ਸੋਚਦਾ ਹੈ ਦਿਲ ਖੜਾ ਇਸ ਰਾਹ ਤੇ; ਤੈਨੂੰ ਜੀ ਆਇਆਂ ਕਹਾਂ ਕਿ ਅਲਵਿਦਾ

ਅਲਵਿਦਾ ਹੈਪੀ ਅਰਮਾਨ!
ਡਾ:ਐਸ:ਨਾਜ਼
ਕਹਾਣੀ ਅਸਲ ਵਿੱਚ ਪਹਿਲੀ ਜੁਲਾਈ ਕੈਨੇਡਾ ਡੇ ਤੋਂ ਅਰੰਭ ਹੁੰਦੀ ਹੈ। ਅੱਜ ਦੀ ਤਕਨੀਕੀ ਕਰਿਸ਼ਮੇਂ ਇਹ ਸੰਭਵ ਕਰ ਦੇਂਦੇ ਹਨ ਕਿ ਹਜ਼ਾਰਾਂ ਮੀਲ ਬੈਠਾ ਇਨਸਾਨ ਅਪਣੇ ਤਾਲ ਮੇਲ ਦੇ
ਅਧੀਨ ਇੱਕ ਦੂਜੇ ਦੇ ਐਨਾ ਨੇੜੇ ਹੈ ਕਿ ਮਿਨਟਾਂ ਸਕਿੰਟਾਂ ਵਿੱਚ ਇੱਕ ਦੂਜੇ ਨੂੰ ਜਾਣ ਪਛਾਣ ਦੇ ਧਾਗੇ ਵਿੱਚ ਪਰੋ ਦੇਂਦਾ ਹੈ। ਹੰਸਰਾ ਸਾਹਿਬ ਨੇ ਇਹ ਹੀਰਾ ਗਾਇਕ ਇਸ ਤਰਾਂ ਹੀ ਫੇਸ ਬੁੱਕ ਦੇ ਅਧੀਨ ਭਾਰਤ ਵਿੱਚੋਂ ਲਭਿਆ। ਇਸ ਪਾਰ; ਕੈਨੇਡਾ ਵਿੱਚ ਪਿਛਲੇ ਸਾਲ ਤੋਂ ਹੀ ਕੈਨੇਡਾ ਡੇ ਉੱਪਰ ਪੰਜਾਬੀ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਸਨ। ਆਮ ਕਰਕੇ ਹੀ ਇੱਕ ਕਹਾਵਤ ਆਖਦੀ ਹੈ ਕਿ ਮੇਲਾ ਮੇਲੀਆਂ ਦਾ ਜਿਸ ਵਿੱਚ ਰੱਬ ਹੀ ਮੇਲ ਕਰਵਾਉਂਦਾ ਹੈ। ਬੱਸ ਚਾਰ ਦਿਨ ਦੇ ਅੰਦਰ ਅੰਦਰ ਹੀ ਇਜ ਜਵਾਨ ਜੋ ਹੈਪੀ ਅਰਮਾਨ ਦੇ ਨਾਂ ਨਾਲ ਮਸ਼ਹੂਰ ਹੈ ਮੇਲੇ ਤੋਂ ਸਿਰਫ ਦੋ ਦਿਨ ਹੀ ਪਹਿਲੋਂ ਰੇਡੀਓ ਹੋਸਟ ਤਾਂਬੜ ਲੈ ਕੇ ਦਫਤਰ ਹਾਜ਼ਿਰ ਹੋ ਗਿਆ ਅਤੇ ਆਖਣ ਲੱਗਾ; ਲਓ ਜੀ ਡਾਕਟਰ ਸਾਹਿਬ ਅਪਣਾ ਸਿੰਗਰ ਸੰਭਾਲੋ। ਮੈਂ ਇੱਕ ਛੋਟੇ ਜੇਹੇ 22 ਸਾਲ ਦੇ ਮੁੰਡੇ ਨੂੰ ਵੇਖ ਕੇ ਹੈਰਾਨੀ ਵਿੱਚ ਸੀ ਕਿ ਇਸ ਮਹਾਨ ਮੇਲੇ ਤੇ ਇਹ ਛੋਟੂ ਜੇਹਾ ਮੁੰਡਾ ਕੀ ਗਾਵੇਗਾ! ਸੱਚ ਗੱਲ ਹੈ ਕਿ ਹੈਪੀ ਅਰਮਾਨ ਦੀ ਨਿੱਕੀ ਜੇਹੀ ਉਮਰ ਅਤੇ ਐਡਾ ਵੱਡਾ ਚੈਲੰਜ ਮੇਰੇ ਜ਼ਿਹਨ ਵਿੱਚ ਫਿਟ ਨਹੀਂ ਸੀ ਹੁੰਦਾ। ਪਰ ਹੈਰਾਨੀ ਇਹ ਵੀ ਸੀ ਕਿ ਇਹ ਸਭ ਕੁਝ ਝੂਠ ਨਹੀਂ ਸੀ ਕਿਉਂ ਜੋ ਮੈਂ ਹੰਸਰਾ ਸਾਹਿਬ ਦੀ ਫੇਸਬੁੱਕ ਤੇ ਇਸ ਦੀ ਗੂੰਜਦੀ ਅਤੇ ਜਾਦੂਗਰੀ ਵਾਲੀ ਆਵਾਜ਼ ਨੂੰ ਸੁਣ ਚੁਕਿਆ ਸੀ।
ਇੱਕਾ ਦੁੱਕਾਂ ਰੀਹਰਸਲਾਂ ਸਾਜ਼ਿੰਦਿਆ ਨਾਲ ਹੋਈਆਂ ਅਤੇ ਹੈਪੀ ਅਰਮਾਨ ਦਾ ਹੌਸਲਾ ਇਹ ਆਖਦਾ ਵੇਖ ਕੇ ਹੈਰਾਨ ਸੀ ਕਿ ਇਹ ਗਾਇਕ ਕਿਵੇਂ ਟੋਰਾਂਟੋ ਦੇ ਮੇਲੇ ਦੇ ਲਸ਼ਕਰ ਨੂੰ ਜਾਦੂ ਮੁਗਦ ਕਰ ਸਕੇਗਾ। ਹੋਇਆ ਇਹ ਹੀ ਕਿ ਬੇਸ਼ਕ ਇਸ ਮੇਲੇ ਤੇ ਕਲੇਅਰ ਕੈਂਥ ਅਤੇ ਬਾਕੀ ਸਿੰਗਰ ਵੀ ਸਾਥ ਦੇ ਰਹੇ ਸਨ, ਪਰ ਹੈਪੀ ਨੇ ਅਪਣੇ ਪਲੇਠੇ ਗੀਤ "ਸਾਈਆਂ ਵੇ ਸਾਈਆਂ" ਨੇ ਲੋਕਾਂ ਤੇ ਜਾਦੂ ਵਾਲਾ ਅਸਰ ਕੀਤਾ। ਸਟੇਜ ਦੇ ਨੇੜੇ ਤੇੜੇ ਕੋਈ 10,000 ਦਾ ਹਜੂਮ ਸੀ, ਜੋ ਇਹ ਗੀਤ ਸੁਣ ਕੇ ਕੜਕਦੀ ਧੁੱਪ ਵਿੱਚ ਵੀ ਸੁੰਨਤਾ ਦੀ ਹਾਲਤ ਵਿੱਚ ਝੂੰਮ ਉਠਿਆ। ਸ਼ਾਮ ਦੇ ਦਸ ਵਜੇ ਤੀਕ ਇਹ ਲੋਕ ਹੜ੍ਹ ਚੜ੍ਹਦਾ ਲਥਦਾ ਰਿਹਾ। ਲੋਕ ਸ਼ਾਮ ਦੇ ਸੈਸ਼ਨ ਵਿੱਚ ਵੀ ਅਜੇਹੀ ਤੀਬਰਤਾ ਨਾਲ ਆਉਂਦੇ ਰਹੇ ਜਿਸ ਤਰਾਂ ਦੁਪਹਿਰੀ ਵਿੱਚ ਇਹ ਅਣਗਿਣਤ ਖਿਲਕਤ ਮੇਲਾ ਲੁੱਟਦੀ ਰਹੀ। ਅਸਲੀ ਗੱਲ ਇਹ ਵੀ ਹੈ ਕਿ ਹੰਸਰਾ ਸਾਹਿਬ ਲਈ ਕਈ ਕਿਸਮ ਦੇ ਇਮਤਿਹਾਨ ਸਾਹਮਣੇ ਸਨ। ਇੱਕ ਤਾਂ ਇਹ ਸੀ ਕਿ ਇਸ ਮੇਲੇ ਨੂੰ ਕਿਵੇਂ ਨੇਪੜੇ ਚਾੜ੍ਹਿਆ ਜਾਵੇ। ਇਹ ਇੱਕ ਇਮਤਿਹਾਨ ਦੀ ਘੜੀ ਸੀ, ਜੇ ਬਰੈਮਟਨ ਕਾਓਂਸਲ ਨੇ ਅੱਗਲੇ ਸਾਲ ਅਜੇਹੇ ਤਰੀਕੇ ਨਾਲ ਪੰਜਾਬੀਆਂ ਨੂੰ ਇਹ ਮੇਲਾ ਦੋਬਾਰਾ ਕਰਨ ਦਾ ਆਦਰ ਬਖਸ਼ਣਾ ਹੈ ਤਾਂ ਇਹ ਇਸ ਦੀ ਕਾਮਿਆਬੀ ਦੇ ਹੀ ਸਿਰ ਹੋਣਾ ਸੀ। ਜੋ 100% ਦੀ ਕਾਮਿਆਬੀ ਨਾਲ ਅਪਣੀ ਮੁਹਰ ਛਡ ਗਿਆ। ਦੂਜਾ ਇੱਕ ਇਸ ਦੇ ਨਾਲ ਲਗਦਾ ਟੈਸਟ ਇਹ ਵੀ ਸੀ ਕਿ ਹੈਪੀ ਅਰਮਾਨ ਜੋ ਕੇਵਲ ਉਭਰਦਾ ਸਿਤਾਰਾ ਹੈ; ਕੀ ਅਜੇਹਾ ਹਜੂੰਮ ਇਸ ਨੂੰ ਸੁਣਨ ਆਵੇਗਾ ਅਤੇ ਬੇਸ਼ੁਮਾਰ ਪਰਖੇ ਹੋਏ ਸਿਤਾਰਿਆਂ ਵਿੱਚ ਅਪਣਾ ਸਥਾਨ ਕਾਇਮ ਕਰ ਸਕਦਾ ਹੈ ਕਿ ਨਹੀਂ!
