ਹਰਿੰਦਰ ਭੁੱਲਰ ਫ਼ਿਰੋਜ਼ਪੁਰ
ਬੀਤੀ ੨੫ ਫ਼ਰਵਰੀ ਨੂੰ ਰਿਲੀਜ਼ ਹੋਈ ਨਿਰਮਾਤਾ ਬਲਬੀਰ ਟਾਂਡਾ ਅਤੇ ਬਾਲੀਵੁੱਡ ਦੇ ਚਰਚਿਤ ਨਿਰਦੇਸ਼ਕ ਗੁੱਡੂ ਧਨੋਆ ਦੀ ਪਹਿਲੀ ਪੰਜਾਬੀ ਫ਼ਿਲਮ 'ਦਾ ਲਾਇਨ ਆਫ਼ ਪੰਜਾਬ' ਪੰਜਾਬੀ ਦੀ ਇੱਕ ਅਜਿਹੀ ਫ਼ਿਲਮ ਸੀ ਜੋ ਆਪਣੇ ਨਿਰਮਾਣ ਦੇ ਦਿਨਾਂ ਤੋਂ ਹੀ ਚਰਚਾ ਵਿੱਚ ਸੀ। ਬਾਲੀਵੁੱਡ ਦੇ ਹੰਢੇ ਹੋਏ ਨਿਰਦੇਸ਼ਕ ਗੁੱਡੂ ਧਨੋਆ ਅਤੇ ਪੰਜਾਬੀਆਂ ਦੇ ਹਰਮਨਪਿਆਰੇ ਗਾਇਕ ਦਿਲਜੀਤ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੋਣ ਕਾਰਨ ਸਭ ਨੂੰ ਹੀ ਬੜੀ ਬੇ-ਸਬਰੀ ਨਾਲ ਇਸ ਦਾ ਇੰਤਜ਼ਾਰ ਸੀ। ਇਉਂ ਲਗਦਾ ਸੀ ਕਿ ਇਹ ਪੰਜਾਬੀ ਦੀ ਇੱਕ ਬਿਹਤਰੀਨ ਫ਼ਿਲਮ ਹੋ ਨਿੱਬੜੇਗੀ ਪਰ ਬੀਤੀ ੨੭ ਫ਼ਰਵਰੀ ਨੂੰ ਜਦ ਮੈਂ ਸਥਾਨਕ ਅਮਰ ਥੀਏਟਰ ਵਿੱਚ ਇਹ ਫ਼ਿਲਮ ਦੇਖੀ ਤਾਂ ਫ਼ਿਲਮ ਦੇਖ ਕੇ ਮਨ ਬਹੁਤ ਦੁਖੀ ਹੋਇਆ। ਇਸ ਫ਼ਿਲਮ ਵਿੱਚ ਐਨੇ ਜ਼ਿਆਦਾ ਅਸ਼ਲੀਲ ਸੰਵਾਦ ਅਤੇ ਦ੍ਰਿਸ਼ ਹਨ ਕਿ ਅੱਜ ਤੱਕ ਕਿਸੇ ਵੀ ਪੰਜਾਬੀ ਫ਼ਿਲਮ ਵਿੱਚ ਇਸ ਤਰਾਂ ਦੇ ਸੰਵਾਦਾਂ ਅਤੇ ਦ੍ਰਿਸ਼ਾਂ ਦੀ ਕਿਸੇ ਪੰਜਾਬੀ ਦਰਸ਼ਕ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਫ਼ਿਲਮ ਵਿੱਚ ਭਾਵੇਂ ਕਿ ਪਾਣੀ ਦੇ ਪ੍ਰਦੂਸ਼ਣ ਵਰਗੇ ਇੱਕ ਚੰਗੇ ਵਿਸ਼ੇ ਨੂੰ ਛੋਹਣ ਦਾ ਯਤਨ ਕੀਤਾ ਗਿਆ ਹੈ ਪਰ ਫ਼ਿਲਮ ਵਿੱਚ ਨਿਰਦੇਸ਼ਕ ਇਸ ਵਿਸ਼ੇ ਪ੍ਰਤੀ ਕਿਤੇ ਵੀ ਗੰਭੀਰ ਨਹੀਂ ਲੱਗਿਆ। ਪੂਰੀ ਫ਼ਿਲਮ ਦੌਰਾਨ ਇਹੀ ਪ੍ਰਤੀਤ ਹੁੰਦਾ ਹੈ ਕਿ ਨਿਰਦੇਸ਼ਕ ਦਾ ਧਿਆਨ ਵਿਸ਼ੇ ਵੱਲ ਘੱਟ ਤੇ ਦੇਹ-ਦਰਸ਼ਨ ਕਰਵਾਉਣ ਵੱਲ ਵੱਧ ਹੈ। ਫ਼ਿਲਮ ਦੀ ਇੱਕ ਹੀਰੋਇਨ ਜਿਵਿਧਾ ਤਾਂ ਫ਼ਿਲਮ ਵਿੱਚ ਇਸੇ ਕੰਮ ਲਈ ਸ਼ਾਮਿਲ ਕੀਤੀ ਲਗਦੀ ਹੈ, ਦਰਸ਼ਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਜੋ ਰੋਲ ਇਸ ਫ਼ਿਲਮ ਵਿੱਚ ਜਿਵਿਧਾ ਨੇ ਕੀਤਾ ਹੈ ਪਹਿਲਾਂ ਉਹ ਰੋਲ ਉੱਘੀ ਅਭਿਨੇਤਰੀ ਦਿਵਿਆ ਦੱਤਾ ਕਰ ਰਹੀ ਸੀ। ਸ਼ੂਟਿੰਗ ਦੌਰਾਨ ਜਦ ਨਿਰਦੇਸ਼ਕ ਗੁੱਡੂ ਧਨੋਆ ਦਿਵਿਆ ਦੇ ਸਰੀਰ ਦੇ ਵੱਖ-ਵੱਖ ਐਂਗਲਜ਼ ਤੋਂ ਸ਼ਾਟਸ ਲੈ ਰਿਹਾ ਸੀ ਤਾਂ ਦਿਵਿਆ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਇਸ ਫ਼ਿਲਮ ਵਿੱਚ ਉਸਦੀ ਅਦਾਕਾਰੀ ਲਈ ਨਹੀਂ ਬਲਕਿ ਮਹਿਜ਼ ਇੱਕ 'ਸ਼ੋਅਪੀਸ' ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਲਈ ਉਸਨੇ ਇਸ ਫ਼ਿਲਮ ਤੋਂ ਕਿਨਾਰਾ ਕਰ ਲਿਆ ਤੇ ਨਾਲ ਹੀ ਇਸ ਫ਼ਿਲਮ ਲਈ ਲਏ ਪੈਸੇ ਵੀ ਨਿਰਮਾਤਾ ਨੂੰ ਮੋੜ ਦਿੱਤੇ। ਦਿਵਿਆ ਦੇ ਨਾਂਹ ਕਰਨ ਤੋਂ ਬਾਅਦ ਮੁੰਬਈ ਦੀ ਅਦਾਕਾਰਾ ਜਿਵਿਧਾ ਨੂੰ ਇਸ ਰੋਲ ਲਈ ਸਾਈਨ ਕਰ ਕੇ ਨਿਰਦੇਸ਼ਕ ਨੇ ਦੁਬਾਰਾ ਇਹ ਫ਼ਿਲਮ ਸ਼ੂਟ ਕੀਤੀ। ਹੁਣ ਜਿੰਨ੍ਹਾਂ ਦਰਸ਼ਕਾਂ ਨੇ ਇਹ ਫ਼ਿਲਮ ਦੇਖੀ ਹੈ ਉਹ ਜਿਵਿਧਾ ਦਾ ਰੋਲ ਦੇਖ ਕੇ ਮਹਿਸੂਸ ਕਰ ਸਕਦੇ ਹਨ ਕਿ ਨਿਰਦੇਸ਼ਕ ਵੱਲੋਂ ਦਿਵਿਆ ਦੱਤਾ ਨਾਲ ਕਿਸ ਤਰਾਂ ਦਾ ਸਲੂਕ ਕੀਤਾ ਜਾ ਰਿਹਾ ਸੀ।
ਦਰਸ਼ਕ ਜਾਣਦੇ ਹਨ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਗੁੱਡੂ ਧਨੋਆ ਨੇ ਇਸ ਤੋਂ ਪਹਿਲਾਂ ਹਿੰਦੀ ਵਿੱਚ 'ਸ਼ੀਸ਼ਾ', 'ਸਿਸਕੀਆਂ' ਅਤੇ 'ਹਵਾ' ਵਰਗੀਆਂ ਸਿਰੇ ਦੀਆਂ ਅਸ਼ਲੀਲ ਫ਼ਿਲਮਾਂ ਬਣਾਈਆਂ ਹਨ ਸੋ ਇਸ ਕਰਕੇ ਇਸ ਤਰਾਂ ਦੇ ਦ੍ਰਿਸ਼ਾਂ ਦੀ ਕਲਪਨਾ ਕਰਨਾ ਉਸਦੇ ਸੁਭਾਅ ਵਿੱਚ ਸ਼ਾਮਿਲ ਹੋ ਚੁੱਕਾ ਹੈ ਪਰ ਇਸ ਵਾਰ ਉਹ ਇਹ ਭੁੱਲ ਗਿਆ ਕਿ ਉਹ ਹਿੰਦੀ ਦੀ ਨਹੀਂ ਬਲਕਿ ਪੰਜਾਬੀ ਦੀ ਫ਼ਿਲਮ ਬਣਾ ਰਿਹਾ ਹੈ। ਪੰਜਾਬੀ ਫ਼ਿਲਮਾਂ ਦਾ ਦਰਸ਼ਕ ਵਰਗ ਅਜਿਹਾ ਹੈ ਜੋ ਸਿਰਫ਼ ਪਰਿਵਾਰਿਕ ਅਤੇ ਮਨੋਰੰਜਕ ਫ਼ਿਲਮਾਂ ਨੂੰ ਹੀ ਪਸੰਦ ਕਰਦਾ ਹੈ ਇਸ ਤਰਾਂ ਦੀਆਂ ਅਸ਼ਲੀਲ ਫ਼ਿਲਮਾਂ ਲਈ ਉਹਨਾਂ ਦੇ ਦਿਲ ਵਿੱਚ ਕੋਈ ਥਾਂ ਨਹੀਂ ਹੈ ਇਸੇ ਕਾਰਨ ਇਸ ਫ਼ਿਲਮ ਨੂੰ ਉਹ ਹੁੰਗਾਰਾ ਨਹੀਂ ਮਿਲਿਆ ਜਿਸ ਦੀ ਕਿ ਇਸ ਦੇ ਨਿਰਮਾਤਾ ਨੇ ਕਲਪਨਾ ਕੀਤੀ ਸੀ।
ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਮੈਂ ਇਸ ਵਿੱਚ ਕਿਰਦਾਰ ਨਿਭਾਉਣ ਵਾਲੇ ਅਤੇ ਅਸ਼ਲੀਲ ਡਾਇਲਾਗ ਬੋਲਣ ਵਾਲੇ ਅਦਾਕਾਰਾਂ ਦਿਲਜੀਤ ਅਤੇ ਯਾਦ ਗਰੇਵਾਲ ਨਾਲ ਗੱਲ ਕੀਤੀ ਤਾਂ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਫ਼ਿਲਮ ਵਿੱਚ ਇਸ ਤਰਾਂ ਦੇ ਡਾਇਲਾਗ ਬੋਲਣੇ ਕਿਉਂ ਸਵੀਕਾਰ ਕੀਤੇ ? ਤਾਂ ਉੁਹਨਾਂ ਕਿਹਾ ਕਿ ਉਹ ਪੂਰੀ ਤਰਾਂ ਨਾਲ ਗੁੱਡੂ 'ਭਾਅ ਜੀ' ਨੂੰ ਸਮਰਪਿਤ ਸਨ ਤੇ ਜੋ ਉਹ ਕਹਿੰਦੇ ਸਨ ਉਹੀ ਅਸੀਂ ਕਰਦੇ ਤੇ ਬੋਲਦੇ ਜਾਂਦੇ ਸੀ। ਦਿਲਜੀਤ ਨੇ ਕਿਹਾ ਕਿ ਕੋਈ ਬੰਦਾ ਮੈਨੂੰ ਲੈ ਕੇ ਫ਼ਿਲਮ ਬਣਾ ਰਿਹਾ ਹੈ ਤੇ ਉਸ ਉੱਪਰ ਤਿੰਨ ਕਰੋੜ ਰੁਪਈਆ ਖਰਚ ਕਰ ਰਿਹਾ ਹੈ ਤਾਂ ਫਿਰ ਮੇਰਾ ਵੀ ਫ਼ਰਜ਼ ਬਣਦਾ ਹੈ ਕਿ ਜੋ ਉਹ ਕਹੇ ਉਹੀ ਮੈਂ ਕਰਾਂ, ਇਸ ਲਈ ਮੈਂ ਬਿਨਾਂ ਕੁਝ ਸੋਚਿਆਂ ਉਹੀ ਕਰਦਾ ਗਿਆ ਜੋ ਮੈਨੂੰ 'ਭਾਅ ਜੀ' ਕਹਿੰਦੇ ਗਏ। ਦਿਲਜੀਤ ਨੇ ਇਹ ਵੀ ਕਿਹਾ ਕਿ ਉਸਨੂੰ ਤਾਂ ਇਸ ਫ਼ਿਲਮ ਵਿੱਚ ਕੋਈ ਵੀ ਬੁਰਾਈ ਨਜ਼ਰ ਨਹੀਂ ਆਉਂਦੀ ਤੇ ਇਸੇ ਕਰਕੇ ਉਹ ਜਲਦ ਹੀ ਇਸੇ ਨਿਰਦੇਸ਼ਕ ਨਾਲ ਅਗਲੀ ਫ਼ਿਲਮ ਵੀ ਕਰਨ ਜਾ ਰਿਹਾ ਹੈ। ਯਾਦ ਗਰੇਵਾਲ ਨੇ ਕਿਹਾ ਕਿ ਉਹ ਇਸ ਫ਼ਿਲਮ ਨੂੰ ਕਰਕੇ ਬਹੁਤ ਖ਼ੁਸ਼ ਹੈ ਕਿਉਂਕਿ ਗੁੱਡੂ ਭਾਅ ਜੀ ਨੇ ਉਸਨੂੰ ਇਸ ਫ਼ਿਲਮ ਰਾਹੀਂ ਉਹ ਸਥਾਨ ਦਿੱਤਾ ਹੈ ਜਿਸਦੀ ਕਿ ਉਸਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਹੁਣ ਤੁਸੀਂ ਖ਼ੁਦ ਸੋਚੋ ਕਿ ਜੇਕਰ ਫ਼ਿਲਮ ਦੇ ਇਹ ਪੰਜਾਬੀ ਅਦਾਕਾਰ ਹੀ ਆਪਣੀ ਸ਼ੋਹਰਤ ਦੇ ਚੱਕਰ 'ਚ ਆਪਣੀ ਮਾਂ-ਬੋਲੀ ਨਾਲ ਧ੍ਰੋਹ ਕਮਾ ਰਹੇ ਹਨ ਤਾਂ ਫਿਰ ਹੋਰ ਕਿਸੇ ਨੂੰ ਕੀ ਕਹਿਣਾ। ਕਿਉਂ ਨਹੀਂ ਇਹਨਾਂ ਅਦਾਕਾਰਾਂ ਨੇ ਦਿਵਿਆ ਦੱਤਾ ਵਰਗੀ ਦਲੇਰੀ ਦਿਖਾਈ ? ਹਲਾਂਕਿ ਦਿਵਿਆ ਅੱਜਕੱਲ੍ਹ ਇਹਨਾਂ ਵਾਂਗ ਪੰਜਾਬ ਨਹੀਂ ਰਹਿੰਦੀ ਪਰ ਫਿਰ ਵੀ ਉਹ ਇਹਨਾਂ ਨਾਲ ਵੱਧ ਪੰਜਾਬੀ ਨਿੱਕਲੀ ਜਿਸ ਨੇ ਆਪਣੇ ਅਸੂਲਾਂ ਨਾਲ ਸਮਝੌਤਾ ਨਾ ਕਰਦਿਆਂ ਇਸ ਫ਼ਿਲਮ ਨੂੰ ਅਲਵਿਦਾ ਕਹਿਣਾ ਹੀ ਬਿਹਤਰ ਸਮਝਿਆ। ਓਧਰ ਇਸ ਫ਼ਿਲਮ ਦੀ ਦੂਜੀ ਹੀਰੋਇਨ ਆਪਣੇ ਵੇਲੇ ਦੇ ਉੱਘੇ ਅਦਾਕਾਰ ਵਿਜੇ ਟੰਡਨ ਦੀ ਬੇਟੀ ਪੂਜਾ ਟੰਡਨ ਹੈ ਜਿਸਤੋਂ ਕਿ ਨਿਰਦੇਸ਼ਕ ਗੁੱਡੂ ਧਨੋਆ ਨੇ ਚਲਾਕੀ ਨਾਲ ਕਾਫ਼ੀ ਬੋਲਡ ਰੋਲ ਕਰਵਾਇਆ ਹੈ। ਵਿਜੇ ਟੰਡਨ ਜਿਸਨੇ 'ਕਚਹਿਰੀ' ਵਰਗੀ ਰਾਸ਼ਟਰੀ ਇਨਾਮ ਜੇਤੂ ਪੰਜਾਬੀ ਫ਼ਿਲਮ ਬਣਾਈ ਹੈ ਅਜਿਹੇ ਬੰਦੇ ਦੀ ਕੀ ਮਜਬੂਰੀ ਹੋ ਸਕਦੀ ਹੈ ਕਿ ਉਸਨੇ ਆਪਣੀ ਬੇਟੀ ਨੂੰ ਅਜਿਹੀ ਫ਼ਿਲਮ ਵਿੱਚ ਰੋਲ ਕਰਨ ਦੀ ਇਜ਼ਾਜ਼ਤ ਦਿੱਤੀ।
ਅਸ਼ਲੀਲ ਸੰਵਾਦਾਂ ਅਤੇ ਦ੍ਰਿਸ਼ਾਂ ਤੋਂ ਇਲਾਵਾ ਫ਼ਿਲਮ ਵਿੱਚ ਵਿਵੇਕ ਸ਼ੌਕ ਵਰਗੇ ਬਾਲੀਵੁੱਡ ਦੇ ਇੱਕ ਬਿਹਤਰੀਨ ਕਲਾਕਾਰ ਨੂੰ ਇੱਕ ਮਾਮੂਲੀ ਜਿਹੇ ਰੋਲ ਵਿੱਚ ਦੇਖਣਾ ਵੀ ਠੀਕ ਨਹੀਂ ਲੱਗਾ। ਫ਼ਿਲਮ ਦੇ ਸ਼ੁਰੂ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਪੰਜਾਂ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੁੰਦੀਆਂ ਹਨ ਪਰ ਇਹ ਸਮਝ ਨਹੀਂ ਆਈ ਕਿ ਇਹਨਾਂ ਪੰਜਾਂ ਹੀ ਪਿੰਡਾਂ ਦੇ ਕਿਸੇ ਵੀ ਸਰਪੰਚ ਵਿੱਚ ਐਨੀ ਜੁਅਰਤ ਨਹੀਂ ਦਿਖਾਈ ਕਿ ਉਹ ਆਪਣੇ ਹੀ ਇਲਾਕੇ ਦੇ ਵਿਧਾਇਕ ਕੋਲ ਇਸ ਸਮੱਸਿਆ ਸਬੰਧੀ ਗੱਲ ਕਰ ਸਕਣ ਸਗੋਂ ਉਹ ਇਹ ਸਮੱਸਿਆ ਵਿਧਾਇਕ ਕੋਲ ਲਿਜਾਣ ਲਈ ਇੱਕ ਨੌਜਵਾਨ ਮੁੰਡੇ (ਦਿਲਜੀਤ) ਅਤੇ ਜਵਾਨ ਕੁੜੀ (ਪੂਜਾ ਟੰਡਨ) ਦੀ ਚੋਣ ਕਰਦੇ ਹਨ।
