ਅਮਨਦੀਪ ਧਾਲੀਵਾਲ
ਵਿੱਚ ਕਬੱਡੀ ਓਹਨੇ ਵੀ ਕਦੇ ਧੂਮਾਂ ਪਾਈਆਂ ਸੀ,
ਲਾ ਲਾ ਮਿਹਨਤਾਂ ਓਹਨੇ ਵੀ
ਕਦੇ ਗੇਮਾਂ ਲਾਈਆਂ ਸੀ,
ਦੁਬਾਰਾ ਓਹ ਜ਼ੋਰ ਕਬੱਡੀ ਦਾ, ਵੇਖਣ ਲਈ ਮਿਲਿਆ ਨਾ,
ਜੱਸੀ ਨੂੰ ਹੁਣ ਖੇਡਣ ਲਈ,ਵਕਤ ਦਾ ਸਾਥ ਹੀ ਮਿਲਿਆ ਨਾ,
ਸਾਰੇ ਪਿੰਡ ਦੇ ਵਿਚ ਐਨੀ ਕੁ ਚੜਾਈ ਸੀ,
ਆਪਣੇ ਅਸੂਲਾਂ ਉੱਤੇ ਓਹਨੇ ਟੀਮ ਬਣਾਈ ਸੀ,
ਓਹਦੇ ਵਰਗਾ ਵਿੱਚ ਕਬੱਡੀ ਸਿਤਾਰਾ ਮਿਲਿਆ ਨਾ,
ਜੱਸੀ ਨੂ ਹੁਣ ਖੇਡਣ ਲਈ.....
ਆਖਿਰ ਓਹਦੇ ਸੱਟ ਲੱਗਣ ਤੇ ਟੀਮ ਹੋਈ ਪਰੇਸ਼ਾਨ,
ਓਹਦੇ ਹੋਂਸਲੇ ਨੇ ਫਿਰ ਵੀ ਨਾ ਮੈਚ ਸੀ ਦਿਤਾ ਜਾਨ,
ਦੁਬਾਰਾ ਉਸਨੁੰ ਉੱਠਣ ਲਈ ਸਰੀਰ ਦਾ ਸਾਥ ਹੀ ਮਿਲਿਆ ਨਾ,
ਜੱਸੀ ਨੂੰ ਹੁਣ ਖੇਡਣ ਲਈ......
ਰੱਬ ਕਰੇ ਕੋਈ ਦੂਜੀ ਜੱਸੀ,ਇਸ ਤਰਾਂ ਹਾਰੇ ਨਾ,
ਤੇਰੀਆਂ ਲਿਖੀਆਂ ਮੰਨਦੇ ਹਾਂ,ਇਹ ਕਿਸੇ ਦੇ ਸਾਰੇ ਨਾ,
ਧਾਲੀਵਾਲ ਓਹਦੇ ਘਰਦਿਆਂ ਨੂੰ,ਫੇਰ ਹੋਂਸਲਾ ਮਿਲਿਆ ਨਾ,
ਜੱਸੀ ਨੂੰ ਹੁਣ ਖੇਡਣ ਲਈ..........
No comments:
Post a Comment