ਕੰਡੇ ਦਾ ਕੰਡਾ -ਭਾਰਤ

ਅਮਰੀਕ ਸਿੰਘ ਕੰਡਾ (ਡਾ.)
"ਵੱਡੇ ਪਾਪਾ ਕੋਈ ਵਧੀਆ ਜਿਹੀ ਕਹਾਣੀ ਸੁਣਾਉ ।"ਪੋਤੇ ਨੇ ਹਰ ਰੋਜ਼ ਵਾਂਗ ਦਾਦੇ ਨੂੰ ਕਿਹਾ
"ਪੁੱਤ ਅੱਜ ਮੈਂ ਤੈਨੂੰ ਬਹੁਤ ਹੀ ਵਧੀਆ ਕਹਾਣੀ ਸੁਣਾਵਾਂਗਾ,ਅੱਜ ਨਾ ਹੀ ਕਿਸੇ ਰਾਜੇ ਰਾਣੀ ਦੀ ਨਾ ਹੀ ਕਿਸੇ ਦੀ ਲਵ-ਸਟੋਰੀ ,ਧਿਆਨ ਨਾਲ ਸੁਣੀ ਤੇਰੇ ਤੋਂ ਮੋਰਲ ਸੁਨਣਾ ਮੇਰੇ ਸੀ.ਬੀ.ਐਸ.ਈ ਪੁੱਤਰਾ ।"ਦਾਦਾ ਜੀ ਨੇ ਹਰ ਰੋਜ਼ ਵਾਂਗ ਲਾਡ ਨਾਲ ਕਿਹਾ
"ਜੀ ਵੱਡੇ ਪਾਪਾ, ਨੋ ਪ੍ਰੋਬਲਮ ।"
ਇਕ ਬਹੁਤ ਵੱਡਾ ਪਿੰਡ ਹੈ । ਉਸ ਪਿੰਡ ਚ ਬਹੁਤ ਲੋਕ ਰਹਿੰਦੇ ਨੇ,ਬਹੁਤ ਆਬਾਦੀ ਹੈ । ਉਸ ਪਿੰਡ ਚ ਇਕ ਹੀ ਬਹੁਤ ਵੱਡਾ ਖੂਹ ਹੈ ਜਿਥੋਂ ਲੋਕ ਆਪਣਾ ਪੀਣ ਲਈ ਪਾਣੀ ਭਰਦੇ ਤੇ ਆਪਣੀ ਪਿਆਸ ਬਝਾਉਂਦੇ ।"
"ਹੂੰ ਵੱਡੇ ਪਾਪਾ ।"
"ਹੋਇਆ ਕੀ ਰੱਬ ਦੀ ਕਰਨੀ ਉਸ ਖੂਹ ਚ ਲੜਦੇ ਲੜਦੇ ਦੋ ਕੁੱਤੇ ਡਿੱਗ ਗਏ ਤੇ ਉਹ ਮਰ ਗਏ ਹੁਣ ਪਾਣੀ ਚੋਂ ਬੋਅ ਮਾਰਨ ਲੱਗ ਪਈ । ਪਿੰਡ ਵਾਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ,ਪਿੰਡ ਚ ਇਕ ਹੀ ਖੂਹ ਲੋਕਾਂ ਚ ਬਿਮਾਰੀਆਂ ਫੈਲਨ ਲੱਗੀਆਂ । ਲੋਕ ਪਾਣੀ ਨਾਲ ਪਿਆਸੇ ਮਰਨ ਲੱਗੇ ।
"ਫੇਰ ਕੀ ਹੋਇਆ ਵੱਡੇ….?"
ਕਿਸੇ ਪਿੰਡ ਵਾਸੀ ਨੇ ਦਸਿਆ ਬਈ ਪਿੰਡ ਦੀ ਫਿਰਨੀ ਤੇ ਇਕ ਸਾਧੂ ਤੱਪਸਿਆ ਕਰ ਰਿਹਾ ਹੈ ਆਪਾਂ ਉਸ ਕੋਲ ਚੱਲਦੇ ਹਾਂ ਸ਼ਾਇਦ ਕੋਈ ਹੱਲ ਨਿਕਲ ਆਵੇ,ਲੋਕ ਕੱਠੇ ਹੋ ਕੇ ਸਾਧੂ ਕੋਲ ਗਏ ਤੇ ਜਾ ਕੇ ਸਾਰੀ ਗੱਲ ਦੱਸੀ । ਸਾਧੂ ਸਿਆਣਾ ਹੈ । ਉਸਨੇ ਕਿਹਾ
