(ਅਮਨਦੀਪ ਧਾਲੀਵਾਲ ਯੂ ਕੇ)
ਮੇਰੇ ਜਨਮ ਤੇ ਨਾਂ ਕਿਸੇ ਖ਼ੁਸ਼ੀ ਮਨਾਈ ਏ,
ਨਾਂ ਹੀ ਲੋਹੜੀ ਮਾਪਿਆਂ
ਕਦੇ ਮਨਾਈ ਏ|
ਸਾਰੇ ਜੱਗ ਦੇ ਅੱਗੇ ਤੂੰ ਬੇਕਦਰ ਬਣਾਂ ਦਿੱਤਾ,
ਜਦ ਦਾ ਰੱਬਾ ਤੂੰ ਇਹ ਮੈਨੂੰ ਜੱਗ ਦਿਖਾ ਦਿੱਤਾ|
1)ਕਦੋਂ ਬਰਾਬਰ ਮੁਡਿੰਆਂ ਦੇ ਮੈਨੂੰ ਹੱਕ ਮਿਲੇਗਾ,
ਕਦੋਂ ਮਾਂ ਬਾਪ ਦਾ ਚਿਹਰਾ ਜੰਮਣ ਉੱਤੇ ਖਿਲੇਗਾ|
ਵਿੱਚ ਜਵਾਨੀਂ ਪਾਬੰਦੀਆਂ ਦੇ ਹੇਠ ਖੜਾ ਦਿੱਤਾ,
ਜਦ ਦਾ ਰੱਬਾ......
2)ਸਫ਼ਲ ਹੋਣ ਲਈ ਜਦ ਪੈਰਾਂ ਤੇ ਖੜੀ ਹੋਈ,
ਤੋਰਨ ਲਈ ਮੈਂਨੂੰ ਸਹੁਰੇ ਮੇਰੀ ਰੱਸੀ ਫੜੀ ਹੋਈ|
ਆਪਣੀਆਂ ਸਭ ਆਸਾਂ ਨੂੰ ਲੋਕੋ ਮੈਂ ਮੁਕਾ ਦਿੱਤਾ,
ਜਦ ਦਾ ਰੱਬਾ......
3)ਸਹੁਰੇ ਘਰ ਵਿੱਚ ਪੁਤਰਾਂ ਲਈ ਅਰਦਾਸਾਂ ਹੋਈਆਂ,
ਜਿੰਦਗੀ ਦੇ ਹਰ ਮੋੜ ਉੱਤੇ ਹੈ ਕੁੜੀਆਂ ਰੋਈਆਂ|
ਸਮਝ ਨੀਂ ਆਉਦੀ ਕੁੜੀਆਂ ਨੂੰ ਕਿਉਂ ਬੋਝ ਬਣਾਂ ਦਿੱਤਾ,
ਜਦ ਦਾ ਰੱਬਾ......
4)ਧੀ ਭੈਣ ਨੂੰ ਚੰਗਾ ਸਮਝੇਗਾ ਇਹ ਕਦੋਂ ਸਮਾਜ਼,
ਪਤਾ ਨੀਂ ਧੀਆਂ ਭੈਣਾਂ ਤੇ ਕਦੋਂ ਕਰੂ ਜਮਾਂਨਾਂ ਨਾਜ਼|
"ਧਾਲੀਵਾਲਾ" ਅੱਜ ਤਾਂ ਜਿੰਦਗੀ ਨੂੰ ਨਰਕ ਬਣਾ ਦਿੱਤਾ,
ਜਦ ਦਾ ਰੱਬਾ......
No comments:
Post a Comment