'ਅਰਦਾਸ'

ਅਮਰੀਕ ਸਿੰਘ ਕੰਡਾ (ਡਾ.)
ਅੱਜ ਸਵੇਰੇ ਮਾੜੀ ਜਿਹੀ ਕਿਣਮਿਣ ਹੋਈ। ਮੈਂ ਪਹਿਲਾਂ ਹੀ ਸੋਚਿਆ ਸੀ ਕਿ ਅੱਜ ਸਕੂਲ ਨਾ ਜਾਇਆ ਜਾਵੇ। ਅੱਜ ਸਕੂਲ 'ਚ ਮੇਰੀ ਵਾਰੀ ਸੀ। ਪਰ ਫੇਰ ਸੋਚਿਆ ਕਿ ਬਾਪੂ ਗਾਲ਼ਾਂ ਕੱਢੂ। ਘਰ ਤੋਂ ਥੋੜੀ ਦੂਰ
'ਤੇ ਹੀ ਸਕੂਲ ਸੀ। ਬੱਦਲ ਘੁਲੇ ਹੋਏ ਨੇ । ਮੇਰੇ ਕੋਲ ਸਕੂਲ ਨਾ ਜਾਣ ਕੋਈ ਵੀ ਬਹਾਨਾ ਨਹੀਂ ਸੀ।
''ਚੱਲ ਉਏ ਸਕੂਲ ਨਹੀਂ ਜਾਣਾ, ਸਾਲਿਆ ਲੈਚ ਕੜੀਚਆਂ ਮਾਰਦੈਂ।'' ਬਾਪੂ ਨੇ ਕਿਹਾ
ਦੀਪਾ ਤਿਆਰ ਹੋ ਕੇ ਸਾਡੇ ਘਰ ਆ ਗਿਆ ਸੀ। ਮੇਰੇ ਵੱਲ ਵੇਖ ਕੇ ਮੁਸਕਰਾਇਆ। ਮੇਰੇ ਕੋਲ ਤੁਰਿਆ ਨਹੀਂ ਸੀ ਜਾ ਰਿਹਾ ।
''ਅੱਜ ਤੇਰੀ ਵਾਰੀ ਆ ਕਿਵੇਂ ਕਰੇਂਗਾ ਅਰਦਾਸ?''
''ਤੈਨੂੰ ਤਾਂ ਪਤਾ ਮੈਨੂੰ ਅਰਦਾਸ ਆÀੁਂਦੀ ਨਹੀਂ, ਯਾਰ ਤੂੰ ਦੱਸ ਮੈਂ ਕੀ ਕਰਾਂ?''
ਮੇਰੇ ਪੈਰ ਆਪਣੇ ਆਪ ਰੁਕ ਗਏ ਸਨ। ਦੀਪਾ ਮੇਰੇ ਵੱਲ ਵੇਖ ਰਿਹਾ ਸੀ। ਮੈਨੂੰ ਪਤਾ ਉਹ ਮਨ ਹੀ ਮਨ ਬਹੁਤ ਖੁਸ਼ ਸੀ। ਪਰ ਮੇਰੇ ਕੋਲੋਂ ਤੋਂ ਤੁਰਿਆ ਨਹੀਂ ਸੀ ਜਾ ਰਿਹਾ। ਪਰਸੋਂ ਹੀ ਮਾਸਟਰ ਜੀ ਨੇ ਮੀਤ ਦੇ ਦੋ ਲੱਫੜ ਮਾਰੇ ਸੀ। ਉਹ ਸਾਰਾ ਸੀਨ ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ।
