ਹਰਮਨਦੀਪ 'ਧੂੜਕੋਟ'
ਦੇਣ ਲਈ, ਜਵਾਬ ਨੀ ਮੇਰੇ ਕੋਲ,
ਅਪਨੇ ਹਰ ਕੰਮ ਦਾ
ਦੇਣ ਲਈ 'ਹਿਸਾਬ' ਨੀ ਮੇਰੇ ਕੋਲ,
ਤਿ੍ਸਕਾਰ ਤੇ ਨਫ਼ਰਤ ਰਿਹਾ
ਸਦਾ ਮੇਰਾ ਸਰਮਾਇਆ,
ਬਸ ਬਹੁਤ ਹੋਇਆ ਹੁਣ
ਸਭ ਨੂੰ ਖਵਾਉਣ ਲਈ,
ਅਪਨਾ ਹੀ 'ਕਬਾਬ' ਨੀ ਮੇਰੇ ਕੋਲ,
ਹਰ ਚੜਦੇ ਸੂਰਜ ਤੇ ਢਲਦੀ ਸ਼ਾਮ ਦੀ ਲਾਲੀ ਨੇ,
ਬੜਾ ਤਪਾਇਆ, ਮੈਨੂੰ ਹਰ ਰਾਤ ਕਾਲੀ ਨੇ,
ਸਹੀ ਜਾਵਾਂ ਹਰ ਹੁਕਮ ਤੇਰਾ, ਸਿਰ ਮੱਥੇ,
ਦੇਣ ਲਈ ਤੈਨੂੰ 'ਆਦਾਬ' ਨੀ ਮੇਰੇ ਕੋਲ,
ਤੂੰ ਸੜਦਾ ਰਿਹਾ ਨਫ਼ਰਤ 'ਚ ਹਮੇਸ਼,
ਅਕਸ ਤੇਰਾ ਧੁੰਦਲਾ ਹੋ ਰਿਹਾ ਨੈਣੀਂ ਮੇਰੇ,
ਤੇਰੇ ਪਿਆਰ ਦਾ ਹੁਣ,
ਵਜਾਉਣ ਲਈ 'ਰਬਾਬ' ਨੀ ਮੇਰੇ ਕੋਲ,
ਪਹਿਲਾਂ ਠੁਕਰਾਇਆ ਆਪਣਿਆਂ,
ਤੂੰ ਅਪਣਾ ਹੋ ਕੇ ਵੀ, ਅਪਣਾ ਨ ਸਕਿਆ,
ਹੋਰ ਦਰਦ ਸਹਿਣ ਦਾ,
'ਹੌਂਸਲਾ' ਨੀ ਜਨਾਬ ਮੇਰੇ ਕੋਲ,
ਮੈਨੂੰ ਬੰਨਿਆ ਜਾਦਾ, ਸਦਾ ਹੀ ਘੇਰੇ 'ਚ,
ਮੇਰਾ ਇਕ ਕਦਮ, ਲੈ ਜਾਦਾ ਮੈਨੂੰ ਹਨੇਰੇ 'ਚ,
ਜੇ ਬਸਰ ਕਰਲਾ ਤੇਰੇ ਕਦਮਾ 'ਚ,
ਇਹ ਨ ਸੋਚੀ 'ਪਰਵਾਜ਼' ਨੀ ਮੇਰੇ ਕੋਲ,
ਹਰ ਵਾਰ ਚੁੱਪ ਦਾ ਪੱਲਾ ਫੜ, ਤੁਰੀ ਜਾਵਾਂ,
ਮਗਰ ਤੇਰੇ ਹਰ ਰਾਹ ਦੀ ਪੈੜ ਬਣ ਜਾਵਾਂ,
ਬੁੱਲਾਂ ਤੇ ਰੁਕ ਜਾਣ ਜੇ ਬੋਲ ਆ,
ਜੇ ਸ਼ਬਦ ਨੂੰ ਰੋਕ ਲਵਾਂ,
ਇਹ ਨ ਸੋਚੀਂ 'ਆਵਾਜ਼' ਨੀ ਮੇਰੇ ਕੋਲ||
No comments:
Post a Comment