"ਪੰਜ ਸੋ ਬਾਲਟੀਆਂ ਪਾਣੀ ਦੀਆਂ ਖੂਹ ਚੋਂ ਕੱਢ ਦਿਉ ਤੇ ਪਾਣੀ ਪੀ ਲਉ ।"
ਪਿੰਡ ਵਾਲਿਆਂ ਇਸੇ ਤਰ੍ਹਾਂ ਕੀਤਾ ਪਰ ਬੋਅ ਪਹਿਲਾਂ ਵਾਂਗ ਹੀ ਆ ਰਹੀ ਸੀ ਤਾਂ ਲੋਕ ਫੇਰ ਇਕਠੇ ਹੋ ਕੇ ਗਏ ਤੇ ਸਾਧੂ ਨੂੰ ਫੇਰ ਪ੍ਰੋਬਲਮ ਦੱਸੀ । ਸਾਧੂ ਨੇ ਕਿਹਾ
"ਤੁਸੀ ਇਕ ਹਾਜ਼ਰ ਬਾਲਟੀ ਖੂਹ ਚੋਂ ਕੱਢ ਕੇ ਪਾਣੀ ਪੀ ਲਉ ।"
ਤਾਂ ਪਿੰਡ ਵਾਲਿਆਂ ਫੇਰ ਇਸੇ ਤਰ੍ਹਾਂ ਕੀਤਾ । ਪਰ ਬੋਅ ਅੱਗੇ ਨਾਲੋਂ ਵੀ ਵਧ ਗਈ ਸੀ ਪਿੰਡ ਵਾਲਿਆਂ ਨੇ ਫੇਰ ਸਾਧੂ ਕੋਲ ਜਾ ਬੇਨਤੀ ਕੀਤੀ ਤਾਂ ਸਾਧੂ ਕਰਨੀ ਵਾਲਾ ਸੀ ਉਸਨੇ ਅੱਖਾਂ ਬੰਦ ਕਰਕੇ ਪੰਜਾਂ ਮਿੰਟਾਂ ਬਾਅਦ ਗੁੱਸੇ ਚ ਕਿਹਾ"ਮੂਰਖ ਪ੍ਰਾਣੀਉ ਤੁਸੀਂ ਖੂਹ ਚੋਂ ਕੁੱਤੇ ਤਾਂ ਕੱਢੇ ਹੀ ਨਹੀਂ,ਜਾਉ ਖੂਹ ਚੋਂ ਕੁੱਤੇ ਕੱਢੋ ਫੇਰ ਹਜ਼ਾਰ ਬਾਲਟੀ ਪਾਣੀ ਦੀ ਕੱਢ, ਪਾਣੀ ਪੀ ਲਉ ।"
"ਫੇਰ ਵੱਡੇ ਪਾਪਾ ।"
ਬੱਸ ਫੇਰ ਕੀ ਸੀ ਪਿੰਡ ਵਾਲਿਆਂ ਪਹਿਲਾਂ ਕੁੱਤੇ ਕੱਢੇ ਤੇ ਫੇਰ ਹਜ਼ਾਰ ਬਾਲਟੀਆਂ ਫੇਰ ਸਾਰੇ ਆਰਾਮ ਦੀ ਜਿੰਦਗੀ ਬਤੀਤ ਕਰਨ ਲੱਗੇ,ਹੁਣ ਦੱਸ ਸਟੌਰੀ ਦਾ ਮਾਰਲ ?"
"ਵੱਡੇ ਪਾਪਾ ਮੈਨੂੰ ਨਹੀਂ ਸਮਝ ਲੱਗੀ ਸਟੋਰੀ,ਤੁਸੀਂ ਹੀ ਦੱਸੋ ਮੌਰਲ …?"
"ਮੇਰੇ ਸੀ.ਬੀ.ਐਸ.ਈ ਪੋਤਿਆ ਇਹਦਾ ਮਾਰਲ ਇਹ ਹੈ,ਜਿੰਨਾ ਚਿਰ ਅਸੀਂ ਭਾਰਤ ਦੇ ਖੂਹ ਚੋਂ ਭਰਿਸ਼ਟਾਚਾਰ ਵਾਲੇ ਕੁੱਤੇ ਨਹੀਂ ਕੱਢਾਂਗੇ ਸਾਡਾ ਹਾਲ ਵੀ ਪਿੰਡ ਵਾਲਿਆਂ ਵਰਗਾ ਹੀ ਹੋਣਾ ।"

No comments:

Post a Comment