ਰਵੇਲ ਸਿੰਘ ਇਟਲੀ
ਕਰਕੇ ਕੋਈ ਵੱਡਾ ਅਪਰਾਧ ,
ਬਣ ਗਿਆ ਇੱਕ ਪਖੰਡੀ ਸਾਧ |
ਪਿੰਡ ਲਾਗੇ ਜਾ ਡੇਰਾ ਲਾਇਆ ,
ਗਲ ਵਿਚ ਭਗਵਾ ਚੋਲਾ ਪਇਆ |
ਡਾਕੂ ਤੋਂ ਬਣ ਕੇ ਸ਼ੈਤਾਣ ,
ਜਾ ਬੈਠਾ ਇੱਕ ਜਗ੍ਹਾ ਵੀਰਾਣ |
ਪੰਜ ਸੱਤ ਇੱਟਾਂ ਖੜ੍ਹੀਆਂ ਕਰਕੇ ,
ਚਿਮਟਾ ਗੱਡ ਕਮੰਡਲ ਧਰਕੇ |
ਅੱਖਾਂ ਮੀਟ ਧੂਣੀਆਂ ਲਾਈਂ
ਬਗਲੇ ਵਾਂਗ ਧਿਆਨ ਲਗਾਈਂ |
ਫੇਰ ਪਖੰਡੀ ਸਾਧ ਦੇ ਡੇਰੇ ,
ਵੇਹਲੜ ਲਗ ਪਏ ਮਾਰਨ ਫੇਰੇ |
ਅਨਪੜ੍ਹ ਅੰਧ ਵਿਸ਼ਵਾਸ਼ੀ ਸਾਰੇ ,
æਲਾ ਲਏ ਮਗਰੇ ਦੇ ਕੇ ਲਾਰੇ |
ਹੱਥ ਫੜਾ ਕੇ ਸੁਆਹ ਦੀਆਂ ਪੁੜੀਆਂ
ਵੰਡਣ ਲੱਗ ਪਿਆ ਮੁੰਡੇ ਕੁੜੀਆਂ |
ਜਾ ਬੀਬੀ ਹੁਣ ਕਾਕਾ ਆਉਣਾ ,
ਸੰਤਾਂ ਨੇ ਮੂੰਹ ਮੰਗਿਆ ਪਾਉਣਾ
ਐਵੇਂ ਭੋਲ ਭੁਲੇਖੇ ਕਿਧਰੇ ,
æੱਜਿਸ ਘਰ ਅੰਦਰ ਕਾਕਾ ਆਇਆ,
ਮੰੂੰ੍ਹਹ ਮੰਗਿਆਿ ਮੱਥਾ ਟਿਕਵਾਇਆ |
ਪੁੱਛਾਂ ਦੇਵੇ ,ਫੂਕਾਂ ਮਾਰੇ ,
ਨਾਲੇ ਕੀਤੇ ਮੰਦੇ ਕਾਰੇ |
ਵਿੱਚੇ ਕਰੇ ਏਜੰਟੀ ਸਾਧ ,
ਵੇਖੋ ਯਾਰ ਪਖੰਡੀ ਸਾਧ |
ਜੋ ਦੇਵੇ ਮੁੰਡਿਆਂ ਦੀ ਪੁੜੀਆਂ ,
ਬਹੁਤਿਆਂ ਦੇ ਘਰ ਹੋਈਆਂ ਕੁੜੀਆਂ |
ਇੱਕ ਦਿਨ ਪਿਆ ਪੁਲਿਸ ਦਾ ਛਾਪਾ ,
ਆ ਗਿਆ ਕਾਬੂ ਕੱਲ ਕਲਾਪਾ |
ਆਣ ਪੁਲਿਸ ਨੇ ਧੌਣੋਂ ਫੜਿਆ ,
ਵਾਹਵਾ ਕੁੱਟ ਕੁੱਟਾਪਾ ਚੜ੍ਹਿਆ
ਲ਼ੋਕੀਂ ਸੁਣ ਕੇ ਹੋਏ ਹੈਰਾਣ ,
ਨਾਲੇ ਕੰਨਾਂ ਨੂੰ ਹੱਥ ਲੁਣ |
ਐਸੇ ਕਈ ਪਖੰਡੀ ਸਾਧ ,
ਸਾਧ ਬਣੇ ਕਰਕੇ ਅਪਰਾਧ |
ਦੇਸ਼ ਮੇਰੇ ਦੇ ਭੁੱਲੜ ਲੋਕੋ,
ਮਿਲ ਕੇ ਅੰਧ ਵਿਸ਼ਵਾਸ਼ੀ ਰੋਕੋ |
No comments:
Post a Comment