''ਸਾਲਿਆ ਸਰਦਾਰਾਂ ਦਾ ਮੁੰਡਾ ਹੋ ਕੇ ਅਰਦਾਸ ਯਾਦ ਕਰਕੇ ਨਹੀਂ ਆ ਸਕਦਾ, ਸਾਲਿਆ ਹੋਰ ਕੌਣ ਕਰੂਗਾ? ਸਿੱਖੀ ਤਾਂ ਥੋਡੇ ਵਰਗਿਆਂ ਘੋਨਿਆਂ ਨੇ ਰੋਲਤੀ, ਸਿਰ ਵੇਖ ਕਿਵੇਂ ਮਤੀਰੇ ਵਾਂਗੂੰ ਕੱਢਿਆ।'' ਪੰਜਾਬੀ ਵਾਲੇ ਮਾਸਟਰ ਨੇ ਉਸਨੂੰ ਕੁਟਦਿਆਂ ਕੁਟਦਿਆਂ ਕਿਹਾ।
''ਨਹੀਂ...ਨਹੀਂ ਮੈਂ ਨਹੀਂ ਜਾਣਾ ਸਕੂਲੇ, ਪੰਜਾਬੀ ਵਾਲਾ ਮਾਸਟਰ ਤਾਂ ਕੁੱਟਦਾ ਵੀ ਬਾਹਲਾ ।''
''ਉਹ ਤੂੰ ਤਾਂ ਕਮਲਾ ਹੋਇਆਂ, ਤੈਨੂੰ ਦਸਾਂ ਗੁਰੂਆਂ ਦੇ ਨਾਂ ਤਾਂ ਆਉਂਦੇ ਆ, ਤੂੰ ਛੇਤੀ ਛੇਤੀ ਬੋਲ ਦੇਵੀਂ, ਨਾਲੇ ਯਾਰ ਰੱਬ ਨੂੰ ਕਿਹੜਾ ਸੁਣਦਾ, ਉਹ ਤਾਂ ਬੋਲਾ ਐ।''
ਮੈਨੂੰ ਦੀਪੇ ਦੀ ਗੱਲ ਤਾਂ ਜਚੀ। ਪਰ ਮੈਨੂੰ ਇਹ ਵੀ ਪਤਾ ਇਹ ਮੇਰੇ ਛਿੱਤਰ ਪੁਆ ਕੇ ਹੀ ਖੁਸ਼ ਆ। ਇਹ ਉਪਰੋਂ ਉਪਰੋਂ ਮੇਰੇ ਨਾਲ ਆ। ਪਰ ਹੋਰ ਕੋਈ ਹੱਲ ਵੀ ਨਹੀਂ ਸੀ। ਜੇ ਘਰ ਜਾਨੈ ਤਾਂ ਬਾਪੂ ਬੈਠਾ ਹੋਊ, ਉਹ ਮਾਸਟਰ ਨਾਲੋਂ ਜ਼ਿਆਦਾ ਕੁੱਟੂ ਘੱਟ ਕੁੱਟ ਖਾਣ 'ਚ ਹੀ ਫ਼ਾਇਦਾ।
''ਚੱਲ ਯਾਰ ਕੁਛ ਨਹੀਂ ਹੁੰਦਾ।'' ਦੀਪੇ ਨੇ ਫੇਰ ਮੈਨੂੰ ਕਿਹਾ।
ਅਸੀਂ ਸਕੂਲ ਦੇ ਗੇਟ ਤੇ ਪਹੁੰਚ ਗਏ ਸੀ। ਪਰ ਮੇਰਾ ਜੀ ਕਰੇ ਭੱਜ ਜਾਵਾਂ।
ਪਰ ਹੁਣ ਤਾਂ ਉਖਲੀ 'ਚ ਆ ਗਏ ਸਾਂ। ਸਕੂਲ ਲੱਗ ਗਿਆ। ਅਸੀਂ ਸਿੱਧੇ ਜਮਾਤ 'ਚ ਚਲੇ ਗਏ। ਮਾਸਟਰ ਗੱਲਾਂ ਕਰ ਰਹੇ ਸਨ।
''ਵੇਖ ਲਉ ਜੀ, ਜਿਹੋ ਜਿਹੇ ਲੋਕ ਹੋਗੇ ਉਹੋ ਜਿਹਾ ਰੱਬ।'' ਹਿਸਾਬ ਵਾਲਾ ਮਾਸਟਰ ਬੋਲਿਆ।
''ਬੱਸ ਕਲਯੁੱਗ ਆ ਜੀ ਘੋਰ ਕਲਯੁੱਗ, ਜਦੋਂ ਮੀਂਹ ਪਾਉਣਾ ਹੁੰਦਾ ਉਦੋਂ ਪਾਉਣਾ ਨਹੀਂ, ਨਹੀਂ ਤਾਂ ਐਵੀਂ ਹੀ ਪਾਈ ਜਾਊ ਮੂੰਹ ਚੱਕ ਕੇ।'' ਪੰਜਾਬੀ ਵਾਲਾ ਮਾਸਟਰ ਬੋਲਿਆ।
''ਮੈਂ ਤਾਂ ਕੱਪੜੇ ਵੀ ਧੋ ਕੇ ਕੋਠੇ ਤੇ ਪਾ ਆਈ ਸੀ, ਹੋਰ ਨਾ ਭਿੱਜ ਜਾਣ।''
ਡਰਾਇੰਗ ਵਾਲੇ ਭੈਣ ਜੀ ਬੋਲੇ।
ਮੈਨੂੰ ਪਿਛਲੇ ਹਫ਼ਤੇ ਦੀ ਗੱਲ ਯਾਦ ਆ ਗਈ। ਉਸ ਦਿਨ ਵੀ ਇਸੇ ਤਰ•ਾਂ ਬੱਦਲ ਹੋਏ ਸਨ। ਮੀਂਹ ਨਾ ਪਵੇ ਹੋਰ ਨਾ ਕਿਤੇ ਸਕੂਲ ਦੀ ਛੱਤ ਡਿੱਗ ਪਵੇ। ਇਸ ਲਈ ਮਾਸਟਰ ਜੀ ਨੇ ਸਾਰੇ ਬੱਚਿਆਂ ਨੂੰ ਅਰਦਾਸ ਯਾਦ ਕਰਕੇ ਆਉਣ ਲਈ ਕਿਹਾ ਸੀ।
''ਜਿਹੜੇ ਜਿਹੜੇ ਬੱਚੇ ਹੁਸ਼ਿਆਰ ਨੇ ਉਹ ਅਰਦਾਸ ਕਰਿਆ ਕਰਨਗੇ। ਮੇਰਾ ਨਾਂਅ ਵੀ ਹੁਸ਼ਿਆਰ ਬੱਚਿਆਂ ਵਿੱਚ ਸੀ ਇਹ ਮੇਰੀ ਮਾੜੀ ਕਿਸਮਤ ਕਹਿ ਲਉ।''
ਅੱਜ ਅਰਦਾਸ ਦੀ ਮੇਰੀ ਵਾਰੀ ਸੀ 'ਅਰਦਾਸ' ਦਾ ਨਾਂ ਸੁਣਦਿਆਂ ਹੀ ਮੇਰੇ ਪਿਸੂ ਪੈ ਗਏ । ਪਰ ਇਹ ''ਗੁਨਾਹ'' ਵੀ ਮੇਰੇ ਗੱਲ ਪੈ ਗਿਆ ਸੀ। ਮਾਸਟਰ ਜੀ ਨੇ ਮੇਰੇ ਵੱਲ ਕੌੜ ਕੇ ਵੇਖਿਆ ਜਿਵੇਂ ਉਹ ਭੈਣਜੀਆਂ ਵੱਲੇ।
ਅੱਜ ਦੀ ਅਰਦਾਸ ਤੂੰ ਕਰੇਂਗਾ ਇਹ ਉਹਨਾਂ ਦਾ ਅੱਖਾਂ ਹੀ ਅੱਖਾਂ 'ਚ ਹੁਕਮ ਸੀ।
''ਮੈਂ ਨਹੀਂ ਕਰਨੀ ਅਰਦਾਸ'' ਇਹ ਅਵਾਜ਼ ਮੇਰੇ ਅੰਦਰ ਹੀ ਰਹਿ ਗਈ।
