ਵੇਖ ਲਉ ਪੰਜਾਬੀਉ ਕੀ ਹੋ ਗਿਆ ਏ ਹਾਲ।

ਅਨਜਾਣ ਰਾਹੀ
ਵੇਖ ਲਉ ਪੰਜਾਬੀਉ ਕੀ ਹੋ ਗਿਆ ਏ ਹਾਲ।
ਰੱਖ ਲaੁ ਵਿਰਸਾ ਵਈ ਪੰਜਾਬ
ਦਾ ਸੰਭਾਲ।

ਮਾਂ ਬੋਲੀ ਨੂੰ ਵਿਸਾਰ ਕੁੜੀ ਸੁਥਨਾ ਤੋ ਖਿਝ ਗਈ।
ਕਨੇਡਾ ਵਿੱਚ ਜਾਣ ਲਈ ਪੈਟਾਂ ਪਾਉਣ ਗਿੱਝ ਗਈ।
ਭੁੱਲ ਗਈ ਗਿੱਧਾ ਜਾ ਕਲੱਬਾ ਵਿੱਚ ਨੱਚਦੀ।
ਸ਼ਰਮ ਦੇ ਨਾਂ ਤੇ ਹੁਣ ਭਬੂਕੇ ਵਾਗੂੰ ਮੱਚਦੀ।
ਛੱਡ ਗਈ ਚੱਲਣਾ ਮੋਰਨੀ ਦੀ ਚਾਲ਼।
ਵੇਖ ਲਉ ਪੰਜਾਬੀਉ ਕੀ ਹੋ ਗਿਆ ਏ ਹਾਲ।
ਰੱਖ ਲaੁ ਵਿਰਸਾ ਵਈ ਪੰਜਾਬ ਦਾ ਸੰਭਾਲ।

ਕਬੱਡੀ ਦੇ ਨਗੀਨੇ ਫਿਲ਼ਮਾਂ ਚ' ਖੁੱਭ ਗਏ।
ਛਿੰਜਾਂ ਪਾਉਣ ਵਾਲੇ ਆਸ਼ਕੀ ਚ' ਡੁੱਬ ਗਏ।
ਪੰਜਾਬੀਆਂ ਦੇ ਵਾਲੀ ਕੋਈ ਗੱਲ ਨਾ ਰਹੀ।
ਸੁਪਨੇ ਚੋ' ਕੁੜੀ ਇੱਕ ਪਲ ਨਾ ਗਈ।
ਨਸ਼ਿਆ ਨੇ ਚੋਬਰਾ ਨੂੰ ਕੀਤਾ ਏ ਬੇਹਾਲ।
ਵੇਖ ਲਉ ਪੰਜਾਬੀਉ ਕੀ ਹੋ ਗਿਆ ਏ ਹਾਲ।
ਰੱਖ ਲaੁ ਵਿਰਸਾ ਵਈ ਪੰਜਾਬ ਦਾ ਸੰਭਾਲ।

ਸਾਂਝ ਵਾਲੇ ਨਜ਼ਰਾ ਚ' ਤੋਲ ਨਾ ਰਹੇ।
ਰੰਗ ਤੇ ਤਮਾਸ਼ੇ ਸਾਡੇ ਕੋਲ ਨਾ ਰਹੇ।
ਗੰਦੇ ਗਾਣੇ ਸੀ ਡੀ ਤੇ ਵਜਾਉਣ ਲੱਗ ਪਏ।
ਬੜੀ ਭੈੜੀ ਜਿੰਦਗੀ ਜਿਉਣ ਲੱਗ ਪਏ।
ਨੰਗੇਜ਼ ਪੁਣੇ ਉੱਤੇ ਕੋਈ ਉਠਾਵੇ ਨਾ ਸਵਾਲ।
ਵੇਖ ਲਉ ਪੰਜਾਬੀਉ ਕੀ ਹੋ ਗਿਆ ਏ ਹਾਲ।
ਰੱਖ ਲaੁ ਵਿਰਸਾ ਵਈ ਪੰਜਾਬ ਦਾ ਸੰਭਾਲ।

ਲਿਖਾਰੀ ਨਵਾਂ ਚੱਕਰ ਚਲਾਈ ਜਾਂਦੇ ਨੇ।
ਪੁੱਠੇ ਸਿੱਧੇ ਗੀਤ ਲ਼ਿਖ ਗਾਈ ਜਾਂਦੇ ਨੇ।
ਚੰਗਾਂ ਸੁਨਣਾ ਵਈ ਲੋਕ "ਰਾਹੀ" ਭੁੱਲ ਗਏ।
ਗਵਾਚਿਆਂ ਜ਼ਮਾਨਾ ਦੇਖ ਹੰਝੂ ਡੁੱਲ ਗeੋ।
ਟੀ ਵੀ ਦੇਖ ਆਉਦਾਂ ਪੈਰ ਥੱਲੇ ਵਈ ਭੁਚਾਲ।
ਵੇਖ ਲਉ ਪੰਜਾਬੀਉ ਕੀ ਹੋ ਗਿਆ ਏ ਹਾਲ।
ਰੱਖ ਲaੁ ਵਿਰਸਾ ਵਈ ਪੰਜਾਬ ਦਾ ਸੰਭਾਲ।

No comments:

Post a Comment