ਨਿੰਦਰ ਘੁਗਿਆਣਵੀ
ਮੇਰੇ ਲਿਖੇ ਹੋਏ ਤੇ ਵਲੈਤ ਦੀਆਂ ਅਖ਼ਬਾਰਾਂ ਵਿੱਚ ਛਪਦੇ ਕਾਲਮ ਤਾਰੀ ਅੰਕਲ ਬੜੇ ਸਾਲਾਂ ਤੋਂ ਪੜ੍ਹ ਰਿਹਾ ਸੀ। ਉਹ ਉਦੋਂ ਤੋਂ ਹੀ ਮੈਨੂੰ ਇੰਡੀਆ ਫੋæਨ ਕਰਕੇ ਕਹਿੰਦਾ ਰਹਿੰਦਾ ਸੀ, "ਮੈਂ ਤੈਨੂੰ ਸਪੌਂਸਰਸ਼ਿੱਪ
ਭੇਜਦਾ ਵਾਂ ਤੂੰ ਆ ਜਾ ਵਲੈਤ ਦੇਖ ਜਾ ਨਾਲੇ ਮੈਨੂੰ ਮਿਲਜਾ ਮੈਂ ਤੇਰੀਆਂ ਲਿਖ਼ਤਾਂ ਦਾ ਆਸ਼ਕ ਆਂæææ।" ਉਹ ਪੰਜਾਹ ਸਾਲਾਂ ਤੋਂ ਉਥੇ ਰਹਿ ਰਿਹਾ ਹੈ। ਪੱਚੀ ਸਾਲ ਦੀ ਉਮਰ ਵਿੱਚ ਸਮੁੰਦਰੀ ਜਹਾਜ਼ ਰਾਹੀਂ ਵਲੈਤ ਗਿਆ ਸੀ। ਸਾਰੀ ਉਮਰ ਫੈਕਟਰੀਆਂ ਵਿੱਚ ਧੱਕੇ ਖਾਂਦੇ ਦੀ ਲੰਘ ਗਈ। ਜਦੋਂ ਹਾਲੇ ਗਿਆ-ਗਿਆ ਸੀ ਤਾਂ ਜਾਂਦੇ ਨੇ ਪੱਗ ਵਗਾਹ ਮਾਰੀ ਸੀæææਸਿਰ ਦੇ ਵਾਲ ਵੀ ਕਟਵਾ ਸੁੱਟ੍ਹੇ ਸਨ ਤੇ ਦਾਹੜੀ ਵੀ ਸਫ਼ਾ-ਚੱਟ ਕਰਵਾ ਲਈ ਸੀ। ਫਿਰ ਵੀਹਾਂ ਕੁ ਸਾਲਾਂ ਮਗਰੋਂ ਜਦ ਆਪਣੇ ਪੰਜਾਬ, ਆਪਣੇ ਵਿਰਸੇ ਤੇ ਧਰਮ ਦਾ ਮੋਹ ਸਤਾਉਣ ਲੱਗਿਆ ਤਾਂ ਫਿਰ ਕੇਸ ਦਾਹੜੀ ਰੱਖ ਲਏ। ਅੰਕਲ ਕੰਮ 'ਤਵੀ ਜਾਂਦਾ ਤੇ ਨਾਲ-ਨਾਲ ਆਪਣੇ ਲਾਗੇ ਦੇ ਗੁਰੂ ਘਰ ਵਿੱਚ ਸੇਵਾ ਕਰਨ ਵੀ ਜਾਂਦਾ। ਇਉਂ ਹੀ ਉਸਨੂੰ ਗੁਰੂ ਘਰ ਦੀ ਸਿਆਸਤ ਨਾਲ ਵੀ ਮੋਹ ਹੋ ਗਿਆ ਤੇ ਉਹ ਗੁਰੁ ਘਰ ਦੇ ਪ੍ਰਬੰਧਕਾਂ ਦੇ ਇੱਕ ਪੁਰਾਣੇ ਧੜੇ ਵਿੱਚ ਸਰਗਰਮ ਹੋਣ ਲੱਗਿਆ। ਕੰਮ ਤੋਂ ਰਿਟਾਇਰ ਹੋਣ ਬਾਅਦ ਉਹ ਕਈ ਸਾਲ ਗੁਰੂ ਘਰ ਦੀ ਕਮੇਟੀ ਵਿੱਚ ਵੱਖ-ਵੱਖ ਅਹੁਦਿਆਂ 'ਤੇ ਸਰਗਰਮ ਰਿਹਾ ਤੇ ਆਖਰ ਨਤੀਜਾ ਇਹ ਨਿਕਲਿਆ ਕਿ ਇੱਕ ਦਿਨ ਊਹਨੂੰ ਗੁਰੂ ਘਰ ਵਿੱਚੋਂ ਜਲੀਲ ਹੋਕੇ ਆਉਣਾ ਪਿਆ ਤੇ ਮੁੜ ਉਸ ਗੁਰੂ ਘਰ ਵੱਲ ਮੂੰਹ ਨਾ ਕੀਤਾ। ਕਮੇਟੀ ਨੇ ਉਸ ਉੱਤੇ ਬੜੇ ਭੈੜੈ-ਭੈੜੈ ਦੋਸ਼ ਲਾ ਦਿੱਤੇ ਸਨ। ਅੰਕਲ ਦੇ ਬੜੀ ਫ਼ਿਰਾਖ-ਦਿਲੀ ਨਾਲ ਦੱਸਣ ਅਨੁਸਾਰ ਕਿ ਕਮੇਟੀ ਦਾ ਸਭ ਤੋਂ ਵੱਡਾ ਦੋਸ਼ ਉਸ ਉੱਤੇ ਇਹ ਸੀ ਕਿ ਤਾਰੀ ਭਾਈਆ ਬੀਬੀਆਂ ਨਾਲ ਗੱਲਾਂ ਕਰਨ ਦਾ ਠਰਕੀ ਆ ਤੇ ਲੰਗਰ 'ਚ ਸੇਵਾ ਕਰਦੀਆਂ ਬੀਬੀਆਂ ਨਾਲ ਘੰਟਾ-ਘੰਟਾ ਗੱਲਾਂ ਮਾਰੀ ਜਾਂਦਾ ਰਹਿੰਦਾ ਆ ਤੇ ਜਿਹੜੀ ਬੀਬੀ ਇਹਦੇ ਨਾਲ ਬਹੁਤੀਆਂ ਗੱਲਾਂ ਮਾਰਦੀ ਆæææਏਹ ਉਸਤੋਂ ਉਹਦਾ ਫ਼ੋਨ ਨੰਬਰ ਮੰਗ ਲੈਂਦਾ ਆæææ। ਸ਼ਨੀ-ਐਤ ਦੇ ਦੋ ਪੂਰੇ ਦਿਨ ਤਾਂ ਅੰਕਲ ਗੁਰੂ ਘਰ ਹੀ ਬਿਤਾਉਂਦਾ ਸੀ। ਅੰਕਲ ਦੇ ਦੱਸਣ ਮੁਤਾਬਕ ਕਿ ਸੰਗਤਾਂ ਉਸਦਾ ਬਹੁਤ ਆਦਰ ਕਰਨ ਲੱਗ ਪਈਆਂ ਸਨ ਤੇ ਦੂਸਰੇ ਇਸ ਗੱਲੋਂ ਵੀ ਉਸਤੇ ਔਖ ਮੰਨਦੇ ਸਨ। ਤਾਰੀ ਅੰਕਲ ਜਦ ਉਸ ਗੁਰੂ ਘਰੋਂ ਆਇਆ ਤਾਂ ਕਸਮ ਖਾ ਕੇ ਆਇਆ ਸੀ ਕਿ ਮੁੜ ਨਹੀਂ ਇਸ ਗੁਰੂ ਘਰ ਆਉਣਾ। ਉਹਨਾਂ ਨੇ ਉਸਦੀ ਬੇਕਦਰੀ ਕੀਤੀ ਹੈ। ਫਿਰ ਉਹ ਦੂਜੇ ਦਿਨ ਹੀ ਆਪਣੇ ਘਰ ਤੋਂ ਅੱਠ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇੱਕ ਵੱਡੇ ਗੁਰੂ ਘਰ ਜਾਣ ਲੱਗ ਪਿਆ। ਬੱਸ 'ਤੇ ਜਾਂਦਾ ਤੇ ਬੱਸ 'ਤੇ ਆਉਂਦਾ। ਕੰਮ ਤੋਂ ਰਿਟਾਇਰ ਹੋ ਜਾਣ ਤੇ ਅੰਟੀ ਦੇ ਗੁਜ਼ਰ ਜਾਣ ਬਾਅਦ ਤਾਂ ਅੰਕਲ ਲਈ ਗੁਰੂ ਘਰ ਹੀ ਸਭ ਕੁਝ ਸੀ। ਗੁਰੂ ਘਰ ਦੀ ਲਾਇਬ੍ਰੇਰੀ ਵਿੱਚੋਂ ਉਹ ਰੋਜ਼ਾਨਾ ਅਖ਼ਬਾਰਾਂ, ਰਸਾਲੇ ਤੇ ਕਿਤਾਬਾਂ ਪੜ੍ਹਦਾ। ਪੰਜਾਬੀ ਦੀਆਂ ਅਖ਼ਬਾਰਾਂ ਦੇ ਮਾਲਕ ਮੁਫ਼ਤ ਵਿੱਚ ਹੀ ਵੱਡੇ-ਵੱਡੇ ਬੰਡਲ ਗੁਰੂ ਘਰਾਂ ਵਿੱਚ ਰਖਦੇ ਤੇ ਇੱਕ-ਇੱਕ ਕਰਕੇ ਸੰਗਤਾਂ ਅਖ਼ਬਾਰ ਚੁੱਕੀ ਜਾਂਦੀਆਂ। ਅੰਕਲ ਦਿਨ ਵਿੱਚ ਪੜ੍ਹੀਆਂ ਖ਼ਬਰਾਂ ਤੇ ਰਿਪੋਰਟਾਂ ਦਾ ਨਿਚੋੜ ਕੱਢਕੇ ਨਾਲ ਦੇ ਬੁੱਢੇ-ਠੇਰੇ ਸਾਥੀ-ਸਾਥਣਾਂ ਨੂੰ ਦੱਸਦਾ। ਅੰਕਲ ਦੇ ਕਹਿਣ ਮੁਤਾਬਕ ਕਿ ਉਹ ਚੋਰ ਅੱਖ ਨਾਲ ਸਭ ਨੂੰ ਦੇਖ ਲੈਂਦਾ ਸੀ ਤੇ ਬਹੁਤੇ ਤਾਂ ਉਹਦੇ 'ਤੇ ਹਸਦੇ ਸਨ ਤੇ ਨੱਕ-ਬੁੱਲ੍ਹ ਵੀ ਕਢਦੇ ਸਨ ਕਿ ਇਹ ਵਾਧੂੰ ਦਾ ਸਿਰ ਖਾਂਦਾ ਰਹਿੰਦਾ ਹੈ, ਉਹਨਾਂ ਨੇ ਕੀ ਲੈਣਾ ਹੈæææਉਸਦੇ ਇਹਨਾਂ ਵਿਖਿਆਨਾਂ ਤੋਂ? ਉਹ ਸਾਰੇ ਤਾਂ ਹਾਸਾ-ਠੱਠਾ ਕਰਨ ਤੇ ਸਹੀ ਰੂਪ ਵਿੱਚ ਯੱਕੜਾਂ ਮਾਰਨ ਤੇ ਲੰਗਰ-ਪ੍ਰਸ਼ਾਦਾ ਛਕਣ-ਛਕਾਉਣ ਲਈ ਹੀ ਗੁਰੂ ਘਰ ਆਉਂਦੇ ਸਨ। ਮੈਂ ਅੰਕਲ ਦੀ ਗੱਲ ਉਲੱਦੀ ਸੀ, "ਨਹੀਂ ਅੰਕਲ, ਲੋਕ ਤਾਂ ਨਾਮ ਜਪਣ ਲਈ ਆਉਂਦੇ ਨੇ।" ਇਹ ਸੁਣ ਅੰਕਲ ਤੱਤਾ ਹੋ ਗਿਆ ਸੀ, "ਤੈਨੂੰ ਕੀ ਪਤਾ ਆæææ? ਚੁਗਲੀਆਂæææਈਰਖਾ ਤੇ ਸਾੜਾ ਕਰਨ ਆਉਂਦੇ ਨੇæææਢਿੱਡ ਭਰਨ ਆਉਂਦੇ ਨੇæææਹੋਰ ਬੁਢੜੇ-ਬੁਢੜੀਆਂ ਜਾਣ ਕਿੱਥੇæææ? ਲੜ ਵੀ ਪੈਂਦੇ ਨੇæææਚੁੱਪ ਈ ਚੰਗੀ ਆæææਗੁਰੂਆਂ ਦਾ ਕਿਹਾ ਕਦੋਂ ਮੰਨਿਆਂ ਅਸੀਂ ਕਾਕਾæææਜੇ ਗੁਰੂਆਂ ਦਾ ਕਿਹਾ ਸੰਦੇਸ਼ ਮੰਨ ਲੈਂਦੇ ਤਾਂ ਆਹ ਦੁਖ ਨਾ ਭੋਗਦੇ ਹੁੰਦੇæææ।"
ਵਲੈਤ ਦੇ ਜੀਵਨ ਮੁਤਾਬਕ ਕੁੜੀ ਮੁੰਡਾ ਤਾਂ ਬਹੁਤ ਸਾਲਾਂ ਦੇ ਕੋਲ ਨਹੀਂ ਸਨ। ਆਪੋ-ਆਪਣੇ ਘਰੀਂ ਸਨ। ਕਦੇ-ਕਦਾਈ ਮਿਲਦੇ ਸਨ ਤੇ ਛੋਟਾ ਮੁੰਡਾ ਅੰਕਲ ਦੇ ਕੋਲ ਹੀ ਸੀ। ਕੋਲ ਵੀ ਕਾਹਦਾ ਸੀ? ਬਿਲਕੁਲ ਗੋਰਿਆਂ ਵਰਗਾ ਜੀਵਨ ਸੀ ਉਹਦਾ। ਖੇਡ੍ਹਿਆ-ਪਲਿਆ ਗੋਰਿਆਂ ਵਿੱਚ ਜੁ ਸੀ। ਫੋਨਾਂ ਨਾਲ ਸਬੰਧਤ ਕਿਸੇ ਵੱਡੀ ਕੰਪਨੀ ਵਿੱਚ ਹੈਲਪਰ ਦੀ ਜੌਬ ਕਰਦਾ ਸੀ। ਪੜ੍ਹ ਬਹੁਤਾ ਸਕਿਆ ਨਹੀਂ ਸੀ। ਖਾਣ-ਪੀਣ ਦਾ ਪੂਰਾ ਸ਼ੌਕੀਨ ਤੇ ਆਪਣੇ ਦੋਸਤ ਗੋਰੇ ਮੁੰਡੇ-ਕੁੜੀਆਂ ਨਾਲ ਹੀ ਰਹਿੰਦਾ। ਹਫ਼ਤੇ ਦੇ ਜਿੰਨੇ ਕਮਾਉਂਦਾææææਖਾ ਜਾਂਦਾ। ਉਹ ਹਫ਼ਤੇ ਦੇ ਅੰਤ 'ਤੇ ਘਰ ਆਉਂਦਾ ਸੀ, ਜਦ ਉਹ ਦੋ ਦਿਨਾਂ ਲਈ ਘਰ ਆਉਂਦਾ ਸੀ ਤਾਂ ਉਹੋ ਦੋ ਦਿਨਾਂ ਲਈ ਅੰਕਲ ਗੁਰੂ ਘਰ ਹੁੰਦਾ ਸੀ ਤੇ ਦੋ ਦਿਨ ਅੰਕਲ ਉਥੇ ਹੀ ਸੌਂ ਜਾਂਦਾ ਸੀ। ਪਿਓ-ਪੁੱਤ ਇੱਕ ਦੂਜੇ ਨਾਲ ਰਤਾ ਵੀ ਜ਼ੁਬਾਨ ਸਾਂਝੀ ਨਹੀ ਸੀ ਕਰਦੇ। ਮੁੰਡਾ ਤੇ ਉਹਦੀ ਗਰਲ-ਫਰੈਂਡ ਦੋ ਦਿਨ ਉਥੇ ਰਹਿੰਦੇ ਤੇ ਜਿਸ ਸਵੇਰ ਅੰਕਲ ਨੇ ਗੁਰੂ ਘਰ ਤੋਂ ਘਰ ਨੂੰ ਪਰਤਣਾ ਹੁੰਦਾ ਸੀ, ਉਹ ਉਹਦੇ ਬਿਨਾਂ ਮੱਥੇ ਲੱਗਿਆਂ ਘਰੋਂ ਨਿਕਲ ਜਾਂਦੇ ਸਨ। ਜੇ ਕੋਈ ਜ਼ਰੂਰੀ ਸਨੇਹਾ ਹੁੰਦਾ ਵੀ ਤਾਂ ਮੁੰਡਾ ਨੋਟ ਬੁੱਕ 'ਤੇ ਲਿਖਕੇ ਕਿਚਨ ਵਾਲੀ ਮੇਜ਼ 'ਤੇ ਰੱਖ ਜਾਂਦਾ ਤੇ ਅੰਕਲ ਆਣ ਕੇ ਪੜ੍ਹ ਲੈਂਦਾ। ਫ਼ੋਨ ਵੀ ਉਹ ਇੱਕ-ਦੂਜੇ ਨੂੰ ਅਣ-ਸਰਦੇ ਹੀ ਕਰਦੇ ਸਨ। ਇੱਕ ਦਿਨ ਅੰਕਲ ਨੇ ਮੁੰਡੇ ਦੇ ਜਨਮ ਦਿਨ 'ਤੇ ਵਧਾਈ ਦੇਣ ਲਈ ਉਹਨੂੰ ਫ਼ੋਨ ਕੀਤਾ ਸੀ, ਮੈਂ ਵੀ ਕੋਲ ਹੀ ਬੈਠਾ ਸਾਂ, ਪਿਓ-ਪੁੱਤਾਂ ਦੀ ਵੱਧ ਤੋਂ ਵੱਧ ਵੀਹ ਕੁ ਸਕਿੰਟ ਹੀ ਬੜੀ ਫਾਰਮਲ ਜਿਹੀ ਗੱਲ ਹੋਈ ਸੀ ਤੇ ਫ਼ੋਨ ਬੰਦ ਹੋ ਗਏ ਸਨ। ਮੈਂ ਹੈਰਾਨ ਹੋ ਕੇ ਸੋਚਣ ਲੱਗਿਆ ਸੀ ਕਿ ਬੱਸ਼ææ? ਲਈ-ਦਿੱਤੀ ਗਈ ਹੈਵਧਾਈ ਵੀਹਾਂ ਸਕਿੰਟਾਂ ਵਿੱਚ?
