ਗ਼ਜ਼ਲ

ਸਾਥੀ ਲੁਧਿਆਣਵੀ-ਲੰਡਨ
ਨਾ ਕਰਨਾ ਇਜ਼ਹਾਰ ਤਾਂ ਮੇਰੀ ਆਦਤ ਹੈ।
ਵਰਨਾ ਤੇਰਾ ਪਿਆਰ ਤਾਂ ਇਕ ਇਬਾਦਤ ਹੈ।
=ਅੱਖ਼ ਬਚਾਅ ਕੇ ਤੱਕੀਏ ਤੈਨੂੰ ਮਹਿਫ਼ਲ ਵਿਚ,
ਸਾਨੂੰ ਬੜੀ ਪਿਆਰੀ ਤੇਰੀ ਅਸਮਤ ਹੈ।
=ਤੇਰਾ ਇੰਤਜ਼ਾਰ ਵੀ ਇਕ ਕਿਆਮਤ ਹੈ,
ਤੇਰਾ ਮਿਲਨਾ ਉਸ ਤੋਂ ਬੜੀ ਕਿਆਮਤ ਹੈ।
=ਗ਼ਗ਼ਨ ‘ਤੇ ਹੋਵੇ ਚੰਨ,ਧਰਤ ‘ਤੇ ਤੂੰ ਹੋਵੇਂ,
ਐਸੇ ਮੰਜ਼ਰ ਦੀ ਇਸ ਦਿਲ ਵਿਚ ਹਸਰਤ ਹੈ।
=ਕੱਲਾ ਹੁਸਨ ਤਾਂ ਜੰਗਲ਼ੀ ਫ਼ੁੱਲ ਦੇ ਵਾਂਗਰ ਹੈ,
ਹੁਸਨ ਵਾਸਤੇ ਪਿਆਰ ਵੀ ਇਕ ਜ਼ਰੂਰਤ ਹੈ।
=ਤੇਰੀਆਂ ਬੇਪਰਵਾਹੀਆਂ ਦਾ ਕੋਈ ਅੰਤ ਨਹੀਂ,
ਤੇਰੀ ਚਾਹਤ ਐਪਰ ਸਾਡੀ ਕਿਸਮਤ ਹੈ।
=ਜਿੰਦ ਪ੍ਰਾਹੁਣੀ ਦੀ ਵੀ ਆਪਣੀ ਸੀਮਾ ਹੈ,
ਸਾਹਾਂ ਦੀ ਪੂੰਜੀ ਵੀ ਆਖ਼ਰ ਸੀਮਤ ਹੈ।
=ਕੀ ਚੰਗਾ ਹੈ,ਕੀ ਦੁਨੀਆਂ ਵਿਚ ਮੰਦਾ ਹੈ,
ਤੇਰੇ ਅੰਦਰ ਵੀ ਤਾਂ ਇਕ ਅਦਾਲਤ ਹੈ।
=ਦਸਤਕ ਹੋਈ, “ਸਾਥੀ” ਸੀ ਦਰਵਾਜ਼ੇ ਵਿਚ,
ਹੱਸ ਕੇ ਬੋਲੇ, ਆਓ ਬੜਾ ਸੁਆਗਤ ਹੈ।

No comments:

Post a Comment