ਇਸ ਫ਼ਿਲਮ ਸਬੰਧੀ ਮੈਂ ਆਪਣਾ ਪ੍ਰਤੀਕਰਮ ਫ਼ੇਸਬੁੱਕ 'ਤੇ ਵੀ ਪਾਇਆ ਸੀ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਮੇਰੇ ਫ਼ੇਸਬੁੱਕ ਮਿੱਤਰਾਂ ਵਿੱਚ ਪੰਜਾਬੀ ਫ਼ਿਲਮਾਂ ਦੇ ਨਾਮਵਾਰ ਅਦਾਕਾਰ, ਗਾਇਕ, ਗੀਤਕਾਰ ਅਤੇ ਲੇਖਕ ਆਦਿ ਸ਼ਾਮਿਲ ਹਨ ਜੋ ਸਮੇਂ-ਸਮੇਂ 'ਤੇ ਪੰਜਾਬੀ ਮਾਂ-ਬੋਲੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਰਹਿੰਦੇ ਹਨ ਤੇ ਉਹ ਚੰਗੀਆਂ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਨਾ ਹੋਣ ਬਾਰੇ ਅਕਸਰ ਆਪਸ ਵਿੱਚ ਗੱਲਾਂ ਵੀ ਕਰਦੇ ਰਹਿੰਦੇ ਹਨ ਪਰ ਇਹਨਾਂ ਵਿੱਚੋਂ ਕਿਸੇ ਨੇ ਵੀ ਇਸ ਫ਼ਿਲਮ ਸਬੰਧੀ ਆਪਣੇ ਵਿਚਾਰ ਲਿਖ ਕੇ ਮੇਰੇ ਪ੍ਰਤੀਕਰਮ ਨਾਲ ਸਹਿਮਤੀ ਜਾਂ ਅਸਹਿਮਤੀ ਨਹੀਂ ਪ੍ਰਗਟਾਈ। ਹੋ ਸਕਦਾ ਹੈ ਸ਼ਾਇਦ ਉਹਨਾਂ ਨੂੰ ਇਹ ਡਰ ਹੋਵੇ ਕਿ ਉਹਨਾਂ ਦੇ ਇਸ ਤਰਾਂ ਕਰਨ ਨਾਲ ਉਹਨਾਂ ਦੇ 'ਗੁੱਡੂ ਭਾਅ ਜੀ' ਨਾਲ ਸਬੰਧ ਖਰਾਬ ਹੋ ਸਕਦੇ ਹਨ ਇਸ ਲਈ ਉਹਨਾਂ ਨੇ ਮੇਰੇ ਵਾਂਗ ਬੋਲ ਕੇ 'ਬੁਰਾ' ਬਣਨ ਦੀ ਥਾਂ ਚੁੱਪ ਰਹਿਣਾ ਹੀ ਬਿਹਤਰ ਸਮਝਿਆ।
ਪੰਜਾਬੀ ਜ਼ੁਬਾਨ ਅਤੇ ਪੰਜਾਬੀ ਫ਼ਿਲਮਾਂ ਦਾ ਸ਼ੁਭਚਿੰਤਕ ਹੋਣ ਕਰਕੇ ਹਮੇਸ਼ਾ ਇਹੀ ਤਾਂਘ ਰਹੀ ਹੈ ਕਿ ਸਾਡੀ ਬੋਲੀ ਅਤੇ ਸਾਡਾ ਸਿਨੇਮਾ ਖ਼ੂਬ ਤਰੱਕੀ ਕਰੇ ਪਰ ਅਜਿਹੀਆਂ ਫ਼ਿਲਮਾਂ ਨੂੰ ਦੇਖ ਕੇ ਅਫ਼ਸੋਸ ਵੀ ਹੁੰਦਾ ਹੈ ਜੋ ਸਾਡੇ ਸਿਨੇਮੇ ਨੂੰ ਗ਼ਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦੀਆਂ ਹਨ। ਅੱਜ ਜੇਕਰ ਅਸੀਂ ਇਸ ਤਰਾਂ ਦੀਆਂ ਫ਼ਿਲਮਾਂ ਬਾਰੇ ਸਹੀ ਤਰੀਕੇ ਨਾਲ ਆਪਣੀ ਰਾਇ ਖੁੱਲ੍ਹ ਕੇ ਪ੍ਰਗਟ ਨਹੀਂ ਕਰਦੇ ਤਾਂ ਉਸ ਨਾਲ ਗੁੱਡੂ ਧਨੋਆ ਵਰਗੇ ਨਿਰਦੇਸ਼ਕਾਂ ਨੂੰ ਹੋਰ ਵੀ ਹੌਂਸਲਾ ਮਿਲੇਗਾ ਤੇ ਅਗਲੀ ਵਾਰ ਉਹ ਇਸ ਤੋਂ ਵੀ ਜ਼ਿਆਦਾ ਘਟੀਆ ਫ਼ਿਲਮ ਦਾ ਨਿਰਮਾਣ ਕਰਕੇ ਸਾਡੀ ਸੱਭਿਅਤਾ ਨੂੰ ਗੰਧਲਾ ਕਰਨਗੇ। ਮੈਂ ਚੌਂਕੀਦਾਰ ਬਣ ਕੇ ਹੋਕਾ ਦੇ ਦਿੱਤਾ ਹੈ ਹੁਣ ਤੁਹਾਡੀ ਵਾਰੀ ਦਾ ਮੈਨੂੰ ਇੰਤਜ਼ਾਰ ਰਹੇਗਾ।
sahi keha ji tusi mai tuhdi gal naal sehmat han,,,,es film vich kuj v sikhan layak nahi c,,,,bas sirf ang pardarshan te maar kutai ton bina.....
ReplyDeleteBAHUT HI SAHI LIKHEA TUSIN, MAIN TOHADI GAL NAAL SAHIMAT AA..
ReplyDelete@dear mr Hundal, A good effort from you but you too haven't covered all the aspects.For Divya Dutta only an old proverb in hindi would do the job ie. Nau so chuhe kha k bille haj ko chali.She already had a lot of exposure in her kitty.nd now about the rest of vulgarity in the movie i suppose you have to go back in time and watch old punjabi movies, which have famous veterans.The language used in those was also anti-social and not very much acceptable in the society.
ReplyDeletethats all from me.and i think this is the real truth,rest people like you are more closely knitted to society ,so may be you know better.
and i have nothing to do with the cast and crew of above said film.The film wasn't good but your criticism was biased,so i felt like commenting.
ssa harinder ji....main film tan ni dekhi par eh parh ke kafi bura lagya jo punjabi filma da myar ucha chukan lyi pabba bhaar hoe firde ne oh v tan ena vicho hi ne...par afsos guddu dhona vrge eh samjan.........
ReplyDeletemain v sahmat ha tuhadi gal to veer g
ReplyDeletepaise de putt a bai eh
ReplyDeletesarea di acting v kuj khas nai c daljit vir v is film lyi fit nai lge te film de dressing v kuj theek nai lgi
ReplyDeletebai changi gal ni ohna lyi...........hun ni mai dekhda eh film ....tnx bai ji inform krn lyi
ReplyDeleteBilkul sahi gall kahi hay. Eho jehi Film Punjabi Samaz nu Kujh nahi de sakdi.
ReplyDeleteI thought there is something wrong with this movie. which is in today's Panjabi songs. The story sounded like a Hindi coating on Panjabi issue/s along with vulgarity and violence. It's our own mistake to give undue importance to singers/lyricists who are mainly working for money and cheap popularity but not for standard of our language and culture. I wrote my review to Guddu Dhanoa anyway pointing him out the biggest mistakes. lakk 28 is most stupidest song.
ReplyDelete