ਨਿੰਦਰ ਘੁਗਿਆਣਵੀ
ਅਗਸਤ ਸਤੰਬਰ ਦੇ ਜਿਹੜੇ ਦਿਨੀਂ ਮੈਂ ਵਲੈਤ ਵਿੱਚ ਸਾਂ, ਉਹਨੀਂ ਦਿਨੀਂ ਉਥੇ ਕਬੱਡੀ ਟੂਰਨਾਮੈਂਟਾਂ ਦੀਆਂ ਧੁੰਮਾਂ ਪੈ ਰਹੀਆਂ ਸਨ। ਸ਼ਹਿਰ-ਸ਼ਹਿਰ ਕਬੱਡੀ-ਕਬੱਡੀ-ਕਬੱਡੀ ਹੋ ਰਹੀ
ਸੀ । ਅਖ਼ਬਾਰਾਂ-ਰਸਾਲੇ ਕਬੱਡੀ ਦੀਆਂ ਖ਼ਬਰਾਂ ਤੇ ਰਿਪੋਰਟਾਂ ਨਾਲ ਭਰੇ ਆਉਂਦੇ। ਰੇਡੀਓ ਤੇ ਟੀਵੀæਦੇ ਪ੍ਰੋਗਰਾਮਾਂ ਵਿੱਚ ਵੀ ਕਬੱਡੀ ਪੈਂਦੀ ਦਿਸਦੀ ਤੇ ਸੁਣਦੀ। ਪੰਜਾਬ ਤੋਂ ਸੱਤਰ ਤੋਂ ਵੱਧ ਟੀਮਾਂ ਉਥੇ ਗਈਆਂ ਹੋਈਆਂ ਸਨ। ਸ਼ਨੀ-ਐਤ ਨੂੰ ਸਾਨਾਂ ਦੇ ਭੇੜ ਹੁੰਦੇ। ਕੁੰਡੀਆਂ ਦੇ ਸਿੰਗ ਫਸਦੇ। ਸੀਟੀਆਂ ਵਜਦੀਆਂ। ਵੜੇਵੇਂ ਖਾਣੇ ਨਿੱਤਰਦੇ!
ਸ਼ਨੀ-ਐਤ ਤਾਂ ਮੈਚ ਹੁੰਦੇ ਸਨ ਤੇ ਬਾਕੀ ਦੇ ਦਿਨ ਖਿਡਾਰੀ ਕੀ ਕਰਨ? ਸੋ, ਬਾਕੀ ਦੇ ਦਿਨ ਖਿਡਾਰੀ ਘੁੰ-ਫਿਰ ਕੇ ਵਲੈਤ ਵੇਂਹਦੇ। ਕੋਈ-ਕੋਈ ਵਿੱਚੋਂ ਕੰਮ ਵੀ ਕਰ ਲੈਂਦੇæææਕੰਮ ਵਾਲੇ ਕੱਚੇ-ਪੱਕੇ ਮੁੰਡੇ, ਜਿਹੜੇ ਕਬੱਡੀ ਵਾਲਿਆਂ ਦੇ ਪ੍ਰਸੰਸ਼ਕ ਸਨ,ਇਹ ਸੋਚ ਕੇ ਕਿ ਚਲੋ ਪਰਦੇਸ ਵਿੱਚ ਆਏ ਹਨæææਚਾਰ ਪੈਸੇ ਜੋੜ ਲਿਜਾਣਗੇæææਉਹਨਾਂ ਨੂੰ ਆਪਣੇ ਨਾਲ ਕੰਮਾਂ 'ਤੇ ਲੈ ਜਾਂਦੇ ਤੇ ਦਿਹਾੜੀ ਦੁਵਾ ਦਿੰਦੇ। ਵੈਸੇ ਕਬੱਡੀ ਵਾਲੇ ਮੁੰਡੇ ਖੇਡ੍ਹ ਕੇ ਕੰਮ ਵਾਲੇ ਮੁੰਡਿਆਂ ਨਾਲੋਂ ਵੱਧ ਪੌਂਡ ਕਮਾ ਰਹੇ ਸਨ। ਚਿਰਾਂ ਤੋਂ ਗਏ ਅਮੀਰ ਵਲੈਤੀ ਪੰਜਾਬੀ ਜਦ ਵੇਲਾਂ ਕਰਾਉਂਦੇ ਤੇ ਪੌਂਡ ਵਾਰਦੇ ਤਾਂ ਖਿਡਾਰੀਆਂ ਤੇ ਪ੍ਰਮੋਟਰਾਂ ਦਾ ਚਾਅ ਨਾ ਚੁੱਕਿਆ ਜਾਂਦਾ। ਇੱਕ ਦਿਨ ਮੈਨੂੰ ਵੀ ਮੈਚ ਦੇਖਣ ਦਾ ਮੌਕਾ ਮਿਲਿਆ। ਪੰਜਾਬੀਆਂ ਦਾ ਜਿਵੇਂ ਹੜ ਈ ਆਇਆ ਹੋਇਆ ਸੀæææਇਕੱਠ ਦੇਖਕੇ ਇਉਂ ਜਾਪਦਾ ਸੀ ਕਿ ਜਿਵੇਂ ਸਾਰਾ ਪੰਜਾਬ ਈ ਵਲੈਤ ਵਿੱਚ ਆਣ ਜੁੜਿਆ ਹੋਵੇ! ਜਿਹੜੇ ਕੁਝ ਪੰਜਾਬੀ ਲੋਕ ਪੱਗਾਂ ਨਹੀਂ ਬੰਂਨ੍ਹਦੇæææਟੈਰਨਾਮੈਂਟ 'ਤੇ ਉਹ ਚਾਅ ਨਾਲ ਪੱਗ ਬੰਨ੍ਹ ਕੇ ਜਾਂਦੇ ਹਨ। ਕੰਮ ਕਰਨ ਵਾਲੇ ਮੁੰਡੇ ਸਲਨੀ-ਐਤ ਦੇ ਦਿਨ ਟੂਰਨਾਮੈਂਟਾਂ ਲਈ ਵਿਹਲੇ ਰਖਦੇ ਹਨ। ਦਸ-ਦਸ ਜਣੇ ਇਕੱਠੇ ਹੋ ਕੇ ਪੌਂਡ ਪਾ ਲੈਂਦੇ ਹਨ, ਚਿਕਨ, ਵਿਸਕੀ, ਸਕੌਚ, ਕੋਕ,ਚਾਵਲ ਆਦਿ ਲਈ। ਚਿਕਨ ਤੇ ਚਾਵਲ ਘਰੋਂ ਬਣਾ ਤੇ ਦੇਗਚਿਆਂ ਵਿੱਚ ਪਾ ਕੇ ਵੈਨਾਂ ਵਿੱਚ ਲੱਦ ਲਿਜਾਂਦੇ ਹਨ, "ਆਜੋ ਬਈ ਆਜੋæææਖੁੱਲ੍ਹਾ ਲੰਗਰæææ।" ਕਬੱਡੀ ਦੇ ਸ਼ੌਕੀਨ ਸਰਦੇ-ਪੁਜਦੇ ਪੰਜਾਬੀ ਵੀ ਇੰਝ ਕਰਦੇ ਹਨ। ਇਹ ਦੇਖ ਕੇ ਮੈਂ ਹੈਰਾਨ ਹੋਇਆ ਕਿ ਇੱਕ ਪਾਸੇ ਖੇਡਾਂ ਦਾ ਪ੍ਰਵਾਹ ਚੱਲ ਰਿਹਾ ਐ ਤੇ ਦੂਜੇ ਪਾਸੇ ਮੀਟ-ਸ਼ਰਾਬਾਂ ਦਾ। ਸੱਚੀਓਂ ਹੀ ਉਸ ਦਿਨ ਵਲੈਤ ਦੀ ਧਰਤੀ ਉੱਤੇ ਮੈਨੂੰ ਮੁਕਤਸਰ ਵਾਲਾ ਮਾਘੀ ਦੇ ਦਿਨੀਂ ਲਗਦਾ ਘੋੜਿਆਂ ਦਾ ਮੇਲਾ ਯਾਦ ਆ ਗਿਆæææਘੋੜੇ ਵੇਚਣ ਤੇ ਲੈਣ ਵਾਲੇ ਆਪਣੇ-ਆਪਣੇ ਤੰਬੂ ਲਾਈ ਬੈਠੇ ਬਿਲਕੁਲ ਇੰਝ ਹੀ ਆਏ ਗਏ ਨੂੰ ਛਕਾਉਂਦੇ ਤੇ ਛਕਦੇ ਹਨ।
ਮੈਂ ਇੱਕ ਅੰਮ੍ਰਿਤਧਾਰੀ ਸਿੰਘ ਨੂੰ ਪੁਛਦਾ ਹਾਂ ਕਿ ਸਰਦਾਰ ਸਹਿਬ ਆਪ ਤਾਂ ਤੁਸੀਂ ਖਾਦੇ-ਪੀਂਦੇ ਨਹੀਂ ਓ ਤੇ ਇਹ ਪਿਆਉਣ-ਪਿਲਾਉਣ ਵਾਲਾ ਸਿਲਸਿਲਾ ਫਿਰ ਕਾਹਦੇ ਲਈ?" ਵਲੈਤੀ ਸਿੰਘ ਸਰਦਾਰ ਹੱਸ ਕੇ ਆਖਦਾ ਹੈ, "ਨਿੱਕੇ ਵੀਰ, ਕੀ ਹੋਇਆ ਜੇ ਅਸੀਂ ਆਪ ਨਹੀਂ ਪੀਂਦੇ-ਖਾਂਦੇæææਲੋਕਾਂ ਨੂੰ ਖੁਵਾਉਣਾ-ਪਿਲਾਉਣਾ ਨਹੀਂ ਜੇ ਛਡਿਆæææਮਸੀਂ-ਮਸੀਂ ਤੇ ਮਾਂ ਖੇਡ ਕਬੱਡੀ ਦਾ ਦਿਨ ਆਉਂਦਾ ਏ ਇੰਗਲੈਂਡ ਵਿੱਚæææਏਹ ਤੇ ਸੇਵਾ ਏ ਭਾਜੀæææਆਜੋ ਤੁਸੀਂ ਵੀ ਛਕੋæææ।"
ਮੈਂ ਦੇਖਿਆ ਕਿ ਕਈ ਬੁੱਢੇ-ਠੇਰੇ ਤਾਂ ਪੀ-ਪੀ ਕੇ ਉਥੇ ਈ ਕਾਰਾਂ ਦੇ ਪਹੀਆਂ ਦੇ ਉਹਲੇ ਪਿਸ਼ਾਬ ਕਰੀ ਜਾ ਰਹੇ ਸਨ ਤੇ ਤਿੰਨ ਕੁ ਤਾਂ ਮੂਧੜੇ ਮੂੰਹ ਪਏ ਵੀ ਦੇਖੇ ਤਾਂ ਮੈਥੋਂ ਨਾਲ ਦੇ ਸੱਜਣ ਨੂੰ ਕਹਿ ਹੋ ਗਿਆ, "ਆਹ ਦੇਖਲੋ ਪੰਜਾਬੀਆਂ ਦੀ ਬੱਲੇ-ਬੱਲੇæææ ਕਿ ਥੱਲੇ-ਥੱਲੇ?"
