ਕੁੜੀਆਂ ਤੋਂ ਗਲਤੀ ਹੋ ਗਈ ਕੀ???????

ਬਾਦਲ ਧਾਲੀਵਾਲ ਹਿੰਮਤਪੁਰਾ
ਇੱਥੇ ਲੋਕ ਬੜੇ ਪੁੰਨ ਕਰਦੇ,ਪਰ ਕੁੱਖ ਚ ਮਾਰਨ ਧੀਆਂ|
ਧੀਆਂ ਕਰਕੇ ਹੋਂਦ ਦੇਸ ਦੀ,
ਇਹ ਵਤਨ ਮੇਰੇ ਦੀਆਂ ਨੀਹਾਂ|

1 ਭਗਤ ਫ਼ਕੀਰ ਸੂਰਮੇ
ਤੇ ਮੈਂ ਜੰਮੇ ਸਾਂਈ ਨੇ|
ਮੇਰਾ ਨਿੱਤ ਕਤਲ ਨੇ ਕਰਦੇ,
ਲੋਕੀ ਔਖੇ ਤਾਈਂ ਨੇ |
ਮੇਰੇ ਵਾਰੇ ਖੁਦ ਨਾ ਥੋੜ੍ਹਾ ਕਰਕੇ ਦੇਖੋ ਵਿਚਾਰ|
ਕੁੜੀਆਂ ਤੋਂ ਗਲਤੀ ਹੋ ਗਈ ਕੀ,
ਦੇਵੋਂ ਜਨਮ ਤੋਂ ਪਹਿਲਾਂ ਮਾਰ।
2 ਬਾਬੇ ਨਾਨਕ ਜਿਹੇ ਅਵਤਾਰਾਂ ਦੀ ,
ਮਾਂ , ਭੈਣ ਮੈਂ ਬਣਕੇ ਆਈ|
ਝਾਂਸੀ ਦੀ ਰਾਣੀ ਬਣਕੇ ਮੈਂ,
ਹੱਕ ਲਈ ਅਵਾਜ ਉਠਾਈ|
ਵਿੱਚ ਮੈਦਾਨੇ ਗੱਜ਼ੀ ਬਣਕੇ,
ਦੁਸਮਣ ਲਈ ਹਥਿਆਰ,
ਕੁੜੀਆਂ,,,,,,,,,,,,,|
3 ਕੁਝ ਮੇਰੇ ਜਾਏ ਸਰਹੱਦਾਂ ਦੀ ,
ਕਰਦੇ ਰਾਖੀ ਨੇ\
ਕਈਆਂ ਹੋਰ ਪਿੜਾਂ ਵਿੱਚ ਮੱਲਾਂ ਮਾਰੀਆਂ,
ਦੱਸਣੇ ਬਾਕੀ ਨੇ\
ਧਰਮ ਲਈ ਲੜਗੇ ਛੋਟੇ ਛੋਟੇ ਪੁੱਤਰ ਮੇਰੇ ਚਾਰ,
ਕੁੜੀਆਂ,,,,,,,,,,,,,,,
4 ਕਲਪਨਾਂ ਚਾਵਲਾ ਬਣਕੇ 'ਬਾਦਲਾ'
ਮੈਂ ਅੰਬਰੀ ਲਾਈ ਉਡਾਰੀ \
ਹੋਂਦ ਹੈ ਇਸ ਦੁਨੀਆਂ ਦੀ,
ਲੋਕੋ ਮੇਰੇ ਕਰਕੇ ਸਾਰੀ \
'ਹਿੰਮਤਪੁਰੀਆ' ਜੱਗ ਜਨਣੀ ਨੂੰ ਕਿਉਂ ਸਮਝਣ ਲੋਕੀ ਭਾਰ \
ਕੁੜੀਆਂ ,,,,,,,,,,,

1 comment:

  1. bahut hi badhia likhia hai mere veer badal himmatpura ne ,dhia nun marn vale lokan nun iss geet to kujh sikhan di lod hai

    ReplyDelete