ਦੋਹਾਂ ਪਖਾਂ ਤੋਂ ਹੀ ਹੰਸਰਾ ਅਪਣੇ ਇਸ ਇਮਤਿਹਾਨ ਵਿੱਚ ਸੌ ਫੀ ਸਦੀ ਨੰਬਰ ਲੈ ਕਿ ਸਿਖਰਾਂ ਛੂਹਦਾਂ ਹੈ। ਇਹ ਇਸ ਕਾਮਿਆਬੀ ਦਾ ਸਦਕਾ ਸੀ ਕਿ ਇਹ ਫੈਸਲਾ ਕੀਤਾ ਗਿਆ ਕਿ ਬ੍ਰੈਮਟਨ ਦੇ ਸਭ ਤੋਂ ਵੱਡੇ ਰੋਜ਼ ਥੇਅਟਰ ਵਿੱਚ ਹੈਪੀ ਅਰਮਾਨ ਦੀ ਗਾਇਕੀ ਦਾ ਅਸਰ ਸਾਹਮਣੇ ਰਖਦੇ ਹੋਏ ਦੋ ਹਫਤੇ ਦੇ ਨੋਟਿਸ ਤੇ ਇਸ ਦੀ ਗਦਇਕੀ ਦਾ ਇੱਕ ਹੋਰ ਅਸਰ ਭਰਪੂਰ ਸ਼ੋ ਰਖ ਦਿੱਤਾ ਗਿਆ। ਅਸਲ ਵਿੱਚ ਇਸ ਮਹਾਨ ਕਾਰਨਾਮੇਂ ਦਾ ਇੰਤਜ਼ਾਮੀ ਸਿਹਰਾ ਗੋਗਾ ਗਹੂਣੀਆਂ ਦੇ ਸਪੁਰਦ ਕੀਤਾ ਗਿਆ। ਹਰ ਰੇਡੀਓ ਟੀ:ਵੀ ਪੰਜਾਬੀ ਚੈਨਲ ਅਤੇ ਅਖਬਾਰ ਹੈਪੀ ਅਰਮਾਨ ਦੇ ਕੱਦਆਵਰ ਇਸ਼ਤਿਹਾਰਾਂ ਨਾਲ ਹੈਪੀ ਅਰਮਾਨ ਦਾ ਸਵਾਗਤ ਕਰ ਰਹੇ ਸਨ। ਆਖਿਰ ਇਹ 15 ਜੁਲਾਈ ਦਾ ਦਿਹਾੜਾ ਆ ਪੁੱਜਿਆ ਕਿ ਇੱਕ ਅਨਜਾਣੇ ਕਲਾਕਾਰ ਨੂੰ ਧਰਤੀ ਤੋਂ ਚੁੱਕ ਕੇ ਅਸਮਾਨਾਂ ਤੀਕ ਕਿਵੇਂ ਪੁੱਜਦਾ ਕਰਨਾ ਹੈ। ਹੋਇਆ ਵੀ ਅਜੇਹਾ ਹੀ ਕਿ ਲੋਕ ਵਹੀਰਾਂ ਘਤ ਕੇ ਕਿਸੇ ਜਾਣੇ ਪਛਾਣੇ ਕਲਾਕਾਰ ਨੂੰ ਤਾਂ ਜ਼ਰੂਰ ਸੁਣਨ ਲਈ ਆ ਜਾਂਦੇ ਹਨ, ਪਰ ਅਜੇਹੇ ਛੋਟੀ ਉਮਰ ਦੇ ਛੋਟੇ ਕੱਦ ਦੇ ਕਲਾਕਾਰ ਵਿੱਚ ਆਖਿਰ ਕੀ ਖਿਚ ਸੀ ਕਿ ਰੋਜ਼ ਥੇਅਟਰ ਦਾ ਪੂਰਾ ਹਾਲ ਖਚਾ ਖਚ ਭਰਿਆ ਪਿਆ ਸੀ। ਇਸ ਸਾਰੇ ਇਕਠ ਵਿੱਚ ਇੱਕ ਕਿਸਮ ਦੇ ਲੋਕ ਹੀ ਨਹੀਂ ਸਨ; ਸਗੋਂ ਇਸ ਵਿੱਚ ਸ਼ਮੂਲੀਅਤ ਸੀ ਜਾਵਾਨਾ, ਸੀਨੀਅਰਜ਼, ਇਸਤ੍ਰੀਆਂ ਅਤੇ ਬੱਚਿਆਂ ਦੀ। ਅਸੀਂ ਸੋਚਦੇ ਹਾਂ ਕਿ ਇਹ ਸਾਰੇ ਦਾ ਸਾਰਾ ਕ੍ਰਿਸ਼ਮਾਂ ਪਹਿਲੀ ਜੁਲਾਈ ਦੇ ਮੇਲੇ ਦਾ ਹੀ ਸੀ ਜਿਸ ਵਿੱਚ ਹੈਪੀ ਅਰਮਾਨ ਦੀ ਆਵਾਜ਼ ਲੋਕਾਂ ਤੇ ਜਾਦੂ ਕਰ ਗਈ ਸੀ।
ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਹੈਪੀ ਅਰਮਾਨ ਨੇ ਕੋਈ ਢਾਈ ਘੈਂਟੇ ਅਪਣੀ ਆਵਾਜ਼ ਨਾਲ ਲੋਕਾਂ ਨੂੰ ਕੀਲ ਕੇ ਬਿਠਾਈ ਰਖਿਆ, ਅਤੇ ਉਹ ਵੀ ਬਗੈਰ ਸਾਹ ਲਿਆਂ ਅਤੇ ਕਿਸੇ ਬਰੇਕ ਦੇ। ਅਸੀਂ ਸੋਚਦੇ ਹਾਂ ਕਿ ਹੋ ਸਕਦਾ ਹੈ ਅਜੇਹਾ ਇਕਠ ਅਤੇ ਲਗਾਤਾਰ ਗਾਇਕੀ ਦਾ ਇਹ ਹੈਪੀ ਅਰਮਾਨ ਦਾ ਪਹਿਲਾ ਇਕਠ ਹੋਵੇ। ਮੇਰੀ ਨਜ਼ਰੇ ਮੈਂ ਅਜੇ ਤੀਕ ਕਿਸੇ ਵੀ ਆਰਟਿਸਟ ਨੂੰ ਅਪਣੀ ਆਵਾਜ਼ ਦੀ ਬੁਲੰਦੀ ਨਾਲ ਢਾਈ ਘੈਂਟੇ ਲਗਾਤਾਰ ਗਾਉਂਦਿਆਂ ਨਹੀਂ ਸੁਣਿਆ। ਅਤੇ ਉਹ ਵੀ ਇੱਕ ਮਹਾਨ ਰੋਜ਼ ਥੇਅਟਰ ਵਿੱਚ ਜਿਸ ਦੀ ਸਟੇਜ ਤੇ ਸਧਾਰਣ ਕਲਾਕਾਰ ਆਉਣ ਤੇ ਹੀ ਅਪਣੇ ਪੈਰਾਂ ਤੋਂ ਉਖੜ ਜਾਂਦਾ ਹੈ। ਮੇਰੇ ਵਿਚਾਰ ਅਨੁਸਾਰ ਇਹ ਹੈਪੀ ਅਰਮਾਨ ਦੀ ਕਾਮਿਆਬੀ ਦਾ ਮੀਲ ਪਥਰ ਕਿਹਾ ਜਾ ਸਕਦਾ ਹੈ। ਇਸ ਦੀ ਗਾਇਕੀ ਦੀ ਪ੍ਰਦਾਰਸ਼ਨੀ ਦਾ ਪ੍ਰਚਾਰ ਸਾਰੇ ਕੈਨੇਡਾ ਅਮਰੀਕਾ ਅਤੇ ਪੰਜਾਬ ਦੀ ਇੱਕ ਇੱਕ ਅਖਬਾਰ ਵਿੱਚ ਹੋ ਰਿਹਾ ਹੈ। ਇਸ ਦੇ ਵਿਲਖਣ ਸੂਫੀਆਨਾ ਅੰਦਾਜ਼ ਦੀਆਂ ਤਸਵੀਰਾਂ ਹਰ ਫੇਸ ਬੁੱਕ ਦੀ ਜ਼ੀਨਤ ਬਣੀਆਂ ਪਈਆਂ ਹਨ।