ਸਾਥੀ ਨੇ ਆਖਿਆ, "ਏਹ ਬਿਚਾਰੇ ਬੇਸਬਰੇ ਤੇ ਭੁੱਖੜ ਐæææਦਾਰੂ ਨੂੰ ਛੱਡ ਨਹੀਂ ਸਕਦੇæææਏਹ ਅਜਿਹੇ ਟੂਰਨਾਮੈਂਟਾਂ ਤੇ ਦਿਨ-ਤਿਉਹਾਰਾਂ ਨੂੰ ਬੜੀ ਬੇਸਬਰੀ ਨਾਲ ਊਡੀਕਦੇ ਰਹਿੰਦੇ ਆææਆਹ ਦੇਖ ਲੈ ਟੱਲੀ ਹੋਏ ਪਏ।"
ਇੱਕ ਦਿਨ ਮੈਂ ਕੋਚ ਵਿੱਚ ਸਾਊਥਾਲ ਤੋਂ ਬਰਮਿੰਘਮ ਨੂੰ ਜਾ ਰਿਹਾ ਸੀ। ਬਹੁਤੇ ਮੁਸਾਫਿਰ ਪੰਜਾਬੀ ਸਨ। ਮੇਰੇ ਮਗਰਲੀ ਸੀਟ ਤੋਂ ਇੱਕ ਮੁੰਡੇ ਨੇ ਮੈਨੂੰ ਧੌਣ ਕੱਢ ਕੇ ਪੁੱਛਿਆ, "ਭਾਜੀ, ਤੁਸੀਂ 'ਜੱਜ ਦਾ ਅਰਦਲੀ' ਸੀਰੀਅਲ ਵਾਲੇ ਹੋ?" ਮੇਰੇ 'ਹਾਂ' ਆਖਣ 'ਤੇ ਉਹ ਮਰੇ ਨਾਲ ਆਣ ਕੇ ਬੈਠ ਗਿਆ ਤੇ ਗੱਲੀਂ ਲੱਗ ਪਿਆ। ਉਹ ਕਬੱਡੀ ਦਾ ਖਿਡਾਰੀ ਸੀ ਤੇ ਨਵਾਂ ਸ਼ਹਿਰ ਜ਼ਿਲੇ ਦਾ ਸੀ। ਉਸਨੇ ਦੱਸਿਆ, "ਭਾਜੀ ਐਤਕਾਂ ਸੁਹਣਾ ਸੀਜ਼ਨ ਲੱਗ ਰਿਹਾ ਆæææਮੈਂ ਤਾਂ ਵਾਧੂੰ ਪੈਸੇ ਜੋੜ ਲਏ ਆæææਸ਼ਨੀ-ਐਤ ਈ ਖੇਡ੍ਹਣਾ ਹੁੰਦਾ ਆæææਸਲੋਹ ਮੇਰੀ ਭੂਆ ਰਹਿੰਦੀ ਆæææਭੂਆ ਦੇ ਮੁੰਡਿਆਂ ਦਾ ਸੋਹਣਾ ਕਾਰੋਬਾਰ ਆæææਓਨੇ ਦਿਨ ਮੈਂ ਭੂਆ ਦੇ ਮੁੰਡਿਆ ਨਾਲ ਕੰਮ 'ਤੇ ਜਾਨਾ ਵਾਂ।"
ਮੈਂ ਆਖਿਆ, "ਫੇਰ ਤਾਂ ਤੇਰੀਆਂ ਮੌਜਾਂ ਈ ਮੌਜਾਂ ਨੇæææਭੂਆ ਨੂੰ ਆਖ ਕਿ ਐਥੇ ਤੈਨੂੰ ਕੁੜੀ ਲੱਭ ਕੇ ਵਿਆਹ ਦੇਣ ਫਿਰ ਪੱਕਾ ਵਲੈਤੀਆ ਬਣ ਜਾਵੇਂਗਾæææ।"