ਪ੍ਰਾਰਥਨਾ 'ਚ ਮੈਂ ਅਰਦਾਸ ਲਈ ਖੜ•ਾ ਹੋਣਾ ਸੀ। ਮੈਨੂੰ ਇਕ ਪਾਸੇ ਖੜ•ਾ ਕਰ ਦਿੱਤਾ। ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਇਕ ਅਜੀਬ ਜਿਹਾ ਡਰ ਮੇਰੇ ਅੰਦਰ ਘਰ ਕਰ ਗਿਆ ਸੀ। ਮੈਂ ਡਰ ਨਾਲ ਅੱਖਾਂ ਬੰਦ ਕਰ ਲਈਆਂ। ਮੈਂ ਮਨ ਹੀ ਮਨ ਰੱਬ ਨੂੰ ਯਾਦ ਕੀਤਾ।
''ਹੇ ਰੱਬਾ ਮੈਨੂੰ ਜੁੱਤੀਆਂ ਤੋਂ ਬਚਾਈਂ'' ਰੱਬ ਵੀ ਮੁਸੀਬਤ ਵੇਲੇ ਯਾਦ ਆਉਂਦਾ। ਇਹ ਵੀ ਸਿੱਖਿਆ ਆਪਦੇ ਆਪ ਖ਼ੁਦ ਤੋਂ ਹੀ ਮਿਲ ਗਈ ਸੀ।
ਸਾਰਿਆਂ ਬੱਚਿਆਂ ਨੇ ਲਾਇਨਾਂ ਬਣਾ ਲਈਆਂ। ਕਿਣਮਿਣ ਸ਼ੁਰੂ ਹੋ ਗਈ। ਮੈਂ ਵੀ ਸ਼ੁਰੂ ਹੋ ਗਿਆ। ਮੁਸ਼ਕਿਲ ਨਾਲ ਦਸਾਂ ਗੁਰੂਆਂ ਦੇ ਨਾਂ ਯਾਦ ਕੀਤੇ ਫੇਰ ਚੌਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਪੰਜ ਪਿਆਰਿਆਂ ਤੇ ਚਾਲੀ ਮੁਕਤਿਆਂ ਤੇ ਆ
ਕੇ ਮੈਨੂੰ ਪਤਾ ਲੱਗਾ ਕਿ ਮੈਨੂੰ ਅੱਗੇ ਕੁਝ ਨਹੀਂ ਆਉਂਦਾ। ਪਰ ਮਾਸਟਰ ਜੀ ਦੀ ਕੌੜੀ ਵੇਖਣੀ ਵੇਖ ਅੱਖਾਂ ਅੱਗੇ ਹਨੇਰਾ ਆ ਗਿਆ। ਮੈਂ ਨੀਵੀਂ ਪਾ ਲਈ। ਮੀਂਹ ਹੋਰ
ਤੇਜ਼ ਹੋ ਗਿਆ। ਕੱਚੀ ਜ਼ਮੀਨ 'ਤੇ ਨੰਗੇ ਪੈਰਾਂ 'ਤੇ ਮੁੰਡੇ ਕੁੜੀਆਂ ਦੇ ਨੰਗੇ ਪੈਰਾਂ ਦੀ ਕਤਾਰ ਉਹਨਾਂ ਦੇ ਉੱਚੇ ਪਜਾਮੇ ਨਿਕਰਾਂ ਮੇਰੀਆਂ ਝੁਕੀਆਂ ਨਜ਼ਰਾਂ ਸਾਹਮਣੇ ਨੱਚ ਉਠੇ ਹੇ ਰੱਬਾ.....ਵਾਹਿਗੁਰੂ ਮੈਂ ਕੀ ਕਰਾਂ? ਦੀਪਾ ਮੈਨੂੰ ਵੇਖ ਮੁਸਕਰਾ ਰਿਹਾ ਸੀ। ਮੈਨੂੰ ਵੀ ਲੱਗਾ ਕਿ ਹੁਣ ਪਈਆਂ ਕਿ ਹੁਣ ਪਈਆਂ। ਮੈਨੂੰ ਜਲਦੀ ਜਲਦੀ ਰਾਹ ਲੱਭਿਆ।