ਮੈਂ ਵਲੈਤ ਦੀ ਇੱਕ ਅਨੋਖੀ ਜੀਵਨ ਸ਼ੈਲੀ ਦੇਖ-ਦੇਖ ਬਹੁਤ ਦੰਗ ਹੁੰਦਾ ਤੇ ਉਥੇ ਬੈਠਾ ਇੰਡੀਆ ਤੇ ਆਪਣੇ ਪੰਜਾਬ ਬਾਰੇ ਸੋਚਣ ਲੱਗਦਾ। ਵਲੈਤ ਦੀ ਇਸ ਜੀਵਨ ਸ਼ੈਲੀ ਵਿੱਚ ਜਿੱਥੇ ਇੱਕ ਦੂਜੇ ਦੇ ਜੀਵਨ ਵਿੱਚ ਕਿਸੇ ਦੀ ਦਖ਼ਲ ਅੰਦਾਜ਼ੀ ਨਹੀਂ ਸੀæææਚੁੱਪ ਸੀ ਤੇ ਦੂਰੀ ਸੀ, ਇਸਦੇ ਬਾਵਜੂਦ ਵੀ ਹਰੇਕ ਦੇ ਅੰਦਰੇ-ਅੰਦਰ ਇੱਕ ਜਵਾਲਾਮੁਖ਼ੀ ਖੌਲ਼ ਰਿਹਾ ਜਾਪਦਾ ਸੀ। ਰਿਸ਼ਤੇ ਕੀਚਰ-ਕੀਚਰ ਸਨ। ਡੂੰਘੀ ਖਾਮੋਸ਼ੀ ਤੇ ਫ਼ਿੱਕੀ ਮੁਸਕ੍ਰਾਹਟ ਪਲੋ-ਪਲੀ ਸਭ ਕੁਝ ਬਿਆਨ ਕਰ ਜਾਂਦੀ ਸੀ। ਆਪਣੇ ਖ਼ੂਨ ਦੇ ਰਿਸ਼ਤੇ ਕਿੱਥੇ ਸਨ?ਆਪਣੇ ਜਾਏ-ਜਾਈਆਂ ਕਿੱਥੇ ਸਨ? ਅਪਣੱਤ ਕਿੱਥੇ ਸੀ? ਸਦਭਾਵਨਾ ਤੇ ਸਹਿਯੋਗ ਕਿੱਥੇ ਸੀ? ਹਮਦਰਦੀ ਕਿੱਥੇ ਸੀ। ਮਾਂ ਆਪਣੇ ਬੱਚਿਆਂ ਨੂੰ ਦੇਣ ਵਾਲੀ ਲੋਰੀ ਤੇ ਅਸੀਸ ਵਲੈਤ ਨੂੰ ਜਹਾਜ਼ ਚੜ੍ਹਨ ਸਮੇਂ ਕਾਹਲ-ਕਾਹਲ ਵਿੱਚ ਇੰਡੀਆ ਹੀ ਛੱਡ ਆਈ ਸੀ। ਪੁੱਤਰ ਭੁੱਲ ਗਿਆ ਸੀ ਕਿ ਮੇਰੀ ਮਾਂ ਦੇ ਪੈਰ ਕੇਵਲ ਤੁਰਨ ਲਈ ਹੀ ਨਹੀਂ ਹਨæææਇਹ ਕਿਸੇ ਪੁੱੱਤਰ ਦੇ ਹੱਥਾਂ ਸੀ ਛੂਹ ਮੰਗਦੇ ਹਨ। ਕੋਈ ਕਿਸੇ ਨੂੰ ਪੁਛਦਾ ਨਹੀਂ ਸੀ ਕਿੱਥੋਂ ਆਇਆਂ ਹੈ ਤੇ ਨਾ ਕੋਈ ਕਿਸੇ ਦੱਸਦਾ ਨਹੀਂ ਸੀ ਕਿੱਥੇ ਜਾ ਰਿਹਾ ਹਾਂæææਕਿਸ ਨਾਲ ਆਵਾਂਗਾæææਕਦੋਂ ਆਵਾਂਗਾ!
No comments:
Post a Comment