ਉਸਨੇ ਦੋਵੇਂ ਹੱਥ ਜੋੜੇ ਤੇ ਮੇਰੀ ਗੱਲ ਨੂੰ ਰੱਦ ਕਰ ਦਿੱਤਾ, "ਭਾਜੀ ਐਥੇ ਕੁਛ ਨੀ ਜੇ ਪਿਆæææਭੂਆ ਫੁੱਫੜ ਵੀ ਤੰਗ ਨੇæææਹਾਲਾਂਕਿ ਉਹਨਾਂ ਦਾ ਕਾਰੋਬਾਰ ਚੰਗਾ ਆææਪੁਰਾਣੇ ਆਏ ਹੋਏ ਆæææਮੈਂ ਤਾਂ ਉਦੋਂ ਜੰਮਿਆ ਵੀ ਨਹੀਂ ਸੀæææਜਦੋਂ ਦੀ ਭੂਆ ਆਈ ਆæææਹੁਣ ਜੁਆਕ ਤਾਂ ਉਹਨਾਂ ਦੇ ਖੁਸ਼ ਆ ਪਰ ਭੂਆ-ਫੁੱਫੜ ਨਹੀਂ ਖੁਸ਼æææਕਹਿੰਦੇ ਕੀ ਖੱਟਿਆ ਏਥੇ ਆਣ ਕੇæææਭੂਆ ਦੇ ਮੂੰਡੇ ਦਾ ਦੋ ਵਾਰੀ ਵਿਆਹ ਹੋਇਆ ਤੇ ਦੋਵੇਂ ਵਾਰੀ ਤਲਾਕ ਹੋ ਗਿਆæææਛੋਟਾ ਮੁੰਡਾ ਕਹਿੰਦਾ ਆ ਵਈ ਗੋਰੀ ਨਾਲ ਵਿਅਹ ਕਰਵਾਉਣਾ ਆਂ ਤੇ ਭੂਆ ਤੇ ਫੁੱਫੜ ਮੰਨਦੇ ਨਹੀਂ ਏਹ ਗੱਲ਼ææਉਹ ਗੁੱਸੇ ਰਹਿੰਦਾ ਉਹਨਾਂ ਨਾਲ ਤੇ ਕਦੀ-ਕਦੀ ਘਰ ਆਉਂਦਾ ਆæææਭਾਜੀ ਏਥੇ ਘਰ ਵੱਸ ਨਹੀਂ ਰਹੇ Aੁੱਜੜ ਰਹੇ ਨੇæææਬਸ ਟੈਮ ਟਪਾਈ ਆ ਏਥੇæææਭਾਜੀ ਬੰਦਾ ਏਥੇ ਆਵੇ ਤੇ ਆਣ ਕੇ ਕਮਾ ਕੇ ਇੰਡੀਆ ਮੁੜ ਜਾਵੇ æææਏਹੋ ਈ ਠੀਕ ਆæææਮੈਂ ਤਾਂ ਭਾਜੀ ਵਾਧੂੰ ਕਮਾ ਲਏ ਆæææਟੂਰਨਾਮੈਂਟ ਵੀ ਚੰਗੇ ਲੱਗ ਰਹੇ ਆ ਤੇ ਕੰਮ ਵੀ ਕੀਤਾ ਆ ਇੱਕ ਫੈਕਟਰੀ ਵਿੱਚæææਅਜੇ ਦੋ ਮਹੀਨੇ ਪਏ ਆ ਇੰਡੀਆ ਜਾਣ ਵਿੱਚæææਤਦ ਤੱਕ ਚੰਗਾ ਕੰਮ ਬਣ ਜਾਣੈ ਭਾਜੀæææਸਾਡੇ ਕਬੱਡੀ ਵਾਲੇ ਖੇਡ੍ਹਣ ਆਏ ਆ ਜਿਹੜੇæææਏਹ ਵੀ ਏਥੇ ਲੁਕਣਾ ਚਾਹੁੰਦੇ ਐ ਤੇ ਪਰਮੋਟਰ ਤੇ ਕੋਚ ਉਹਨਾਂ ਦੀ ਬਹੁਤ ਨਿਗ੍ਹਾ ਰੱਖਦੇ ਆæææਲੁਕਣ ਵਾਲੀ ਗੱਲ ਬੜੀ ਮਾੜੀ ਆ ਭਾਜੀææਫਿਰ ਏਥੇ ਕਿੰਨੇ-ਕਿੰਨੇ ਸਾਲ ਰਫੂਜ਼ੀ ਬਣ ਕੇ ਧੱਕੇ ਖਾਂਦੇ ਫਿਰਦੇ ਐ।"
ਮੈਂ ਪੁੱਛਿਆ, "ਤੂੰ ਕੰਮ ਵੀ ਕਰਦਾ ਐਂ ਤੇ ਖੇਡ੍ਹਦਾ ਵੀ ਐਂæææਤੈਨੂੰ ਰੋਕਦੇæææ? ਕਿਵੇਂ ਭੇਜ ਦਿੰਦੇ ਨੇ ਪ੍ਰਮੋਟਰ ਤੇ ਕੋਚ?"
