ਸ਼ਹੀਦ-ਏ-ਆਜ਼ਮ

ਮਲਕੀਅਤ ਸਿੰਘ
ਸੂਰਮਗਤੀ ਦੀ ਜਿਸ ਨੂੰ ਪਾਣ ਹੋਵੇ
ਉਹ ਖੇਡਾਂ ਖੇਡਦਾ ਨਿਆਰੀਆਂ ਏ
ਲਾੜੀ ਮੌਤ ਨਾਲ ਕਰੇ ਮਖੌਲ ਜਿਹੜਾ
ਸਦਾ ਜੂਝਣ ਦੀਆਂ ਕਰਦਾ ਤਿਆਰੀਆਂ ਏ।
-------
ਜ਼ਮੀਨ ਦੇ ਵਿੱਚ ਡੱਕੇ ਗੱਡੇ, ਜੰਮਪਲ ਪੰਜਾਬ ਦਾ
ਸੁਪਨਾ ਜੋ ਲੈਂਦਾ ਹੋਣਾ, ਹਮੇਸ਼ਾਂ ਇਨਕਲਾਬ ਦਾ।
ਧਰਤੀ ਤੇ ਡੱਕੇ ਗੱਡੇ---------------।
ਬੰਦੂਕਾਂ ਬੀਜ ਰਿਹਾਂ, ਕਹਿੰਦਾ ਗੋਰੇ ਦੁਰਕਾਉਣੇ ਆ
ਵੱਡਿਆਂ ਦੇ ਦੱਸੇ ਰਾਹੀਂ, ਆਪ ਕਦਮ ਟਿਕਾਉਣੇ ਆ
ਕੰਡਾ ਬਣ ਚੁੱਭਣਾ, ਹੈ ਤਾਂ ਫ਼ੁੱਲ ਗੁਲਾਬ ਦਾ।
ਧਰਤੀ ਤੇ ਡੱਕੇ ਗੱਡੇ--------------------।
ਕੋਚਰ ਅੱਖ ਵਾਲਿਆਂ ਨਾਲ, ਲੈਣੇ ਆ ਮਟਿੱਕਣੇ
ਇਹ ਚਿੱਟੇ ਖੰਭਾਂ ਵਾਲੇ ਕੀੜੇ, ਭੁੰਨ ਭੁੰਨ ਕੇ ਸਿੱਟਣੇ
ਲੇਖਾ ਜ਼ੋਖਾ ਫੇਰ ਹੀ ਹੋਣਾ, ਮੁੱਦਤਾਂ ਦੇ ਹਿਸਾਬ ਦਾ।
ਧਰਤੀ ਤੇ ਡੱਕੇ ਗੱਡੇ-------------------।
ਵਿਕਰਮਾਂ-ਦੱਤ ਜਿਹੀ ਹਕੂਮਤ, ਅਜਿਹੀਆਂ ਨੂੰ ਕੀ ਸਲਾਹਉਣਾ
ਵਤਨ ਮੇਰੇ ਦੇ ਚਿਹਰੇ 'ਤੇ, ਇੰਨ੍ਹਾਂ ਦੇ ਹੁੰਦਿਆਂ ਨੂਰ ਨੀ ਆਉਣਾ
ਰੰਗ ਬਦਲ ਕੇ ਰੱਖ ਦਿੱਤਾ, ਇੰਨ੍ਹਾਂ ਨੇ ਏਥੋਂ ਦੇ ਆਬ ਦਾ।
ਧਰਤੀ ਤੇ ਡੱਕੇ ਗੱਡੇ----------------।
ਖੁਨ ਉਬਾਲੇ ਖਾ ਰਿਹਾ, ਇਸ ਉਮਰ ਨਿਆਣੀ ਦਾ
ਅਰਸ਼ਾਂ ਦਾ ਦੀਵਾ ਬਣਕੇ, ਚਮਕਿਆ ਤੇ ਹੀ ਜਾਣੀ ਦਾ
ਉਕਰਦਾ ਹੈ ਗੂੜ੍ਹਾ ਨਾਮਾ, ਸੰਸਾਰੋਂ ਮਿਲੇ ਖਿਤਾਬ ਦਾ।
ਧਰਤੀ ਤੇ ਡੱਕੇ ਗੱਡੇ--------------------।
ਮਲਕੀਅਤ ਮਾਣ ਓਸ 'ਤੇ, ਜੋ ਸਿਦਕੋਂ ਹੋਵੇ ਪੱਕਾ
ਪਰਬਤਾਂ ਦੇ ਨਾਲ ਲਾ ਲੈਂਦਾ, ਹੈ ਸੌਖਾ ਹੀ ਜੋ ਮੱਥਾ
ਬੱਚਾ ਬੱਚੀ ਹੈਗਾ ਜਾਣੂ, ਜਿਸਦੇ ਸੋਹਣੇ ਖਾਬ ਦਾ ।
ਧਰਤੀ ਤੇ ਡੱਕੇ ਗੱਡੇ--------------------।

No comments:

Post a Comment