ਮੈਂ ਕਰਜਦਾਰ ਹਾਂ

ਜਸਬੀਰ ਦੋਲੀਕੇ
ਨਹੀਂ ਕਰਜ਼ ਮੈਂ ਮਾਂ ਦਾ ਲਾਹ ਸਕਦਾ ਮੈਨੂੰ ਜਸਿ ਇਹ ਜੱਗ ਦਖਾਇਆ....
ਬਾਬਲ ਦੇ ਪੀਵਾਂ ਪੈਰ ਮੈਂ ਧੋ -ਧੋ ਮੈਨੂੰ ਤੁਰਨਾ ਜਸਿ ਸਖਾਇਆ.....
ਨਹੀਂ ਦੇਣ ਕਦੇ ਵੀ ਸਕਦਾ ਉਹਨਾਂ ਗੁਰੂਆਂ ਤੇ ਉਸਤਾਦਾਂ ਦਾ
ਜਹਿਨਾਂ ਪਾਠ ਪਡ਼ਾ ਕੇ ਅਕਲਾਂ ਦੇ ਕੇ ਮੈਨੂੰ ਏਥੇ ਤੱਕ ਪੁਚਾਇਆ....
ਚੰਗੇ ਮਾਡ਼ੇ ਦੀ ਮੱਤ ਦੱਿਤੀ ਮੈਨੂੰ ਭੈਣਾਂ ਅਤੇ ਭਰਾਵਾਂ
ਇਹਨਾਂ ਦਾ ਵੀ ਕਰਜਦਾਰ ਹਾਂ ਜਹਿਨਾਂ ਆਪਣਾ ਫਰਜ਼ ਨਭਾਇਆ....
ਖੁਸ਼ੀਆਂ ਵੇਲੇ ਨਾਲ ਰਹੇ ਜੋ ਭੀਡ਼ ਪਈ 'ਤੇ ਵੱਖ ਜੋ ਹੋਏ
ਕਰਾਂ ਮੈਂ ਸੱਜਦਾ ਓਹਨਾਂ ਨੂੰ ਵੀ ਜਹਿਡ਼ੇ ਯਾਰਾਂ ਰੰਗ ਦਖਾਇਆ....
ਬਡ਼ੇ ਮਹਾਨ ਉਹ ਮਾਪੇ ' ਜਸਬੀਰਾ ' ਜਹਿਨਾਂ ਕੰਨਆਿ ਦਾਨ ਹੈ ਕੀਤਾ
ਅਹਸਾਨ ਮੰਦ ਰਹੂ ਉਸਦਾ ਵੀ ਮੈਂ ਮੇਰਾ ਜਸਿ ਨੇ ਘਰ ਵਸਾਇਆ....

No comments:

Post a Comment