ਇਹ ਦੁਨੀਆਂ

ਗੁਰਮੀਤ ਸਿੰਘ ਮਹਿਰੋਂ
ਇਹ ਦੁਨੀਆਂ ਹੈ ਜੋਰਾਂ ਦੀ,
ਗੱਲ ਸੁਣਦੀ ਨਈ ਕਮਜੋਰਾਂ ਦੀ..
ਅਪਣੀ ਦੁਨੀਆਂ ਮਸਤੀ ਦੀ,
ਅਪਣੀ ਦੁਨੀਆਂ ਲੋਰਾਂ ਦੀ..
ਇਹ ਦੁਨੀਆਂ ਹੈ ਗੈਰਾਂ ਦੀ,
ਨਫ਼ਰਤ ਵਰਗੀਆਂ ਜਹਿਰਾਂ ਦੀ..
ਅਪਣੀ ਦੁਨੀਆਂ ਪਿਆਰਾਂ ਦੀ,
ਅਪਣੀ ਦੁਨੀਆਂ ਲਹਿਰਾਂ ਦੀ..
ਇਹ ਦੁਨੀਆਂ ਖ਼ੁਦਗਰਜ਼ਾਂ ਦੀ,
ਗੱਲ ਕਰਦੀ ਅਪਣੀਆਂ ਗਰਜ਼ਾਂ ਦੀ..
ਆਪਾਂ ਹਾਂ ਇਕ ਦੂਜੇ ਲਈ,
ਅਪਣੀ ਦੁਨੀਆਂ ਫ਼ਰਜਾਂ ਦੀ..
ਇਹ ਦੁਨੀਆਂ ਜਰਵਾਣਿਆਂ ਦੀ,
ਆਪੂੰ ਬਣੇ ਸਿਆਣਿਆਂ ਦੀ...
ਅਪਣੀ ਦੁਨੀਆਂ ਅਲ੍ਹੜਾਂ ਦੀ,
ਅਪਣੀ ਦੁਨੀਆਂ ਨਿਆਣਿਆਂ ਦੀ..
ਇਹ ਦੁਨੀਆਂ ਗੂੜ੍ਹੇ ਰੰਗਾਂ ਦੀ,
ਗੱਲ ਕਰਦੀ ਅਪਣੇ ਢੰਗਾਂ ਦੀ,
ਆ 'ਗੁਰਮੀਤ' ਵੇ ਤੇਰੀ ਮੇਰੀ ਦੁਨੀਆਂ ਮਸਤ ਮਲੰਗਾਂ ਦੀ...

No comments:

Post a Comment