ਮੈਂ ਮੂੰਹ 'ਚ ''ਗੁਣਗੁਨਾਣਾ'' ਸ਼ੁਰੂ ਕਰ ਦਿੱਤਾ। ਮਾਸਟਰ ਜੀ ਤੇ ਭੈਣ ਜੀ ਇਹ ਸਮਝਣ ਕਿ ਮੈਂ ਕੁਝ ਕਹਿ ਰਿਹਾ ਹਾਂ। ਫੇਰ ਮੈਂ ਕੁਝ ਦੇਰ ਬਾਅਦ ਗੁਨਗੁਨਾ ਕੇ ਉੱਚੀ ਆਵਾਜ਼ 'ਚ ਕਿਹਾ
''ਗੁਰੂ ਨਾਨਕ ਨਾਮ ਚੜ•ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ।''
ਇਹ ਕਹਿ ਕੇ ਸਭ ਨੇ ਮੱਥਾ ਟੇਕਿਆ। ਮੇਰੇ ਮਗਰੇ ਸਾਰੇ ਝੁਕ ਗਏ।
ਸਾਰੇ ਮਾਸਟਰਾਂ ਤੇ ਭੈਣ ਜੀ ਨੇ ਮੇਰੀ ਪੈਰਵੀ ਕੀਤੀ। ਉਸ ਰੱਬ, ਵਹਿਗੁਰੂ, ਅੱਲ•ਾ, ਨੂੰ ਮੇਰੀ ਇਹ ਹਰਕਤ ਪਤਾ ਨਹੀਂ ਇਹ ਕਿਵੇਂ ਲੱਗੀ ਹੋਵੇਗੀ। ਬੱਦਲ ਫੇਰ ਜ਼ੋਰ ਦੀ ਗਰਜੇ ਸਨ। ਮੈਨੂੰ ਇਸ ਤਰ•ਾਂ ਲੱਗ ਰਿਹਾ ਸੀ ਜਿਵੇਂ ਬੱਦਲ ਮੇਰੇ 'ਤੇ ਹੱਸ ਰਹੇ ਹੋਣ।
ਮਾਸਟਰ ਜੀ ਨੇ ਮੇਰੀ ਪਿੱਠ 'ਤੇ ਸ਼ਾਬਾਸ਼ੀ ਦਿੰਦੇ ਹੋਏ ਕਿਹਾ
''ਵੇਖੋ ਮੁੰਡਿਓ ਇਸ ਤੋਂ ਸਬਕ ਲਉ, ਮੂਰਖੋ ਤੁਸੀਂ ਵੀ ਏਸ ਵਰਗੇ ਬਣੋ, ਸ਼ਾਬਾਸ਼ ਬਈ ਸ਼ਾਬਾਸ਼।''
''ਬਈ ਤੂੰ ਤਾਂ ਕਮਾਲ ਦੀ ਅਰਦਾਸ ਕਰਦਾਂ ਏਂ, ਜਵਾਂ ਪਾਠੀਆਂ ਵਰਗੀ।''
ਭੈਣ ਜੀ ਨੇ ਕਿਹਾ ਸੀ।
ਮੈਂ ਹੈਰਾਨ ਹੋਇਆ ਆਪਣੀ ਕਲਾਸ ਵੱਲ ਜਾ ਰਿਹਾ ਸੀ। ਦੀਪਾ ਵੀ ਹੈਰਾਨ ਪਰੇਸ਼ਾਨ ਹੋਇਆ ਮੇਰੇ ਵੱਲ ਵੇਖ ਰਿਹਾ ਸੀ।

No comments:

Post a Comment