"ਭਾਜੀ, ਕੋਚ ਮੇਰੇ ਨਾਨਕਿਆਂ ਦਾ ਆææਮੇਰਾ ਮਾਮਾ ਈ ਲਗਦੈ ਤਾਂ ਕਰਕੇæææ।"
ਉਹਦਾ ਮੋਬਾਈਲ ਫੋਨ ਖੜਕ ਪਿਆ, "ਲਓ ਭਾਜੀ ਕੋਚ ਦਾ ਫ਼ੋਨ ਆ ਗਿਆ ਜੇæææਸਾਸਰੀ ਕਾਲ ਮਾਮਾ ਜੀæææ।" ਕਹਿ ਕੇ ਉਹ ਫੋਨ ਸੁਣਨ ਲੱਗ ਪਿਆ।
ਇਹ ਫੋਟੋ ਮਾਰਚ ਮਹੀਨੇ ਦੇ ਆਖਰੀ ਹਫ਼ਤੇ ਦੀ ਹੈ, ਓਦਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਮਾਣਯੋਗ ਸ੍ਰੀ ਸੂਰੀਆ ਕਾਂਤ ਜੀ ਨਾਲ ਮਿਲਣੀ ਹੋਈ। ਮੈਂ ਸੋਚਦਾ ਹਾਂ ਕਿ ਕੀ ਜੇ ਮੈਂ ਹੁਣ ਵੀ ਜੱਜ ਦਾ ਅਰਦਲੀ ਲੱਗਿਆ ਹੁੰਦਾ ਤਾਂ ਕੀ ਹਾਈ ਕੋਰਟ ਦੇ ਜਸਟਿਸ ਸਾਹਿਬ ਨੂੰ ਮੈਨੂੰ ਮਿਲਵਾਇਆ ਜਾਂਦਾ? ਬਿਲਕੁਲ ਨਹੀਂ। ਕੀ ਔਕਾਤ ਹੈ ਇੱਕ ਸਾਧਾਰਨ ਅਰਦਲੀ ਦੀ, ਹੇਠਲੇ ਦਰਜੇ ਦਾ ਇੱਕ ਕਰਮਚਾਰੀ ਇੱਕ ਜਸਟਿਸ ਨੂੰ ਮਿਲੇ! ਉਸ ਦਿਨ ਮੈਨੂੰ ਜਸਟਿਸ ਸਾਹਿਬ ਨਾਲ ਇੱਕ ਲੇਖਕ ਦੀ ਹੈਸੀਅਤ ਵਿੱਚ ਮਿਲਵਾਇਆ ਗਿਆ ਸੀ ਤਾਂ ਉਨ੍ਹਾਂ ਉਚੇਚਾ ਮਾਣ-ਸਤਿਕਾਰ ਦਿੱਤਾ। ਮੈਂ ਆਪਣੀ ਸਵੈ-ਜੀਵਨੀ ਪੁਸਤਕ ਤੇ ਟੈਲੀਫ਼ਿਲਮ 'ਜੱਜ ਦਾ ਅਰਦਲੀ' ਉਹਨਾਂ ਨੂੰ ਭੇਟ ਕੀਤੀ।
No comments:
Post a Comment