇਨਤੀ ਕੀਤੀ ਕਿ ਓਹ ਬਿਨਾ ਮਿਲੇ ਨਾ ਜਾਵੇ, ਨਿੰਦਰ ਨੇ ਬੇਨਤੀ ਕਬੂਲ ਕਰਕੇ ਵਾਅਦਾ ਨਿਭਾਇਆ, ਜੋ ਮੇਰੇ ਵਰਗੇ ਤੁੱਛ ਬੁੱਧੀ ਇਨਸਾਨ ਲਈ ਜਿੰਦਗੀ ਦਾ ਸਭ ਤੋ ਵੱਡਾ ਪੁਰਸਕਾਰ ਹੈ ਅਤੇ ਹਮੇਸ਼ਾ ਯਾਦਗਾਰੀ ਰਹੇਗਾ ਤੇ ਯਾਦ ਰਹਿਣਗੇ ਉਸ ਨਾਲ ਬਿਤਾਏ ਪਲ! ਉਸਨੂੰ ਮਿਲ ਕੇ ਤੇ ਉਸਦੀ ਤੂੰਬੀ ਸੁਣ ਕੇ ਲੱਗਿਆ ਕਿ ਜਿਵੇ ਪੰਜਾਬ ਵਿੱਚ ਹੀ ਫਿਰ ਰਹੇ ਹੋਈਏ। ਸਬੱਬੀਂ ਹੀ ਜਿੱਥੇ ਮੇਰੇ ਨਾਨਕੇ ਹਨ, ਗੁਰੂਹਰਸਾਇ ਮੰਡੀ ਤੇ ਉਥੇ ਹੀ ਨਿੰਦਰ ਦੇ ਨਾਨਕੇ ਹਨ ਤੇ ਇਓਂ ਅਸੀਂ ਮਸੇਰ ਬਣ ਗਏ।
ਨਿੰਦਰ ਪਹਿਲਾਂ ਆਪਣੇ ਪੁਰਾਣੇ ਮਿੱਤਰ ਅਮਰਜੀਤ ਖੇਲਾ ਪਾਸ ਸਿਡਨੀ ਆਇਆ ਤੇ ਮੈਨੂੰ ਉਸ ਕੋਲੋ ਪਤਾ ਚਲ ਗਿਆ ਕਿ ਓਹ ਜਲਦੀ ਹੀ ਮੈਲਬੌਰਨ ਆਵੇਗਾ। ਦੋ ਅਗਸਤ 2011 ਮੇਰੇ ਲਈ ਨਿੰਦਰ ਦੀ ਉਡੀਕ ਨਾਲ ਭਰਿਆ ਹੋਇਆ ਦਿਨ ਸੀ, ਮੈਂ ਸੋਚਿਆ ਓਹ ਆਉਣ ਤੋਂ ਪਹਿਲਾਂ ਫੋਨ ਕਰੇਗਾ ਅਤੇ ਇਹ ਸੋਚਕੇ ਮੈਂ ਥੋੜੀ ਦੇਰ ਲਈ ਬਾਹਰ ਚਲਾ ਗਿਆ। ਪਰ ਤਿੰਨ ਵੱਜ ਕੇ ਸੌਲਾਂ ਮਿੰਟ ਉਪੱਰ ਨਿੰਦਰ ਨੇ ਘਰ ਦੇ ਦਰਵਾਜ਼ੇ ਅੱਗੇ ਖੜ੍ਹ ਕੇ ਫੋਨ ਕੀਤਾ ਅਤੇ ਮੈੱ ਉਸ ਦਾ ਸੁਆਗਤ ਕਰਨ ਵਾਲੀ ਘੜੀ ਗਵਾ ਲਈ ਸੀ। ਬਿਨਾਂ ਵਕਤ ਜ਼ਾਇਆਂ ਕੀਤੇ ਮੈਂ ਥੋੜ੍ਹੇ ਮਿੰਟਾਂ ਵਿੱਚ ਹੀ ਘਰ ਪਰਤ ਆਇਆ, ਥੋੜੀ ਸ਼ਰਮਿੰਦਗੀ ਨੂੰ ਲੁਕਾ ਕੇ ਜਦ ਉਸ ਨੁੰ ਜੱਫੀ ਪਾਈ ਤਾਂ ਮੈਨੂੰ ਆਪਣੇ ਆਪ ਨੂੰ ਇਸ ਗਲਤੀ ਦਾ ਅਹਿਸਾਸ ਹੋਇਆ ਕਿ ਜਦ ਕਿਸੇ ਦੇ ਆਉਣ ਦੀ ਉਡੀਕ ਹੋਵੇ ਤਾਂ ਘਰ ਨੂੰ ਕੁੰਡੀ ਲਾ ਕੇ ਖਿਸਕਣਾ ਕੋਈ ਸਿਆਣਪ ਨਹੀ ਹੁੰਦੀ। ਚਲੋ ਖ਼ੈਰ, ਗਲਤੀਆਂ ਤਾਂ ਜਿੰਦਗੀ ਦਾ ਇੱਕ ਹਿੱਸਾ ਹੈ। ਉਸ ਨੂੰ ਛੱਡਣ ਆਏ ਉਸਦੇ ਮਿੱਤਰ ਇੰਦਰ ਨੂੰ ਮਾਰੀ ਚਾਹ ਦੀ ਸੁਲਾ੍ਹ ਦਾ ਜੁਆਬ ਮਿਲਣ ਅਤੇ ਉਸ ਦੇ ਜਾਣ ਤੋੱ ਬਾਅਦ ਮੈਂ ਆਪਣੇ ਮਿੱਤਰ ਸੁਖਵੰਤ ਦੀ ਹਾਜਰੀ ਵਿਚ ਨਿੰਦਰ ਦਾ ਸੁਆਗਤੀ ਹਾਲ ਚਾਲ ਪੁੱਛਿਆ ਤੇ ਰਵਾਇਤੀ ਸੁਆਲਾਂ ਦੇ ਰਵਾਇਤੀ ਜੁਆਬ ਦੇਣ ਤੋ ਬਾਅਦ ਬਾਹਰ ਖਿੜ੍ਹੀ ਧੁੱਪ ਨੁੰ ਦੇਖ ਉਸਨੇ ਬਾਹਰ ਬੈਠਣ ਦੀ ਇੱਛਾ ਜਾਹਿਰ ਕੀਤੀ। ਮੈਂ ਅਤੇ ਸੁਖਵੰਤ ਨੇ ਕੁਰਸੀਆਂ ਖਿੱਚ੍ਹ ਲਈਆਂ। ਬੈਠਦੇ ਸਾਰ ਹੀ ਸਾਡਾ ਨਿੰਦਰ ਨੂੰ ਇੱਕ ਹੋਰ ਰਵਾਇਤੀ ਸੁਆਲ "ਹੋਰ! ਬਾਈ ਜੀ ਕਿਵੇਂ ਲੱਗਿਆ ਆਸਟ੍ਰੇਲੀਆ?"। ਇਸ ਵਾਰ ਜੁਆਬ ਰਵਾਇਤੀ ਨਹੀ ਸਗੌਂ ਨਿਰਾਲਾ ਸੀ, ਨਿੰਦਰ ਬੋਲਿਆ "ਆਸਟ੍ਰੇਲੀਆ ਕਨੇਡਾ ਦਾ ਸਕਾ ਭਰਾ ਐ, ਇੰਗਲੈਂਡ ਦੀ ਮਤਰੇਈ ਮਾਂ ਦਾ ਪੁੱਤ ਐ ਅਤੇ ਅਮਰੀਕਾ ਦਾ ਦੂਰ ਦਾ ਭਰਾ ਐ ਆਸਟ੍ਰੇਲੀਆæææ"। ਇਸ ਤੋ ਬਾਅਦ ਨਿੰਦਰ ਨੇ ਆਪਣੇ ਕਿਸੇ ਪ੍ਰਸ਼ੰਸ਼ਕ ਨੂੰ ਸਮਾਂ ਦੇਣਾ ਸੀ ਅਤੇ ਅਸੀ ਉਸ ਨਾਲ ਥੋੜੀ ਦੇਰ ਲਈ ਚਲੇ ਗਏ। ਨਿੰਦਰ ਦੇ ਆਉਣ ਦੀ ਖ਼ਬਰ ਮੈਂ ਆਪਣੇ ਅਜੀæਜ਼ ਦੋਸਤ ਜੱਜਬੀਰ ਨੂੰ ਦੇ ਦਿੱਤੀ ਸੀ, ਸਾਡੇ ਘਰ ਆਉਣ ਤੋæ ਪਹਿਲਾਂ ਜੱਜਬੀਰ ਘਰ ਦੇ ਬਾਹਰ ਆਪਣਾ ਵਿਲੱਖਣ ਹਾਸਾ ਲੈ ਕੇ ਨਿੰਦਰ ਦੇ ਸੁਆਗਤ ਲਈ ਖੜ੍ਹਾ ਸੀ। ਢਲਦੀ ਸ਼ਾਮ ਦੀ ਰੰਗੀਨੀ ਇੱਕ ਇੱਕ ਕਰਕੇ ਨਿੰਦਰ ਨੂੰ ਮਿਲਣ ਆ ਰਹੇ ਦੋਸਤਾਂ ਕਰਕੇ ਵਧਦੀ ਹੀ ਜਾ ਰਹੀ ਸੀ।
ਮੇਰੇ ਕੁਝ ਹੋਰ ਮਿੱਤਰ, ਜੋ 'ਨਿੰਦਰ ਘੁਗਿਆਣਵੀ' ਬਾਰੇ ਨਹੀ ਜਾਣਦੇ ਸਨ, ਉਸ ਸ਼ਾਮ ਨਿੰਦਰ ਨਾਲ ਕੀਤੀ ਮੁਲਾਕਾਤ Aਹਨਾਂ ਨੂੰ ਹਮੇਸ਼ਾ ਯਾਦ ਰਹੇਗੀ। ਕਿਉਕਿ ਇਸ ਲਈ ਨਹੀ ਕਿ ਉਹ ਇੱਕ ਸ਼ਖਸ਼ੀਅਤ ਸੀ, ਸਗੋਂ ਇਸ ਲਈ ਕਿਉਕਿ ਉਸ ਸ਼ਾਮ ਉਹਨਾਂ ਦੀ ਮੁਲਾਕਾਤ ਸਿਰਫ ਨਿੰਦਰ ਨਾਲ ਹੀ ਨਹੀ ਉਸ ਤੋæ ਵੀ ਜਿਆਦਾ ਇੱਕ ਨੇਕ ਇਨਸਾਨ, ਜੱਜ ਦੇ ਅਰਦਲੀ ਰਹੇ, ਛੋਟੀਆਂ ਫ਼ਿਲਮਾਂ ਦੇ ਅਦਾਕਾਰ, ਭਾਸ਼ਾ ਵਿਭਾਗ ਵਿੱਚ ਕਦੇ ਮਾਲੀ ਰਹੇ ਤੇ ਫਿਰ ਕਦੇ ਇਸੇ ਵਿਭਾਗ ਦੇ ਰਾਜ ਸਲਾਹਕਾਰ ਬੋਰਡ ਦੇ ਮੈਂਬਰ ਬਣੇ ਤੇ ਅਤੇ ਅੱਜ ਦੇ ਚਰਚਿਤ ਸਾਹਿਤਕਾਰ, ਰੇਡੀਓ ਦੇ ਅਨਾਊਂਸਰ ਤੇ ਟੀæਵੀ ਦੇ ਐਂਕਰ ਨਾਲ ਹੋਈ। ਇੰਨੇ ਗੁਣ ਇੱਕੋ ਵਕਤ ਕਿਸੇ ਇਨਸਾਨ ਨੂੰ ਮਿਲੇ ਹੋਣ ਤਾਂ ਕੁਦਰਤ ਦੀ ਰਹਿਮਤ ਨਹੀ ਤਾਂ ਹੋਰ ਕੀ ਹੈ? ਅਸੀ ਉਸੇ ਸ਼ਾਮ ਨਿੰਦਰ ਦੀ ਜਿੰਦਗੀ ਅਤੇ ਸਵੈ-ਜੀਵਨੀ ਪੁਸਤਕ ਉੱਪਰ ਅਧਾਰਿਤ ਟੈਲੀਫਿਲਮ "ਮੈਂ ਸਾਂ ਜੱਜ ਦਾ ਅਰਦਲੀ" ਦੇਖੀ, ਇਸ ਟੈਲੀਫਿਲਮ ਨੂੰ ਦੇਖਣ ਤੋਂ ਬਾਅਦ ਸਭ ਨੂੰ ਆਪਣੇ ਵਿੱਚ ਨਿੰਦਰ ਮਹਿਸੂਸ ਹੋ ਰਿਹਾ ਸੀ। ਕਿਉਕਿ ਉਹ ਨਿੰਦਰ, ਜੋ ਜੱਜ ਦਾ ਅਰਦਲੀ ਸੀ ਅਤੇ ਜਿਸ ਤਰਾਂ ਉਸ ਨੇ ਹਿੰਮਤ ਕਰਕੇ ਮਾਨਸਿਕ ਪ੍ਰੇਸ਼ਾਨੀ ਤੇ ਗੁਲਾਮੀ ਤੋਂ ਖੁæਦ ਨੂੰ ਨਿਜ਼ਾਤ ਦੁਆਈ, ਜੋ ਇਕ ਆਮ ਇਨਸਾਨ ਦੇ ਵੱਸ ਦੀ ਗੱਲ ਨਹੀ। ਓਹ ਨਿੰਦਰ ਦੀ ਹੱਡਬੀਤੀ ਨੇ ਇਹ ਅਹਿਸਾਸ ਕਰਵਾਇਆ ਕੀ ਅਸੀ ਪਦਾਰਥਵਾਦੀ ਸਮਾਜ ਵਿੱਚ ਪਦਾਰਥਾਂ ਪਿੱਛੇ ਭੱਜੇ ਫਿਰਦੇ ਖੁਦ ਇਕ ਪਦਾਰਥ ਬਣ ਕੇ ਰਹਿ ਗਏ ਹਾਂ।ਉਹ ਨਿੰਦਰ, ਜਿਸਨੇ ਪੰਜਾਬ ਦੀ ਜੁਡੀਸ਼ਰੀ (ਹਾਈਕੋਰਟ ਤੱਕ ਦੇ ਜੱਜਾਂ ਨੂੰ) ਨੂੰ ਸੋਚਣ ਲਾ ਦਿੱਤਾ ਕਿ ਇੱਕ ਸਾਧਾਂਰਨ ਅਰਦਲੀ ਇੱਕ ਕਲਮਕਾਰ ਵੀ ਹੋ ਸਕਦਾ ਹੈ। ਉਹ ਨਿੰਦਰ, ਜਿਸਨੇ ਹਜ਼ਾਰਾਂ ਗੁਲਾਮ ਅਰਦਲੀਆਂ ਦਾ ਦਰਦ ਆਪਣੀ ਸਵੈ-ਜੀਵਨੀ ਲਿਖਕੇ ਤੇ ਫ਼ਿਲਮ ਬਣਾ ਕੇ ਬਿਆਨ ਕੀਤਾ।
ਨਿੰਦਰ ਘੁਗਿਆਣਵੀ ਦੀ ਸਾਹਿਤ ਤੇ ਸਭਿਆਚਾਰਕ ਖੇਤਰ ਵਿੱਚ ਕੀਤੀ ਅਣਮੁੱਲੀ ਘਾਲਣਾ ਲਈ ਪੰਜਾਬੀ ਉਸਦੇ ਰਿਣੀ ਰਹਿਣਗੇ। ਉਸਨੇ ਪੰਜਾਬ ਦੇ ਭੁੱਲੇ ਵਿੱਸਰੇ ਤੇ ਬਜੁਰਗ ਕਲਾਕਾਰਾਂ ਦੇ ਘਰ-ਘਰ ਜਾਕੇ ਤੇ ਉਹਨਾਂ ਨੂੰ ਲੱਭ-ਲੱਭ ਕੇ ਤੇ ਨਾਲ ਰਹਿਕੇ ਜੋ ਪੁਸਤਕਾਂ ਸਾਡੀ ਝੋਲੀ ਪਾਈਆਂ ਹਨ, ਉਹ ਇੱਕ ਕੀਮਤੀ ਦਸਤਾਵੇਜ ਹਨ। ਮੈਟ੍ਰਿਕ ਤੱਕ ਦੀ ਵਿੱਦਿਆ ਉਸਦੇ ਹਿੱਸੇ ਆਈ ਤੇ ਹੁਣ ਉਸਦੀਆਂ ਕਿਰਤਾਂ ਕਈ ਯੂਨੀਵਰਸਿਟੀਆਂ ਦੇ ਕੋਰਸਾਂ ਵਿੱਚ ਸ਼ਾਮਿਲ ਹਨ। ਉਹ ਬਜੁਰਗ ਫ਼ਨਕਾਰਾਂ ਦੇ ਜੀਵਨ ਤੇ ਕਲਾਵਾਂ ਉੱਤੇ ਡਾਕੂਮੈਂਟਰੀਆਂ ਫ਼ਿਲਮਾਂ ਬਣਾ ਰਿਹਾ ਹੈ, ਸੁਰੂਆਤ ਉਸਨੇ ਅਮਰਜੀਤ ਗੁਰਦਾਸਪੁਰੀ ਤੋਂ ਕਰ ਦਿੱਤੀ ਹੋਈ ਹੈ।
ਨਿੰਦਰ ਸਾਡੇ ਕੋਲ ਲਗਭਗ ਇੱਕ ਹਫ਼ਤਾ ਰਿਹਾ। ਉਸਨੂੰ ਮਿਲਣ ਤੇ ਚਾਹੁੰਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਮੈਂ ਦੇਖਿਆ ਕਿ ਉਹ ਸਾਰਾ ਦਿਨ ਮਿਲਦਾ-ਗਿਲਦਾ ਅਤੇ ਆਪਣੇ ਪਰੋਗਰਾਮ ਅਟੈਂਡ ਕਰਦਾ ਬਹੁਤ ਤੱਕ ਜਾਂਦਾ ਪਰ ਨਿਮਰਤਾ ਫਿਰ ਵੀ ਹੱਥੋਂ ਨਾ ਗੁਵਾਉਂਦਾ, ਜੋ ਇੱਕ ਸੱਚੇ ਕਲਾਕਾਰ ਦਾ ਪ੍ਰਮੁੱਖ ਗੁਣ ਹੁੰਦਾ ਹੈ। ਨਿੰਦਰ ਨਾਲ ਬਿਤਾਏ ਪਲ ਹਮੇਸ਼ਾ ਯਾਦ ਰਹਿਣਗੇ, ਉਸਦੇ ਮਿਲਬੌਰਨ ਤੋਂ ਐਡੀਲਿਡ ਨੂੰ ਚਲੇ ਜਾਣ ਬਾਅਦ ਵੀ ਅਸੀਂ ਸਾਰੇ ਦੋਸਤ ਯਾਦ ਕਰਦੇ ਤੇ ਕਹਿੰਦੇ ਰਹੇ ਕਿ ਲਗਦਾ ਹੈæææਨਿੰਦਰ ਸਾਡੇ ਦਿਲ ਵੀ ਆਪਣੇ ਨਾਲ ਹੀ ਲੈ ਗਿਆ ਹੈ!
54, ਲਿੰਕਨ ਡਰਾਈਵ, ਥੌਮਸਟਾਊਨ, ਵਿਕਟੋਰੀਆ

No comments:

Post a Comment