ਮੇਰੇ ਵਿਚਾਰ ਇਹ ਵੀ ਆਖਦੇ ਹਨ ਕਿ ਇਹ ਇੱਕ ਅਜੇਹਾ ਹੀ ਕਰਮ ਹੈ ਜਿਸ ਨਾਲ ਅਸੀਂ ਪੰਜਾਬੀ ਕਲਚਰ ਅਤੇ ਗਾਇਕੀ ਵਿੱਚ ਅਜੇਹੇ ਨਵੇਂ ਕਲਾਕਾਰਾਂ ਲਈ ਰੰਗ ਮੰਚ ਦਾ ਦਰਵਾਜ਼ਾ ਖੋਲ੍ਹਦੇ ਹਾਂ। ਹੋਣਾ ਵੀ ਅਜੇਹਾ ਹੀ ਚਾਹੀਦਾ ਹੈ। ਕਿਸੇ ਵੀ ਵਰਗ ਵਿੱਚ ਪੰਜਾਬੀ ਗਾਇਕੀ ਹੋਵੇ ਲਿਖਤ ਜਾਂ ਅਦਾਕਾਰੀ, ਕਵਿਤਾ ਜਾਂ ਕਲਾਮੰਚ ਅਜੇਹੇ ਨਵੇਂ ਕਲਾਕਾਰਾਂ ਲਈ ਅਪਣੀ ਕਲਾ ਦੇ ਇਜ਼ਹਾਰ ਦਾ ਮੌਕਾ ਮਿਲਣਾ ਚਾਹੀਦਾ ਹੈ। ਹੰਸਰਾ ਗਰੁੱਪ ਇੰਕ: ਨੇ ਅਜੇਹੇ ਨਵੇਂ ਕਲਾਕਾਰ ਨੂੰ ਪੰਜਾਬੀ ਸੰਸਾਰ ਵਿੱਚ ਰੌਸ਼ਨ ਕਰਕੇ ਪੰਜਾਬੀ ਕਲਚਰ ਵਿੱਚ ਵੱਡਾ ਦਾਨ ਯੋਗ ਪਾਇਆ ਹੈ। ਵਧਾਈ! ਹੁਣ ਸਾਰਾ ਸੰਸਾਰ ਹੈਪੀ ਅਰਮਾਨ ਨਵੇਂ ਰਾਹ, ਨਵੀਂ ਮੰਜ਼ਲ ਲਈ ਖੁਲ੍ਹਾ ਪਿਆ ਹੈ। ਫਾਸਲੇ ਸਰ ਕਰਨਾ ਮੰਜ਼ਲਾਂ ਫੜਨੀਆਂ ਇਸ ਦੀ ਅਪਣੀ ਗਾਇਕੀ ਅਤੇ ਰਿਆਜ਼ ਤੇ ਨਿਰਭਰ ਹੈ। ਗਾਇਕੀ ਇੱਕ ਅਜੇਹਾ ਰਾਹ ਹੈ ਜਿਸ ਦੀ ਕੋਈ ਮੰਜ਼ਲ ਨਹੀਂ ਹੁੰਦੀ ਕੇਵਲ ਚਲਦੇ ਰਹਿਣ ਦਾ ਹੀ ਨਾਂ ਹੈ। ਹੈਪੀ ਅਰਮਾਨ ਨੂੰ ਰਾਹ ਦਿੱਤਾ ਹੈ ਕੈਨੇਡਾ ਨੇ; ਪੈਰ ਅਤੇ ਹੌਸਲੇ ਇਸ ਦੇ ਅਪਣੇ ਹਨ। ਹੈਪੀ ਅਰਮਾਨ ਮੁਬਾਰਿਕ ਬਾਦ ਅਤੇ ਅਲਵਿਦਾ, ਸਮਾਂ ਅਤੇ ਤੇਰੀ ਕਾਰਗੁਜ਼ਾਰੀ ਫਿਰ ਮਿਲਾਵੇਗੀ। ਪੰਜਾਬੀ ਡੇਲੀ ਦੇ ਨਾਲ ਕੈਨੇਡਾ ਵਿੱਚ ਹਜ਼ਾਰਾਂ ਤੇਰੇ ਚਾਹਵਾਨ ਖੈਰ ਆਬਾਦ ਆਖਦੇ ਹਨ।
ਡਾ:ਐਸ:ਨਾਜ਼( 416-661-7272+3)

No comments:

Post a Comment