ਲੁੱਟਿਆ ਜਾਂਦਾ ਦੇਸ਼ ਬਚਾ ਲਉ

ਬੇਅੰਤ ਗਿੱਲ "ਮੋਗਾ"
ਹੱਕ ਕਿਸੇ ਨੂੰ ਮਿਲਦਾ ਨਾ, ਬੰਦਾ ਵਿਲਕ-ਵਿਲਕ ਕੇ ਮਰਦਾ
ਨਾ ਬੋਲਣ ਜੋਗਾ ਏ, ਵੱਡੇ ਲੋਕਾਂ ਕੋਲੋ ਡਰਦਾ
ਨਾ ਸੁਣੀ ਪੁਕਾਰ ਜਾਵੇ ਭਾਵੇ ਪੈਰਾਂ ਨੂੰ ਹੱਥ ਲਾ ਲਉ
ਠੱਗਾਂ ਹੱਥ ਚੜ੍ਹ ਚੁੱਕਾ ਲੁੱਟਿਆ ਜਾਂਦਾ ਦੇਸ਼ ਬਚਾ ਲਉ

ਜਨਤਾ ਦਾ ਫਿਕਰ ਨਹੀ, ਲੀਡਰ ਮਨ ਦੀ ਮਰਜ਼ੀ ਕਰਦੇ
ਕੋਈ ਦੇਸ਼ ਦਾ ਸੋਚੇ ਨਾ, ਪਹਿਲਾਂ ਜੇਬਾਂ ਸਾਰੇ ਭਰਦੇ
ਇਹਨਾਂ ਨੂੰ ਆਪਣੀ ਹੈ ਖਾਧਾ ਜਾਂਦਾ ਜਿੰਨਾ ਖਾ ਲਉ
ਠੱਗਾਂ ਹੱਥ ਚੜ੍ਹ ਚੁੱਕਾ ਲੁੱਟਿਆ ਜਾਂਦਾ ਦੇਸ਼ ਬਚਾ ਲਉ

ਕੋਈ ਸਮਝ ਲਾ ਜਾਵੇ ਨਾ, ਤਾਹੀਉਂ ਜਾਲ ਵਿਛਾਉਦੇਂ ਰਹਿੰਦੇਂ
ਮਜ੍ਹਬਾ ਦੇ ਝਗੜੇ 'ਚ, ਲੋਕਾਂ ਨੂੰ ਉਲਝਾਉਦੇਂ ਰਹਿੰਦੇਂ
ਧਰਮਾਂ ਦੇ ਨਾ ਉਤੇ ਆਪਣੇ ਮਰਦੇ ਪੁੱਤ ਬਚਾ ਲਉ
ਠੱਗਾਂ ਹੱਥ ਚੜ੍ਹ ਚੁੱਕਾ ਲੁੱਟਿਆ ਜਾਂਦਾ ਦੇਸ਼ ਬਚਾ ਲਉ

ਦਿਨ ਰਾਤਾਂ ਇੱਕ ਕਰਕੇ, ਫੇਰ ਕਿਤੇ ਜਾ ਡਿਗਰੀ ਮਿਲਦੀ
ਕੀ ਬਣੂ ਪੁਜੀਸ਼ਨ ਦਾ, ਰਿਸ਼ਵਤ ਨਾਲ ਨੌਕਰੀ ਮਿਲਦੀ
ਥੋਡੀ ਕਿਸੇ ਨੇ ਮੰਨਣੀ ਨਹੀ ਨਾਅਰੇ ਲੱਗਦੇ ਜਿੰਨੇ ਲਾ ਲਉ
ਠੱਗਾਂ ਹੱਥ ਚੜ੍ਹ ਚੁੱਕਾ ਲੁੱਟਿਆ ਜਾਂਦਾ ਦੇਸ਼ ਬਚਾ ਲਉ

ਤਨ ਦੇ ਨੰਗੇ ਸੜ੍ਹਕਾਂ ਤੇ, ਰੁਲਦੇ ਫਿਰਦੇ ਬਾਲ ਨਿਆਣੇ
ਮੋਗੇ ਵਾਲਿਆ ਇਹਨਾਂ ਦੀ, ਕਿਹੜਾ ਢਿੱਡ ਦੀ ਪੀੜ ਪਛਾਣੇ
ਇਸ ਬੁਰੀ ਸਿਆਸਤ 'ਚ ਪੈਦਾਂ ਫਰਕ ਕੋਈ ਜੇ ਪਾ ਲਉ
ਠੱਗਾਂ ਹੱਥ ਚੜ੍ਹ ਚੁੱਕਾ ਲੁੱਟਿਆ ਜਾਂਦਾ ਦੇਸ਼ ਬਚਾ ਲਉ

ਨਵਾਂ ਉਠਿਆ ਨਾਇਕ ਜੋ ਇਹਦੀ ਹਾਮੀਂ ਆਪਾ ਭਰਨੀ
ਹੁਣ ਤੱਕ ਬੜੀ ਸਹਿ ਲਈ ਹੈ, ਨਹੀਉ ਹੋਰ ਮੁਸੀਬਤ ਜਰਨੀ
ਪਾ ਵੋਟ ਕੀਮਤੀ ਜੋ ਆਪਣਾ ਮੋਢੀ ਨਵਾਂ ਬਣਾ ਲਉ
ਠੱਗਾਂ ਹੱਥ ਚੜ੍ਹ ਚੁੱਕਾ ਲੁੱਟਿਆ ਜਾਂਦਾ ਦੇਸ਼ ਬਚਾ ਲਉ

1 comment:

  1. wah beant singh ji wah.. kinni koobsurati naal tusin desh wich wad rahian kuritian nu beyaan kita..

    ReplyDelete